Share on Facebook

Main News Page

ਬਾਦਲ ਤੋਂ ਬਾਅਦ ਇੰਗਲੈਂਡ ਦਾ ਇੱਕ ਸਿੱਖ ਮੱਕੜ ਦੇ ਖਿਲਾਫ ਕਰੇਗਾ ਅਦਾਲਤੀ ਕੇਸ

ਅੰਮ੍ਰਿਤਸਰ 17 ਅਗਸਤ (ਜਸਬੀਰ ਸਿੰਘ) ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵਿਦੇਸ਼ ਦੀ ਇੱਕ ਅਦਾਲਤ ਵਿੱਚ ਸਿੱਖ ਫਾਰ ਜਸਟਿਸ ਜਥੇਬੰਦੀ ਵੱਲੋਂ ਉਥੋਂ ਦੀ ਅਦਾਲਤ ਵਿੱਚ ਕੇਸ ਦਰਜ ਕਰਾਉਣ ਦੀ ਦਿੱਤੀ ਧਮਕੀ ਤੋਂ ਬਾਅਦ ਵਲਾਇਤ ਦੇ ਇੱਕ ਗੁਰਸਿੱਖ ਨਾਗਰਿਕ ਸ੍ਰੀ ਕੁਲਵਿੰਦਰ ਸਿੰਘ ਰਾਣਾ ਨੇ ਕਿਹਾ, ਕਿ ਸੰਗਤਾਂ ਨੂੰ ਧੱਕੇ ਮਾਰਨ ਅਤੇ ਵਿਦੇਸ਼ੀਆਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਦੁਰਵਿਹਾਰ ਕਰਨ ਦੇ ਦੋਸ਼ ਵਿੱਚ, ਉਹ ਸ਼੍ਰੋਮਣੀ ਕਮੇਟੀ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਤੇ ਉਸ ਦੇ ਸਾਥੀਆਂ ਦੇ ਖਿਲਾਫ ਅਦਾਲਤ ਵਿੱਚ ਕੇਸ ਦਾਇਰ ਕਰਨ ਲਈ ਕਨੂੰਨੀ ਮਾਹਿਰਾਂ ਦੀ ਰਾਇ ਲੈ ਰਹੇ ਹਨ।

ਇੰਗਲੈਂਡ ਤੋਂ ਰਾਣਾ ਕੁਲਵਿੰਦਰ ਸਿੰਘ ਨੇ ਦੱਸਿਆਂ ਕਿ ਉਹ ਇੰਗਲੈਂਡ ਦੇ ਨਾਗਰਿਕ ਹਨ ਅਤੇ ਹਰ ਸਾਲ ਜਦੋਂ ਵੀ ਇੱਕ ਮਹੀਨਾ ਛੁੱਟੀ ਕੱਟਣ ਲਈ ਅੰਮ੍ਰਿਤਸਰ ਆਂਉਦੇ ਹਨ ਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਹਰ ਰੋਜ਼ ਦਰਸ਼ਨਾਂ ਲਈ ਜਾਂਣਾ ਨਹੀਂ ਭੁੱਲਦੇ ਕਿਉਕਿ ਸ੍ਰੀ ਦਰਬਾਰ ਸਮੁੱਚੀ ਮਾਨਤਾ ਦੀ ਆਂਸਥਾ ਦੇ ਕੇਂਦਰ ਹੈ ਅਤੇ ਸਿੱਖਾਂ ਦਾ ਮੱਕਾ ਮੰਨਿਆਂ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਵਾਰੀ ਜਦੋਂ ਉਹ ਭਾਰਤ ਆਂਏ ਤਾਂ ਹਰ ਸਾਲ ਦੀ ਤਰ੍ਹਾਂ ਉਹਨਾਂ ਨੇ ਬਿਨਾਂ ਨਾਗਾ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਜਾਣਾ ਸ਼ੁਰੂ ਕਰ ਦਿੱਤਾ, ਪਰ ਇਸ ਵਾਰੀ ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਸ੍ਰੀ ਗੁਰਿੰਦਰ ਸਿੰਘ ਜੋ ਕਿ ਅਕਸਰ ਹੀ ਵਿਵਾਦਾਂ ਵਿੱਚ ਰਹਿੰਦੇ ਹਨ, ਦੇ ਇਸ਼ਾਰਿਆਂ ਤੇ ਜਥੇਦਾਰ ਪ੍ਰਕਰਮਾ ਪਰਮਜੀਤ ਸਿੰਘ ਤੇ ਉਸ ਦੇ ਸਾਥੀਆਂ ਨੇ ਉਹਨਾਂ ਨਾਲ ਦੁਰਵਿਹਾਰ ਹੀ ਨਹੀਂ ਕੀਤਾ, ਸਗੋਂ ਧੱਕੇ ਵੀ ਮਾਰੇ ਤੋਂ ਕਈ ਪ੍ਰਕਾਰ ਦੀਆਂ ਧਮਕੀਆਂ ਵੀ ਲਗਾਈਆਂ।

