Share on Facebook

Main News Page

ਵਰਲਡ ਸਿੱਖ ਫੈਡਰੇਸ਼ਨ ਅਤੇ ਹੋਰ ਵਿਦੇਸ਼ੀ ਸਿੱਖ ਜਥੇਬੰਦੀਆਂ ਨਿਧੜਕ ਪ੍ਰਚਾਰਕ ਭਾਈ ਮਾਝੀ ਦੀ ਪਿੱਠ 'ਤੇ ਆਈਆਂ

* ਸਿੱਖ ਪੰਥ ਨੂੰ ਭਾ. ਹਰਜਿੰਦਰ ਸਿੰਘ ਮਾਝੀ ਵਰਗੇ ਪ੍ਰਚਾਰਕਾਂ ਦੀ ਲੋੜ

(ਅਵਤਾਰ ਸਿੰਘ ਮਿਸ਼ਨਰੀ) ਭਾਈ ਹਰਜਿੰਦਰ ਸਿੰਘ ਮਾਂਝੀ ਵਲੋਂ ਲੋਪੋ ਵਾਲੇ ਸਾਧ ਦੇ ਡੇਰੇ 'ਤੇ ਪਖੰਡੀ ਸਾਧਾਂ ਖਿਲਾਫ ਗੁਰਬਾਣੀ ਰਾਹੀਂ ਚੇਤਨਾ ਜਗਾਉਣ ਦਾ ਯਤਨ ਕੀਤਾ। ਪਿੰਡ ਲੋਪੋ ਵਿਖੇ ਗੁਰੂ ਹਰਗੋਬਿੰਦ ਸਾਹਿਬ ਦੇ ਆਗਮਨ ਪੁਰਬ ਸਬੰਧੀ ਗੁਰਦੁਆਰੇ ਵਿੱਚ ਪਹਿਲੀ ਅਗਸਤ ਤੋਂ ਸਮਾਗਮ ਚੱਲ ਰਹੇ ਸਨ। ਅੰਤਿਮ ਦਿਨ ਵਿਧਾਇਕ ਰਾਜਵਿੰਦਰ ਕੌਰ ਤੋਂ ਇਲਾਵਾ ਇਲਾਕੇ ਦੇ ਕੁੱਝ ਸੰਤ ਵੀ ਸਟੇਜ ’ਤੇ ਬੈਠੇ ਸਨ। ਇਸ ਦੌਰਾਨ ਗੁਰਦੁਆਰਾ ਸਾਹਿਬ ਮਸਤੂਆਣਾ ਦੇ ਪ੍ਰਸਿੱਧ ਕਥਾ ਵਾਚਕ ਭਾ. ਹਰਜਿੰਦਰ ਸਿੰਘ ਮਾਝੀ ਨੇ ਸਿੱਖ ਸੰਗਤ ਨੂੰ ਪਖੰਡੀ ਸਾਧਾਂ ਤੋਂ ਜਾਗਰੂਕ ਰਹਿਣ ਲਈ ਗੁਰਬਾਣੀ ਦੇ ਪ੍ਰਮਾਣ ਦੇ ਕੇ ਪ੍ਰੇਰਨਾ ਸ੍ਰੋਤ ਕਥਾ ਕੀਤੀ। ਕਥਾ ਦੀ ਸਮਾਪਤੀ ਦੇ ਨੇੜੇ, ਇੱਕ ਔਰਤ ਨੇ ਖੜ੍ਹੇ ਹੋ ਕੇ ਸਟੇਜ ’ਤੇ ਬੈਠੇ ਇੱਕ ਅਖੌਤੀ ਸੰਤ ਵੱਲ ਇਸ਼ਾਰਾ ਕਰਦਿਆਂ ਭਾ. ਮਾਝੀ ਨੂੰ ਟੋਕਦਿਆਂ ਕਿਹਾ ਕਿ ਉਹ ਸੰਤਾਂ ਬਾਰੇ ਅਜਿਹੀ ਟਿੱਪਣੀ ਨਾਂ ਕਰਨ। ਔਰਤ ਨੇ ਕਿਹਾ ਕਿ ਲੋਪੋ ਨੂੰ ਤਾਂ ਸੰਤਾਂ ਵਾਲੀ ਲੋਪੋ ਕਹਿੰਦੇ ਹਨ ਅਤੇ ਉਹ ਬਚਪਨ ਤੋਂ ਕਵੀਸ਼ਰਾਂ ਤੋਂ ਸੁਣਦੀਆਂ ਆ ਰਹੀਆਂ ਹਨ, ਭਾਈ ਮਾਝੀ ਨੇ ਦੋਏ ਹੱਥ ਜੋੜ ਬਥੇਰਾ ਸਮਝਾਇਆ ਕਿ ਤੁਹਾਨੂੰ ਜੇ ਕੋਈ ਸ਼ੰਕਾ ਹੈ ਤਾਂ ਦਿਵਾਨ ਦੀ ਸਮਾਪਤੀ ਤੋਂ ਬਾਅਦ ਦਾਸ ਹਾਜ਼ਰ ਹੈ ਨਵਿਰਤ ਕਰ ਲੈਣਾ ਪਰ ਸਾਧ ਦੀਆਂ ਉਕਸਾਈਆਂ ਔਰਤਾਂ ਨੇ ਭਾਈ ਮਾਝੀ ਨੂੰ ਬੋਲ ਕਬੋਲ ਬਲੋਦੇ ਬਦਸਲੂਕੀ ਕੀਤੀ। ਉਨ੍ਹਾਂ ਨਾਲ ਬੈਠੇ ਗਿ. ਅਵਤਾਰ ਸਿੰਘ (ਪ੍ਰਭ ਮਿਲਣੇ ਕੇ ਚਾਉ ਵਾਲੇ) ਜਦੋਂ ਭਾਈ ਮਾਝੀ ਦੇ ਹੱਕ ਵਿੱਚ ਨਿਤਰਨ ਲੱਗੇ ਤਾਂ ਲੋਕਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਜਿਸ ਕਾਰਨ ਗਿ. ਅਵਤਾਰ ਸਿੰਘ ਜਖਮੀ ਹੋ ਗਏ ਅਤੇ ਉਨ੍ਹਾਂ ਦੀ ਦਸਤਾਰ ਵੀ ਲੱਥ ਗਈ।

