Share on Facebook

Main News Page

ਪਿੰਦਰਪਾਲ ਸਿੰਘ ਦੇ ਚਹੇਤਿਆਂ ਵਲੋਂ ਹਾਪੁੜ ਦੇ ਜਾਗਰੂਕ ਸਿੱਖਾਂ ਨੂੰ ਧਮਕੀਆਂ

ਅਸੀਂ ਜੋ ਖਬਰ ਪਿੰਦਰਪਾਲ ਸਿੰਘ ਬਾਰੇ ਖਾਲਸਾ ਨਿਊਜ਼ 'ਤੇ ਲਵਾਈ ਸੀ, ਉਸ ਨੂੰ ਹਟਵਾਉਣ ਲਈ ਪੰਜਾਬ ਤੇ ਮੇਰਠ ਤੋਂ ਧਮਕੀਆਂ ਆਉਣ ਲੱਗ ਗਈਆਂ ਹਨ। ਕੋਈ ਕਹਿੰਦਾ ਤੁਹਾਡੀਆਂ ਬੋਟੀਆਂ ਬੋਟੀਆਂ ਕਰਾ ਦੇਵਾਂਗੇ, ਕੋਈ ਸਾਨੂੰ ਸ੍ਰੀ ਅਕਾਲ ਤਖ਼ਤ 'ਤੇ ਸਜਾ ਦਵਾਉਣ ਦੀ ਗੱਲ ਕਰਦਾ, ਮੇਰਠ ਦੇ ਵੀਰ ਪੁਲਿਸ ਵਿੱਚ ਰਿਪੋਰਟ ਕਰਵਾਉਣ ਦੀ ਗੱਲ ਕਰ ਰਹੇ ਨੇ। ਇਨ੍ਹਾਂ ਫੋਨ ਕਾਲਾਂ ਤੋਂ ਇਹ ਸਾਬਿਤ ਹੋ ਰਿਹਾ ਹੈ, ਕੀ ਕੋਈ ਵੀ ਸਿੱਖ ਕਿਸੇ ਵੀ ਤਰਾਂ ਦਾ ਗੁਰਮਤ ਸੰਬੰਧੀ ਸਵਾਲ ਇਨ੍ਹਾਂ ਅਖੌਤੀ ਪਰਚਾਰਕਾਂ ਨੂੰ ਨਹੀਂ ਕਰ ਸਕਦਾ।

ਨੋਟ: ਮੈਂ ਖਾਲਸਾ ਨਿਊਜ਼ ਰਾਹੀਂ ਉਨ੍ਹਾਂ ਸਾਰੇ ਵੀਰਾਂ ਨੂੰ ਕਹਿਣਾ ਚਾਹਵਾਂਗਾ, ਕਿ ਸਿੱਖੀ ਵਾਸਤੇ ਸਿੱਖਾਂ ਨੇ ਬੰਦ ਬੰਦ ਕਟਾਏ ਨੇ, ਅਸੀਂ ਪੋਸਟ ਨੂੰ ਬਿਲਕੁਲ ਨਹੀਂ ਹਟਾਵਾਂਗੇ, ਕਰਦੋ ਤੁਸੀਂ ਸਾਡੀਆਂ ਬੋਟੀਆਂ ਬੋਟੀਆਂ, ਅਸੀਂ ਇਸੇ ਤਰ੍ਹਾਂ ਗੁਰਮਤਿ 'ਤੇ ਡੱਟ ਕੇ ਪਹਿਰਾ ਦੇਵਾਂਗੇ।

ਦਲਜੀਤ ਸਿੰਘ ਹਾਪੁੜ


ਟਿੱਪਣੀ:

