Share on Facebook

Main News Page

ਸਰਸੇ ਵਾਲੇ ਸਾਧ ਦਾ ਸਲਾਬਤਪੁਰਾ ਡੇਰਾ ਕਿਵੇਂ ਬਣਿਆ ?
-: ਦਲਜੀਤ ਸਿੰਘ ਇੰਡਿਆਨਾ

ਅੱਜ ਤੁਹਾਡੇ ਨਾਲ ਵਿਚਾਰ ਕਰਨੀ ਹੈ, ਸਰਸੇ ਵਾਲੇ ਸਾਧ ਦਾ ਸਲਾਬਤਪੁਰਾ ਡੇਰਾ ਕਿਵੇਂ ਬਣਿਆ ਅਤੇ ਇਸ ਦੇ ਅੰਦਰ ਕੀ ਕੁਝ ਚਲਦਾ ਹੈ, ਅਤੇ ਕਿਵੇਂ ਇਸ ਨੇ ਦਿਨਾਂ ਮਹੀਨਿਆਂ ਵਿਚ ਜੜਾਂ ਪਸਾਰੀਆਂ।

ਡੇਰਾ ਸਿਰਸਾ ਅਜ ਆਪਾਂ ਇਸ ਵਾਰੇ ਤੁਹਾਡੇ ਨਾਲ ਵਿਚਾਰ ਕਰਨੀ ਹੈ ਕਿ ਇਹ ਡੇਰਾ ਕਿਵੇਂ ਹੋਂਦ ਵਿਚ ਆਇਆ। ਇਹ ਡੇਰਾ ਸਾਹ ਮਸਤਾਨੇ ਤੋਂ ਸ਼ੁਰੂ ਹੋਇਆ ਸੀ। ਮਸਤਾਨੇ ਨੂੰ ਰਾਧਾ ਸਵਾਮੀਆਂ ਨੇ ਆਪਣੇ ਪ੍ਰਚਾਰ ਵਾਸਤੇ ਹਰਿਆਣੇ ਭੇਜਿਆ ਸੀ, ਪਰ ਮਸਤਾਨੇ ਦੇ ਦਿਲ ਵਿਚ ਗੁਰੂ ਬਣਨ ਦੀ ਲਾਲਸਾ ਜਾਗੀ ਤਾਂ ਓਸ ਨੇ ਆਪਣਾ ਨਵਾਂ ਗੁਰੂ ਡੰਮ ਚਲਾ ਲਿਆ ਅਤੇ ਇਨ੍ਹੇਂ ਨੇ ਨਵਾਂ ਨਾਮ ਰਖ ਲਿਆ, "ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ" ਕਹਿਣਾ ਸ਼ੁਰੂ ਕਰ ਦਿਤਾ ਅਤੇ ਆਪਣਾ ਨਾਮ ਵੀ ਨਵਾਂ ਬਣਾ ਲਿਆ। ਸ਼ਾਹ ਮਸਤਾਨੇ ਤੋਂ ਬਾਅਦ ਇਸ ਗੱਦੀ ਦੇ ਦੋ ਵਾਰਿਸ ਬਣੇ ਇੱਕ ਸਤਨਾਮ ਸਿੰਘ ਅਤੇ ਇਕ ਮੈਂਨਜਰ ਸਾਹਿਬ.. ਜਦੋਂ ਗੱਦੀ ਸਤਨਾਮ ਸਿੰਘ ਨੂੰ ਮਿਲ ਗਈ, ਤਾਂ ਮੈਂਨੇਜਰ ਸਾਹਿਬ ਨੇ ਨਵਾਂ ਡੇਰਾ ਬਣਾ ਲਿਆ ਕਾਲਿਆਂਵਾਲੀ ਮੰਡੀ ਕੋਲ ਜਗਮਾਲਵਾਲੀ, ਓਸ ਦਾ ਫੇਰ ਕਦੇ ਜਿਕਰ ਕਰਾਂਗੇ।

ਸਤਨਾਮ ਸਿੰਘ ਤੋਂ ਬਾਅਦ ਇਹ ਗੁਰਮੀਤ ਸਿੰਘ ਨੂੰ ਗੱਦੀ ਮਿਲੀ। ਇਹ ਗੱਦੀ ਗੁਰਮੀਤ ਸਿੰਘ ਨੂੰ ਕਿਵੇਂ ਮਿਲੀ, ਇਸ ਵਾਰੇ ਕਈ ਸ਼ੰਕੇ ਹਨ। ਇਧਰ ਜਦੋ ਪੰਜਾਬ ਵਿਚ 1992 ਵਿਚ ਕੇ.ਪੀ.ਐਸ ਗਿੱਲ ਅਤੇ ਬੇਅੰਤ ਸਿੰਘ ਦਾ ਕਹਿਰ ਪੂਰੇ ਸਿੱਖਾਂ 'ਤੇ ਵਰਤ ਰਿਹਾ ਸੀ ਤਾਂ ਇਸ ਸਾਧ ਨੂੰ ਓਸ ਵੇਲੇ ਦੇ ਮੁਖਮੰਤਰੀ ਬੇਅੰਤ ਸਿੰਘ ਦੀ ਬਹੁਤ ਥਾਪੜਾ ਸੀ, ਅਤੇ ਇਹਨਾ ਦੀ ਸ਼ਹਿ 'ਤੇ ਇਸ ਸਾਧ ਨੇ ਪੰਜਾਬ ਵਿੱਚ ਖਾਸ ਕਰਕੇ ਮਾਲਵੇ ਵਿਚ ਪੈਰ ਪਸਾਰਨੇ ਸ਼ਰੂ ਕਰ ਦਿਤੇ। ਸਤਿਨਾਮ ਸਿੰਘ ਦੀ ਕੋਈ ਰਿਸ਼ਤੇਦਾਰ ਕੁੜੀ ਆਦਮਪੁਰੇ ਪਿੰਡ ਵਿਚ ਵਿਆਹੀ ਹੋਈ ਸੀ। ਜਿਹੜੇ ਆਦਮਪੁਰੇ ਵਾਲੇ ਸਨ ਇਸ ਕੁੜੀ ਦੇ ਸਹੁਰੇ ਹੋਰੀਂ ਤਿੰਨ ਭਰਾ ਸਨ, ਜਿਨ੍ਹਾਂ ਦੇ ਘਰ ਸਲਾਬਤਪੁਰਾ ਆਦਮਪੁਰਾ ਸ਼ੜਕ 'ਤੇ ਸਾਉਥ ਵਾਲੇ ਪਾਸੇ ਨੂੰ ਹਨ। ਇਹਨਾ ਤਿੰਨੋ ਭਰਾਵਾਂ ਕੋਲ ਕਾਫੀ ਜਮੀਨ ਸੀ, ਕਾਫੀ ਅਮੀਰ ਸਨ, ਪਰ ਇਨਾਂ ਨੂੰ ਕੋਈ ਪਿੰਡ ਵਿਚ ਪੰਚਾਇਤ ਮੈਂਬਰ ਤਕ ਨਹੀਂ ਬਣਨ ਦਿੰਦਾ ਸੀ, ਕਿਉਂਕਿ ਪਿੰਡ ਵਿੱਚ ਇਨ੍ਹਾਂ ਦੀ ਕੋਈ ਬਹੁਤ ਪੁੱਛ ਦੱਸ ਨਹੀਂ ਸੀ। ਫੇਰ ਇਨ੍ਹਾਂ ਇਕ ਇਸ ਸਾਧ ਨਾਲ ਰਲ ਕੇ ਸਕੀਮ ਘੜੀ ਅਤੇ ਤਿੰਨੋਂ ਭਰਾਵਾਂ ਨੇ ਇਕ ਇਕ ਕਿੱਲਾ ਜ਼ਮੀਨ ਦਾ ਸਲਾਬਤਪੁਰੇ ਲੈਕੇ ਦਿਤਾ। ਓਥੇ ਤਾਂ ਲਿਆ ਕਿਉਂਕਿ ਇਹਨਾ ਦਾ ਪਿੰਡ ਮੇਨ ਰੋਡ ਉਪਰ ਨਹੀਂ ਸੀ, ਸਲਾਬਤਪੁਰਾ ਮੇਨ ਰੋਡ 'ਤੇ ਸੀ ਅਤੇ ਸਲਾਬਤਪੁਰੇ ਦੀ ਜ਼ਮੀਨ ਰੇਤਲੀ ਹੋਣ ਕਰਕੇ ਸਸਤੀ ਵੀ ਸੀ। ਤਿੰਨ ਕਿੱਲੇ ਜ਼ਮੀਨ ਦੇ ਲੈਕੇ ਇਨ੍ਹਾਂ ਸਾਧ ਨੂੰ ਦੇ ਦਿਤੇ ਅਤੇ ਓਥੇ ਸਤਸੰਗ ਕਰਨਾ ਸ਼ੁਰੂ ਕਰ ਦਿਤਾ ਅਤੇ ਇਸ ਏਰੀਏ ਦੇ ਸਾਰੇ ਭੰਗੀ ਦਾਸਾਂ ਨੂੰ ਕਿਹਾ, ਹੁਣ ਸਾਰੀ ਸੰਗਤ ਇਥੇ ਲੈਕੇ ਆਵੋ। ਹਰ ਐਤਵਾਰ ਹਜਾਰਾਂ ਦੇ ਹਿਸਾਬ ਨਾਲ ਸੰਗਤਾਂ ਆਉਣ ਲੱਗੀਆਂ।