ਉਹਨਾਂ ਕਿਹਾ ਕਿ ਉਹਨਾਂ ਨੇ ਪਹਿਲਾਂ ਤਾਂ ਅਧਿਕਾਰੀਆਂ ਨੂੰ ਜ਼ੁਬਾਨੀ ਸ਼ਕਾਇਤ ਕੀਤੀ, ਪਰ ਜਦੋਂ ਕੋਈ ਵੀ ਕਾਰਵਾਈ ਨਾ ਹੋਈ ਤਾਂ ਉਹਨਾਂ ਨੇ ਜਿਹਨਾਂ ਸੰਗਤਾਂ ਨੇ ਇਹਨਾਂ ਭੱਦਰ ਪੁਰਸ਼ਾਂ ਨੂੰ ਧੱਕੇ ਮਾਰਦਿਆਂ ਦੇਖਿਆ ਸੀ ਉਹਨਾਂ ਦੇ ਦਸਤਖਤ ਕਰਾ ਕੇ ਸ਼ਕਾਇਤ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦੇ ਨਾਮ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰ. ਰੂਪ ਸਿੰਘ ਨੂੰ ਦੇ ਦਿੱਤੀ, ਜਿਸ ਦਾ ਡਾਇਰੀ ਨੰਬਰ 26045 ਮਿਤੀ 26 ਜੂਨ 2013 ਹੈ।

ਉਹਨਾਂ ਕਿਹਾ ਕਿ ਇਸ ਦਰਖਾਸਤ ਤੋਂ ਬਾਅਦ ਅੱਜ ਤੱਕ ਕਿਸੇ ਵੀ ਪ੍ਰਕਾਰ ਦੀ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਕੀਤੀ ਗਈ ਸਗੋਂ ਐਡੀਸ਼ਨਲ ਮੈਨੇਜਰ ਗੁਰਿੰਦਰ ਸਿੰਘ ਰਾਹੀ ਸੇਵਾਦਾਰਾਂ ਵੱਲੋਂ ਸੰਗਤਾਂ ਨਾਲ ਵਧੀਕੀਆਂ ਦਾ ਸਿਲਸਿਲਾ ਹੋਰ ਵੱਧਾ ਦਿੱਤਾ ਗਿਆਂ ਹੈ ਜਿਵੇਂ ਗੁਰਿੰਦਰ ਸਿੰਘ ਮੱਕੜ ਤੋਂ ਵੀ ਉਪਰ ਹੋਵੇ। ਉਹਨਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਕਰੀਬ 10 ਲੱਖ ਦੇ ਕਰੀਬ ਸਿੱਖ ਵੱਸਦੇ ਹਨ ਜਿਹਨਾਂ ਵਿੱਚੋਂ ਸਿਰਫ 100 ਦੇ ਕਰੀਬ ਹੀ ਹੋਰ ਰੋਜ ਸਵੇਰੇ ਪਾਲਕੀ ਸਾਹਿਬ ਨਾਲ ਜਾਣ ਵਾਲੇ ਹੁੰਦੇ ਹਨ ਪਰ ਸ਼੍ਰੋਮਣੀ ਕਮੇਟੀ ਵਾਲਿਆਂ ਦਾ ਇਹਨਾਂ ਨਿਮਾਣੇ ਤੇ ਗੁਰੂ ਘਰ ਦੇ ਅਨਿਨ ਭਗਤਾਂ ਨਾਲ ਸਲੂਕ ਵੀ ਔਰੰਗਜੇਬੀ ਤਰੀਕਿਆਂ ਨਾਲ ਹੀ ਕੀਤਾ ਜਾਂਦਾ ਹੈ। ਬਹੁਤ ਸਾਰੇ ਤਾਂ ਸਿੱਖ ਤਾਂ ਇਹਨਾਂ ਪ੍ਰਬੰਧਕਾਂ ਦੀਆਂ ਵਧੀਕੀਆਂ ਕਾਰਨ ਸ੍ਰੀ ਦਰਬਾਰ ਸਾਹਿਬ ਵਿਖੇ ਆਂਉਣੋ ਵੀ ਬੰਦ ਹੋ ਗਏ ਹਨ ਅਤੇ ਜੇਕਰ ਇਹਨਾਂ ਦਾ ਵਿਹਾਰ ਇਹੀ ਰਿਹਾ ਤਾਂ ਬਾਕੀ ਵੀ ਬੰਦ ਹੋ ਜਾਣਗੇ।

