Share on Facebook

Main News Page

ਜਦੋਂ ਜਾਗਰੂਕ ਸਿੱਖਾਂ ਨੇ ਪਿੰਦਰਪਾਲ ਸਿੰਘ ਨੂੰ ਜਾ ਘੇਰਿਆ
-: ਦਲਜੀਤ ਸਿੰਘ ਹਾਪੁੜ

 

੧੬.੦੮.੨੦੧੩ ਦੀ ਰਾਤ ਨੂੰ ਭਾਈ ਪਿੰਦਰਪਾਲ ਸਿੰਘ ਜੀ ਮੇਰਠ (ਯੂ.ਪੀ) ਵਿਖੇ ਪਧਾਰੇ ਸੀ, ਅਸੀਂ ਵੀ ਆਪਣੇ ਜੱਥੇ ਨਾਲ ਪੁੱਜੇ ਗੁਰੂਦਵਾਰਾ ਥਾਪਰ ਨਗਰ ਵਿਖੇ। ਸਮਾਗਮ ਦੀ ਸਮਾਪਤੀ ਤੋਂ ਬਾਅਦ ਅਸੀਂ ਭਾਈ ਪਿੰਦਰਪਾਲ ਸਿੰਘ ਜੀ ਨੂੰ ਲੰਗਰ ਵਾਲੀ ਥਾਂ ਜਾਕੇ ਮਿਲੇ ਤੇ ਨਿਮਰਤਾ ਸਹਿਤ ਬੇਨਤੀ ਕੀਤੀ, ਭਾਈ ਸਾਹਿਬ ਸਾਡੇ ਕੁੱਝ ਸਵਾਲ ਨੇ ਅਖੌਤੀ ਬਚਿਤੱਰ ਨਾਟਕ ਬਾਰੇ...

੧. ਕੀ ਸਾਨੂੰ ਅਖੌਤੀ ਬਚਿਤੱਰ ਨਾਟਕ ਨੂੰ ਗੁਰੂ ਦੀ ਕਾਰ ਮੰਨਣੀ ਚਾਹੀਦੀ?

ਜਵਾਬ: ਤੁਸੀਂ ਖੰਡੇ ਦੀ ਪਾਹੁਲ ਲਈ ਹੈ, ਤੇ ਗੁਰੂ ਗਰੰਥ ਸਾਹਿਬ ਨੂੰ ਮਨਦੇ ਹੋ, ਤੇ ਮੰਨਣੀ ਚਾਹੀਦੀ ਹੈ...

੨. ਕੀ ਜੋ ਸ਼ਬਦਾਵਲੀ ਅਖੌਤੀ ਬਚਿਤੱਰ ਨਾਟਕ ਵਿਚ ਵਰਤੀ ਗਈ ਹੈ, ਓਹ ਗੁਰੂ ਪਾਤਸ਼ਾਹ ਜੀ ਦੀ ਹੀ ਸ਼ਬਦਾਵਲੀ ਹੈ ?

ਜਵਾਬ: ਤੁਸੀਂ ਇਨ੍ਹਾ ਚੱਕਰਾਂ ਵਿਚ ਨਾ ਪਵੋ, ਨੌਜਵਾਨ ਹੋ ਗੁਰਬਾਣੀ ਪੜੋ...

੩. ਜੇ ਗੁਰੂ ਪਾਤਸ਼ਾਹ ਦੀ ਲਿਖਤ ਹੈ, ਤਾਂ ਕੀ ਗੁਰੂ ਜੀ ਭੁੱਲੜ ਸਨ, ਜੋ ਕੀ ਕੇਸਗੜ ਨੂੰ ਵੀ ਭੁੱਲ ਗਏ, ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਵੀ ਭੁੱਲ ਗਏ, ਭਾਈ ਸਤੀ ਦਾਸ, ਭਾਈ ਮਤੀ ਦਾਸ ਭਾਈ ਦਿਆਲਾ ਜੀ, ਤੇ ਹੋਰ ਵੀ ਸਮ ਕਾਲੀਨ ਸ਼ਹੀਦ ਸਿੰਘਾਂ ਦਾ ਜ਼ਿਕਰ ਕਰਨਾ ਵੀ ਭੁੱਲ ਗਏ ?

ਜਵਾਬ: ਤੁਸੀਂ ਅਕਾਲ ਤਖ਼ਤ ਜਾਵੋ ਤੇ ਆਪਣੇ ਜਵਾਬ ਲਵੋ...