ਹੁਣ ਮੈਂ ਜਿਹੜੀ ਤੁਹਾਡੇ ਨਾਲ ਗੱਲ ਸਾਂਝੀ ਕਰਨ ਲਗਿਆ ਹਾਂ ਵੀ ਇਹਨਾ ਥੋੜੇ ਸਾਲਾਂ ਵਿੱਚ ਤਿੰਨ ਏਕੜ ਜਮੀਨ ਤੋਂ ਤਿਨ ਸੌ ਏਕੜ ਕਿਵੇਂ ਬਣਾਈ ਹੈ। ਓਹ ਵੀ ਇਕ ਟੁੱਕ ਹੁਣ ਤੁਹਾਨੂੰ ਓਹ ਤਰੀਕਾ ਦਸਣ ਲਗਿਆ ਹਾਂ। ਇਹ ਕੀ ਕਰਦੇ ਨੇ ਜਦੋ ਇਹਨਾ ਦਾ ਸਤਸੰਗ ਹੁੰਦਾ ਹੈ ਅਤੇ ਇਹ ਸਾਰਿਆਂ ਨੂੰ ਇਹ ਨਿਰਦੇਸ ਦਿੰਦੇ ਨੇ ਜਿਸ ਨੇ ਵੀ ਜੰਗਲ ਪਾਣੀ ਜਾਨਾ ਹੈ ਨਾਲੇ ਲਗਦੇ ਖੇਤ ਵਿਚ ਜਾਣਾ ਹੈ। ਤੁਸੀਂ ਅੰਦਾਜਾ ਲਗਾਓ ਜੇਕਰ ਏਕੜ ਦੋ ਏਕੜ ਵਾਲੇ ਜਿਮੀਦਾਰ ਦੀ ਫਸਲ ਵਿਚ ਇਨੇ ਬੰਦੇ ਅਤੇ ਔਰਤਾਂ ਜੰਗਲ ਪਾਣੀ ਬੈਠ ਜਾਨਣ ਤਾਂ ਕੀ ਓਸ ਖੇਤ ਵਿਚ ਪੈਰ ਧਰਨ ਨੂੰ ਜਗ੍ਹਾ ਮਿਲੇਗੀ, ਨਹੀਂ। ਫੇਰ ਇਹ ਜਦੋ ਨਾਲ ਲਗਦੇ ਖੇਤ ਵਾਲਾ ਇਹਨਾ ਨੂੰ ਓਲਾਮਾ ਦੇਣ ਆਉਂਦਾ ਹੈ, ਤਾਂ ਇਹ ਓਸ ਨੂੰ ਕਹਿੰਦੇ ਹਨ ਜੇਕਰ ਤੇਰੇ ਦੋ ਏਕੜ ਹਨ, ਇਹ ਜਮੀਨ ਸਾਨੂੰ ਦੇ ਦੇ, ਅਸੀਂ ਤੈਨੂ ਪਾਸੇ ਕਿਤੇ ਇਸ ਤੋਂ ਦੁਗਣੀ ਜਮੀਨ ਲੈ ਦਿੰਦੇ ਹਾਂ। ਜਿਹੜਾ ਓਹ ਮ੍ਹਾਤੜ ਬੰਦਾ ਹੁੰਦਾ, ਓਹ ਸੋਚਦਾ ਨਾਲੇ ਜ਼ਮੀਨ ਜਿਆਦਾ ਬਣੂ, ਨਾਲੇ ਇਹਨਾ ਕੰਜਰਾਂ ਤੋਂ ਖਹਿੜਾ ਛੁਟ ਜਾਵੇਗਾ। ਇਸ ਤਰਾਂ ਇਹ ਵਧਦੇ ਵਧਦੇ ਦੋ ਸਾਲਾਂ ਵਿੱਚ ਸੌ ਏਕੜ ਤੋਂ ਉਪਰ ਪਹੁਚ ਗਏ।

