ਨੋਟ:
ਇਹ ਲੇਖ ਫੇਸਬੁਕ ਅਕਾਉਂਟ "ਸਰਬਜੀਤ ਸਿੰਘ" 'ਤੋਂ ਲਿਆ
ਗਿਆ ਹੈ।
ਜੇ
ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਮਿਲਾਵਟੀ ਸਾਹਿਤ ਦਾ ਅੰਸ਼ ਪਾਇਆ ਜਾ ਸਕਦਾ ਹੈ
ਤਾਂ, ਜਿਸਨੂੰ ਕਿ ਗੁਰਬਾਣੀ ਦੀ ਕੂੰਜੀ ਕਿਹਾ ਜਾਦਾ ਹੈ, ਤਾਂ ਕੀ ਸਿਖਾਂ ਦੇ ਕਈ
ਇਤਿਹਾਸਕ ਸਰੋਤ ਜਿਨਾਂ ਦਾ ਹਵਾਲਾ ਗੰਦੀ ਕਿਤਾਬ ਦਸਮ ਗ੍ਰੰਥ ਦੇ ਚੇਲੇ ਆਪਣੀਆਂ ਲਿਖਤਾਂ
ਵਿਚ ਦੇਦੇ ਹਨ, ਉਹ ਮਿਲਾਵਟੀ ਨਹੀਂ ਹੋ ਸਕਦੀਆਂ ਜੀ। ਜਿਵੇਂ ਗੁਰੂ ਕੀਆ ਸਾਖੀਆਂ
ਕਿ੍ਤ ਭਾਈ ਸਰੂਪ ਸਿੰਘ ਜੀ ਭਾਇ ਜੈਤਾ (ਜੀਵਨ ਸਿੰਘ ਜੀ) ਦੀ ਰਚਨਾ "ਪੰਥ ਪ੍ਰਕਾਸ਼"
ਆਦਿ, ਹੇਠਾਂ ਦਿਤੀ ਲਿਖਤ ਨੂੰ ਪੜੋ ਅਤੇ ਸੋਚੋ, ਵਿਚਾਰੋ ---------------
ਭਾਈ ਗੁਰਦਾਸ ਜੀ ਦੀਆਂ ਵਾਰਾਂ ਕਈ ਪਉੜੀਆਂ ਦੀ ਵੀਚਾਰ ਗੁਰਮਤਿ ਨਾਲ ਨਹੀਂ ਮਿਲਦੀ।
ਆਪਾਂ ਹੁਣ ਇੱਕ ਸਾਖੀ ਧੰਨੇ ਭਗਤ ਦੀ ਲੈਂਦੇ ਹਾਂ। ਇਹ ਸਾਖੀ ਵੀ ਬੜੀ ਮਸ਼ਹੂਰ ਹੈ ਅਤੇ
ਜਾਣਦੇ ਵੀ ਸਭ ਹਨ ਕਿ ਧੰਨੇ ਭਗਤ ਨੂੰ ਰੱਬ ਪੱਥਰਾਂ ਵਿਚੋਂ ਮਿਲਿਆ ਹੈ। ਇਸ ਦਾ
ਜਿ਼ਕਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਵੀ ਮਿਲਦਾ ਹੈ। ਦਸਵੀਂ ਵਾਰ ਦੀ ਤੇਰਵੀਂ
ਪਉੜੀ ਜੋ ਇਸ ਤਰ੍ਹਾਂ ਹੈ:
ਬਾਮ੍ਹਣੁ ਪੂਜੇ ਦੇਵਤੇ ਧੰਨਾ ਗਊ ਚਰਾਵਣ ਆਵੈ। ਧੰਨੇ ਡਿਠਾ
ਚਲਿਤੁ ਇਹੁ ਪੂਛੇ ਬਾਮ੍ਹਣੁ ਆਖਿ ਸੁਣਾਵੈ।
ਠਾਕੁਰ ਦੀ ਸੇਵਾ ਕਰੇ ਜੋ ਇਛੈ ਸੋਈ ਫਲੁ ਪਾਵੈ। ਧੰਨਾ ਕਰਦਾ ਜੋਦੜੀ ਮੈ ਭਿ ਦੇਹ ਇਕ
ਜੇ ਤੁਧੁ ਭਾਵੈ।
