Share on Facebook

Main News Page

ਇੰਗਲੈਂਡ ‘ਚ ਨਾਮਧਾਰੀ ਠਾਕੁਰ ਉਦੈ ਸਿੰਘ ‘ਤੇ ਜਾਨਲੇਵਾ ਹਮਲਾ

ਲੰਡਨ, 11 ਅਗਸਤ (ਏਜੰਸੀ)- ਇੰਗਲੈਂਡ ‘ਚ ਨਾਮਧਾਰੀ ਦੇ ਠਾਕੁਰ ਉਦੈ ਸਿੰਘ ‘ਤੇ ਜਾਨ ਲੇਵਾ ਹਮਲਾ ਕੀਤਾ ਗਿਆ ਹੈ। ਇਹ ਘਟਨਾ ਲੈਸਟਰ ਵਿਖੇ ਵਾਪਰੀ ਹੈ ਅਤੇ ਹਮਲਾਵਰ ਨੇ ਨਾਮਧਾਰੀਆਂ ਵਾਲਾ ਪਹਿਰਾਵਾ ਪਾਇਆ ਹੋਇਆ ਸੀ, ਉਸ ਨੇ ਸਾਧ ਠਾਕੁਰ ਉਦੈ ਸਿੰਘ ‘ਤੇ ਗੰਡਾਸੀ ਨਾਲ ਹਮਲਾ ਕੀਤਾ ਹੈ। ਉਸ ਨੇ ਇਹ ਹਥਿਆਰ ਲੋਈ ‘ਚ ਛੁਪਾਇਆ ਹੋਇਆ ਸੀ। ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁੱਛ ਗਿਛ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਠਾਕੁਰ ਉਦੈ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਨਾਮਧਾਰੀ ਸੰਪਰਦਾ ਦੇ ਮੌਜੂਦਾ ਗੱਦੀ ਦੀ ਆਪਣੇ ਭਰਾ ਨਾਲ ਲੜਾਈ ਲੜਨ ਵਾਲੇ ਠਾਕੁਰ ਉਦੈ ਸਿੰਘ ’ਤੇ ਇੰਗਲੈਂਡ ਵਿਚ ਇਕ ਸਮਾਗਮ ਦੌਰਾਨ ਹਮਲਾ ਹੋਇਆ ਹੈ। ਇਹ ਖ਼ਬਰ ਪਹੁੰਚਣ ਬਾਅਦ ਭੈਣੀ ਸਾਹਿਬ ਸਣੇ ਪੰਜਾਬ ਭਰ ਦੀਆਂ ‘ਨਾਮਧਾਰੀ ਚੇਲਿਆਂ’ ਵਿਚ ਰੋਹ ਅਤੇ ਸੋਗ ਦਾ ਮਾਹੌਲ ਹੈ। ਸੰਪਰਦਾ ਦੇ ਦੋਵਾਂ ਧੜਿਆਂ ਵਿਚ ਚੱਲ ਰਹੀ ਖਹਿਬਾਜ਼ੀ ਕਾਰਨ ਪ੍ਰਸ਼ਾਸਨ ਨੇ ਭੈਣੀ ਸਾਹਿਬ ਦੁਆਲੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਮੁੱਢਲੇ ਇਲਾਜ ਤੋਂ ਬਾਅਦ ਠਾਕੁਰ ਉਦੈ ਸਿੰਘ ਨੂੰ ਹਸਪਤਾਲ ਵਿਚੋਂ ਛੁੱਟੀ ਮਿਲ ਗਈ ਹੈ। ਇੱਥੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਨਾਮਧਾਰੀਆਂ ਵੱਲੋਂ ਠਾਕੁਰ ਉਦੈ ਸਿੰਘ ਦੀ ਸਿਹਤਯਾਬੀ ਲਈ ਅਰਦਾਸਾਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਮੀਟਿੰਗਾਂ ਦਾ ਸਿਲਸਿਲਾ ਚੱਲਦਾ ਰਿਹਾ। ਭੈਣੀ ਸਾਹਿਬ ਵਿਖੇ ਖਾਮੋਸ਼ੀ ਪਸਰੀ ਹੋਈ ਸੀ। ਕੋਈ ਵੀ ਵਿਅਕਤੀ ਇਸ ਸਬੰਧ ਵਿਚ ਗੱਲ ਕਰਨ ਨੂੰ ਤਿਆਰ ਨਹੀਂ। ਅੱਜ ਡੇਰਾ ਸਾਹਿਬ ਵਿਚ ਹੋਈਆਂ ਮੀਟਿੰਗਾਂ ਨੂੰ ਵੀ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ।