ਪਰ ਇਥੇ ਇੱਕ ਸੱਮਸਿਆ ਆ ਖੜੀ ਹੋਈ, ਕਿ ਇਨ੍ਹਾਂ ਦਾ ਡੇਰਾ ਸ਼ੜਕ ਤੋਂ ਥੋੜਾ ਹਟਵਾ ਸੀ, ਮੇਨ ਸ਼ੜਕ ਜਿਥੇ ਹੁਣ ਡੇਰੇ ਦਾ ਮੇਨ ਗੇਟ ਹੈ, ਓਥੇ ਕਿਸੇ ਦੀ ਤਿੰਨ ਕਿੱਲੇ ਜਮੀਨ ਸੀ। ਪਰ ਓਹ ਬੰਦਾ ਬੜਾ ਜਿੱਦੀ ਸੀ, ਕਹਿੰਦਾ ਜੋ ਮਰਜੀ ਹੋ ਜਾਵੇ, ਪਰ ਮੈਂ ਤੁਹਾਨੂੰ ਜ਼ਮੀਨ ਨਹੀਂ ਦੇਣੀ। ਓਸ ਦੀ ਜ਼ਿਦ ਕਾਰਨ ਇਹ ਡੇਰਾ ਦੋ ਸਾਲ ਲੇਟ ਬਣਿਆ, ਬੜੀ ਟਰਾਈ ਕੀਤੀ, ਬੜਾ ਲਾਲਚ ਦਿੱਤਾ ਇਹਨਾ ਨੇ ਪਰ ਓਹ ਬੰਦਾ ਨਹੀਂ ਮੰਨਿਆ । ਇਕ ਗਲ ਇਥੇ ਗੌਰਤਲਬ ਹੈ ਕਿ ਸਲਾਬਤਪੁਰੇ ਪਿੰਡ ਵਿਚੋਂ ਇਕ ਵੀ ਘਰ ਇਹਨਾ ਦੇ ਡੇਰੇ ਨਹੀਂ ਜਾਂਦਾ। ਓਸ ਸਮੇਂ ਇਹਨਾ ਡੇਰੇ ਵਾਲਿਆਂ ਦੀ ਇੰਨੀ ਚੜਾਈ ਸੀ ਕਿ ਦਿਆਲਪੁਰੇ ਥਾਣੇ ਵਿਚ ਐਸ ਐਚ ਓ., ਡੀ ਐਸ ਪੀ ਅਤੇ ਭਦੌੜ ਗ੍ਰਿਡ ਵਿਚ ਐਸ.ਡੀ.ਐਮ ਇਹਨਾ ਦੀ ਮਰਜੀ ਨਾਲ ਲਗਦਾ ਸੀ ਅਤੇ ਇਸ ਦੋਰਾਨ ਆਦਮਪੁਰੇ ਵਾਲਿਆਂ ਦੀ ਇਲਾਕੇ ਵਿਚ ਪੂਰੀ ਤੂਤੀ ਬੋਲਣ ਲੱਗੀ।

ਗੱਲ ਮੈਂ ਓਥੇ ਹੀ ਲੈਕੇ ਆਵਾਂ ਜਿਹੜਾ ਜਿੰਮੀਦਾਰ ਇਨ੍ਹਾਂ ਨੂੰ ਜ਼ਮੀਨ ਨਹੀਂ ਸੀ ਦਿੰਦਾ, ਓਸ ਕਰਕੇ ਇਹਨਾ ਦਾ ਡੇਰਾ ਵੱਡਾ ਬਣਨ ਵਿਚ ਦਿਕਤ ਆ ਰਾਹੀ ਸੀ, ਜਿਹੜਾ ਹੁਣ ਬਣਿਆ ਹੋਇਆ ਹੈ । ਇਕ ਦਿਨ ਇਹਨਾ ਸਕੀਮ ਲਾਈ ਕਿ ਕੁਝ ਔਰਤਾਂ ਨੂੰ ਓਸ ਜਿੰਮੀਦਾਰ ਦੇ ਖੇਤ ਵਿਚ ਜੰਗਲ੍ਪਾਨੀ ਜਾਣ ਵਾਸਤੇ ਭੇਜ ਦਿਤਾ, ਓਹ ਭਾਈ ਅਤੇ ਓਸ ਦੇ ਦੋ ਮੁੰਡੇ ਨਰਮਾ ਚੁੱਗ ਰਹੇ ਸਨ, ਓਹਨਾਂ ਨੇ ਔਰਤਾਂ ਨੂੰ ਰੋਕਿਆ ਵੀ ਇਥੇ ਇਹ ਕੰਮ ਨਾ ਕਰੋ, ਅਸੀਂ ਨਰਮਾ ਚੁਗਣਾ ਹੈ, ਇਹ ਗੰਦ ਸਾਡੇ ਪੈਰਾਂ ਨੂੰ ਲੱਗੇਗਾ। ਬਸ ਇਨੀ ਗੱਲ ਕਹਿਣ ਦੀ ਦੇਰ ਸੀ ਓਹਨਾ ਔਰਤਾਂ ਤੋਂ ਡੀ.ਐਸ.ਪੀ ਨੂੰ ਫੋਨ ਕਰਵਾ ਦਿਤਾ, ਕਿ ਇਹਨਾਂ ਮੁੰਡਿਆਂ ਨੇ ਸਾਨੂੰ ਛੇੜਿਆ ਹੈ । ਬਸ ਆਕੇ ਮੁੰਡੇ ਸਮੇਤ ਓਹਨਾਂ ਦੇ ਪਿਉ ਚੁੱਕ ਕੇ, ਸੀ ਆਈ ਏ ਸਟਾਫ਼ ਰਾਮਪੁਰਾ ਫੂਲ ਲਿਜਾ ਸੁੱਟੇ, ਓਨੀ ਦੇਰ ਕੁਟਦੇ ਰਹੇ, ਜਿੰਨੀ ਦੇਰ ਓਹਨਾ ਨੇ ਜਮੀਨ ਦੇਣ ਵਾਸਤੇ ਹਾਮੀ ਨਹੀਂ ਭਰੀ। ਜਦੋਂ ਓਹ ਜਮੀਨ ਡੇਰੇ ਨੂੰ ਮਿਲ ਗਈ, ਤਾਂ ਫੇਰ ਇਹਨਾ ਨੀਂਹ ਪੱਥਰ ਰਖਣਾ ਸੀ, ਡੇਰੇ ਵਿੱਚ ਲੱਖਾਂ ਲੋਕ ਇਕਠੇ ਕੀਤੇ, ਡੇਰੇ ਤੋਂ ਇਟਾ ਦਾ ਭੱਠਾ ੨ ਕੁ ਕਿਲੋਮੀਟਰ ਸੀ, ਸਾਰੇ ਭੱਠੇ ਦੀਆਂ ਇਟਾ ਲਿਆਕੇ, ਦੋ ਦਿਨਾ ਵਿੱਚ ਇਹ ਕਿਲਾ ਨੁਮਾ ਡੇਰਾ ਖੜਾ ਕਰ ਦਿੱਤਾ, ਜਿਸ ਦਾ ਨੀਂਹ ਪੱਥਰ ਇਸ ਗੁਰਮੀਤ ਸਿੰਘ ਨੇ ਆਪ ਰਖਿਆ ਸੀ। ਓਸ ਬਾਹਦ ਇਨਾ ਜਮੀਨ ਨੂੰ ਵੀਹ ਵੀਹ ਏਕੜ ਦੇ ਟੁਕੜਿਆਂ ਵਿਚ ਵੰਡਿਆ ਅਤੇ ਵੀਹ ਕਿਲਿਆਂ ਪਿਛੇ ਇਕ ਵੀਹ ਦੀ ਮੋਟਰ ਲਗਾਈ, ਓਸ ਸਮੇਂ ਆਮ ਬੰਦੇ ਨੂੰ ਮੋਟਰ ਦਾ ਕਨੈਕਸ਼ਨ ਮਿਲਦਾ ਨਹੀਂ ਸੀ, ਪਰ ਇਹਨਾ ਨੂੰ ਕੋਈ ਘਾਟ ਨਹੀਂ ਸੀ। ਫੇਰ ਇਕ ਮੋਟਰ 'ਤੇ ਇੱਕ ਕਮਰਾ ਪਾਕੇ, ਇਕ ਭੰਗੀ ਦਾਸ ਨੂੰ ਓਥੇ ਪੱਕਾ ਹੀ ਬਿਠਾ ਦਿੰਦੇ ਸਨ। ਇਹ ਭੰਗੀ ਦਾਸ ਛੜੇ ਛਾਂਟ ਹੁੰਦੇ ਹਨ। ਇਹਨਾ ਵਿਚੋਂ ਬਹੁਤੇ ਦਾਹੜੀ ਤਾਂ ਰਖਦੇ ਹਨ, ਪਰ ਸਿਰ ਮੁਨ ਕੇ ਪੱਗ ਬੰਨ ਲੈਂਦੇ ਹਨ, ਜਿਹਨਾ ਦੀ ਦਿਖ ਸਿੱਖਾਂ ਵਰਗੀ ਹੁੰਦੀ ਹੈ ਅਤੇ ਇਹਨਾ ਭੰਗੀ ਦਾਸਾਂ ਦਾ ਮੁਕਾਬਲਾ ਹੁੰਦਾ ਹੈ, ਕਿ ਜੋ ਫਸਲ ਵਧ ਕਢਕੇ ਦੇਵੇਗਾ, ਓਸ ਨੂੰ ਮਹਾਰਾਜ ਜੀ ਵਲੋਂ ਇਨਾਮ ਮਿਲੇਗਾ ਅਤੇ ਇਹ ਇਸ ਫੂਕ ਵਿਚ ਆਕੇ ਜਿਆਦਾ ਮੇਹਨਤ ਕਰਦੇ ਸਨ।