ਪਥਰੁ ਇਕ ਲਪੇਟਿ ਕਰਿ ਦੇ ਧੰਨੈ ਨੋ ਗੈਲ ਛੁਡਾਵੈ। ਠਾਕੁਰ ਨੋ ਨ੍ਹਾਵਾਲਿਕੈ ਛਾਹਿ
ਰੋਟੀ ਲੈ ਭੋਗੁ ਚੜ੍ਹਾਵੈ।
ਹਥਿ ਜੋੜਿ ਮਿਨਤਾਂ ਕਰੈ ਪੈਰੀਂ ਪੈ ਪੈ ਬਹੁਤ ਮਨਾਵੈ। ਹਉਂ ਭੀ ਮੁਹੁ ਨ ਜੁਠਾਲਸਾਂ
ਤੂ ਰੁਠਾ ਮੈ ਕਿਹੁ ਨ ਸੁਖਾਵੈ।
ਗੋਸਾਈ ਪਰਤਖਿ ਹੋਇ ਰੋਟੀ ਖਾਇ ਛਾਹਿ ਮੁਹਿ ਲਾਵੈ। ਭੋਲਾ ਭਾਉ ਗੋਬਿੰਦ ਮਿਲਾਵੈ।
ਇਸ ਉਪਰ ਵਾਲੀ ਪਉੜੀ ਵਿਚ ਧੰਨੇ ਭਗਤ ਨੂੰ ਰੱਬ ਪੱਥਰਾਂ ਵਿਚੋਂ ਮਿਲਿਆ ਦਰਸਾਇਆ ਗਿਆ
ਹੈ, ਪਰ ਇਹ ਗੱਲ਼ ਗੁਰਬਾਣੀ ਸਿਧਾਂਤ ਦੇ ਬਿੱਲਕੁੱਲ ਉਲਟ ਹੈ। ਗੁਰਬਾਣੀ ਤਾਂ ਕਹਿੰਦੀ
ਹੈ ਕਿ ਪੱਥਰਾਂ ਵਿਚੋਂ ਰੱਬ ਮਿਲ ਹੀ ਨਹੀਂ ਸਕਦਾ, ਪੱਥਰ ਪੂਜਕ ਦੀ ਘਾਲ਼ ਥਾਂਏਂ ਨਹੀਂ
ਪੈਦੀ ਅਤੇ ਪੱਥਰ ਦੀ ਸੇਵਾਂ ਕਰਨੀ ਵਿਅਰਥ ਹੈ:
ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥
ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ॥ ਪੰਨਾ 1160 ॥
ਤਥਾ
ਜਿਸੁ ਪਾਹਣ ਕਉ ਠਾਕੁਰੁ ਕਹਤਾ ॥ ਓਹੁ ਪਾਹਣੁ ਲੈ ਉਸ ਕਉ
ਡੁਬਤਾ ॥2॥ ਗੁਨਹਗਾਰ ਲੂਣ ਹਰਾਮੀ ॥ ਪਾਹਣ ਨਾਵ ਨ ਪਾਰਗਿਰਾਮੀ ॥ ਪੰਨਾ 739
॥
ਧੰਨਾਂ ਭਗਤ ਖੁਦ ਗੁਰਬਾਣੀ ਵਿਚ ਕਹਿੰਦਾ ਹੈ ਕਿ ਮੈਨੂੰ ਰੱਬ ਸੰਤਾਂ ਦੀ ਸੰਗਤ ਕਰ ਕੇ
ਮਿਲਿਆ ਹੈ:
ਆਸਾ ਬਾਣੀ ਭਗਤ ਧੰਨੇ ਜੀ ਕੀ ੴ
ਸਤਿਗੁਰ ਪ੍ਰਸਾਦਿ ॥
ਭ੍ਰਮਤ ਫਿਰਤ ਬਹੁ ਜਨਮ ਬਿਲਾਨੇ
ਤਨੁ ਮਨੁ ਧਨੁ ਨਹੀ ਧੀਰੇ ॥ ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ
ਹੀਰੇ ॥1॥ ਰਹਾਉ ॥ ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ ॥ ਗੁਨ
ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ ॥1॥ ਜੁਗਤਿ ਜਾਨਿ ਨਹੀ ਰਿਦੈ
ਨਿਵਾਸੀ ਜਲਤ ਜਾਲ ਜਮ ਫੰਧ ਪਰੇ ॥ ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ
ਪ੍ਰਭ ਮਨ ਬਿਸਰੇ ॥2॥ ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ
॥ ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ ॥3॥ ਜੋਤਿ
ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ ॥ ਧੰਨੈ ਧਨੁ ਪਾਇਆ ਧਰਣੀਧਰੁ ਮਿਲਿ
ਜਨ ਸੰਤ ਸਮਾਨਿਆ ॥ ਪੰਨਾ 487 ॥
ਅਰਥ
- (ਮਾਇਆ ਦੇ ਮੋਹ ਵਿਚ) ਭਟਕਦਿਆਂ ਕਈ ਜਨਮ ਗੁਜ਼ਰ ਜਾਂਦੇ ਹਨ, ਇਹ ਸਰੀਰ ਨਾਸ ਹੋ
ਜਾਂਦਾ ਹੈ, ਮਨ ਭਟਕਦਾ ਰਹਿੰਦਾ ਹੈ ਤੇ ਧਨ ਭੀ ਟਿਕਿਆ ਨਹੀਂ ਰਹਿੰਦਾ । ਲੋਭੀ ਜੀਵ
ਜ਼ਹਿਰ-ਰੂਪ ਪਦਾਰਥਾਂ ਦੇ ਲਾਲਚ ਵਿਚ, ਕਾਮ-ਵਾਸ਼ਨਾਂ ਵਿਚ, ਰੰਗਿਆ ਰਹਿੰਦਾ ਹੈ, ਇਸ
ਦੇ ਮਨ ਵਿਚੋਂ ਅਮੋਲਕ ਪ੍ਰਭੂ ਵਿਸਰ ਜਾਂਦਾ ਹੈ ।1।ਰਹਾਉ। ਹੇ ਕਮਲੇ ਮਨ ! ਇਹ
ਜ਼ਹਿਰ-ਰੂਪ ਫਲ ਤੈਨੂੰ ਮਿੱਠੇ ਲੱਗਦੇ ਹਨ, ਤੈਨੂੰ ਸੋਹਣੀ ਵਿਚਾਰ ਨਹੀਂ ਫੁਰਦੀ, ਗੁਣਾਂ
ਵਲੋਂ ਹੱਟ ਕੇ ਹੋਰ ਹੋਰ ਕਿਸਮ ਦੀ ਪ੍ਰੀਤ ਤੇਰੇ ਅੰਦਰ ਵਧ ਰਹੀ ਹੈ, ਤੇ ਤੇਰਾ ਜਨਮ
ਮਰਨ ਦਾ ਤਾਣਾ ਤਣਿਆ ਜਾ ਰਿਹਾ ਹੈ ।1।
ਹੇ ਮਨ ! ਤੂੰ ਜੀਵਨ ਦੀ ਜੁਗਤ ਸਮਝ ਕੇ ਇਹ ਜੁਗਤਿ ਆਪਣੇ ਅੰਦਰ ਪੱਕੀ ਨਾਹ ਕੀਤੀਾਂ
ਤ੍ਰਿਸ਼ਨਾ ਵਿਚ ਸੜਦੇ ਤੈਨੂੰ ਜਮਾਂ ਦਾ ਜਾਲ, ਜਮਾਂ ਦੇ ਫਾਹੇ ਪੈ ਗਏ ਹਨ । ਹੇ ਮਨ !
