Share on Facebook

Main News Page

ਇਹ ਕੇਸ ਪ੍ਰੋਫੇਸਰ ਘੱਗਾ ਜੀ ਉੱਤੇ ਨਹੀਂ, ਬਲਕਿ ਪੂਰੀ ਕੌਮ ਲਈ ਇਕ ਚੁਨੌਤੀ ਹੈ
-: ਇੰਦਰਜੀਤ ਸਿੰਘ ਕਾਨਪੁਰ

ਇਸ ਮੁੱਦੇ 'ਤੇ ਪ੍ਰੋਫੇਸਰ ਇੰਦਰ ਸਿੰਘ ਘੱਗਾ ਜੀ ਨਾਲ ਪੂਰਾ ਜਾਗਰੂਕ ਤਬਕਾ ਇਕ ਜੁੱਟ ਖੜਾ ਹੋਵੇਗਾ। ਕਹਿਣ ਅਤੇ ਬੋਲਣ ਦੀ ਅਜਾਦੀ ਵੀ ਜੇ ਇਸ ਦੇਸ਼ ਵਿੱਚ ਨਹੀਂ ਹੈ, ਤਾਂ ਫਿਰ ਇਸਨੂੰ ਲੋਕ ਤੰਤਰ ਕਹਿਨਾਂ ਕਿਥੋ ਤੱਕ ਉਚਿਤ ਹੈ। ਇਹ ਮਸਲਾ ਸਿਰਫ ਪ੍ਰੋਫੇਸਰ ਇੰਦਰ ਸਿੰਘ ਘੱਗਾ ਜੀ ਦਾ ਜਾਤੀ ਮੁੱਦਾ ਨਹੀਂ ਹੈ। ਇਹ ਕੇਸ ਪ੍ਰੋਫੇਸਰ ਘੱਗਾ ਜੀ ਉੱਤੇ ਨਹੀਂ, ਬਲਕਿ ਪੂਰੀ ਕੌਮ ਲਈ ਇਕ ਚੁਨੌਤੀ ਹੈ। ਵੈਸੇ ਵੀ ਇਸ ਲੇਖ ਵਿੱਚ ਐਸਾ ਕੁਝ ਵੀ ਨਹੀਂ ਹੈ, ਜਿਸ ਕਰ ਕੇ ਇਹ ਧਾਰਾ ਪ੍ਰੋਫੇਸਰ ਘੱਗਾ ਜੀ ਉੱਤੇ ਲਾਗੂ ਹੁੰਦੀ ਹੋਵੇ। ਇਹ ਲੇਖ ਸਿੱਖ ਸਿਧਾਂਤਾਂ ਅਤੇ ਸਿੱਖ ਜੀਵਨ ਜਾਚ ਅਨੁਸਾਰ ਕੇਵਲ ਸਿੱਖ ਕੌਮ ਨੂੰ ਅਵੇਅਰ ਕਰਨ ਲਈ ਹੈ, ਨਾਂ ਕਿ ਕਿਸੇ ਅਨਮਤ ਧਰਮ ਦੀ ਨਿਖੇਧੀ ਜਾਂ ਭਾਵਨਾਂ ਨੂੰ ਠੇਸ ਪਹੁੰਚਾਉਣ ਲਈ ਹੈ।

ਪੰਥ ਦੋਖੀਆਂ ਨੂੰ ਅਸੀਂ ਇਹ ਚੇਤਾਵਨੀ ਦੇਣਾਂ ਚਾਹੁੰਦੇ ਹਾਂ ਕਿ ਜਾਗਰੂਕ ਤਬਕਾ ਭਾਵੇਂ ਇਕ ਦੂਜੇ ਦੀ ਕਿਸੇ ਗੈਰ ਸਿਧਾਂਤਕ ਗਲ ਨਾਲ ਅਸਹਿਮਤੀ ਜਤਾਉਂਦਿਆ ਹੋਇਆਂ, ਜਨਤਕ ਰੂਪ ਵਿੱਚ ਇਕ ਦੂਜੇ ਦੀ ਆਲੋਚਨਾ ਕਰਦਾ ਰਹਿੰਦਾ ਹੈ, ਲੇਕਿਨ ਇਸ ਦਾ ਮਤਲਬ ਉਨਾਂ ਨੂੰ ਇਹ ਨਹੀਂ ਲਾਉਣਾ ਚਾਹੀਦਾ, ਕਿ ਉਸ ਦੀਆਂ ਐਸੀਆਂ ਹਰਕਤਾਂ ਨੂੰ ਅਸੀਂ ਬਰਦਾਸ਼ਤ ਕਰਾਂਗੇ।

ਇਹ ਹਮਲਾ ਪੰਥ ਦੋਖੀਆਂ ਨੇ ਪ੍ਰੋਫੇਸਰ ਘੱਗਾ ਜੀ 'ਤੇ ਨਹੀਂ, ਬਲਕਿ ਪੂਰੀ ਕੌਮ 'ਤੇ ਕੀਤਾ ਹੈ, ਜਿਸਦਾ ਭਰਵਾਂ ਜਵਾਬ ਅਸੀਂ ਸਾਰੇ ਰਲ ਮਿਲ ਕੇ ਦਿਆਂਗੇ। ਪ੍ਰੋਫੇਸਰ ਘੱਗਾ ਜੀ ਇਸ ਮੁੱਦੇ 'ਤੇ ਇਕੱਲੇ ਨਹੀਂ ਹਨ, ਅਸੀਂ ਤਨ, ਮਨ ਅਤੇ ਧਨ ਨਾਲ, ਉਨ੍ਹਾਂ ਦੇ ਨਾਲ ਹਾਂ।

ਘੱਗਾ ਜੀ ਵਧਾਈ ਦੇ ਪਾਤਰ ਹਨ, ਜੋ ਉਨ੍ਹਾਂ ਨੇ ਕੌਮ ਨੂੰ ਜਾਗਰੂਕ ਕਰਨ ਲਈ ਇਹ ਲੇਖ ਲਿਖਿਆ। ਚੰਗੇ ਕੰਮ ਦੀ ਇਹੋ ਜਿਹੀ ਕੀਮਤ ਕੁੱਝ ਵੀ ਨਹੀਂ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top