Share on Facebook

Main News Page

ਹੀਰੇ ਅਤੇ ਪਕੌੜੇ
-: ਸੰਪਾਦਕ ਖ਼ਾਲਸਾ ਨਿਊਜ਼

ਸਿੱਖ ਅਖਵਾਉਣ ਵਾਲੇ ਅੱਜ ਕੱਲ ਆਪ ਪਖੰਡਾਂ ਕਰਮਕਾਂਡਾਂ 'ਚ ਫਸੇ ਹੋਏ ਨੇ, ਜਿਸਦਾ ਭਰਪੂਰ ਲਾਹਾ ਦੂਸਰੇ ਲੈ ਰਹੇ ਨੇ। ਕਿਸਮ ਕਿਸਮ ਦੇ ਪਖੰਡੀ ਬਾਬੇ ਜਿਨ੍ਹਾਂ ਨਾਲ ਪੰਜਾਬ ਅਤੇ ਭਾਰਤ ਭਰਿਆ ਪਿਆ, ਭਾਂਵੇਂ ਉਹ ਸਿੱਖੀ ਵੇਸ਼ਭੂਸ਼ਾ ਵਾਲੇ ਸਾਧ ਹੋਣ ਭਾਂਵੇ ਕੋਈ ਹੋਰ, ਹਰ ਕੋਈ ਸਿੱਖੀ ਨੂੰ ਮਲੀਯਾਮੇਟ ਕਰਨ 'ਤੇ ਤੁਲਿਆ ਹੋਇਆ ਹੈ।

ਕਈ ਵਾਰੀ ਲੋਕ ਪੁੱਛਦੇ ਹਨ, ਕਿ ਸਿੱਖੀ ਹੀ ਕਿਉਂ, ਤਾਂ ਜਵਾਬ ਦੇਈਦਾ ਹੈ ਕਿ ਜਿਸ ਦੇ ਪੱਲੇ ਕੁੱਝ ਹੋਵੇ, ਲੋਕ ਉਸ ਨੂੰ ਹੀ ਲੁੱਟਦੇ ਨੇ, ਜਿਹੜੇ ਪਹਿਲਾਂ ਹੀ ਕੰਗਾਲ ਹੋਣ ਉਨ੍ਹਾਂ ਵਲ ਕੌਣ ਝਾਕਦਾ ਹੈ। ਪਰ ਅਮੀਰ ਸਿੱਖੀ ਦੇ ਰਖਵਾਲੇ ਸਿੱਖ ਅਖਵਾਉਣ ਵਾਲੇ ਕਮਜ਼ੋਰ ਪੈ ਗਏ, (ਕੁੱਝ ਨੂੰ ਛੱਡ ਕੇ), ਵਾੜ ਹੀ ਖੇਤ ਨੂੰ ਖਾਣ ਲਗ ਪਈ। ਕਈ ਪੁਛਦੇ ਕਿ ਜਿਥੇ ਸਿਧਾਂਤ ਦੀ ਗੱਲ ਹੁੰਦੀ ਹੋਵੇ, ਗੁਰਬਾਣੀ ਦਾ ਪ੍ਰਚਾਰ ਹੁੰਦਾ ਹੋਵੇ ਉਥੇ ਸੰਗਤ ਬਹੁਤ ਘੱਟ ਹੁੰਦੀ ਹੈ, ਪਰ ਜਿਥੇ ਕਰਮਕਾਂਡੀ ਕਥਾ ਕਹਾਣੀਆਂ, ਪਖੰਡੀ ਬਾਬੇ, ਲਾਈਟਾਂ ਬੰਦ ਸਿਮਰਨ (ਰੱਟਣ), ਚਾਲੀਹੇ ਆਦਿ ਚਲਦੇ ਹੋਣ ਉੱਥੇ ਭੀੜ ਬਹੁਤ ਜੁੜਦੀ ਹੈ... ਤਾਂ ਜਵਾਬ ਦੇਈਦਾ ਹੈ, ਕਿ ਕਦੀ ਹੀਰਿਆਂ ਦੀ ਦੁਕਾਨ 'ਤੇ ਭੀੜ ਦੇਖੀ, ਕੋਈ ਟਾਂਵਾਂ ਟਾਂਵਾਂ ਹੀ ਦਿਖਦਾ, ਕਿਉਂਕਿ ਮਹਿੰਗੀ ਵਸਤੂ ਹੈ, ਹਰ ਕਿਸੇ ਦੇ ਵੱਸ ਦੀ ਗੱਲ ਨਹੀਂ... ਪਰ ਕਦੇ ਪਕੌੜਿਆਂ ਦੀ ਦੁਕਾਨ ਦੇਖੀ ਹੈ, ਬੇਹਿਸਾਬ ਦੁਨੀਆਂ, ਮੱਖੀਆਂ ਅਤੇ ਹੋਰ ਜੰਤੂ ਤੁਰੇ ਫਿਰਦੇ ਨੇ...