ਤੂੰ ਵਿਸ਼ੇ-ਰੂਪ ਜ਼ਹਿਰ ਦੇ ਫਲ ਹੀ ਇਕੱਠੇ ਕਰ ਕੇ ਸਾਂਭਦਾ ਰਿਹਾ, ਤੇ ਅਜਿਹਾ ਸਾਂਭਦਾ
ਰਿਹਾ ਕਿ ਤੈਨੂੰ ਪਰਮ ਪੁਰਖ ਪ੍ਰਭੂ ਭੁੱਲ ਗਿਆ ।2।
ਜਿਸ ਮਨੁੱਖ ਨੂੰ ਗੁਰੂ ਨੇ ਗਿਆਨ ਦਾ ਪ੍ਰਵੇਸ਼-ਰੂਪ ਧਨ ਦਿੱਤਾ, ਉਸ ਦੀ ਸੁਰਤਿ ਪ੍ਰਭੂ
ਵਿਚ ਜੁੜ ਗਈ, ਉਸ ਦੇ ਅੰਦਰ ਸ਼ਰਧਾ ਬਣ ਗਈ, ਉਸ ਦਾ ਮਨ ਪ੍ਰਭੂ ਨਾਲ ਇੱਕ-ਮਿੱਕ ਹੋ
ਗਿਆਾਂ ਉਸ ਨੂੰ ਪ੍ਰਭੂ ਦਾ ਪਿਆਰ, ਪ੍ਰਭੂ ਦੀ ਭਗਤੀ ਚੰਗੀ ਲੱਗੀ, ਉਸ ਦੀ ਸੁਖ ਨਾਲ
ਸਾਂਝ ਬਣ ਗਈ, ਉਹ ਮਾਇਆ ਵਲੋਂ ਚੰਗੀ ਤਰ੍ਹਾਂ ਰੱਜ ਗਿਆ, ਤੇ ਬੰਧਨਾਂ ਤੋੰ ਮੁਕਤ ਹੋ
ਗਿਆ ।3।
ਜਿਸ ਮਨੁੱਖ ਦੇ ਅੰਦਰ ਪ੍ਰਭੂ ਦੀ ਸਰਬ-ਵਿਆਪਕ ਜੋਤਿ ਟਿਕ ਗਈ, ਉਸ ਨੇ ਮਾਇਆ ਵਿਚ ਨਾਹ
ਛਲੇ ਜਾਣ ਵਾਲੇ ਪ੍ਰਭੂ ਨੂੰ ਪਛਾਣ ਲਿਆ । ਮੈਂ ਧੰਨੇ ਨੇ ਭੀ ਉਸ ਪ੍ਰਭੂ ਦਾ ਨਾਮ-ਰੂਪ
ਧਨ ਲੱਭ ਲਿਆ ਹੈ ਜੋ ਸਾਰੀ ਧਰਤੀ ਦਾ ਆਸਰਾ ਹੈਾਂ ਮੈਂ ਧੰਨਾ ਭੀ ਸੰਤ ਜਨਾਂ ਨੂੰ ਮਿਲ
ਕੇ ਪ੍ਰਭੂ ਵਿਚ ਲੀਨ ਹੋ ਗਿਆ ਹਾਂ ।4।1।
ਉਹ ਸੰਤ ਕਿਹੜੇ ਸਨ, ਜਿਨ੍ਹਾਂ ਦੀ ਸੰਗਤ ਨਾਲ ਧੰਨੇ ਨੂੰ ਰੱਬ
ਮਿਲਿਆ? ਇਸ ਭੁਲੇਖੇ ਨੂੰ ਦੂਰ ਕਰਨ ਲਈ ਅਤੇ ਭਗਤ ਧੰਨਾ ਜੀ ਦੇ ਸ਼ਬਦ ਦੀ ਅਖ਼ੀਰਲੀ
ਤੁਕ ਨੂੰ ਚੰਗੀ ਤਰ੍ਹਾਂ ਸਿੱਖਾਂ ਦੇ ਸਾਹਮਣੇ ਸਪਸ਼ਟ ਕਰਨ ਲਈ ਗੁਰੂ ਅਰਜਨ ਸਾਹਿਬ ਜੀ
ਨੇ ਅਗਲਾ ਸ਼ਬਦ ਆਪਣੇ ਵਲੋਂ ਉਚਾਰ ਕੇ ਦਰਜ ਕੀਤਾ ਹੈ।
ਮਹਲਾ 5 ॥ ਗੋਬਿੰਦ ਗੋਬਿੰਦ
ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥1॥
