Share on Facebook

Main News Page

ਬੀ.ਸੀ. ਕੈਨੇਡਾ ਤੋਂ ਛਪਦੇ ਅਕਾਲ ਗਾਰਡੀਅਨ ਅਖਬਾਰ ਵਿੱਚ ਅਖੌਤੀ ਜਥੇਦਾਰਾਂ ਨੂੰ 45 ਸਵਾਲ
-: ਸ. ਪ੍ਰਭਦੀਪ ਸਿੰਘ ਟਾਈਗਰ ਜਥਾ ਯੂ.ਕੇ.

ਅਕਾਲ ਗਾਰਡੀਅਨ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੀ ਹਿੰਮਤ ਕਰਕੇ ਇਹ ਸਵਾਲ ਛਾਪੇ ਹਨ, ਨਹੀਂ ਤਾਂ ਆਪਣੇ ਆਪ ਨੂੰ ਸਿੱਖਾਂ ਦਾ ਪਹਿਰੇਦਾਰ ਅਤੇ ਸਿੱਖਾਂ ਦਾ ਸਪੋਕਸਮੈਨ ਅਖਵਾਉਣ ਵਾਲੇ ਅਖਬਾਰ ਤਾਂ ਪੈਸੇ ਲੈਕੇ ਵੀ ਇਹ ਸਵਾਲ ਨਹੀਂ ਛਾਪ ਸਕੇ, ਅਤੇ ਪੈਸੇ ਮੋੜ ਦਿੱਤੇ। ਸ਼ਾਬਾਸ਼ ਹੈ ਇਨ੍ਹਾਂ ਨੂੰ।

ਜਿਹੜੇ ਸਵਾਲ ਪੁੱਛੇ ਗਏ ਹਨ, ਉਹ ਸਾਰੇ ਸਾਡੇ ਵਲੋਂ (ਟਾਈਗਰ ਜਥਾ ਯੂ.ਕੇ. ਖ਼ਾਲਸਾ ਨਿਊਜ਼, ਸਿੰਘ ਸਭਾ ਯੂ.ਐਸ.ਏ) ਭੇਜੇ ਗਏ ਹਨ, ਉਹੀ ਛਪੇ ਹਨ, ਪਰ ਇਨ੍ਹਾਂ 'ਤੇ ਹੈਡਿੰਗ ਅਖਬਾਰ ਵਲੋਂ ਆਪ ਲਿਖੀ ਗਈ ਹੈ। ਇਹ ਤਾਂ ਲਿਖਣਾ ਪਿਆ ਕਿ ਕਈ ਲੱਤ ਖਿੱਚੂ ਰਵਈਏ ਵਾਲੇ ਲੋਕ ਸਿਰਫ ਉਪਰਲੀ ਹੈਡਿੰਗ 'ਤੇ ਅੜੇ ਹੋਏ ਹਨ, ਕਿ ਖਰੇ ਟਾਈਗਰ ਜਥਾ ਯੂ.ਕੇ. ਖ਼ਾਲਸਾ ਨਿਊਜ਼, ਸਿੰਘ ਸਭਾ ਯੂ.ਐਸ.ਏ ਵਾਲੇ ਅਖੌਤੀ ਜਥੇਦਾਰਾਂ ਕੋਲ਼ੋਂ ਕੋਈ ਆਸ ਰੱਖਦੇ ਹਨ, ਤਾਂ "ਜਥੇਦਾਰ" ਲਿੱਖ ਰਹੇ ਹਨ, ਥੱਲੇ ਦਿੱਤੇ 45 ਸਵਾਲ ਪੜ੍ਹਨ ਦਾ ਹੀਆ ਹੀ ਨਹੀਂ ਕਰਦੇ।

ਉਹ ਭਲਿਓ ਸਾਨੂੰ ਕਿਹੜਾ ਇਨ੍ਹਾਂ ਸਵਾਲਾਂ ਦੇ ਜਵਾਬ ਪਤਾ ਨਹੀਂ, ਜਾਂ ਸਾਨੂੰ ਇਹ ਨਹੀਂ ਪਤਾ ਕਿ ਪੱਪੂ ਨੇ ਕੋਈ ਜਵਾਬ ਨਹੀਂ ਦੇਣਾ, ਫਿਰ ਦੁਬਾਰਾ ਦੁਹਰਾਅ ਦੇਈਏ, ਕਿ ਇਹ ਤਾਂ ਸਿੱਖ ਸੰਗਤਾਂ ਨੂੰ ਇਕ ਹਥਿਆਰ ਮੁੱਹਈਆ ਕਰਵਾਇਆ ਗਿਆ, ਕਿ ਜਿਥੇ ਵੀ ਇਹ ਪੱਪੂ ਜਾਣ, ਸੰਗਤ ਇਹ ਸਵਾਲਾਂ ਦਾ ਪਰਚਾ ਉਨ੍ਹਾਂ ਸਾਹਮਣੇ ਰੱਖੇ। ਪੱਪੂ ਗੁਰਬਚਨ ਸਿੰਘ ਜੇ ਨਹੀਂ ਵੀ ਰਹਿੰਦਾ ਤਾਂ ਵੀ ਇਹ ਸਵਾਲ ਅਗਲੇ ਪੱਪੂ ਲਈ ਜ਼ਿੰਦਾ ਰਹਿਣਗੇ।