ਇਹੀ ਫਰਕ ਹੈ ਗੁਰਮਤਿ ਸਿਧਾਂਤ ਦੀ ਗੱਲ ਕਰਣ ਵਾਲਿਆਂ ਦਾ ਅਤੇ ਕੂੜ ਕਬਾੜ ਕਰਮਕਾਂਡੀ ਕਥਾ ਕਹਾਣੀਆਂ ਵਾਲਿਆਂ ਦਾ...

ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥
ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ॥
੧੬੫॥

ਕਬੀਰ ਸਾਹਿਬ ਕਹਿੰਦੇ ਨੇ, ਜਿਸ ਰਸਤੇ ਉੱਤੇ ਪੰਡਿਤ (ਕਰਮਕਾਂਡੀ ਲੋਕ) ਜਿਸ ਰਾਹੇ ਤੁਰ ਰਹੇ ਹਨ (ਇਹ ਰਾਹ ਚੂੰਕਿ ਸੌਖਾ ਹੈ) ਬੜੇ ਲੋਕ ਉਹਨਾਂ ਦੇ ਪਿਛੇ ਪਿਛੇ ਲੱਗੇ ਹੋਏ ਹਨ; ਪਰ ਪਰਮਾਤਮਾ ਦਾ ਰਸਤਾ, ਮਾਨੋ, ਇਕ ਔਖਾ ਪਹਾੜੀ ਰਸਤਾ ਹੈ, ਕਬੀਰ (ਇਹਨਾਂ ਪੰਡਿਤਾਂ ਲੋਕਾਂ ਨੂੰ ਛੱਡ ਕੇ) ਚੜ੍ਹਾਈ ਵਾਲਾ ਪੈਂਡਾ ਕਰ ਰਿਹਾ ਹੈ ।165।

ਤੇ ਹੁਣ ਸਿੱਖਾਂ ਨੂੰ ਫੈਸਲਾ ਕਰਨਾ ਪਵੇਗਾ ਕਿ ਹੀਰੇ ਦਾ ਖਰੀਦਦਾਰ ਬਣਨਾ ਹੈ ਕਿ ਮੱਖੀਆਂ ਵਾਲੇ ਪਕੌੜੇ ਖਾਣੇ ਹਨ?

ਤੇ ਸਿੱਖ ਅਖਵਾਉਣ ਵਾਲਾ ਵੀ ਗੁਰੂ ਦੇ ਮਾਰਗ ਨੂੰ ਛੱਡ ਕੇ ਕਰਮਕਾਂਡੀ ਰਾਹ 'ਤੇ ਤੁੱਰ ਪਿਆ ਹੈ, ਜਿਸਦਾ ਲਾਹਾ ਦੂਜੇ ਲੋਕ ਖੱਟ ਰਹੇ ਨੇ, ਅਤੇ ਇਨ੍ਹਾਂ ਕਰਮਕਾਂਡੀ ਸਿੱਖ ਅਖਵਾਉਣ ਵਾਲਿਆਂ ਨੂੰ ਜਾਲ 'ਚ ਫਸਾ ਰਹੇ ਨੇ, ਤੇ ਗੁਰੂ ਤੋਂ ਬੇਮੁੱਖ ਸਿੱਖ ਅਖਵਾਉਣ ਵਾਲਾ, ਇਸ ਭਰਮ ਜਾਲ 'ਚ ਫਸ ਰਿਹਾ ਹੈ। ਜਿਸ ਤਰ੍ਹਾਂ ਪਹਿਲਾਂ ਵੀ ਲਿਖ ਚੁਕੇ ਹਾਂ ਕਿ ਤਸਵੀਰਾਂ ਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਕਿਉਂਕਿ ਅਸੀਂ ਆਪਣੇ ਪੈਰ 'ਤੇ ਆਪ ਕੁਹਾੜਾ ਮਾਰ ਚੁਕੇ ਹਾਂ, ਇਸ ਲਈ ਹਰ ਕੋਈ ਇਨ੍ਹਾਂ ਤਸਵੀਰਾਂ ਦਾ ਸਹਾਰਾ ਲੈ ਕੇ, ਸਿੱਖ ਅਖਵਾਉਣ ਵਾਲਿਆਂ ਨੂੰ ਗੁੰਮਰਾਹ ਕਰ ਰਿਹਾ ਹੈ। ਇਸ ਤਸਵੀਰ 'ਚ ਵੀ ਬਾਬਾ ਦੀਪ ਸਿੰਘ ਜੀ ਦੀ ਕਹੀ ਜਾਂਦੀ ਤਸਵੀਰ ਨੂੰ ਵਰਤਿਆ ਗਿਆ ਹੈ, ਕਿ ਜਿਸ ਨਾਲ ਸਿੱਖ ਅਖਵਾਉਣ ਵਾਲੇ ਜਯੋਤਿਸ਼ ਦੇ ਚੱਕਰ 'ਚ ਫੱਸਣ ਅਤੇ ਇਨ੍ਹਾਂ ਦਾ ਹਲਵਾ ਮਾਂਡਾ ਚਲਦਾ ਰਹੇ। ਜੇਕਰ ਸਿੱਖ ਅਖਵਾਉਣ ਵਾਲਾ, ਜਾਗਰੂਕ ਹੋਵੇ ਤਾਂ ਐਸੀਆਂ ਚਾਲਾਂ ਕਾਮਯਾਬ ਜਦੇ ਨਹੀਂ ਹੋ ਸਕਦੀਆਂ।