ਰਹਾਉ ॥ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ
ਭਇਓ ਗੁਨੀਯ ਗਹੀਰਾ ॥1॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥2॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ
ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥3॥ ਇਹ ਬਿਧਿ ਸੁਨਿ
ਕੈ ਜਾਟਰੋ ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ
।।
ਅਰਥ -
(ਭਗਤ) ਨਾਮਦੇਵ ਜੀ ਦਾ ਮਨ ਸਦਾ ਪਰਮਾਤਮਾ ਨਾਲ ਜੁੜਿਆ ਰਹਿੰਦਾ ਸੀ (ਉਸ ਹਰ ਵੇਲੇ
ਦੀ ਯਾਦ ਦੀ ਬਰਕਤਿ ਨਾਲ) ਅੱਧੀ ਕੌਡੀ ਦਾ ਗਰੀਬ ਛੀਂਬਾ, (ਮਾਨੋ) ਲਖਪਤੀ ਬਣ
ਗਿਆ (ਕਿਉਂਕਿ ਉਸ ਨੂੰ ਕਿਸੇ ਦੀ ਮੁਥਾਜੀ ਨਾਹ ਰਹੀ) ।1।ਰਹਾਉ।
(ਕੱਪੜਾ) ਉਣਨ (ਤਾਣਾ) ਤਣਨ (ਦੀ ਲਗਨ) ਛੱਡ ਕੇ ਕਬੀਰ ਨੇ ਪ੍ਰਭੂ-ਚਰਨਾਂ ਨਾਲ
ਲਗਨ ਲਾ ਲਈਾਂ ਨੀਵੀਂ ਜਾਤਿ ਦਾ ਗਰੀਬ ਜੁਲਾਹਾ ਸੀ, ਗੁਣਾਂ ਦਾ ਸਮੁੰਦਰ ਬਣ ਗਿਆ
।1।
ਰਵਿਦਾਸ (ਪਹਿਲਾਂ) ਨਿੱਤ ਮੋਏ ਹੋਏ ਪਸ਼ੂ ਢੋਂਦਾ ਸੀ, (ਪਰ ਜਦੋਂ) ਉਸ ਨੇ ਮਾਇਆ
(ਦਾ ਮੋਹ) ਛੱਡ ਦਿੱਤਾ, ਸਾਧ ਸੰਗਤਿ ਵਿਚ ਰਹਿ ਕੇ ਉੱਘਾ ਹੋ ਗਿਆ, ਉਸ ਨੂੰ
ਪਰਮਾਤਮਾ ਦਾ ਦਰਸ਼ਨ ਹੋ ਗਿਆ ।2।
ਸੈਣ (ਜਾਤਿ ਦਾ) ਨਾਈ ਲੋਕਾਂ ਦੀਆਂ ਬੁੱਤੀਆਂ ਕੱਢਣ ਵਾਲਾ ਸੀ, ਉਸ ਦੀ ਘਰ ਘਰ
ਸੋਭਾ ਹੋ ਤੁਰੀ, ਉਸ ਦੇ ਹਿਰਦੇ ਵਿਚ ਪਰਮਾਤਮਾ ਵੱਸ ਪਿਆ ਤੇ ਉਹ ਭਗਤਾਂ ਵਿਚ