ਅਸੀਂ ਇੱਕ ਗੱਲ ਕਹਿੰਦੇ ਹਾਂ ਕਿ ਘਰਾਂ 'ਚ ਬਹਿ ਕੇ ਕੰਪਿਯੂਟਰ 'ਤੇ ਲੇਖ ਲਿਖ ਕੇ, ਵਾਲ ਦੀ ਖੱਲ ਉਤਾਰਨ ਵਾਲੇ ਤਾਂ ਬਹੁਤ ਨੇ, ਪਰ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਬਹੁਤ ਘੱਟ। ਅਸੀਂ ਅਖੌਤੀ ਜਥੇਦਾਰਾਂ ਨੂੰ ਸਿੱਖ ਸੰਗਤ ਸਾਹਮਣੇ ਜਵਾਬਦੇਹ ਕਰਨਾ ਚਾਹੁੰਦੇ ਹਾਂ, ਜਿਸ ਲਈ ਅਖਬਾਰਾਂ ਵਾਲੇ, ਮੀਡੀਆ ਵਾਲੇ ਵੀਰਾਂ ਦੇ ਸਹਿਯੋਗ ਦੀ ਜ਼ਰੂਰਤ। ਜਿਹੜੇ ਲੋਕ ਸਾਡੀ ਮੁਖਾਲਫਤ ਇਸ ਕਰਕੇ ਹੀ ਕਰ ਰਹੇ ਹਨ ਕਿ ਇਨ੍ਹਾਂ ਨੇ ਜਥੇਦਾਰ ਸਾਹਿਬ ਲਿੱਖ ਦਿੱਤਾ, ਮੁੱਖ ਸੇਵਾਦਾਰ ਲਿੱਖ ਦਿੱਤਾ, ਇਸ ਹੈਡਿੰਗ 'ਤੇ ਲੰਮਾ ਸਾਰ ਲੇਖ ਲਿੱਖ ਦਿੱਤਾ, ਖੌਰੇ ਟਾਈਗਰ ਜਥਾ, ਖ਼ਾਲਸਾ ਨਿਊਜ਼ ਅਤੇ ਸਿੰਘ ਸਭਾ ਯੂ.ਐਸ.ਏ., ਅਖੌਤੀ ਜਥੇਦਾਰਾਂ ਕੋਲੋਂ ਕੁਝ ਭਾਲਦੀਆਂ ਹਨ, ਅਤੇ ਸਹਿਯੋਗੀ ਜਥੇਬੰਦੀਆਂ ਨੂੰ ਸਾਡੇ ਖਿਲਾਫ ਭੜਕਾਉਣ ਦੀਆਂ ਕੋਸ਼ੀਸ਼ਾਂ ਕਰ ਰਹੇ ਹਨ।

ਓ ਭਲਿਓ, ਸਾਡੇ ਵਲੋਂ ਕੋਈ ਵੀ ਇਹ ਇਸ਼ਤੀਹਾਰ ਛਪਵਾ ਲਵੇ, ਸਾਡੇ ਵਲੋਂ ਭਾਵੇਂ ਇਨ੍ਹਾਂ ਅਖੌਤੀ ਜਥੇਦਾਰਾਂ ਨੂੰ "ਬਾਦਲ ਦੇ ਬਾਂਦਰ", "ਸ਼ੇਰਾਂ ਦੀ ਕੌਮ ਦੇ ਗਧੇ ਜਥੇਦਾਰ", "ਕਠਪੁਤਲੀ" ਆਦਿ ਜਿਹੜਾ ਮਰਜ਼ੀ ਵਿਸ਼ੇਸ਼ਣ ਲਾ ਕੇ ਛਪਵਾ ਲਵੋ, ਸਾਡੇ ਨਾਮ ਥੱਲੇ ਛਪਵਾ ਲਵੋ, ਸਾਨੂੰ ਕੋਈ ਇਤਰਾਜ਼ ਨਹੀਂ, ਪੈਸੇ ਵੀ ਅਸੀਂ ਦੇਵਾਂਗੇ, ਪਰ ਕੰਮ ਤਾਂ ਕਰੋ। ਐਵੇਂ ਹੈਡਿੰਗ ਦੇ ਦੁਆਲੇ ਲੱਗੇ ਹੋਏ ਹੋ, ਥੱਲੇ ਜਿਹੜੇ ਸੁਆਲ ਪੁੱਛੇ ਆ, ਉਹ ਅਖੌਤੀ ਜਥੇਦਾਰਾਂ ਨੂੰ ਭਾਜੜਾਂ ਪਾਉਣ ਲਈ ਕਾਫੀ ਹਨ।

ਤੇ ਨਾਲੇ ਜਦੋਂ ਸਵਾਲ ਪੁੱਛਣੇ ਹੁੰਦੇ ਆ, ਉਦੋਂ ਬੰਦਾ ਕੁੱਝ ਸਵਾਰ ਕੇ ਲਿਖਦਾ ਹੈ, ਹੈਡਿੰਗ 'ਤੇ ਹੀ ਸਾਰੇ ਵਿਸ਼ੇਸ਼ਣ ਲਾ ਦੇਈਏ ਤਾਂ ਅੱਧੇ ਤੋਂ ਜ਼ਿਆਦਾ ਲੋਕ ਉਦਾਂ ਹੀ ਛੱਡ ਦਿੰਦੇ ਹਨ। ਖੈਰ, ਅਸੀਂ ਕੰਮ ਕਰੀ ਜਾਣਾ ਹੈ, ਜਿਨ੍ਹਾਂ ਨੇ ਲੱਤਾਂ ਖਿਚਣੀਆਂ ਹਨ, ਲਾ ਲਵੋ ਆਪਣਾ ਜ਼ੋਰ...

http://issuu.com/cknewsgroup/docs/ag_news_aug_10-2013?e=8108066/4370677#search go to Page # 36


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top