ਨਾਮਧਾਰੀ ਦਰਬਾਰ ਦੇ ਮੀਤ ਪ੍ਰਧਾਨ ਸੰਤ ਸੁਰਿੰਦਰ ਸਿੰਘ ਨਾਮਧਾਰੀ ਨੇ ਦੱਸਿਆ ਕਿ ਠਾਕੁਰ ਉਦੈ ਸਿੰਘ ਦੋ ਦਿਨ ਪਹਿਲਾਂ ਹੀ ਇੰਗਲੈਂਡ ਗਏ ਸਨ। ਉਹ ਲੈਟਰ ਵਿਚ ਸਵੇਰ ਸਮੇਂ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸਨ ਜਦੋਂ ਸੰਗਤ ਵਿੱਚੋਂ ਕੰਬਲ ਦੀ ਬੁੱਕਲ ਮਾਰੀ ਬੈਠੇ ਕਥਿਤ ਹਮਲਾਵਰ ਨੇ ਉਨ੍ਹਾਂ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਕਥਿਤ ਹਮਲਾਵਰ ਆਰਾਮ ਨਾਲ ਸੰਗਤ ਵਿੱਚੋਂ ਇਕ ਸ਼ਰਧਾਲੂ ਵਾਂਗ ਉੱਠਿਆ ਤੇ ਸਤਿਗੁਰ ਦੇ ਨੇੜੇ ਪੁੱਜਦਿਆਂ ਹੀ ਉਸ ਨੇ ਬੁੱਕਲ ਵਿੱਚੋਂ ਤੇਜ਼ਧਾਰ ਹਥਿਆਰ ਕੱਢ ਕੇ ਹਮਲਾ ਕਰ ਦਿੱਤਾ। ਹਮਲੇ ਵਿਚ ਠਾਕੁਰ ਉਦੈ ਸਿੰਘ ਦੇ ਸਿਰ, ਬਾਂਹ ਤੇ ਨੱਕ ਉੱਤੇ ਜ਼ਖ਼ਮ ਆਏ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੁਝ ਸ਼ਰਧਾਲੂ ਵੀ ਜ਼ਖਮੀ ਹੋ ਗਏ।

ਨਾਮਧਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਖਮੀ ਠਾਕੁਰ ਉਦੈ ਸਿੰਘ ਨੂੰ ਲੈਸਟਰ ਵਿਚ ਹੀ ਨੇੜੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਅੱਜ ਡੇਰਾ ਭੈਣੀ ਸਾਹਿਬ ਵਿਚ ਹੋਈ ਮੀਟਿੰਗ ਵਿਚ ਮੰਗ ਕੀਤੀ ਗਈ ਕਿ ਦੋਸ਼ੀ ਅਤੇ ਉਸ ਨੂੰ ਹਮਲੇ ਲਈ ਉਕਸਾਉਣ ਵਾਲੇ ਵਿਅਕਤੀਆਂ ਨੂੰ ਕਾਨੂੰਨ ਮੁਤਾਬਕ ਸਜ਼ਾਵਾਂ ਦਿੱਤੀਆਂ ਜਾਣ। ਉਨ੍ਹਾਂ ਦੱਸਿਆ ਕਿ ਹਮਲੇ ਵੇਲੇ ਜਗਜੀਤ ਸਿੰਘ ਦੀ ਪਤਨੀ ਮਾਤਾ ਚੰਦ ਕੌਰ, ਸੰਤ ਬਲਦੇਵ ਸਿੰਘ, ਜੈ ਸਿੰਘ ਅਤੇ ਹੋਰ ਨਾਮਧਾਰੀ ਸੰਪਰਦਾ ਦੇ ਮੁੱਖ ਆਗੂ ਵੀ ਉੱਥੇ ਮੌਜੂਦ ਸਨ। ਠਾਕੁਰ ਉਦੈ ਸਿੰਘ ਤੇ ਉਨ੍ਹਾਂ ਨਾਲ ਗਏ ਡੇਰੇ ਦੇ ਸੇਵਕਾਂ ਨੇ ਇੰਗਲੈਂਡ ਤੋਂ ਬਾਅਦ ਰੂਸ ਅਤੇ ਕੁਝ ਹੋਰ ਮੁਲਕਾਂ ਦੀ ਯਾਤਰਾ ’ਤੇ ਵੀ ਜਾਣਾ ਸੀ। ਉਨ੍ਹਾਂ ਸ਼ੰਕਾ ਜ਼ਾਹਰ ਕੀਤੀ ਹੈ ਕਿ ਪੁਲੀਸ ਹਿਰਾਸਤ ਵਿਚ ਲਏ 40 ਸਾਲਾ ਹਮਲਾਵਰ ਦਾ ਸਬੰਧ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਹੋ ਸਕਦਾ ਹੈ। ਇੱਥੇ ਵੀ ਵਰਣਨਯੋਗ ਹੈ ਕਿ ਜਦੋਂ ਦਾ ਜਗਜੀਤ ਸਿਘ ਮਰਿਆ ਹੈ ਉਦੋਂ ਦਾ ਦੋਨ੍ਹਾਂ ਭਰਾਵਾਂ ਵਿਚ ਗੱਦੀ ਨੂੰ ਲੈ ਕਿ ਲੜਾਈ ਚੱਲੀ ਆ ਰਹੀ ਹੈ। ਪੰਜਾਬ ਵਿਚ ਵੀ 2/3 ਤਿੰਨ ਵਾਰ ਗੱਦੀ ਨੂੰ ਲੈ ਕੇ ਲੜਾਈ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਦੇਰ ਸ਼ਾਮ ਠਾਕੁਰ ਉਦੈ ਸਿੰਘ ਨੂੰ ਹਸਪਤਾਲੋਂ ਛੁੱਟ ਮਿਲ ਗਈ ਹੈ। ਉਨ੍ਹਾਂ ਦੀ ਖੱਬੀ ਬਾਂਹ ’ਤੇ ਡੂੰਘਾ ਜ਼ਖ਼ਮ ਹੈ। ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਕਿ ਜਗਜੀਤ ਸਿੰਘ ਤੋਂ ਬਾਅਦ ਠਾਕੁਰ ਦਲੀਪ ਸਿੰਘ ਤੇ ਠਾਕੁਰ ਉਦੈ ਸਿੰਘ ਦੇ ਸਮਰਥਕ ਗੱਦੀਨਸ਼ੀਨੀ ਨੂੰ ਲੈ ਕੇ ਦੋ ਧੜਿਆਂ ਵਿਚ ਵੰਡੇ ਗਏ ਹਨ। ਠਾਕੁਰ ਦਲੀਪ ਸਿੰਘ ਦੇ ਸਮਰਥਕਾਂ ਨਾਲ ਠਾਕੁਰ ਉਦੈ ਸਿੰਘ ਦੇ ਸਮਰਥਕਾਂ ਦੀ ਅੰਮ੍ਰਿਤਸਰ, ਅਮਰਗੜ੍ਹ ਤੇ ਹੋਰ ਥਾਵਾਂ ਉੱਤੇ ਵੀ ਝੜਪਾਂ ਹੋ ਚੁੱਕੀਆਂ ਹਨ। ਦਲੀਪ ਸਿੰਘ ਦੇ ਸਮਰਥਕ ਨਾਮਧਾਰੀ ਉਦੈ ਸਿੰਘ ਨੂੰ ਗੁਰੂ ਮੰਨਣ ਲਈ ਤਿਆਰ ਨਹੀਂ। ਪ੍ਰਾਪਤ ਜਾਣਕਾਰੀ ਅਨੁਸਾਰ ਠਾਕੁਰ ਦਲੀਪ ਸਿੰਘ ਵੀ ਇਨ੍ਹੀਂ ਦਿਨੀਂ ਇਗਲੈਂਡ ਗਏ ਸਨ ਤੇ ਅੱਗੇ ਉਹ ਸਪੇਨ ਚਲੇ ਗਏ ਦੱਸੇ ਗਏ ਹਨ। ਠਾਕੁਰ ਦਲੀਪ ਸਿੰਘ, ਠਾਕੁਰ ਉਦੈ ਸਿੰਘ ਦੇ ਵੱਡੇ ਭਰਾ ਹਨ (ਸਕੇ) ਹਨ।

