Share on Facebook

Main News Page

ਦਸਮ ਗ੍ਰੰਥੀਏ, ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਇਕ ਹੋਰ ਹਵਾਲਾ ਦੇ ਕੇ ਕਹਿੰਦੇ ਹਨ...

"ਸ੍ਰੀ ਦਸਮ ਗ੍ਰੰਥ ਦੀ ਬਾਣੀ ਦਾ ਪਾਠ ਤੇ ਅਰਥ ਸਮਝਣੇ ਤਾਂ ਦਰਕਿਨਾਰ, ਬੁਜ਼ਦਿਲ ਆਦਮੀ ਇਸ ਦੀ ਬਾਣੀ ਸੁਣ ਨਹੀਂ ਸਕਦਾ, ਇਹ ਕਾਇਰਾਂ ਦਾ ਗ੍ਰੰਥ ਨਹੀਂ ਹੈ। ਇਸ ਗ੍ਰੰਥ ਦੇ ਇਕ ਇਕ ਅੰਕ ਵਿੱਚ ਹਾਥੀਆਂ ਦੀਆਂ ਚਿੰਘਾੜਾਂ, ਕਿਰਪਾਨਾਂ ਦੀਆਂ ਟੁਣਕਾਰਾਂ ਤੇ ਘੋੜਿਆਂ ਦੀਆਂ ਰਕਾਬਾਂ ਦੀਆਂ ਆਵਾਜ਼ਾਂ ਸੁਣਦੀਆਂ ਹਨ।"

ਜਵਾਬ ਹੈ ਵੀ ਸੱਚ, ਇਸ ਕਿਤਾਬ (ਮੈਂ ਇਸ ਨੂੰ ਗ੍ਰੰਥ ਨਹੀਂ ਕਹਿ ਸਕਦਾ) ਦੀਆਂ ਕਵਿਤਾਵਾਂ ਬੁਜ਼ਦਿਲ ਵਾਸਤੇ ਨਹੀਂ ਹਨ, ਬਹੁਤ ਦਲੇਰੀ ਚਾਹੀਦੀ ਹੈ -

- ਟੱਟੀ ਫਿਰਨ ਗਏ ਲੋਕਾਂ ਦੀਆਂ ਪੱਗਾਂ ਲਾਹੁਣ ਵਾਸਤੇ,
- ਸੱਕੇ ਭਰਾ ਨਾਲ ਭੋਗ ਕਰਨ ਵਾਸਤੇ,
- ਪਾਲਕੀ ਵਿਚ ਸਵਾਰ ਹੋ ਕੇ ਸ਼ਰੇਆਮ ਸੜਕ ਦੇ ਵਿਚਕਾਰ ਭੋਗ ਕਰਨ ਵਾਸਤੇ,
- ਪਤੀ ਨੂੰ ਧੋਖਾ ਦੇ ਕੇ ਭੋਗ ਕਰਨ ਵਾਸਤੇ,
- ਚੰਗੇ ਨਸ਼ੇ ਕਰ ਕੇ 24-24 ਘੰਟੇ ਭੋਗ ਕਰਨ ਵਾਸਤੇ,
- ਸਾਜ਼ਸ਼ਾਂ ਤੇ ਚਲਾਕੀਆਂ ਨਾਲ ਪਤੀ ਨੂੰ ਮੂਰਖ ਬਣਾਉਣ ਵਾਸਤੇ।