ਫੇਰ ਇਹ ਸਾਰੀ ਜਮੀਨ ਵਿਚ ਸਬਜੀਆਂ ਬੀਜਦੇ ਨੇ, ਸਬਜੀ ਦੀ ਆਮਦਨ ਕਣਕ ਝੋਨੇ ਦੀ ਫਸਲ ਨਾਲੋਂ ਚਾਰ ਗੁਣਾ ਜਿਆਦਾ ਹੁੰਦੀ ਹੈ। ਪਰ ਸਬਜੀ 'ਤੇ ਖਰਚਾ ਕਾਹਦਾ ਹੁੰਦਾ ਲੇਬਰ ਦਾ, ਲੇਬਰ ਇਹਨਾਂ ਨੂੰ ਫਰੀ ਮਿਲਦੀ ਹੈ, ਸ਼ਰਧਾਲੂਆਂ ਦੇ ਰੂਪ ਵਿਚ।

ਹੁਣ ਤੁਸੀਂ ਸੋਚੋ ਜੇਕਰ ਇਹਨਾ ਦੀ ਗੋਲਕ ਹੋਵੇ, ਗੋਲਕ ਵਿਚ ਅਗਲਾ ਪੈਸੇ ਪਵੇਗਾ ਪੰਜ ਦਾ ਦਸ ਰੁਪਈਏ, ਪਰ ਜੇਕਰ ਓਹੀ ਆਦਮੀ ਮੁਫਤ ਵਿਚ ਕੰਮ ਕਰੇਗਾ ਤਾਂ ਓਹ ਘਟੋ ਘਟ ੨੦੦ ਰੁਪਈਏ ਦਾ ਕੰਮ ਕਰੇਗਾ। ਸੋ ਦੇਖੋ ਆਮ ਗੁਰਦਵਾਰੇ ਨਾਲੋ ਕਿਨੇ ਗੁਣਾ ਜਿਆਦਾ ਆਮਦਨ ਹੋ ਗਈ, ਫੇਰ ਕੋਈ ਲੰਗਰ ਨਹੀਂ, ਮੁਫਤ ਓਥੇ ਚਾਹ ਵੀ ਟੋਕਨਾ 'ਤੇ ਮਿਲਦੀ ਹੈ, ਥੋੜੀ ਸਸਤੀ ਹੁੰਦੀ ਹੈ, ਪਰ ਹੁੰਦੀ ਮੁਲ ਹੈ। ਜਿਹੜੇ ਅਦਾਮ੍ਪੁਰੇ ਵਾਲੇ ਸੀ, ਇਹਨਾ ਦਾ ਇਕ ਮੁੰਡਾ ਮੇਰੇ ਨਾਲ ਪੜਦਾ ਹੁੰਦਾ ਸੀ ਅਤੇ ਮੈਂਨੂ ਚੰਗੀ ਤਰਾਂ ਜਾਣਦਾ ਸੀ। ਇਕ ਵਾਰ ਇਹਨਾ ਨੇ ਕਾਫੀ ਟਮਾਟਰ ਬੀਜੇ ਸਨ, ਓਹਨਾ ਨੂੰ ਬਿਮਾਰੀ ਪੈ ਗਈ, ਜਿਵੇਂ ਮੀਂਹ ਤੋਂ ਬਾਅਦ, ਜੇਕਰ ਬੱਦਲ ਲਿਸ਼ਕ ਜਾਵੇ, ਤਾਂ ਛੋਲਿਆਂ ਦੀ ਫਸਲ ਅਤੇ ਟਮਾਟਰਾਂ ਦੀ ਫਸਲ ਨੂੰ ਚਾਨਣੀ ਮਾਰ ਜਾਂਦੀ ਹੈ। ਇਸ ਤਰਾਂ ਹੀ ਇਹਨਾ ਨਾਲ ਹੋਇਆ, ਇਹਨਾ ਦੇ ਟਮਾਟਰਾਂ ਨੂੰ ਚਾਨਣੀ ਮਾਰ ਗਈ । ਮੇਰੇ ਕੋਲ ਘਰ ਦੁਪਹਿਰੇ ਜਿਹੇ ਨੂੰ ਮੋਟਰਸਾਇਕਲ 'ਤੇ ਆ ਗਏ ਅਤੇ ਕਹਿੰਦੇ ਬਾਈ ਇਕ ਕੰਮ ਸੀ, ਮੈਂ ਕਿਹਾ, ਕੀ। ਕਹਿੰਦੇ ਯਾਰ ਡੇਰੇ ਵਿਚ ਟਮਾਟਰਾਂ ਨੂੰ ਬਿਮਾਰੀ ਜਿਹੀ ਪੈ ਗਈ, ਤੂੰ ਆਕੇ ਦਸ ਕਿਹੜੀ ਸਪਰੇ ਕਰੀਏ। ਮੈਂ ਕਿਹਾ ਮੈਂ ਥੋੜੀ ਦੇਰ ਬਾਅਦ ਆਉਂਦਾ ਹਾਂ। ਮੈਂ ਮੋਟਰਸਾਇਕਲ ਚੁਕਿਆ ਅਤੇ ਡੇਰੇ ਪਹੁੰਚ ਗਿਆ। ਮੈਂਨੂੰ ਓਥੇ ਲੈ ਗਏ ਜਿਥੇ ਟਮਾਟਰ ਬੀਜੇ ਸਨ, ਮੈਂ ਦੇਖਣ ਸਾਰ ਦਸਿਆ, ਕਿਹਾ ਲਿਸ਼ਕ ਮਾਰ ਗਈ ਹੈ, ਇਸ 'ਤੇ ਕਲ ਨੂੰ ਐਮ ੪੫ ਦੀ ਸਪਰੇਅ ਕਰਵਾ ਦੇਣਾ। ਕਹਿੰਦੇ ਕਲ ਨੂੰ ਕਿਓਂੁ, ਮੈਂ ਕਿਹਾ ਹੁਣ ਤਾਂ ਦੁਪਹਿਰ ਹੋ ਗਈ ਹੈ। ਕਹਿੰਦੇ ਤੂੰ ਦਵਾਈ 'ਤੇ ਹਥ ਧਰ, ਕਿਹੜੀ ਕਰਨੀ ਹੈ, ਬੰਦੇ ਤਾਂ ਢੋਲੀਆਂ ਪਾਕੇ ਖੜੇ ਨੇ, ਮੇਰੇ ਦੇਖਦੇ ਦੇਖਦੇ ਵੀਹ ਤੋਂ ਪੰਝੀ ਬੰਦੇ ਸਪਰੇਅ ਕਰ ਰਹੇ ਸਨ।