ਦਲਜੀਤ ਸਿੰਘ ਜੀ ਅਤੇ ਸਾਥੀ ਵੀਰੋ!!! ਆਪਜੀ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਸਾਰੇ ਜਾਗਰੂਕ ਸਿੱਖ ਆਪਜੀ ਦੇ ਨਾਲ ਹਨ। ਤੁਸੀਂ ਕੋਈ ਕਾਨੂੰਨ ਨਹੀਂ ਤੋੜਿਆ, ਸਗੋਂ ਤੁਸੀਂ ਸਭਿਯਤਾ ਦੇ ਦਾਇਰੇ ਦੇ ਅੰਦਰ ਰਹਿੰਦਿਆਂ, ਗੁਰਮਤਿ ਸੰਬੰਧੀ ਸਵਾਲ ਪੁੱਛੇ ਹਨ, ਜੋ ਕਿ ਕੋਈ ਗੁਨਾਹ ਨਹੀਂ। ਸਗੋਂ ਉਲਟਾ ਤੁਸੀਂ ਉਨ੍ਹਾਂ ਲੋਕਾਂ 'ਤੇ ਵਿਰੁੱਧ ਕਾਰਵਾਈ ਕਰ ਸਕਦੇ ਹੋ, ਜਿਹੜੇ ਆਪਜੀ ਅਤੇ ਸਾਥੀਆਂ ਨੂੰ ਧਮਕੀਆਂ ਦੇ ਰਹੇ ਨੇ। ਧਮਕੀ ਦੇਣ ਵਾਲੇ ਲੋਕ ਉਹ ਹੁੰਦੇ ਨੇ, ਜਿਹੜੇ ਕੱਖ ਕਰਣ ਜੋਗੇ ਨਹੀਂ ਹੁੰਦੇ। ਉਨ੍ਹਾਂ ਇਹ ਕੁੱਝ ਆਪਣੇ ਪੱਪੂ ਭਈਆ ਗੁਰਬਚਨ ਸਿੰਘ, ਅਵਤਾਰ ਮੱਕਾਰ ਆਦਿ ਤੋਂ ਸਿਖਿਆ ਹੈ, ਜਿਹੜੇ ਕਿ ਆਏ ਦਿਨ ਗੁਰਮਤਿ ਪ੍ਰਚਾਰਕਾਂ ਨੂੰ ਗੁਰਮਤਿ ਸਮਾਗਮ ਬੰਦ ਕਰਣ ਲਈ ਧਮਕੀਆਂ ਦਿੰਦੇ ਰਹਿੰਦੇ ਨੇ, ਜਿਨ੍ਹਾਂ ਦਾ ਰੱਤੀ ਭਰ ਵੀ ਕੋਈ ਮੁੱਲ ਨਹੀਂ ਪਾਉਂਦਾ। ਸਾਡੇ ਲਈ ਇਹ ਲੋਕ ਟੁੱਕੜਬੋਚਾਂ ਤੋਂ ਵੱਧ ਕੁੱਝ ਨਹੀਂ।

ਇਸ ਲਈ ਡੱਟ ਕੇ ਗੁਰਮਤਿ 'ਤੇ ਪਹਿਰਾ ਦੇਉ। ਗੁਰੂ ਅੰਗ ਸੰਗ ਰਹੇਗਾ। ਚੜ੍ਹਦੀਕਲਾ।

ਸੰਪਾਦਕ ਖ਼ਾਲਸਾ ਨਿਊਜ਼

Note : ਥੱਲੇ 17 Aug 2013 ਨੂੰ ਦਿੱਤੀ ਨਿਊਜ਼ ਕਰਕੇ ਪਿੰਦਰਪਾਲ ਸਿੰਘ ਦੇ ਚਹੇਤੇ, ਅੱਗਬਬੂਲਾ ਹੋ, ਨੀਚ ਹਰਕਤਾਂ 'ਤੇ ਉਤਰਕੇ ਧਮਕੀਆਂ ਦੇ ਰਹੇ ਨੇ...