ਕਿਹਾ ਜਾ ਰਿਹਾ ਹੈ, ਕਿ ਇਸ ਕਿਤਾਬ ਵਿਚ "ਇਕ ਇਕ ਅੰਗ ਵਿਚ ਹਾਥੀਆਂ ਦੀਆਂ ਚਿੰਘਾੜਾਂ, ਕਿਰਪਾਨਾਂ ਦੀਆਂ ਟੁਣਕਾਰਾਂ ਤੇ ਘੋੜਿਆਂ ਦੀਆਂ ਰਕਾਬਾਂ ਦੀਆਂ ਆਵਾਜ਼ਾਂ ਸੁਣਦੀਆਂ ਹਨ" ਪਰ ਇਹ ਨਹੀਂ ਦੱਸਿਆ ਜਾ ਰਿਹਾ ਹੈ ਕਿ 40% ਹਿੱਸੇ ਵਿਚ ਨਸ਼ਾ ਕਰ ਕੇ ਭੋਗ ਕਰਨ ਦੀਆਂ ਚੀਕਾਂ ਤੇ ਕਿਲਕਾਰੀਆਂ ਸੁਣਾਈ ਦੇਂਦੀਆਂ ਹਨ ਤੇ ਉਨ੍ਹਾਂ ਦਾ ਰੋਣਾ ਸੁਣਾਈ ਦੇਂਦਾ ਹੈ, ਜਿਨ੍ਹਾਂ ਦੀਆਂ ਟੱਟੀ ਫਿਰਨ ਗਇਆਂ ਦੀਆਂ ਪੱਗਾਂ ਲਾਹੀਆਂ ਗਈਆਂ ਸਨ। ਉਨ੍ਹਾਂ ਦੀ ਹੀਣ ਭਾਵਨਾ ਤੇ ਸ਼ਰਮਿੰਦਗੀ ਵੀ ਜਿਨ੍ਹਾਂ ਨੂੰ ਇਹ ਪੱਗਾਂ ਬੇਗੁਨਾਹ ਲੋਕਾਂ ਤੋਂ ਜਬਰੀ ਖੋਹ ਕੇ ਧੋ ਕੇ 'ਸਿਰੋਪੇ' ਵਜੋਂ 'ਭੇਟ' ਕੀਤੀਆਂ ਗਈਆਂ ਸਨ।

ਬਿਲਕੁਲ ਠੀਕ ਵੀਰ ਜੀ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦਾ ਹਰ ਸਿੱਖ ਸਤਿਕਾਰ ਕਰਦਾ ਹੈ, ਪਰ ਇਹ ਲੋਕ ਓਹਨਾਂ ਦਾ ਨਾਮ ਵਰਤਕੇ, ਇਸ ਕੂੜ ਪੋਥੇ ਨੂੰ ਸਿੱਖ ਗੁਰੂ ਸਹਿਬਾਨ ਦੀ ਲਿਖਤ ਸਾਬਿਤ ਕਰਨਾ ਚਾਹੁੰਦੇ ਹਨ, ਤੇ ਅਸਲ ਵਿਚ ਇਹ ਗੁਰੂ ਸਹਿਬਾਨ ਦੇ ਨਾਲ ਨਾਲ ਸਿੱਖ ਸ਼ਹੀਦਾਂ ਜਿਵੇਂ ਬਾਬਾ ਜਰਨੈਲ ਸਿੰਘ ਜੀ ਨੂੰ ਵੀ ਬਦਨਾਮ ਕਰ ਰਹੇ ਹਨ।


ਟਿੱਪਣੀ:

ਬਾਬਾ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਅਸੀਂ ਅਤੇ ਸਾਰੇ ਸਿੱਖ ਸਤਿਕਾਰ ਕਰਦੇ ਹਨ। ਉਨ੍ਹਾਂ ਨੇ ਜੋ ਕੀਤਾ ਉਹ ਹਰ ਕੋਈ ਨਹੀਂ ਕਰ ਸਕਦਾ। ਪਰ ਉਹ ਉਹ ਸਾਡੇ ਗੁਰੂ ਨਹੀਂ, ਉਨ੍ਹਾਂ ਦੀ ਕਹੀ ਹਰ ਇੱਕ ਗੱਲ ਕੋਈ ਪੱਥਰ 'ਤੇ ਲਕੀਰ ਨਹੀਂ। ਉਹ ਜਿਸ ਟਕਸਾਲ ਨਾਲ ਸਬੰਧਿਤ ਸੀ, ਉਥੇ ਬ੍ਰਾਹਮਣਵਾਦੀ ਪ੍ਰੰਪਰਾਵਾਂ ਦਾ ਘੇਰਾ ਰਿਹਾ ਅਤੇ ਹੈ। ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਨਾਮ ਲੈ ਕੇ, ਅਖੌਤੀ ਦਸਮ ਗ੍ਰੰਥ ਨੂੰ ਸਿੱਖਾਂ 'ਤੇ ਥੋਪਣਾ ਕਿਧਰਲੀ ਸਿਆਣਪ ਹੈ। ਉਸ ਅਕਾਲਪੁਰਖ ਅਤੇ ਗੁਰੂ ਤੋਂ ਇਲਾਵਾ ਹਰ ਕੋਈ ਭੁਲੱਣਹਾਰ ਹੈ।

ਸ਼ੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top