Share on Facebook

Main News Page

ਕੁਛ ਸਾਜਸ਼ੀ ਅਤੇ ਚਾਲਾਕ ਲੋਕ ਅਪਣੀ ਕਾਲ ਕੋਠੜੀ ਅਤੇ ਇਕ ਗੁਲਾਮ ਬਿਰਤੀ ਝੂਠੇ ਮਨੁੱਖ ਨੂੰ ਅਕਾਲ ਤਖਤ ਦਾ ਨਾਮ ਦੇ ਕੇ, ਭੋਲੇ ਸਿਖਾਂ ਨੂੰ ਗੁੰਮਰਾਹ ਕਰ ਰਹੇ ਹਨ
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਸਭੁ ਸਚਾ ਹੁਕਮੁ ਵਰਤਦਾ ਗੁਰਮੁਖਿ ਸਚਿ ਸਮਾਉ ॥ ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ ॥

ਸੱਚੇ ਪਾਤਸ਼ਾਹ, ਅਕਾਲ ਪੁਰਖ ਦਾ ਸਿਧਾਂਤ ਰੂਪ ਸੱਚਾ ਤਖਤ ਜਿਥੇ ਸੱਚਾ ਹੁਕਮ ਅਤੇ ਸੱਚਾ ਨਿਆਓ ਵਰਤਦੇ ਦੀ ਗੱਲ ਗੁਰੂ ਨੇ ਕੀਤੀ ਹੈ, ਜਿਸ ਦੇ ਸਾਹਮਣੇ ਹਰ ਗੁਰਮੁਖ ਸਿੱਖ ਦਾ ਸਿਰ ਹਮੇਸ਼ਾਂ ਝੁਕਦਾ ਹੈ।

ਕੁਛ ਸਾਜਸ਼ੀ ਅਤੇ ਚਾਲਾਕ ਲੋਕ ਅਪਣੀ ਕਾਲ ਕੋਠੜੀ ਅਤੇ ਇਕ ਗੁਲਾਮ ਬਿਰਤੀ ਝੂਠੇ ਮਨੁਖ ਨੂੰ ਅਕਾਲ ਤਖਤ ਦਾ ਨਾਮ ਦੇ ਕੇ, ਭੋਲੇ ਸਿਖਾਂ ਨੂੰ ਗੁੰਮਰਾਹ ਕਰ ਰਹੇ ਹਨ।

ਪਰ ਸੱਚੇ ਆਕਾਲ ਤਖਤ ਦੇ ਸੱਚੇ ਪਾਤਸ਼ਾਹ ਨੇ ਅਪਣੇ ਨਾਮ ਦੀ ਲੱਜ ਰੱਖਦਿਆਂ ਸਿਖ ਸੰਗਤਾਂ ਨੂੰ ਬੜੀ ਛੇਤੀ ਜਾਗਰਤੀ ਅਤੇ ਚੇਤਨਤਾ ਬਖਸ਼ੀ “ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥2॥” ਦੇ ਗੁਰੂ ਵਾਕ ਅਨੁਸਾਰ ਸਿੱਖ ਸੰਗਤਾਂ ਨੇ ਸੱਚ ਨੂੰ ਪਛਾਣ ਲਿਆ ਅਤੇ ਕੂੜਿਆਂ ਦੇ ਕੂੜ ਨਾਮਿਆਂ ਨੂੰ ਪਛਾੜ ਸੁਟਿਆ।