ਮਤਲਬ ਅੰਦਾਜਾ ਲਗਾਓ ਜਿਥੇ ਇਨੇ ਮੁਫਤ ਦੇ ਲੇਬਰ ਵਾਲੇ ਹੋਣ, ਕਿਹੜਾ ਬਿਜਨਿਸ ਫੇਲ ਹੋ ਜਾਵੇਗਾ। ਫੇਰ ਮੈਂ ਕਿਹਾ ਚਲਦਾ ਹਾਂ, ਕਹਿੰਦੇ ਨਹੀਂ ਚਾਹ ਪੀਕੇ ਜਾਵੀਂ। ਅਸੀਂ ਤੁਰਦੇ ਤੁਰਦੇ ਇਹਨਾ ਦੇ ਅੰਦਰ ਪਹੁੰਚ ਗਏ, ਜਿਥੇ ਇਹਨਾ ਦੇ ਮੇਨ ਬੰਦੇ ਬੈਠਦੇ ਹਨ । ਜਿਥੇ ਆਮ ਇਹਨਾ ਦਾ ਸ਼ਰਧਾਲੂ ਵੀ ਨਹੀਂ ਜਾ ਸਕਦਾ ਹਾ । ਅਸੀਂ ਅੰਦਰ ਬੈਠ ਗਏ ਮੇਰੀ ਚੰਗੀ ਆਓੁ ਭਗਤ ਹੋਣ ਲੱਗੀ, ਚਾਹ ਨਾਲ ਬਰਫੀ ਤੇ ਹੋਰ ਕੁਝ । ਇਨੇ ਨੂੰ ਇਕ ਇਹਨਾ ਦਾ ਚੇਲਾ ਅੰਦਰ ਆਇਆ, ਕਹਿੰਦਾ ਜੀ ਸੰਗਤ ਦੇ ਦੋ ਟ੍ਰਕ ਆਏ ਨੇ ਓਹ ਸਰਸੇ ਨੂੰ ਚੱਲੇ ਨੇ, ਆਪਾਂ ਕੁੱਝ ਕਰਵਾਉਣਾ ਹੈ ? ਜਿਹੜਾ ਅੰਦਰ ਵੱਡਾ ਚੌਧਰੀ ਬੈਠਾ ਸੀ, ਮੈਂ ਨਾਮ ਭੁਲ ਗਿਆ, ਓਹ ਕਹਿੰਦਾ ਇਸ ਤਰ੍ਹਾਂ ਕਰ, ਜਵਾਨ ਬੀਬੀਆਂ ਅਤੇ ਨੌਜਵਾਨ ਮੁੰਡਿਆ ਨੂੰ ਉਤਾਰ ਲੈ, ਓਹਨਾ ਤੋਂ ਕੰਮ ਕਰਵਾਵਾਂਗੇ, ਬਾਕੀਆਂ ਨੂੰ ਸਰਸੇ ਨੂੰ ਤੋਂਰ ਦੇ, ਆਪੇ ਧੱਕੇ ਖਾ ਕੇ ਮੁੜ ਆਉਣਗੇ ।

ਮੈਂ ਤੁਹਾਨੂੰ ਤਾ ਦਸ ਰਿਹਾ, ਜਿਹੜੇ ਡੇਰਿਆਂ ਦੇ ਅੰਦਰ ਸੰਤ ਬਾਬੇ ਅਤੇ ਚੌਧਰੀ ਬੈਠੇ ਨੇ, ਓਹ ਆਪਣੇ ਸ਼ਰਧਾਲੂਆਂ ਨੂੰ ਇੱਕ ਕੁੱਤੇ ਬਿਲੀਆਂ ਤੋਂ ਵੱਧ ਨਹੀਂ ਸਮਝਦੇ। ਥੋੜੀ ਦੇਰ ਬਾਅਦ ਫੇਰ ਓਹੀ ਚੇਲਾ ਆਇਆ, ਕਿਉਂਕਿ ਆਮ ਬੰਦੇ ਨੂੰ ਅੰਦਰ ਆਉਣ ਦੀ ਇਜਾਜਤ ਨਹੀਂ ਸੀ, ਪਰ ਜੋ ਨਜਾਰਾ ਮੈਂ ਅੰਦਰ ਬੈਠ ਕੇ ਦੇਖ ਰਿਹਾ ਸੀ, ਓਹ ਹੈਰਾਨ ਕਰਨ ਵਾਲਾ ਸੀ। ਖਾਲਸ ਅਫੀਮ ਜਿੰਨੀ ਮਰਜੀ ਖਾਓੁ। ਇਕ ਚੇਲਾ ਆਕੇ ਵੱਡੇ ਭੰਗੀ ਦਾਸ ਨੂੰ ਕਹਿੰਦਾ, ਜੀ ਬੀਬੀਆਂ ਨੂੰ ਕਿਹੜੇ ਕੰਮ ਲਾਉਣਾ ਹੈ? ਕਹਿੰਦਾ ਇਉਂ ਕਰ, ਜਿਹੜੀਆਂ ਪੜੀਆਂ ਲਿਖੀਆਂ ਅਤੇ ਚੰਗੇ ਘਰਾਂ ਜਾਂ ਹਿੰਦੂ ਬਾਣੀਆਂ ਦੀਆਂ ਜਨਾਨੀਆਂ ਨੇ, ਓਹਨਾਂ ਨੂੰ ਛਾਂ ਵਿਚ ਮਿਰਚਾਂ ਡੂੰਗਨ ਲਾ ਦੇ, ਨਾਲੇ ਆਪਣਾ ਦਿਲ ਲਗਿਆ ਰਹੇਗਾ। ਜਿਹੜੀਆਂ ਮਜਬਹਨਾ ਹਨ (ਮੁਆਫ਼ ਕਰਨਾ ਮੈਂਨੂੰ ਇਹ ਸ਼ਬਦ ਵਰਤਣਾ ਪਿਆ) ਓਹਨਾਂ ਨੂੰ ਮੱਕੀ ਗੁਡਣ ਲਾ ਦੇ। ਓਥੇ ਕੰਮ ਵੀ ਜਾਤਾਂ ਦੇ ਅਧਾਰਤ ਦਿਤੇ ਜਾਂਦੇ ਹਨ ।