ਉਹਨਾਂ ਕਿਹਾ ਕਿ 23 –24 ਜੂਨ 2013 ਵਾਲੇ ਦਿਨ ਵੀ ਦੋ ਨੌਜਵਾਨਾਂ ਨੂੰ ਹਰਦੀਪ ਸਿੰਘ ਜਥੇਦਾਰ ਪ੍ਰਕਰਮਾ ਨੇ ਇੰਨੀ ਜ਼ੋਰ ਦੀ ਧੱਕਾ ਮਾਰਿਆਂ ਕਿ ਉਹਨਾਂ ਵਿੱਚੋ ਇੱਕ ਥੱਲੇ ਡਿੱਗ ਪਿਆਂ ਤੇ ਇੱਕ ਦੀ ਬਾਂਹ ‘ਤੇ ਸੱਟ ਵੀ ਲੱਗ ਗਈ, ਪਰ ਉਹ ਗੁਰੂ ਭਾਣਾ ਮੰਨ ਕੇ ਬਾਂਹ ਹੱਥ ਵਿੱਚ ਫੜ ਕੇ ਬਿਨਾਂ ਪਾਲਕੀ ਸਾਹਿਬ ਦੀ ਸੇਵਾ ਲਿਆਂ ਵਾਪਸ ਚਲੇ ਗਏ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਦ ਕਿ ਇਹ ਹਰਦੀਪ ਸਿੰਘ ਉਹੀ ਹੈ ਜਿਹੜਾ ਪਰਕਰਮਾ ਵਿੱਚ ਇੱਕ ਔਰਤ ਨਾਲ ਰੰਗਰਲੀਆਂ ਮਨਾਉਣ ਵਾਲੇ ਸ੍ਰੋਮਣੀ ਕਮੇਟੀ ਦੇ ਇੱਕ ਮੁਲਾਜਮ ਦੀ ਰਾਖੀ ਲਈ ਕਮਰੇ ਤੋਂ ਬਾਹਰ ਬੈਠਾ ਸੀ ਤੇ ਅਧਿਕਾਰੀਆਂ ਨੇ ਕੁਝ ਸਮਾਂ ਇਸ ਨੂੰ ਮੁਅੱਤਲ ਰੱਖਣ ਤੋਂ ਬਾਅਦ ਫਿਰ ਪੰਜ ਹਜਾਰ ਰੁਪਏ ਜੁਰਮਾਨਾ ਕਰਕੇ ਸਿਰਫ ਬਹਾਲ ਹੀ ਨਹੀਂ ਕੀਤਾ ਸੀ ਸਗੋ ਫਿਰ ਉਸੇ ਜਗਾ ਹੀ ਲਗਾ ਦਿੱਤਾ।

ਉਹਨਾਂ ਕਿਹਾ ਕਿ ਸੰਗਤਾਂ ਦੀਆਂ ਭਾਵਨਾਵਾਂ ਤਾਂ ਇੰਨੀਆਂ ਪਰਬਲ ਹਨ ਕਿ ਉਹ ਲੱਗੀ ਸੱਟ ਨੂੰ ਵਰਦਾਨ ਸਮਝਦੇ ਹੋਏ ਵਾਪਸ ਚਲੇ ਗਏ ਪਰ ਪ੍ਰਬੰਧਕਾਂ ਨੇ ਆਂਪਣਾ ਵਤੀਰਾ ਨਹੀਂ ਸੁਧਾਰਿਆਂ।ਉਹਨਾਂ ਕਿਹਾ ਕਿ ਸ੍ਰੀ ਦਰਬਾਰ ਕਿਸੇ ਵੀ ਵਿਅਕਤੀ ਦੀ ਜਗੀਰ ਨਹੀਂ ਹੈ ਸਗੋਂ ਇਹ ਤਾਂ ਸਮੁੱਚੀ ਮਾਨਵਤਾ ਦੀ ਆਂਸਥਾ ਦਾ ਕੇਂਦਰ ਹੈ ਅਤੇ ਇਥੋ ਕਿਸੇ ਵੀ ਵਿਅਕਤੀ ਨੂੰ ਨਤਮਸਤਕ ਹੋਣ ਤੋਂ ਰੋਕਿਆਂ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਉਹਨਾਂ ਨੂੰ ਦੁੱਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਹੈ ਜੇਕਰ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਨਾ ਚਾਹੁੰਦੇ ਹੋਏ ਵੀ ਅਦਾਲਤ ਦਾ ਸਹਾਰਾ ਲੈਣ ਲਈ ਮਜਬੂਰ ਹੋਣਗੇ ਜਿਸ ਲਈ ਸ੍ਰੀ ਮੱਕੜ ਹੋਰ ਅਧਿਕਾਰੀ ਜਿੰਮੇਵਾਰ ਹੋਣਗੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top