Share on Facebook

Main News Page

ਇੰਡੀਅਨਐਪਲਿਸ ਵਿਖੇ ਪਾਰਟੀ ਹਾਲ ਵਿਖੇ ਮਨਾਏ ਜਾ ਰਹੇ ਗੁਰੂ ਗਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨਾਲ ਮੇਰਾ ਕੋਈ ਸਬੰਧ ਨਹੀਂ ਹੈ
-: ਰੇਸ਼ਮ ਸਿੰਘ

ਮੈਂ ਇਸ ਸਪਸ਼ਟੀਕਰਨ ਰਾਹੀਂ ਸਭ ਨੂੰ ਹੀ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਇਥੇ ਗਰੂ ਗਰੰਥ ਸਾਹਿਬ ਜੀ ਦੇ ਮਨਾਏ ਜਾ ਰਹੇ ਪ੍ਰਕਾਸ਼ ਦਿਹਾੜੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ।

ਕੁਝ ਦਿਨਾਂ ਤੋਂ ਸੋਸ਼ਿਲ ਮੀਡੀਏ ਵਿੱਚ ਵੀ ਇੱਕ ਪੋਸਟਰ ਦੁਆਰਾ ਇਸ ਬਾਰੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਵਿਚ ਮੇਰਾ ਨਾਮ ਵੀ ਮੇਰੀ ਇਜ਼ਾਜਤ ਤੋਂ ਬਿਨਾਂ ਹੀ ਵਰਤਿਆ ਹੋਇਆ ਹੈ। ਉਸ ਪੋਸਟਰ ਵਿਚ ਕੁਝ ਹੋਰ ਸੱਜਣਾਂ ਦੇ ਨਾਮ ਵੀ ਇਸੇ ਹੀ ਤਰਾਂ ਵਰਤੇ ਹੋਏ ਹਨ। ਮੈਨੂੰ ਇਸ ਪੋਸਟਰ ਬਾਰੇ ਕੁਝ ਸੱਜਣਾਂ ਦੇ ਫੋਨ ਆਉਣ ਤੋਂ ਬਾਅਦ ਹੀ ਪਤਾ ਲੱਗਿਆ, ਜਿਸ ਕਰਕੇ ਮੈਂ ਇਸ ਬਾਰੇ ਆਪਣੀ ਸਥਿਤੀ ਸਪਸ਼ਟ ਕਰਨ ਲਈ ਮਜਬੂਰ ਹੋਇਆ ਹਾਂ।

ਜਿਹੜਾ ਵੀ ਵੀਰ ਭੈਣ ਚਾਹੇ ਆਪਣੀ ਮਰਜ਼ੀ ਨਾਲ ਇਸ ਪਰੋਗਰਾਮ ਵਿਚ ਸ਼ਾਮਿਲ ਹੋ ਸਕਦਾ ਹੈ, ਆਪਣੀ ਸਹਿਮਤੀ ਨਾਲ ਆਪਣਾ ਨਾਮ ਹੋਸਟਾਂ ਵਿਚ ਜਾਂ ਮਦਦਗਾਰਾਂ ਵਿਚ ਲਿਖਵਾ ਸਕਦਾ ਹੈ ਪਰ ਕਿਸੇ ਨੂੰ ਪੁਛੇ ਬਿਨਾਂ ਉਸਦੀ ਸਹਿਮਤੀ ਤੋਂ ਬਿਨਾਂ ਨਾਮ ਵਰਤਣਾ ਇੱਕ ਕਾਨੂੰਨੀ ਜੁਰਮ ਹੈ।