ਦੇਖ ਲਓ ਇਹਨਾ ਦੀ ਸੋਚ, ਇਕ ਵਾਰ ਇਹਨਾ ਨੇ ਸਲਾਬਤਪੁਰੇ ਪਿੰਡ ਸਾ ਸਾਹਨ ਵੀ ਮਾਰ ਦਿਤਾ ਸੀ, ਕਹਿੰਦੇ ਸਾਡਾ ਉਜਾੜਾ ਕਰਦਾ ਸੀ। ਆਪਣੇ ਖੇਤ ਵਿਚ ਲੰਘਦਾ ਸਰਕਾਰੀ ਖਾਲਾ ਵੀ ਬੰਦ ਕਰਵਾ ਦਿਤਾ, ਸਰਕਾਰੀ ਜੋਰ ਨਾਲ । ਫੇਰ ਬਠਿੰਡੇ ਮੰਡੀ ਵਿਚੋਂ ਇਹਨਾ ਦੇ ਟ੍ਰਕ ਵਾਲੇ ਡ੍ਰਾਈਵਰ ਦਾ ਫੋਨ ਆ ਗਿਆ, ਜਿਹੜਾ ਆਲੂ ਲੈਕੇ ਬਠਿੰਡੇ ਸਬਜੀ ਮੰਡੀ ਗਿਆ ਸੀ, ਓਹ ਕਹਿੰਦਾ ਜੀ ਆਲੂ ਤਾਂ ਅੱਜ ਇੱਕ ਰੁਪਈਏ ਨੂੰ ਕਿਲੋ ਵਿਕਦੇ ਹਨ, ਕੀ ਕਰੀਏ, ਤਾਂ ਭੰਗੀ ਦਾਸ ਡ੍ਰਾਈਵਰ ਨੂੰ ਕਹਿੰਦਾ ਬੇਚੀ ਨਾ, ਮੈਂ ਭਗਤੇ ਫੋਨ ਕਰਦੇ, ਓਥੇ ਟ੍ਰਕ ਲੈਕੇ ਆ ਜਾ, ਤਾਂ ਮੇਰੇ ਦੇਖਦੇ ਦੇਖਦੇ ਭਗਤੇ ਵਾਲੇ, ਭੰਗੀ ਦਾਸ ਨੂੰ ਫੋਨ ਕੀਤਾ ਕਿ ਟ੍ਰਕ ਆਉਂਦਾ ਆਲੂਆਂ ਦਾ ਤਿੰਨ ਰੁਪਈਏ ਕਿਲੋ ਪ੍ਰਸ਼ਾਦ ਕਹਿ ਕੇ ਆਲੂ ਵੇਚਦੇ ਸਾਰੇ ... ਮਤਲਬ ਜਿਹੜੇ ਆਲੂ ਮੰਡੀ ਵਿੱਚ ਇੱਕ ਰੁਪਈਏ ਵਿਕਦੇ ਸੀ, ਓਹ ਤਿਨ ਰੁਪਈਏ ਕਿਲੋ ਪ੍ਰਸ਼ਾਦ ਕਹਿ ਕੇ ਵੇਚ ਦਿਤੇ, ਤੇ ਸਾਡੇ ਮੂਰਖ ਲੋਕ ਦੇਖੋ ਦੇਖੀ ਖਰੀਦ ਰਹੇ ਹਨ। ਮੈਂ ਦੇਖ ਕੇ ਅਤੇ ਸੁਣ ਕੇ ਹੈਰਾਨ ਹੋ ਗਿਆ, ਇਹਨਾ ਦੀ ਸੋਚ ਕਿਨੀ ਗੰਦੀ ਹੈ। ਪਹਿਲਾਂ ਮੈਂਨੂੰ ਇਹਨਾ ਵਾਰੇ ਇਨਾ ਪਤਾ ਨਹੀਂ ਸੀ, ਪਰ ਆਹ ਸਭ ਕੁਝ ਦੇਖ ਕੇ ਮੈਂਨੂੰ ਬਹੁਤ ਨਫਰਤ ਹੋਈ, ਇਹਨਾ ਨਾਲ। ਮੈਂ ਚਾਹ ਪੀਤੀ, ਤਾਂ ਤੁਰਨ ਲੱਗਾ, ਓਸ ਸਮੇਂ ਮੈਂ ਮੋਨਾ ਸੀ, ਮੈਂਨੂ ਜਿਹੜਾ ਮੁੰਡਾ ਬੁਲਾ ਕੇ ਲੈਕੇ ਗਿਆ ਸੀ, ਤੁਰਨ ਲੱਗੇ ਨੂੰ ਕਹਿੰਦਾ ਤੂੰ ਵੀ ਨਾਮ ਲੈ ਲਾ ਹੁਣ। (ਮੈਂ ਦਿਲ ਵਿੱਚ ਕਿਹਾ ਤੂੰ ਨਾਮ ਨੂੰ ਰੋਨਾ, ਮੈਂ ਤੁਹਾਡੇ ਪੈਰ ਨਹੀਂ ਪਾਉਂਦਾ ਆਕੇ .. ਬੇਹਰੂਪੀਏ ਕਿਸੇ ਥਾਂ ਦੇ) ਮੈਂ ਕਿਹਾ ਯਾਰ ਆਪਾਂ ਨਹੀਂ ਇਹੋ ਜਿਹੇ ਪੰਗੇ ਵਿੱਚ ਪੈਂਦੇ, ਆਪਾਂ ਤਾਂ ਗੁਰੂ ਗਰੰਥ ਸਾਹਿਬ ਨੂੰ ਮਨਣ ਵਾਲੇ ਬੰਦੇ ਹਾਂ। ਕਹਿੰਦਾ ਨਾਮ ਵੀ ਗੁਰੂ ਗਰੰਥ ਸਾਹਿਬ ਦਾ ਦਿੰਦੇ ਨੇ .. ਮੈਂ ਕਿਹਾ ਛਡ ਯਾਰ, ਆਪਾਂ ਨਹੀਂ ਪੈਣਾ ਇਸ ਝਮੇਲੇ ਵਿਚ। ਮੈਂ ਸ਼ੁਕਰ ਕਰਦਾ ਪ੍ਰਮਾਤਮਾ ਦਾ ਜਿਹੜਾ ਮੈਂਨੂੰ ਇਹਨਾ ਦੇ ਚੁੰਗਲ ਵਿਚ ਫਸਦੇ ਫਸਦੇ ਨੂੰ ਕਢ ਲਿਆਇਆ।

ਇਹ ਜਿਹੜੀ ਵੀ ਫਸਲ ਬੀਜਦੇ ਹਨ, ਜਿਵੇਂ ਮੱਕੀ ਬੀਜਦੇ ਹਨ, ਤਾਂ ਇਹ ਬੱਸ ਅੱਡਿਆਂ ਵਿਚ ਭੁੰਨ ਕੇ ਛੱਲੀਆਂ ਵੇਚਦੇ ਹਨ. .ਜੇਕਰ ਮੁਗਫਲੀ ਬੀਜਦੇ ਹਨ ਤਾਂ ਮੁੰਗਫਲੀ ਭੁੰਨ ਕੇ, ਓਸ ਬਹੁਤ ਪੈਸਾ ਕਮਾਉਂਦੇ ਹਨ । ਅਜ ਕਲ ਇਹਨਾ ਮੱਝਾਂ ਬਹੁਤ ਰਖੀਆਂ ਹੋਈਆਂ ਹਨ। ਜਿਹਨਾ ਨੂੰ ਪਾਲਦੇ ਵੀ ਸ਼ਰਧਾਲੂ ਹਨ, ਚੋਂਦੇ ਵੀ ਸਰਧਾਲੂ ਅਤੇ ਖੋਆ ਕੱਢ ਕੇ ਵੇਚਦੇ ਹਨ .. ਫੇਰ ਇਹਨਾਂ ਨੇ ਸਰਸੇ ਡੇਰੇ ਅਤੇ ਸਲਾਬਤ ਪੁਰਾ ਡੇਰੇ ਵਿਚ ਕਰਿਆਨੇ ਦੀਆਂ ਦੁਕਾਨਾ ਖੋਲੀਆਂ ਹਨ । ਖਾਦ ਅਤੇ ਸਪਰੇਅ ਦੀਆਂ ਵੀ ਦੁਕਾਨਾਂ ਹਨ। ਅਗਿਓੁਂ ਇਹ ਇਹ ਕਹਿ ਕੇ ਲੈਂਦੇ ਹਨ ਕਿ ਅਸੀਂ ਡੇਰੇ ਵਾਸਤੇ ਸਮਾਨ ਲੈਣਾ ਅਤੇ ਟੈਕ੍ਸ ਤੋਂ ਬਿਨਾ ਖਰੀਦਦੇ ਹਨ, ਪਰ ਇਹ ਸਮਾਨ ਅੱਗੇ ਦੁਕਾਨਾਂ ਤੇ ਆਮ ਬਜਾਰ ਨਾਲੋਂ ਸਸਤਾ ਵੇਚ ਦਿੰਦੇ ਹਨ । ਇਹ ਕਰੋੜਾਂ ਰੁਪਈਏ ਦਾ ਟੈਕ੍ਸ ਚੋਰੀ ਕਰ ਰਹੇ ਹਨ । ਇਹ ਲੋਕਾਂ ਦੇ ਨਾਲ ਨਾਲ ਸਰਕਾਰ ਨੂੰ ਵੀ ਕਰੋੜਾ ਦਾ ਚੂਨਾ ਲਾ ਰਿਹਾ ਹੈ ।

ਕਹਿਣ ਦਾ ਭਾਵ ਇਹ ਹੈ ਕਿ ਇਹ ਜੋ ਸਰਸੇ ਵਾਲੇ ਦੇ ਡੇਰੇ ਕਿਵੇਂ ਤਰੱਕੀ ਕਰਦੇ ਹਨ, ਆਮ ਲੋਕਾਂ ਵਾਸਤੇ ਇਹਨਾ ਦੀ ਕੀ ਸੋਚ ਹੈ । ਇਹ ਆਮ ਲੋਕਾਂ ਦਾ ਕਿਵੇ ਸੋਸ਼ਣ ਕਰਦੇ ਹਨ । ਇਹ ਤੁਹਾਡੇ ਨਾਲ ਅੰਦਰਲੀਆ ਗੱਲਾਂ ਸਾਂਝੀਆ ਕੀਤੀਆਂ ਹਨ । ਇਕ ਗੱਲ ਹੋਰ ਇਹਨਾਂ ਦੇ ਇਹ ਭੰਗੀ ਦਾਸ ਕਿਵੇਂ ਮੁਫਤ ਵਿੱਚ ਟਿਕਦੇ ਹਨ .. ਓਨ੍ਹਾਂ ਦਾ ਕਾਰਨ ਕਈ ਲੋਕ ਕੁਵਾਰੀਆਂ ਕੁੜੀਆਂ ਪੰਦਰਾਂ ਦਿਨ ਮਹੀਨੇ ਮਹੀਨੇ ਵਾਸਤੇ ਇਹਨਾ ਦੇ ਡੇਰਿਆਂ ਵਿੱਚ ਛੱਡ ਜਾਂਦੇ ਨੇ । ਜਿਹੜੇ ਐਯਾਸ਼ ਕਿਸਮ ਦੇ ਲੋਕ ਨੇ, ਓਹ ਇਸ ਕੰਮ ਦੇ ਬਦਲੇ ਜਾਂਦੇ ਨੇ ਇਹਨਾ ਦੇ ਡੇਰਿਆਂ ਵਿਚ । ਜਿਹੜਾ ਮਰਜੀ ਨਸ਼ਾ ਅਤੇ ਇਲਾਕੇ ਵਿਚ ਦੇਹ ਵਿਓਪਾਰ ਚਲਾਉਣ ਵਾਲੇ ਦੱਲੇ, ਤੁਹਾਨੂੰ ਆਮ ਮਿਲਣਗੇ ਇਹਨਾ ਡੇਰਿਆਂ ਵਿਚ । ਕਿਓੁਂਕਿ ਨਾ ਪੁਲਿਸ ਦਾ ਖਤਰਾ, ਨਾ ਕੋਈ ਹੋਰ, ਅੱਜ ਕਲ ਤਾਂ ਇਹਨਾ ਡੇਰੇ ਦੇ ਆਲੇ ਦੁਆਲੇ ਪੁਲਿਸ ਦਾ ਪਹਿਰਾ ਹੈ ।

