Share on Facebook

Main News Page

ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਦਸਵਾਂ ਗੁਰਮਤਿ ਕੈਂਪ ਸੰਪੰਨ

ਗੁਰੂ ਗ੍ਰੰਥ ਸਾਹਿਬ ਅਕੈਡਮੀ ਬਰੈਂਪਟਨ, ਕੈਨੇਡਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਮਤਿ ਕੈਂਪ ਲਗਾਇਆ ਗਿਆ, ਜਿਸ ਵਿੱਚ 10 ਤੋਂ 19 ਸਾਲ ਦੇ ਬਚਿੱਆਂ ਨੇ ਹਿੱਸਾ ਲਿਆ। ਇਸ ਕੈਂਪ 'ਚ ਬੱਚਿਆ ਦੀਆਂ ਗੁਰਮਤਿ ਸੰਬੰਧੀ ਬਹੁਤ ਸਾਰੀਆਂ ਗਤੀਵੀਧੀਆਂ ਹੁੰਦੀਆਂ ਹਨ ਜਿਵੇਂ ਕਿ ਗੁਰਬਾਣੀ ਕੀਰਤਨ, ਪਾਠ, ਦਸਤਾਰ, ਪੰਥਕ ਮਸਲਿਆਂ ਬਾਰੇ ਵੀਚਾਰ, ਸਵਾਲ ਜਵਾਬ, ਕੁਇਜ਼, ਪੇਂਟਿੰਗ, ਲੈਕਚਰ ਆਦਿ।

ਬੱਚੇ ਬੜੇ ਉਤਸ਼ਾਹ ਨਾਲ ਇਸ ਕੈਂਪ ਦਾ ਇੰਤਜ਼ਾਰ ਕਰਦੇ ਹਨ। ਹਰ ਸਾਲ ਬੱਚਿਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਇਸ ਸਾਲ 45 ਬੱਚਿਆਂ ਨੇ ਭਾਗ ਲਿਆ। ਲੋਕਲ ਬੱਚਿਆਂ ਤੋਂ ਇਲਾਵਾ ਬਰੈੰਪਟਨ ਦੇ ਆਸਪਾਸ ਦੇ ਇਲਾਕੇ ਅਤੇ ਅਮਰੀਕਾ ਦੇ ਕਈ ਸ਼ਹਿਰਾਂ ਕੈਲੀਫੋਰਨਿਆ, ਫਲੋਰੀਡਾ, ਵਾਸ਼ਿੰਗਟਨ ਡੀ.ਸੀ ਤੋਂ ਬੱਚੇ ਆਏ।

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੀ ਦੇਖਰੇਖ 'ਚ ਬੱਚੇ ਉਨ੍ਹਾਂ ਕੋਲੋਂ ਗੁਰਬਾਣੀ ਅਤੇ ਪੰਥਕ ਮਸਲਿਆਂ 'ਤੇ ਗੱਲਬਾਤ ਕਰਦੇ ਹਨ, ਅਤੇ ਬੜੇ ਉਤਸ਼ਾਹ ਨਾਲ ਸਵਾਲ ਵੀ ਕਰਦੇ ਹਨ, ਜਿਨ੍ਹਾਂ ਦਾ ਤਸੱਲੀਬਖਸ਼ ਜਵਾਬ ਦਿੱਤਾ ਜਾਂਦਾ ਹੈ। ਬੱਚੇ ਸਵੇਰੇ ਸਵੱਖਤੇ ਉੱਠ ਕੇ ਨਿਤਨੇਮ ਕਰਦੇ ਹਨ, ਫਿਰ ਜਿਸ ਹਿਸਾਬ ਨਾਲ ਸਾਰੇ ਦਿਨ ਦਾ ਪ੍ਰੋਗ੍ਰਾਮ ਬਣਿਆ ਹੁੰਦਾ ਹੈ, ਉਸ ਹਿਸਾਬ ਨਾਲ ਸਾਰੀਆਂ ਗਤੀਵੀਧੀਆਂ 'ਚ ਭਾਗ ਲੈਂਦੇ ਹਨ। ਇਸ ਵਾਰ ਸ਼ੁਕਰਵਾਰ 9 ਅਗਸਤ 2013 ਨੂੰ Skype ਦੇ ਜ਼ਰੀਏ ਸ. ਪ੍ਰਭਦੀਪ ਸਿੰਘ ਨੇ ਪੰਥਕ ਮਸਲਿਆਂ 'ਤੇ ਬੱਚਿਆਂ ਨਾਲ ਗਲਬਾਤ ਕੀਤੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਸਾਲ ਵਿਸ਼ੇਸ਼ ਤੌਰ 'ਤੇ ਰਾਗਬੱਧ ਗੁਰਮਤਿ ਸੰਗੀਤ ਕੀਰਤਨ ਲਈ ਬੀਬੀ ਰਮਣੀਕ ਕੌਰ ਨੇ ਸਾਰੇ ਕੈਂਪ ਦੇ ਬੱਚਿਆਂ ਨੂੰ ਰਾਗਬੱਧ ਸ਼ਬਦ ਦੀ ਸਿਖਲਾਈ ਕਰਵਾਈ।

10 ਅਗਸਤ ਨੂੰ ਕੈਂਪ ਦੀ ਅਖੀਰਲੇ ਦਿਨ ਬੱਚਿਆਂ ਨੇ ਕੀਰਤਨ, ਅਰਦਾਸ ਅਤੇ ਇੱਕ ਲਘੂ ਸਕਿੱਟ ਕੀਤੀ, ਜਿਸਦਾ ਆਨੰਦ ਸਾਰੀ ਸੰਗਤ ਨੇ ਮਾਣਿਆ। ਅੰਤ ਵਿੱਚ ਸਾਰਿਆਂ ਬੱਚਿਆਂ ਨੂੰ, ਕੈਂਪ ਦੇ ਸੇਵਾਦਾਰਾਂ ਨੂੰ ਕੈਂਪ ਦੇ ਯਾਦਗਾਰੀ ਚਿੰਨ੍ਹ ਦਿੱਤੇ ਗਏ।

 

ਕਾਕਾ ਅਮ੍ਰਿੰਤਪਾਲ ਸਿੰਘ ਰਾਗਬੱਧ ਕੀਰਤਨ ਕਰਦੇ ਹੋਏ, ਨਾਲ ਹਨ ਮਨਜੀਵ ਸਿੰਘ (ਵਾਜੇ 'ਤੇ),
ਜੋਬਨਪ੍ਰੀਤ ਸਿੰਘ (ਤਬਲੇ 'ਤੇ) ਅਤੇ ਹਰਮੀਤ ਸਿੰਘ (ਪਿੱਛੇ)


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top