Share on Facebook

Main News Page

ਯੂਰਪ ਦਾ ਸਭ ਤੋਂ ਜਿਆਦਾ ਪੜੇ ਜਾਣ ਵਾਲੇ ਪੰਜਾਬੀ ਅਖਬਾਰ ''ਪੰਜਾਬ ਟਾਈਮਜ਼'' ਵਿੱਚ ਅਖੌਤੀ ਜਥੇਦਾਰਾਂ ਨੂੰ 45 ਸਵਾਲ
-: ਸ. ਪ੍ਰਭਦੀਪ ਸਿੰਘ ਟਾਈਗਰ ਜਥਾ ਯੂ.ਕੇ.

ਪੰਜਾਬ ਟਾਈਮਜ਼ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੀ ਹਿੰਮਤ ਕਰਕੇ ਇਹ ਸਵਾਲ ਛਾਪੇ ਹਨ, ਨਹੀਂ ਤਾਂ ਆਪਣੇ ਆਪ ਨੂੰ ਸਿੱਖਾਂ ਦਾ ਪਹਿਰੇਦਾਰ ਅਤੇ ਸਿੱਖਾਂ ਦਾ ਸਪੋਕਸਮੈਨ ਅਖਵਾਉਣ ਵਾਲੇ ਅਖਬਾਰ ਤਾਂ ਪੈਸੇ ਲੈਕੇ ਵੀ ਇਹ ਸਵਾਲ ਨਹੀਂ ਛਾਪ ਸਕੇ, ਅਤੇ ਪੈਸੇ ਮੋੜ ਦਿੱਤੇ। ਸ਼ਾਬਾਸ਼ ਹੈ ਇਨ੍ਹਾਂ ਨੂੰ।

ਜਿਹੜੇ ਸਵਾਲ ਪੁੱਛੇ ਗਏ ਹਨ, ਉਹ ਸਾਰੇ ਸਾਡੇ ਵਲੋਂ (ਟਾਈਗਰ ਜਥਾ ਯੂ.ਕੇ. ਖ਼ਾਲਸਾ ਨਿਊਜ਼, ਸਿੰਘ ਸਭਾ ਯੂ.ਐਸ.ਏ) ਭੇਜੇ ਗਏ ਹਨ, ਉਹੀ ਛਪੇ ਹਨ, ਪਰ ਇਨ੍ਹਾਂ 'ਤੇ ਹੈਡਿੰਗ ਅਖਬਾਰ ਵਲੋਂ ਆਪ ਲਿਖੀ ਗਈ ਹੈ। ਇਹ ਤਾਂ ਲਿਖਣਾ ਪਿਆ ਕਿ ਕਈ ਲੱਤ ਖਿੱਚੂ ਰਵਈਏ ਵਾਲੇ ਲੋਕ ਸਿਰਫ ਉਪਰਲੀ ਹੈਡਿੰਗ 'ਤੇ ਅੜੇ ਹੋਏ ਹਨ, ਕਿ ਖਰੇ ਟਾਈਗਰ ਜਥਾ ਯੂ.ਕੇ. ਖ਼ਾਲਸਾ ਨਿਊਜ਼, ਸਿੰਘ ਸਭਾ ਯੂ.ਐਸ.ਏ ਵਾਲੇ ਅਖੌਤੀ ਜਥੇਦਾਰਾਂ ਕੋਲ਼ੋਂ ਕੋਈ ਆਸ ਰੱਖਦੇ ਹਨ, ਤਾਂ "ਜਥੇਦਾਰ" ਲਿੱਖ ਰਹੇ ਹਨ, ਥੱਲੇ ਦਿੱਤੇ 45 ਸਵਾਲ ਪੜ੍ਹਨ ਦਾ ਹੀਆ ਹੀ ਨਹੀਂ ਕਰਦੇ।

ਉਹ ਭਲਿਓ ਸਾਨੂੰ ਕਿਹੜਾ ਇਨ੍ਹਾਂ ਸਵਾਲਾਂ ਦੇ ਜਵਾਬ ਪਤਾ ਨਹੀਂ, ਜਾਂ ਸਾਨੂੰ ਇਹ ਨਹੀਂ ਪਤਾ ਕਿ ਪੱਪੂ ਨੇ ਕੋਈ ਜਵਾਬ ਨਹੀਂ ਦੇਣਾ, ਫਿਰ ਦੁਬਾਰਾ ਦੁਹਰਾਅ ਦੇਈਏ, ਕਿ ਇਹ ਤਾਂ ਸਿੱਖ ਸੰਗਤਾਂ ਨੂੰ ਇਕ ਹਥਿਆਰ ਮੁੱਹਈਆ ਕਰਵਾਇਆ ਗਿਆ, ਕਿ ਜਿਥੇ ਵੀ ਇਹ ਪੱਪੂ ਜਾਣ, ਸੰਗਤ ਇਹ ਸਵਾਲਾਂ ਦਾ ਪਰਚਾ ਉਨ੍ਹਾਂ ਸਾਹਮਣੇ ਰੱਖੇ। ਪੱਪੂ ਗੁਰਬਚਨ ਸਿੰਘ ਜੇ ਨਹੀਂ ਵੀ ਰਹਿੰਦਾ ਤਾਂ ਵੀ ਇਹ ਸਵਾਲ ਅਗਲੇ ਪੱਪੂ ਲਈ ਜ਼ਿੰਦਾ ਰਹਿਣਗੇ।

ਬਹੁਤ ਛੇਤੀ ਵੀਨਸ ਟੀ.ਵੀ. ਯੂਕੇ 'ਤੇ ਇਸ ਸੰਬੰਧੀ ਸ਼ੋਅ ਭੀ ਕੀਤਾ ਜਾਵੇਗਾ।

Its a pdf file, if this file doesn't opens up, please download Adobe Reader by clicking here.
http://get.adobe.com/reader/?promoid=JOPDC


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top