ਹੁਣ ਭਾਈ ਪਿੰਦਰਪਾਲ ਸਿੰਘ ਜੀ ਨੂੰ ਥੋੜਾ ਗੁੱਸਾ ਆਓਣ ਲੱਗ ਪਿਆ ਤੇ ਉਨ੍ਹਾਂ ਦੇ ਨਾਲ ਜੋ ਟੁਕੜ ਬੋਚ ਸਨ, ਬੋਲੇ ਤੁਸੀਂ ਕੀ ਚਾਹੁੰਦੇ ਹੋ? ਅਸੀਂ ਕਿਹਾ ਵੀਰ ਜੀ, ਅਸੀਂ ਤਾਂ ਆਪਣੇ ਸਵਾਲਾਂ ਦਾ ਜਵਾਬ ਚਾਹੁੰਦੇ ਹਾਂ, ਹੋਰ ਕੁੱਝ ਨਹੀਂ। ਪਿੰਦਰਪਾਲ ਸਿੰਘ ਨੂੰ ਜਦੋਂ ਕੋਈ ਜਵਾਬ ਨਹੀਂ ਆਇਆ, ਤਾਂ ਸੰਗਤ ਦੀ ਹਮਦਰਦੀ ਲੈਣ ਵਾਸਤੇ ਕਹਿਣ ਲੱਗੇ ਕਿ ਵੇਖੋ ਜੀ ਇੱਕ ਰੋਟੀ ਦਾ ਗ੍ਰਾਂਹ ਵੀ ਨਹੀਂ ਤੋੜਨ ਦਿੱਤਾ, ਤੇ ਇਹ ਕੋਈ ਤਰੀਕਾ ਨਹੀਂ ਤੁਹਾਡਾ ਸਵਾਲ ਕਰਣ ਦਾ...

ਅਸੀਂ ਮੌਕੇ ਨੂੰ ਸਮਝਦੇ ਹੋਏ, ਆਪਣਾ ਸਵਾਲ ਦੂਸਰੇ ਪਾਸੇ ਨੂੰ ਘੁਮਾਇਆ ਤੇ ਪੁਛਿਆ...

੪. ਸਾਡੇ ਸਿੱਖ ਸਮਾਜ ਵਿਚ ਸੰਤ, ਬਾਬੇ ਬਹੁਤ ਬਣ ਗਏ ਹਨ, ਇਸ ਬਾਰੇ ਵਿਚਾਰ ਦੇਵੋ ਜੀ, ਗੁਰਬਾਣੀ ਮੁਤਾਬਿਕ ?

ਜਵਾਬ: ਗੁਰਬਾਣੀ ਵਿਚ ਸੰਤ ਕਿਹਾ ਗਿਆ ਹੈ, ਇੱਕ ਪਰਮਾਤਮਾ ਲਈ, ਦੂਜਾ ਗੁਰੂ ਪਾਤਸ਼ਾਹ ਲਈ, ਤੇ ਤੀਜਾ ਬੰਦੇ ਲਈ, ਜੋ ਚੰਗੇ ਕੰਮ ਕਰਕੇ ਸੰਤ ਬਣਦੇ ਹਨ।

ਅਸੀਂ ਪੁੱਛਿਆ ਕਿਸੇ ਇਕ ਸੰਤ ਬਾਰੇ ਦੱਸੋ ਗੁਰਬਾਣੀ ਦੀ ਕਸਵੱਟੀ 'ਤੇ ਖਰਾ ਉਤਰਦਾ ਹੋਵੇ?

ਜਵਾਬ: ਕੁਝ ਨਹੀਂ ਦਿੱਤਾ ਤੇ ਗੁੱਸੇ ਵਿੱਚ ਉੱਠ ਕੇ ਚਲੇ ਗਏ, ਤੇ ਕਿਹਾ ਕੀ ਇਹ ਸਾਰੇ ਤਯਾਰੀ ਨਾਲ ਆਏ ਨੇ...

ਅਸੀਂ ਅਖੌਤੀ ਗਰੰਥ ਆਪਣੇ ਨਾਲ ਲੈ ਕੇ ਗਏ ਸੀ, ਤੇ ਸੰਗਤ ਨੂੰ ਵਿਖਾ ਕੇ, ਸੰਗਤ ਨੂੰ ਜਾਗਰੂਕ ਕਰਕੇ, ਆਪਣੇ ਘਰ ਨੂੰ ਪਰਤ ਆਏ।


ਟਿੱਪਣੀ:

ਸ਼ਾਬਾਸ਼ ਸਿੰਘੋ, ਇਹ ਹੈ ਜਾਗਰੂਕਤਾ। ਕਿਸੇ ਦਾ ਵਿਰੋਧ ਕਰਣ ਦਾ ਇਹੋ ਤਰੀਕਾ ਹੈ, ਕਿ ਸਵਾਲ ਪੁੱਛੋ। ਪਿੰਦਰਪਾਲ ਸਿੰਘ ਵਰਗੇ, ਜਿਹੜੇ ਬੀਬੀ ਬਾਦਲ ਦੇ ਚਮਚੇ ਰਹੇ ਹਨ, ਇਨ੍ਹਾਂ ਨੂੰ ਸਵਾਲਾਂ ਦੇ ਜਵਾਬ ਦੇਣੇ ਔਖੇ ਹਨ। ਜੇ ਗੁਰੂ ਦੇ ਸਿੱਖ ਹੁੰਦੇ ਤਾਂ, ਗੁਰਮਤਿ ਅਨੁਸਾਰ ਜਵਾਬ ਜ਼ਰੂਰ ਦੇਂਦੇ। ਖੈਰ, ਲਗੇ ਰਹੋ, ਇਸ ਤਰ੍ਹਾਂ ਦੇ ਬੇਜ਼ਮੀਰੇ ਅਖੌਤੀ ਪ੍ਰਚਾਰਕਾਂ ਨੂੰ ਇਸ ਤਰ੍ਹਾਂ ਨਾਲ ਹੀ ਨਿਜਿੱਠਿਆ ਜਾ ਸਕਦਾ ਹੈ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top