ਉਸ ਪੋਸਟਰ ਵਿਚ ਗੁਰੂ ਨਾਨਕ ਸਿੱਖ ਸੋਸਾਇਟੀ ਦਾ ਨਾਮ ਵੀ ਵਰਤਿਆ ਹੋਇਆ ਹੈ, ਇਸ ਗੁਰਦਵਾਰਾ ਸਾਹਿਬ ਵਿਖੇ ਮੁਖ ਸੇਵਾਦਾਰ ਦੀ ਸੇਵਾ ਨਿਭਾ ਰਹੇ ਇੱਕ ਨਿਹਾਇਤ ਹੀ ਸ਼ਰੀਫ਼ ਅਤੇ ਗੁਰੂ ਦੇ ਪਿਆਰੇ ਸਿਖ ਸ: ਸੁਰਜੀਤ ਸਿੰਘ ਜੀ ਨਾਲ ਇਸ ਬਾਰੇ ਪ੍ਰਬੰਧਕਾਂ ਵਲੋਂ ਕੋਈ ਗੱਲ ਹੀ ਨਹੀਂ ਕੀਤੀ ਗਈ । ਹਾਂ ਮੇਰਾ ਇਹ ਮੰਨਣਾ ਹੈ ਕਿ ਆਪਣੇ ਤੌਰ 'ਤੇ ਕੋਈ ਵੀ ਵਿਅਕਤੀ ਇਸ ਪਰੋਗਰਾਮ ਵਿਚ ਸ਼ਾਮਿਲ ਹੋ ਸਕਦਾ ਹੈ, ਪਰ ਮੁਖ ਸੇਵਾਦਾਰ ਨਾਲ ਸਲਾਹ ਕੀਤੇ ਤੋਂ ਬਿਨਾ ਉਸ ਸੰਸਥਾ ਦਾ ਨਾਮ ਨਹੀਂ ਵਰਤਿਆ ਜਾ ਸਕਦਾ।

ਇੱਕ ਗੱਲ ਹੋਰ ਸਪਸ਼ਟ ਕਰ ਦੇਵਾਂ ਕਿ ਅਜੇ ਤੱਕ ਗੁਰੂ ਨਾਨਕ ਸਿੱਖ ਸੋਸਾਇਟੀ ਵਲੋਂ ਕਿਸੇ ਬੈਂਕੁਟ ਹਾਲ, ਹੋਟਲਾਂ ਜਾਂ ਪਾਰਟੀ ਹਾਲਾਂ ਵਿਚ ਅਨੰਦ ਕਾਰਜਾਂ ਦੇ ਪਰੋਗਰਾਮ ਬੁੱਕ ਹੀ ਨਹੀਂ ਕੀਤੇ ਜਾਂਦੇ ਤੇ ਸਪਸ਼ਟ ਰੂਪ ਵਿਚ ਪਰੋਗਰਾਮ ਕਰਨ ਤੋਂ ਮਨਾਂ ਕਰ ਦਿੱਤਾ ਜਾਂਦਾ ਹੈ, ਇਸ ਤਰਾਂ ਦੇ ਅਸਥਾਨਾਂ `ਤੇ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਲਿਜਾਉਣ ਤੇ ਪਾਬੰਦੀ ਹੈ।

ਮੈਂ ਆਪਣੇ ਵਲੋਂ ਇਹ ਵੀ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਦਾਸ ਅਕਾਲ ਤਖਤ ਸਾਹਿਬ ਜੀ 'ਤੇ ਸਿਆਸੀ ਜਾਂ ਡੇਰੇਦਾਰਾਂ ਦੇ ਪ੍ਰਭਾਵ ਥੱਲੇ ਕੀਤੇ ਗਏ ਫੈਸਲਿਆਂ ਦਾ ਬਿਲਕੁੱਲ ਵਿਰੋਧੀ ਹੈ, ਪਰ ਪੰਥ ਦਰਦੀਆਂ ਜਾਂ ਇਹਨਾਂ ਅਸਥਾਨਾਂ ਤੇ ਸੇਵਾ ਕਰ ਰਹੇ ਸੇਵਾਦਾਰਾਂ ਵਲੋਂ ਕੌਮ ਦੀ ਚੜਦੀ ਕਲਾ ਲਈ, ਗੁਰੂ ਗਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੁਖ ਰਖਦਿਆਂ ਹੋਇਆਂ, ਜੇਕਰ ਕੁਝ ਫੈਸਲੇ ਕੀਤੇ ਹੋਏ ਹਨ ਤਾਂ ਦਾਸ ਉਹਨਾਂ ਫੈਸਲਿਆਂ ਦਾ ਦਿਲੋਂ ਸਤਿਕਾਰ ਕਰਦਾ ਹੈ।

ਕਿਸੇ ਵੀ ਭੁੱਲ ਚੁੱਕ ਦੀ ਖਿਮਾਂ,
ਗੁਰੂ ਦੇ ਦਰ ਦਾ ਕੂਕਰ,

ਰੇਸ਼ਮ ਸਿੰਘ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top