Share on Facebook

Main News Page

ਅਭੀ ਜੰਗ ਬਾਕੀ ਹੈ, ਔਰ ਮੈਂ ਹਾਰਾ ਭੀ ਨਹੀਂ ਹੂੰ !!!
- ਖ਼ਾਲਸਾ ਨਿਊਜ਼ ਟੀਮ

News Update : ਪ੍ਰੋ. ਇੰਦਰ ਸਿੰਘ ਘੱਗਾ ਨੂੰ ਜਿਸ ਮਸਲੇ 'ਤੇ ਗਿਰਫਤਾਰ ਕੀਤਾ ਗਿਆ ਸੀ, ਉਸ ਮਸਲੇ ਦੀ ਸੁਣਵਾਈ 24 ਅਗਸਤ ਨੂੰ ਹੋਵੇਗੀ, ਜਿਸ ਵਿੱਚ ਘੱਗਾ ਜੀ ਉਹ Documents ਪੇਸ਼ ਕਰਣਗੇ, ਜਿਨ੍ਹਾਂ ਦੇ ਆਧਾਰ 'ਤੇ ਉਨ੍ਹਾਂ ਨੇ ਉਹ ਲੇਖ ਲਿਖਿਆ ਸੀ।

ਪ੍ਰੋ. ਇੰਦਰ ਸਿੰਘ ਘੱਗਾ ਜੀ ਨਾਲ ਜੋ ਹੋਇਆ ਹੈ, ਉਹ ਗਿਣੀ ਮਿੱਥੀ ਸਾਜਿਸ਼ ਹੈ। ਨਹੀਂ ਤਾਂ ਜਿਹੜਾ ਲੇਖ ਤਿੰਨ ਸਾਲ ਪਹਿਲਾਂ ਲਿਖਿਆ ਜਾ ਚੁਕਾ ਹੋਵੇ, ਅਤੇ ਅਖਬਾਰਾਂ, ਵੈਬ ਸਾਈਟਾਂ 'ਤੇ ਪੋਸਟ ਹੋ ਚੁਕਾ ਹੋਵੇ, ਅਚਾਨਕ ਹੀ ਐਸੀ ਕਿਹੜੀ ਗੱਲ ਹੋ ਗਈ, ਕਿ ਲੇਖਕ ਨੂੰ ਗ੍ਰਿਫਤਾਰ ਕਰਨਾ ਪੈ ਜਾਵੇ। ਜਿਸ ਤਰ੍ਹਾਂ ਦੀ ਹਰਕਤ ਕੀਤੀ ਗਈ ਹੈ, ਉਹ ਕਿਸੇ ਚੋਰ ਉੱਚਕੇ ਨਾਲ ਵੀ ਨਹੀਂ ਕੀਤੀ ਜਾਂਦੀ।

ਸੌਦਾ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰੱਚਿਆ, ਕੁੱਝ ਨਹੀਂ ਹੋਇਆ, ਸੌਦਾ ਸਾਧ ਹੁਣ ਤੱਕ ਵੀ ਖੁੱਲਾ ਘੁੰਮ ਰਿਹਾ ਹੈ।

ਕਿ ਸਿਰਫ ਘੱਟ ਗਿਣਤੀਆਂ ਨਾਲ ਹੀ ਐਸਾ ਹੋਣਾ ਹੁੰਦਾ ਹੈ? ਕਦੀ ਘੱਗਾ ਜੀ 'ਤੇ ਜਾਨਲੇਵਾ ਹਮਲਾ, ਹੁਣ ਗ੍ਰਿਫਤਾਰੀ, ਕੈਸੀ ਵਿਡੰਬਨਾ ਹੈ, ਇੱਕ ਬਜ਼ੁਰਗ ਵਿਦਵਾਨ ਕੋਲ਼ੋਂ ਇਤਨਾ ਡਰ!!!

ਪਰ ਜੋ ਉਨ੍ਹਾਂ ਨੇ ਲਿਖਿਆ, ਕਿ ਆਪਣੇ ