Share on Facebook

Main News Page

ਪ੍ਰੋ: ਇੰਦਰ ਸਿੰਘ ਘੱਗਾ ਨੇ ਤਾਂ ਹਿੰਦੁਸਤਾਨੀ ਜਨਤਾ ‘ਤੇ ਤਰਸ ਨਾਲ ਜਗਾ ਕੇ, ਬ੍ਰਾਹਮਣਵਾਦ ਦੇ ਚਿੱਕੜ ਵਿਚੋਂ ਕੱਢਣ ਦਾ ਉਦਮ ਕੀਤਾ ਹੈ, ਉਨ੍ਹਾਂ ਦਾ ਧੰਨਵਾਦ ਕਰਨ ਦੀ ਥਾਵੇਂ ਉਨ੍ਹਾਂ ਦਾ ਮੂੰਹ ਬੰਦ ਕਰਨਾ ਚਾਹੁੰਦੇ ਹੋ !!!
- ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਪ੍ਰੋ. ਇੰਦਰ ਸਿੰਘ ਘੱਗਾ 'ਤੇ ਧਾਰਾ 295 ਅਧੀਨ ਕੇਸ ਦਰਜ ਕੀਤ ਜਾਣ 'ਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਕਿਹਾ ਕਿ ਪ੍ਰੋ. ਘੱਗਾ ‘ਤੇ ਕੇਸ ਕਰਨ ਵਾਲੇ ਲੋਕਾਂ, ਸਰਕਾਰ ਅਤੇ ਅਦਾਲਤਾਂ ‘ਤੇ ਹੈਰਾਨੀ ਹੁੰਦੀ ਹੈ, ਕਿ ਤੁਸੀਂ ਕਦੋਂ ਤੱਕ ਹਿੰਦੁਸਤਾਨੀ ਜਨਤਾ ਨੂੰ ਬ੍ਰਾਹਮਣਵਾਦ ਦੇ ਪੈਦਾ ਕੀਤੇ ਹੋਏ ਆਚਰਣਹੀਨਤਾ ਦੇ ਚਿਕੜ ਵਿੱਚ ਗਰਕ ਕੀਤੀ ਰੱਖੋਗੇ? ਜੇ ਕੋਈ ਜਾਗਰਤ ਮਨੁੱਖ ਹਿੰਦੁਸਤਾਨੀ ਜਨਤਾ ‘ਤੇ ਤਰਸ ਨਾਲ ਜਗਾ ਕੇ ਇਸ ਚਿਕੜ ਵਿਚੋਂ ਕੱਢਣ ਦਾ ਉਦਮ ਕਰਦਾ ਹੈ, ਤਾਂ ਤੁਸੀਂ ਉਸਦਾ ਧੰਨਵਾਦ ਕਰਨ ਦੀ ਥਾਵੇਂ ਉਸਦਾ ਮੂਹ ਬੰਦ ਕਰਨਾ ਚਾਹੁੰਦੇ ਹੋ।

ਉਨ੍ਹਾਂ ਗੁਰਬਾਣੀ ਦਾ ਹਵਾਲਾ ਦਿੱਤਾ

ਜੋ ਭਲਾਈ ਸੋ ਬੁਰਾ ਜਾਨੈ ॥ ਸਾਚੁ ਕਹੈ ਸੋ ਬਿਖੈ ਸਮਾਨੈ
ਜਾਣੈ ਨਾਹੀ ਜੀਤ ਅਰੁ ਹਾਰ ॥ ਇਹੁ ਵਲੇਵਾ ਸਾਕਤ ਸੰਸਾਰ ॥2॥

ਉਨ੍ਹਾਂ ਕਿਹਾ ਕਿ, ਕੀ ਪ੍ਰੋ: ਘੱਗਾ ਨੇ ਕੁੱਛ ਆਪਣੇ ਕੋਲੋਂ ਬਣਾ ਕੇ ਲਿਖਿਆ ਹੈ? ਕੀ ਇਹ ਸਭ ਕੁੱਛ ਤੁਹਾਡੇ ਅਪਣੇ ਲਿਖੇ ਤੇ ਪ੍ਰਵਾਣਤ ਕੀਤੇ ਹੋਏ ਗ੍ਰੰਥਾਂ ਵਿਚੋਂ ਹੀ ਨਹੀਂ ਲਿਖਿਆ ਮਿਲਦਾ? ਪ੍ਰੋ: ਘੱਗਾ ਨੇ ਤਾਂ ਤੁਹਾਡੇ ਸਾਹਮਣੇ ਸਿਰਫ ਤੁਹਾਡੀ ਪਟਾਰੀ ਹੀ ਖੋਲੀ ਹੈ। ਜੇ ਤੁਹਾਨੂੰ ਇਹ ਸਭ ਕੁਛ ਬੁਰਾ ਲੱਗਦਾ ਹੈ, ਤਾਂ ਅਪਣੇ ਉਹਨਾ ਗ੍ਰੰਥਾਂ ਨੂੰ ਬੈਨ ਕਰਨ ਲਈ ਕੇਸ ਕਰੋ, ਸਮੇਤ ਉਸ ਬਚਿੱਤਰ ਨਾਟਕ {ਅਖੌਤੀ ਦਸਮ ਗ੍ਰੰਥ} ਦੇ, ਜਿਸ ਰਾਹੀਂ ਕੁਛ ਲੋਕ ਸਾਡੇ ਵੇਹੜੇ ਵੀ ਕੂੜਾ ਖਿਲਾਰ ਰਹੇ ਹਨ। ਉਹਨਾ ਗ੍ਰੰਥਾਂ ਵਿਚੋਂ ਹੀ ਇਹ ਸਭ ਕੁਛ ਆਇਆ ਹੈ। ਇਸ ਵਿਚ ਪ੍ਰੋ: ਘੱਗਾ ਦਾ ਕੋਈ ਦੋਸ਼ ਨਹੀਂ, ਉਨ੍ਹਾਂ ਤਾਂ ਸਮੇਂ ਨਾਲ ਤੁਹਾਨੂੰ ਕੌੜਾ ਸੱਚ ਦੱਸ ਕੇ, ਤੁਹਾਡਾ ਭਲਾ ਹੀ ਕੀਤਾ ਹੈ, ਜਿਹੜਾ ਤੁਹਾਨੂੰ ਹਜ਼ਮ ਨਹੀਂ ਹੋ ਰਿਹਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top