ਜਦੋਂ ਜਾਗਰੂਕ ਸਿੱਖਾਂ ਨੇ ਪਿੰਦਰਪਾਲ ਸਿੰਘ ਨੂੰ ਜਾ ਘੇਰਿਆ
-: ਦਲਜੀਤ ਸਿੰਘ ਹਾਪੁੜ

੧੬.੦੮.੨੦੧੩ ਦੀ ਰਾਤ ਨੂੰ ਭਾਈ ਪਿੰਦਰਪਾਲ ਸਿੰਘ ਜੀ ਮੇਰਠ (ਯੂ.ਪੀ) ਵਿਖੇ ਪਧਾਰੇ ਸੀ, ਅਸੀਂ ਵੀ ਆਪਣੇ ਜੱਥੇ ਨਾਲ ਪੁੱਜੇ ਗੁਰੂਦਵਾਰਾ ਥਾਪਰ ਨਗਰ ਵਿਖੇ। ਸਮਾਗਮ ਦੀ ਸਮਾਪਤੀ ਤੋਂ ਬਾਅਦ ਅਸੀਂ ਭਾਈ ਪਿੰਦਰਪਾਲ ਸਿੰਘ ਜੀ ਨੂੰ ਲੰਗਰ ਵਾਲੀ ਥਾਂ ਜਾਕੇ ਮਿਲੇ ਤੇ ਨਿਮਰਤਾ ਸਹਿਤ ਬੇਨਤੀ ਕੀਤੀ, ਭਾਈ ਸਾਹਿਬ ਸਾਡੇ ਕੁੱਝ ਸਵਾਲ ਨੇ ਅਖੌਤੀ ਬਚਿਤੱਰ ਨਾਟਕ ਬਾਰੇ...

੧. ਕੀ ਸਾਨੂੰ ਅਖੌਤੀ ਬਚਿਤੱਰ ਨਾਟਕ ਨੂੰ ਗੁਰੂ ਦੀ ਕਾਰ ਮੰਨਣੀ ਚਾਹੀਦੀ?

ਜਵਾਬ: ਤੁਸੀਂ ਖੰਡੇ ਦੀ ਪਾਹੁਲ ਲਈ ਹੈ, ਤੇ ਗੁਰੂ ਗਰੰਥ ਸਾਹਿਬ ਨੂੰ ਮਨਦੇ ਹੋ, ਤੇ ਮੰਨਣੀ ਚਾਹੀਦੀ ਹੈ...

੨. ਕੀ ਜੋ ਸ਼ਬਦਾਵਲੀ ਅਖੌਤੀ ਬਚਿਤੱਰ ਨਾਟਕ ਵਿਚ ਵਰਤੀ ਗਈ ਹੈ, ਓਹ ਗੁਰੂ ਪਾਤਸ਼ਾਹ ਜੀ ਦੀ ਹੀ ਸ਼ਬਦਾਵਲੀ ਹੈ ?

ਜਵਾਬ: ਤੁਸੀਂ ਇਨ੍ਹਾ ਚੱਕਰਾਂ ਵਿਚ ਨਾ ਪਵੋ, ਨੌਜਵਾਨ ਹੋ ਗੁਰਬਾਣੀ ਪੜੋ...

੩. ਜੇ ਗੁਰੂ ਪਾਤਸ਼ਾਹ ਦੀ ਲਿਖਤ ਹੈ, ਤਾਂ ਕੀ ਗੁਰੂ ਜੀ ਭੁੱਲੜ ਸਨ, ਜੋ ਕੀ ਕੇਸਗੜ ਨੂੰ ਵੀ ਭੁੱਲ ਗਏ, ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਵੀ ਭੁੱਲ ਗਏ, ਭਾਈ ਸਤੀ ਦਾਸ, ਭਾਈ ਮਤੀ ਦਾਸ ਭਾਈ ਦਿਆਲਾ ਜੀ, ਤੇ ਹੋਰ ਵੀ ਸਮ ਕਾਲੀਨ ਸ਼ਹੀਦ ਸਿੰਘਾਂ ਦਾ ਜ਼ਿਕਰ ਕਰਨਾ ਵੀ ਭੁੱਲ ਗਏ ?

ਜਵਾਬ: ਤੁਸੀਂ ਅਕਾਲ ਤਖ਼ਤ ਜਾਵੋ ਤੇ ਆਪਣੇ ਜਵਾਬ ਲਵੋ...