ਇਸੇ ਦੌਰਾਨ ਨਾਮਧਾਰੀ ਇੰਟਰਨੈਸ਼ਨਲ ਸੰਗਤ ਦੇ ਚੇਅਰਮੈਨ ਨਵਤੇਜ ਸਿੰਘ ਨੇ ਠਾਕੁਰ ਉਦੈ ਸਿੰਘ ਉੱਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ। ਜ਼ਿਕਰਯੋਗ ਹੈ ਕਿ ਨਾਮਧਾਰੀ ਡੇਰੇ ਵਿਚ ਇਸ ਵੇਲੇ ਮਾਤਾ ਚੰਦ ਕੌਰ ਪਤਨੀ ਸਵਰਗੀ  ਜਗਜੀਤ ਸਿੰਘ, ਉਨ੍ਹਾਂ ਦੇ ਜਵਾਈ ਜਗਤਾਰ ਸਿੰਘ, ਉਨ੍ਹਾਂ ਦੀ ਲੜਕੀ ਸਾਹਿਬ ਕੌਰ, ਦੋਹਤਾ ਜੈ ਸਿੰਘ ਰਹਿ ਰਹੇ ਹਨ।ਇਨ੍ਹਾਂ ਸਭਨਾਂ ਦਾ ਠਾਕੁਰ ਉਦੈ ਸਿੰਘ ਨੂੰ ਥਾਪੜਾ ਹੈ। ਡੇਰੇ ਵਿਚ ਪੱਕੇ ਤੌਰ ’ਤੇ ਪੁਲੀਸ ਚੌਕੀ ਬਣੀ ਹੋਈ ਹੈ।

Namdhari Thakur Udai Singh attacked in UK Gurdwara

Khuswinder Gill

Namdhari Thakur Udai Singh, the head of the Namdhari sect, was attacked in a gurdwara at Leicester, United Kingdom on Sunday morning. The attacker, claimed as a non-Namdhari, has been arrested. Udai Singh warded off the attack on his throat but received severe cut on his nose and is presently admitted in the hospital. The accused took out a gandasa (a traditional weapon) and attacked Udai Singh soon after the morning prayers. But fortunately it was the reflex action that saved him. However, the impact came on his nose and he was immediately rushed to the hospital where he received several stitches on his nose. The UK police have arrested the attacker. It is learnt that Thakur Udai Singh along with Mata Chand Kaur , the widow of Late.

Jagjit Singh, his son-in-law Jagtar Singh along with several other Namdhari followers had gone to UK to convene a “Namdhari Darbar”. The followers of Namdhari sect have placed Satguru Jagjit Singh’s “palki” in the darbars but Udai Singh and Mata Chand Kaur wanted to remove the palki, that caused dissent in a large number of Namdhari followers who still consider Satguru Jagjit Singh as their spiritual head and have failed to acknowledge Udai Singh as their spiritual head. It is learnt that after the death of Jagjit Singh some of the cult followers have not accepted Udai Singh as their new leader. It is not ruled out this incident is result of internal conflict with in Namdhari Cult. Namdhari cult is offspring of Sikhism due to their non-Sikh activities and performed rituals they have been boycotted by majority of Sikhs in Punjab.

Punjab Pradesh Congress Committee president Partap Singh Bajwa on Sunday strongly condemned the attack on Namdhari sect Guru Thakur Uday Singh in Leicester Gurdwara in UK.

In a statement Bajwa appealed to the UK government to book the assailants and take stern action against the culprits.

He also asked the Centre to take up the issue with the UK government for Singh’s safety and security.

Source: http://www.punjabspectrum.com/2013/08/18162


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top