ਹੁਣ ਲੋਕ ਇਨ੍ਹਾਂ ਦਾ ਕੂੜਨਾਮਾ ਨਹੀਂ ਮੰਨਦੇ ਅੱਜ ਉਹ ਕੂੜ ਨਾਮੇ ਜਾਰੀ ਕਰਨ ਵਾਲੇ ਮੂੰਹ ਛੁਪਾਉਂਦੇ ਫਿਰਦੇ ਹਨ, ਸੰਗਤਾਂ ਵਿਚ ਸਾਹਮਣੇ ਆਕੇ ਗੱਲ ਨਹੀਂ ਕਰ ਸਕਦੇ। ਜਿਸ ਵਿਅੱਕਤੀ ਨੇ ਇਨ੍ਹਾਂ ਨੂੰ ਪਹਿਲਾ ਕੂੜਨਾਮਾ ਲਿਖਣ ਲਈ ਸਿਆਹੀ ਮੁਹਈਆ ਕੀਤੀ ਸੀ, ਹੁਣ ਤਾਂ ਉਹ ਭੀ ਕਹਿ ਰਿਹਾ ਹੈ ਕੇ ਜੱਥੇਦਾਰ ਦੇ ਹੁਕਮਨਾਮੇ {ਕੂੜ ਨਾਮੇ} ਨੂੰ ਵਰਲਡ ਦੇ ਸਿੱਖਾਂ ਨੇ ਰਿਜੈਕਟ ਕਰ ਦਿਤਾ ਹੈ, ਪੰਜਾਬ, ਯੂਪੀ, ਬਰੇਲੀ, ਰਾਮਪੁਰ, ਤਰਾਈ, ਕਾਨਪੁਰਮ ਇੰਗਲੈਂਡ, ਅਮਰੀਕਾ, ਕੈਨੇਡਾ ਆਦਿ ਦੇਸ਼ ਵਦੇਸ਼ਾਂ ਵਿੱਚ ਦੁਨੀਆਂ ਦੇ ਸਿੱਖਾਂ ਦੇ ਸਮਾਗਮਾਂ ਵਿੱਚ ਜੋ ਇਨ੍ਹਾਂ ਦੇ ਕੂੜਨਾਮੇ ਦਾ ਹਸ਼ਰ ਹੋਇਆ ਅਤੇ ਹੋ ਰਿਹਾ ਹੈ, ਉਹ ਹਰ ਸਿੱਖ ਦੇਖ ਰਿਹਾ ਹੈ ਅਤੇ ਇਹ ਆਪ ਭੀ ਦੇਖ ਰਹੇ ਹਨ। ਪਰ ਬੜੇ ਢੀਠ ਨੇ ਇਹ ਲੋਕ, ਅਜੇ ਭੀ ਕਿਸੇ ਭੋਲੇ ਸਿੱਖ ਜਾਂ ਕਿਸੇ ਗੁਰਦਵਾਰੇ ਦੇ ਪ੍ਰਬੰਧਕ ਵੀਰ ਨੂੰ ਧਮਕੀ ਦਾ ਕੂੜਨਾਮਾ ਭੇਜਣ ਤੋਂ ਬਾਜ਼ ਨਹੀਂ ਆਉਂਦੇ ਕਿ ਇਹ ਪ੍ਰੋਗਰਾਮ ਕੈਂਸਲ ਕਰੋ, ਨਹੀਂ ਤਾਂ ਤੁਹਾਨੂੰ ਤਲਬ ਕੀਤਾ ਜਾਵੇਗਾ।

ਓ ਗੁਰਬਾਣੀ ਕੀਰਤਨ ਦੇ ਪ੍ਰੋਗਰਾਮਾਂ ‘ਤੇ ਪਾਬੰਦੀਆਂ ਲਉਣ ਵਾਲੇ ਢੀਠ ਲੋਕੋ, ਪਹਿਲਾਂ ਜਿਹਨਾ ਗੁਰਮੁਖਾਂ ਨੇ ਤੁਹਾਡੇ ਕੂੜਨਾਮਿਆਂ ਨੂੰ ਚੈਲੰਜ ਕਰਕੇ ਪ੍ਰੋਗਰਾਮ ਕਰਵਾਏ ਅਤੇ ਕਰਵਾ ਰਹੇ ਹਨ ਉਹਨਾ ਦੀ ਬੜੀ ਲੰਬੀ ਲਿਸਟ ਹੈ, ਪਹਿਲੇ ਉਹਨਾ ਨੂੰ ਤਲਬ ਕਰਨ ਦੀ ਜੁੱਅਰਤ ਤਾਂ ਪੈਦਾ ਕਰੋ, ਫਿਰ ਹੋਰ ਧਮਕੀ ਪੱਤਰ ਕੂੜਨਾਮੇ ਲਿਖਿਓ। ਪਰ ਢੀਠ ਕਿਸਮ ਦੇ ਲੋਕਾਂ ਨੂੰ ਅਜੇ ਭੀ ਸਮਝ ਨਹੀਂ ਆ ਰਹੀ

ਮਨਮੁਖੁ ਲੋਕੁ ਸਮਝਾਈਐ ਕਦਹੁ ਸਮਝਾਇਆ ਜਾਇ ॥{ਗੁਰਬਾਣੀ}

ਜੇ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾ ॥1॥{ਗੁਰਬਾਣੀ}

ਬੋਲਾ ਜੇ ਸਮਝਾਈਐ ਪੜੀਅਹਿ ਸਿੰਮ੍ਰਿਤਿ ਪਾਠ ॥  ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ ॥
ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ ॥  ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ ॥
ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ ॥1॥
{ਗੁਰਬਾਣੀ}


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top