ਮੈਂ ਤੁਹਾਡੇ ਨਾਲ ਇਹ ਅੰਦਰਲੀ ਗੱਲ ਤਾਂ ਸਾਂਝੀ ਕੀਤੀ ਹੈ, ਕਿ ਜੋ ਡੇਰੇਦਾਰ ਨੇ ਭਾਵੇਂ ਓਹ ਸਿੱਖੀ ਪਹਿਰਾਵੇ ਵਾਲੇ ਹਨ, ਭਾਂਵੇ ਓਹ ਸਰਸੇ ਵਾਲੇ ਵਰਗੇ, ਬਿਆਸ ਵਾਲੇ ਵਰਗੇ, ਇਹ ਸਾਰੇ ਸਿੱਖੀ ਦੇ ਦੁਸ਼ਮਨ ਅਤੇ ਇਕ ਸਫਲ ਬਿਜਨਿਸ ਮੈਂਨ ਹਨ, ਜਿਹੜੇ ਲੋਕਾਂ ਦਾ ਖੂਨ ਚੂਸ ਕੇ ਆਪ ਕਮਾਈ ਕਰ ਰਹੇ ਹਨ । ਜਿੰਨੀ ਅਜ ਧਰਮ ਦੇ ਨਾਮ 'ਤੇ ਲੁਟ ਹੋ ਰਹੀ ਹੈ, ਓਨੀ ਕਿਸੇ ਖੇਤਰ ਵਿਚ ਨਹੀਂ ਹੈ । ਇਹ ਸਾਧ ਸੰਤ ਇਕ ਚਲਾਕ ਕਿਸੇਮ ਦੇ ਲੋਕ ਨੇ, ਜੋ ਆਮ ਲੋਕਾਂ ਨੂੰ ਇਕ ਪਾਲਤੂ ਕੁੱਤੇ ਤੋਂ ਵੱਧ ਕੁੱਝ ਨਹੀਂ ਸਮਝਦੇ ।

ਸੋ, ਮੇਰੀ ਤਾਂ ਬੇਨਤੀ ਇਹੋ ਹੈ ਕਿ ਜੋ ਵੀ ਇਨਸਾਨ ਚਾਹੇ ਓਹ ਕਿਸੇ ਵੀ ਧਰਮ ਦਾ ਹੈ, ਇਹਨਾ ਦੇ ਡੇਰਿਆਂ ਵਿਚੋ ਬਚੋ। ਇਹ ਅਜਿਹੇ ਸੱਪ ਨੇ ਜਿਹਨਾ ਦਾ ਡੰਗਿਆ ਪਾਣੀ ਵੀ ਨਹੀਂ ਮੰਗਦਾ । ਇਸ ਸਾਧ ਦੇ ਜਿਹੜੇ ਹੋਰ ਕਾਰਨਾਮੇ ਹਨ, ਓਹ ਤੁਸੀਂ ਹਰ ਰੋਜ ਅਖਬਰਾਂ ਵਿਚ ਪੜਦੇ ਹੋ ।

ਓਸ ਤੋਂ ਥੋੜੀ ਦੇਰ ਬਾਅਦ ਮੈਂ ਬਾਹਰ ਆ ਗਿਆ। ਫੇਰ ਕਈ ਸਾਲਾਂ ਬਾਅਦ ਪਤਾ ਲੱਗਿਆ, ਜਦੋਂ ਇਸ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਿਆ ਸੀ ..ਪਰ ਓਸ ਵਿਚ ਵੀ ਸਿੱਖ ਕੌਮ ਦਾ ਬਹੁਤ ਭਲਾ ਹੋਇਆ, ਜੋ ਇਸ ਦੀ ਅਸਲੀਅਤ ਲੋਕਾਂ ਸਾਹਮਣੇ ਆ ਗਈ, ਨਹੀਂ ਤਾ ਸੀ ਅੱਜ ਤੱਕ ਸਿੱਖ ਕੌਮ ਦਾ ਬਹੁਤ ਨੁਕਸਾਨ ਕਰ ਦੇਣਾ ਸੀ ਅੰਦਰੋ ਅੰਦਰੀ । ਗੱਲ ਮੁਕਦੀ ਹੈ ਇਹ ਹੈ ਕਿ ਸਰਕਾਰਾਂ ਦੀ ਸ਼ਹਿ ਨਾਲ ਡੇਰੇ ਪਲਦੇ ਨੇ ..ਇਹਨਾ ਨੂੰ ਪੂਰੀ ਸਰਕਾਰੀ ਸੁਰਖਿਆ ਅਤੇ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ। ਇਹ ਸੀ ਸਿਰਸੇ ਵਾਲੇ ਦੇ ਡੇਰੇ ਦੀ ਅੰਦਰਲੀ ਕਹਾਣੀ । ਬਾਹਰਲੀਆਂ ਕਹਾਣੀਆਂ ਤਾਂ ਤੁਸੀਂ ਬਹੁਤ ਸੁਣੀਆਂ ਹੋਣਗੀਆਂ। ਇਹ ਡੇਰਾ ਕਿਸ ਨੇ ਬਣਾਇਆ, ਕਿਸ ਨੇ ਸਿੱਖਾਂ ਵਾਸਤੇ ਕੰਡੇ ਬੀਜੇ ਅਤੇ ਇਹਨਾਂ ਦੀ ਅੰਦਰਲੀ ਸੋਚ ਇੱਕ ਸਿੱਖ ਵਾਸਤੇ ਨਹੀਂ, ਹਿੰਦੁਆਂ ਵਾਸਤੇ ਵੀ ਕੀ ਹੈ। ਇਹ ਆਮ ਲੋਕਾਂ ਨੂੰ ਕੰਮ ਵਾਸਤੇ ਜਮੁਰਿਆਂ ਦੀ ਤਰ੍ਹਾਂ ਨਚਾ ਰਹੇ ਹਨ ਅਤੇ ਪੈਸੇ ਕਮਾ ਰਹੇ ਹਨ, ਇਸ ਤੋਂ ਵੱਧ ਕੁੱਝ ਨਹੀਂ। ਅੱਜ ਡੇਰਿਆਂ ਦੇ ਅੰਦਰਲੀ ਸੱਚਾਈ ਤੁਹਾਡੇ ਸਾਹਮਣੇ ਰਖੀ ਹੈ, ਉਮੀਦ ਹੈ ਤੁਸੀਂ ਆਪ ਵੀ ਅਤੇ ਆਪਣੇ ਪਰਿਵਾਰਾਂ ਨੂੰ ਵੀ ਇਹਨਾ ਡੇਰਿਆਂ ਤੋਂ ਬਚਾ ਕੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਲੜ ਲਾਵੋਗੇ, ਇਹ ਮੇਰੀ ਬਨੇਤੀ ਹੈ, ਅਰਜੋਈ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top