ਹੁਣ ਭਾਈ ਪਿੰਦਰਪਾਲ ਸਿੰਘ ਜੀ ਨੂੰ ਥੋੜਾ ਗੁੱਸਾ ਆਓਣ ਲੱਗ ਪਿਆ ਤੇ ਉਨ੍ਹਾਂ ਦੇ ਨਾਲ ਜੋ ਟੁਕੜ ਬੋਚ ਸਨ, ਬੋਲੇ ਤੁਸੀਂ ਕੀ ਚਾਹੁੰਦੇ ਹੋ? ਅਸੀਂ ਕਿਹਾ ਵੀਰ ਜੀ, ਅਸੀਂ ਤਾਂ ਆਪਣੇ ਸਵਾਲਾਂ ਦਾ ਜਵਾਬ ਚਾਹੁੰਦੇ ਹਾਂ, ਹੋਰ ਕੁੱਝ ਨਹੀਂ। ਪਿੰਦਰਪਾਲ ਸਿੰਘ ਨੂੰ ਜਦੋਂ ਕੋਈ ਜਵਾਬ ਨਹੀਂ ਆਇਆ, ਤਾਂ ਸੰਗਤ ਦੀ ਹਮਦਰਦੀ ਲੈਣ ਵਾਸਤੇ ਕਹਿਣ ਲੱਗੇ ਕਿ ਵੇਖੋ ਜੀ ਇੱਕ ਰੋਟੀ ਦਾ ਗ੍ਰਾਂਹ ਵੀ ਨਹੀਂ ਤੋੜਨ ਦਿੱਤਾ, ਤੇ ਇਹ ਕੋਈ ਤਰੀਕਾ ਨਹੀਂ ਤੁਹਾਡਾ ਸਵਾਲ ਕਰਣ ਦਾ...

ਅਸੀਂ ਮੌਕੇ ਨੂੰ ਸਮਝਦੇ ਹੋਏ, ਆਪਣਾ ਸਵਾਲ ਦੂਸਰੇ ਪਾਸੇ ਨੂੰ ਘੁਮਾਇਆ ਤੇ ਪੁਛਿਆ...

੪. ਸਾਡੇ ਸਿੱਖ ਸਮਾਜ ਵਿਚ ਸੰਤ, ਬਾਬੇ ਬਹੁਤ ਬਣ ਗਏ ਹਨ, ਇਸ ਬਾਰੇ ਵਿਚਾਰ ਦੇਵੋ ਜੀ, ਗੁਰਬਾਣੀ ਮੁਤਾਬਿਕ ?

ਜਵਾਬ: ਗੁਰਬਾਣੀ ਵਿਚ ਸੰਤ ਕਿਹਾ ਗਿਆ ਹੈ, ਇੱਕ ਪਰਮਾਤਮਾ ਲਈ, ਦੂਜਾ ਗੁਰੂ ਪਾਤਸ਼ਾਹ ਲਈ, ਤੇ ਤੀਜਾ ਬੰਦੇ ਲਈ, ਜੋ ਚੰਗੇ ਕੰਮ ਕਰਕੇ ਸੰਤ ਬਣਦੇ ਹਨ।

ਅਸੀਂ ਪੁੱਛਿਆ ਕਿਸੇ ਇਕ ਸੰਤ ਬਾਰੇ ਦੱਸੋ ਗੁਰਬਾਣੀ ਦੀ ਕਸਵੱਟੀ 'ਤੇ ਖਰਾ ਉਤਰਦਾ ਹੋਵੇ?

ਜਵਾਬ: ਕੁਝ ਨਹੀਂ ਦਿੱਤਾ ਤੇ ਗੁੱਸੇ ਵਿੱਚ ਉੱਠ ਕੇ ਚਲੇ ਗਏ, ਤੇ ਕਿਹਾ ਕੀ ਇਹ ਸਾਰੇ ਤਯਾਰੀ ਨਾਲ ਆਏ ਨੇ...

ਅਸੀਂ ਅਖੌਤੀ ਗਰੰਥ ਆਪਣੇ ਨਾਲ ਲੈ ਕੇ ਗਏ ਸੀ, ਤੇ ਸੰਗਤ ਨੂੰ ਵਿਖਾ ਕੇ, ਸੰਗਤ ਨੂੰ ਜਾਗਰੂਕ ਕਰਕੇ, ਆਪਣੇ ਘਰ ਨੂੰ ਪਰਤ ਆਏ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top