ਯਾਦ ਰਹੇ ਕਿ ਭਾਈ ਮਾਝੀ “ਮਹਾਂਪੁਰਖ” ਵਿਸ਼ੇ ਤੇ ਗੁਰਬਾਣੀ ਦੇ ਢੁੱਕਵੇਂ ਪ੍ਰਮਾਣ ਦੇ ਕੇ ਕਥਾ ਕਰ ਰਹੇ ਸਨ ਓਧਰੋਂ ਪਹਿਲਾਂ ਹੀ ਘੜੀ ਸਾਜਿਸ ਨਾਲ ਲੋਪੋ ਵਾਲਾ ਸਾਧ ਆਪਣੇ 50 ਦੇ ਕਰੀਬ ਚੇਲਿਆਂ ਸਮੇਤ ਸਟੇਜ ਤੇ ਆ ਚੜ੍ਹਿਆ ਪਰ ਭਾਈ ਮਾਝੀ ਨਿਧੜਕ ਹੋ ਕਥਾ ਕਰਦੇ ਰਹੇ। ਜਦ ਹਲਕਾ ਵਿਧਾਇਕ ਰਾਜਵਿੰਦਰ ਕੌਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ “ਅਖੌਤੀ ਸੰਤਾਂ” ਨੂੰ ਮੱਥਾ ਟੇਕਿਆ ਤਾਂ ਭਾਈ ਮਾਝੀ ਨੇ ਇਸ ਦਾ ਵਿਰੋਧ ਕਰਦੇ ਕਿਹਾ ਕਿ ਇਹ ਗੁਰਮਤਿ ਸਿਧਾਂਤਾਂ ਦੇ ਵਿਰੁੱਧ “ਗੁਰੂ ਗ੍ਰੰਥ ਸਾਹਿਬ” ਜੀ ਦੀ ਬੇਅਦਬੀ ਹੈ ਅਤੇ ਸਿੱਖ ਰਹਿਤ ਮਰਯਾਦਾ ਇਸ ਦੀ ਇਜ਼ਾਜ਼ਤ ਨਹੀਂ ਦਿੰਦੀ ਪਰ ਵਿਧਾਇਕ ਨੇ ਰਾਜਨੀਤੀ ਦੇ ਨਸ਼ੇ ਅਤੇ ਵੋਟਾਂ ਦੇ ਲਾਲਚ ਕਾਰਨ ਇੱਕ ਨਾਂ ਸੁਣੀ।