ਗਿਣਿਆ ਜਾਣ ਲੱਗ ਪਿਆ ।3।
ਇਸ ਤਰ੍ਹਾਂ (ਦੀ ਗੱਲ) ਸੁਣ ਕੇ ਗਰੀਬ ਧੰਨਾ ਜੱਟ ਭੀ ਉੱਠ ਕੇ ਭਗਤੀ ਕਰਨ
ਲੱਗਾ, ਉਸ ਨੂੰ ਪਰਮਾਤਮਾ ਦਾ ਸਾਖਿਆਤ ਦੀਦਾਰ ਹੋਇਆ ਤੇ ਉਹ ਵੱਡੇ ਭਾਗਾਂ ਵਾਲਾ
ਬਣ ਗਿਆ ।4।2।
ਜਿਹੜੀ ਕਿਤਾਬ ਜਾਂ ਲਿਖਤ- ਗੁਰੂ ਗ੍ਰੰਥ ਸਾਹਿਬ ਜੀ- ਦੇ ਗਿਆਨ
ਦੇ ਓਲਟ ਜਾਂ ਵਿਰੋਧ ਵਿਚ ਜਾਂਦੀ ਹੋਵੇ, ਚਾਹੇ ਉਹ ਕਿਸੇ ਵੀ ਵਿਦਵਾਨ, ਇਤਿਹਾਸਕਾਰ,
ਭਾਈ, ਟਕਸਾਲ, ਗਿਆਨੀ, 108, 100000000000000008, ਜਥੇਦਾਰ, ਗ੍ਰੰਥੀ, ਰਾਗੀ,
ਕਥਾਕਾਰ, ਢਾਡੀ, ਬੀਬੀ, ਚਾਹੇ ਮਰਿਆਦਾ ਹੋਵੇ ਕਿਸੇ ਕਮੇਟੀ ਜਾਂ ਟਕਸਾਲ ਦੀ,
ਡੇਰੇਦਾਰ, ਮਹੰਤ, ਪ੍ਰਧਾਨ, ਸਕੱਤਰ ,ਖਜਾਨਚੀ, ਪੀ ਐਚ ਡੀ, ਐਮ ਏ, ਆਦਿ ਦੀ ਹੋਵੇ,
ਤਾਂ ਏਸੀ ਕਿਤਾਬ ਦਾ ਕੀ ਕਰਨਾ ਚਾਹੀਦਾ ਹੈ?
ਇਹ ਸੂਝਵਾਨ ਪਾਠਕ ਗੁਰੂ ਗਰੰਥ ਸਾਹਿਬ ਦੇ ਸਿੱਖ ਜਰੂਰ
ਹੇਠਾਂ ਲਿਖਣਾਂ, ਅਤੇ ਦਾਸ ਨੂੰ ਇਸ ਬਾਰੇ ਚਾਨਣਾ ਪਾਉਣਾ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।
ਟਿੱਪਣੀ:
ਭਾਈ ਸਰਬਜੀਤ ਸਿੰਘ ਜੀ ਦੀ ਸ਼ੰਕਾ ਜਾਇਜ਼ ਹੈ ਅਤੇ ਜੇ ਕੋਈ
ਸਿੱਖ ਇਸਦਾ ਗੁਰਬਾਣੀ ਦੀ ਦ੍ਰਿਸ਼ਟੀ ਨਾਲ ਸਭਿਯਕ ਢੰਗ ਨਾਲ ਉੱਤਰ ਦੇ ਸਕਦਾ ਹੋਵੇ
ਤਾਂ ਜ਼ਰੂਰ ਦੇਵੇ, ਨਾ ਕਿ ਐਵੇਂ ਹੀ ਡਾਂਗ ਚੱਕ ਕੇ ਲੇਖਕ ਦੇ ਦੁਆਲੇ ਹੋ ਜਾਇਓ,
ਖਾਸ ਕਰਕੇ ਨਕਲੀ ਆਈ ਡੀ ਵਾਲੇ ਅਕਾਉਂਟ।
ਸੰਪਾਦਕ ਖ਼ਾਲਸਾ ਨਿਊਜ਼