ਆਪਕੇ ਘਰ ਮੇਂ ਕਿਸੀ ਪ੍ਰਕਾਰ ਕਾ ਦੋਸ਼ ਹੋ, ਵਾਸਤੂ ਦੋਸ਼, ਭੂਮੀ ਦੋਸ਼, ਪ੍ਰੇਤ ਛਾਇਆ ਯੋਗ, ਯਾ ਆਸਪਾਸ ਕਿਸੀ ਬੁਰੀ ਚੀਜ਼ ਕਾ ਪ੍ਰਭਾਵ ਹੋ, ਇਸ ਤਸਵੀਰ ਕੋ ਬਰਾਮਦੇ (ਵਰਾਂਡਾ) ਮੇਂ, ਘਰ ਕੀ ਐਂਟਰੀ ਮੇਂ ਲਗਾਏਂ ਔਰ ਇਹਸਾਸ ਕਰੇਂਗੇ ਕੀ ਆਪਕੀ ਤਕਲੀਫੇਂ, ਘਰ ਮੇਂ ਕਲਹ ਧੀਰੇ ਧੀਰੇ ਸਮਾਪਤ ਹੋ ਜਾਏਂਗੀ, ਦੋ ਟਾਈਮ ਧੂਪ ਅਗਰਬੱਤੀ ਕਰਨਾ ਨਾ ਭੁਲੇਂ।

ਖਾਸ ਕਰਕੇ ਸਿੱਖੋਂ ਕੇ ਲਿਏ, ਅਗਰ ਹਿੰਦੂ ਆਸਥਾ ਰਖਤੇਂ ਹੋਂ ਟੋ ਆਜ਼ਮਾ ਕੇ ਦੇਖੇਂ। ਧੰਨ ਧੰਨ ਬਾਬਾ ਦੀਪ ਸਿੰਘ ਜੀ

ਤਾਨਿਆ ਪੰਡਿਤ 814 646 4339

ਇੱਕ ਹੋਰ ਤਸਵੀਰ ਦੇਖੋ ਜਿਸ ਵਿੱਚ ਸਿੱਖ ਅਖਵਾਉਣ ਵਾਲਾ ਸੱਪ ਨੂੰ ਨਹਿਰ 'ਚ ਛੱਡ ਰਿਹਾ ਹੈ, ਕੀ ਇਹ ਸਿੱਖੀ ਹੈ?

ਖੈਰ, ਜਿਸ ਬੀਬੀ ਤਾਨਿਯਾ ਪੰਡਿਤ ਨੇ ਬਾਬਾ ਦੀਪ ਸਿੰਘ ਜੀ ਦੀ ਕਹੀ ਜਾਂਦੀ ਤਸਵੀਰ ਨੂੰ ਜਯੋਤਿਸ਼ ਲਈ ਵਰਤਿਆ ਹੈ ਉਸਦਾ ਫੋਨ ਨੰ: 814 646 4339 ਹੈ, ਸਭਯਿਕ ਭਾਸ਼ਾ ਦਾ ਪ੍ਰਯੋਗ ਕਰਕੇ, ਉਸ ਬੀਬੀ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top