ਦਾਸ ਨੇ ਵੀ ਇੰਟ੍ਰਨੈੱਟ ਤੇ ਭਾ. ਮਾਝੀ ਦੀ ਕਥਾ ਸੁਣੀ ਹੈ ਜੋ ਕਾਬਲੇ ਤਾਰੀਫ ਹੈ। ਉਨ੍ਹਾਂ ਨੇ ਸੰਤ, ਭਗਤ, ਗਿਆਨੀ, ਬ੍ਰਹਮ ਗਿਆਨੀ, ਮਹਾਂਪੁਰਸ਼ ਕਰੀਬ ਸਾਰੇ ਹੀ ਸ਼ਬਦਾਂ ਦੀ ਗੁਰਬਾਣੀ ਦੇ ਅਨੇਕਾਂ ਪ੍ਰਮਾਣਾਂ ਰਾਹੀਂ ਵਿਆਖਿਆ ਕਰਦੇ ਦਰਸਾਇਆ ਕਿ ਇੱਕ ਵਚਨ ਦੇ ਰੂਪ ਵਿੱਚ ਸੰਤ, ਬ੍ਰ੍ਹਮ ਗਿਆਨੀ ਜਾਂ ਮਹਾਂਪੁਰਖ ਕੇਵਲ ਪ੍ਰਮਾਤਮਾਂ ਹੀ ਹੈ ਅਤੇ ਬਹੁ ਵਚਨ ਦੇ ਰੂਪ ਵਿੱਚ ਇਹ ਸ਼ਬਦ ਗੁਰ ਸੰਗਤ ਲਈ ਵਰਤੇ ਗਏ ਅਤੇ ਇਹ ਸ਼ਬਦ ਗੁਰੂਆਂ ਭਗਤਾਂ ਲਈ ਰਾਖਵੇਂ ਹਨ ਇਸ ਲਈ ਕੋਈ ਵੀ ਡੇਰੇਦਾਰ ਜਾਂ ਧਾਰਮਿਕ ਲੀਡਰ ਇਨ੍ਹਾਂ ਪਵਿਤਰ ਸ਼ਬਦਾਂ ਦੀ ਆਪਣੇ ਨਾਂਮ ਨਾਲ ਵਰਤੋਂ ਨਹੀਂ ਕਰ ਸਕਦਾ। ਭਾ. ਸਾਹਿਬ ਨੇ ਹੋਰ ਕਿਹਾ ਕਿ ਇਹ ਡੇਰੇਦਾਰ ਲੋਕ ਸੰਗਤਾਂ ਨੂੰ ਭੁਲੇਖਾ ਪਾਊ ਪ੍ਰਚਾਰ ਨਾਲ ਗੁੰਮਰਾਹ ਕਰਕੇ ਆਪਣੀ ਪੂਜਾ ਕਰਵਾਉਂਦੇ, ਡੇਰੇ ਚਲਾਉਂਦੇ, ਵੱਖਰੀ ਮਰਯਾਦਾ ਚਲਾ ਰਹੇ ਹਨ।

ਗੁਰਮਤਿ ਸਿਧਾਂਤਾਂ ਤੇ ਇਮਾਨਦਾਰੀ ਨਾਲ ਪਹਿਰਾ ਦੇਣ ਵਾਲੇ ਪ੍ਰਸਿੱਧ ਪ੍ਰਚਾਰਕ ਭਾ. ਹਰਜਿੰਦਰ ਸਿੰਘ ਮਾਝੀ ਦੀ ਹੌਂਸਲਾ ਅਫਜ਼ਾਈ ਕਰਦੀਆਂ ਹੋਈਆਂ ਵਿਦੇਸ਼ੀ ਸਿੱਖ ਜਥੇਬੰਦੀਆਂ:-

ਵਰਲਡ ਸਿੱਖ ਫੈਡਰੇਸ਼ਨ (ਰਜਿ), ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ (ਰਜਿ) ਅਦਾਰਾ ਸਿੱਖ ਮਾਰਗ, ਅਦਾਰਾ ਖਾਲਸਾ ਨਿਊਜ਼, ਅਦਾਰਾ ਨਾਨਕਸ਼ਾਹੀ ਕੈਲੰਡਰ, ਮਿਸ਼ਨਰੀ ਸਰਕਲ ਸੈਕਰਾਮੈਂਟੋ, ਇੰਟ੍ਰਨੈਸ਼ਨਲ ਸੁਸਾਇਟੀ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਾਕਾ ਜਥੇਬੰਦੀ ਨਿਊਯਾਰਕ, ਪੰਜਾਬੀ ਸਹਿਤ ਸਭਾ ਅਤੇ ਅਦਾਰਾ ਰੇਡੀਓ ਚੜ੍ਹਦੀ ਕਲਾ ਬੇਏਰੀਆ, ਅਦਾਰਾ ਸਿੱਖ ਵਿਰਸਾ ਅਤੇ ਅਦਾਰਾ ਇੰਟ੍ਰਨੈਸ਼ਨਲ ਸਿੰਘ ਸਭਾ ਕਨੇਡਾ, ਅਦਾਰਾ ਸਿੰਘ ਸਭਾ ਯੂ.ਐੱਸ.ਏ. ਟਾਈਗਰ ਜਥਾ ਯੂ.ਕੇ. ਇੰਗਲੈਂਡ, ਅਦਾਰਾ ਜਾਗੋ ਖਾਲਸਾ ਨਿਊਯਾਰਕ, ਅਦਾਰਾ ਗੁਰੂ ਪੰਥ ਅਤੇ ਪੰਜਾਬ ਰੇਡੀਓ ਕਨੇਡਾ ਆਦਿਕ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top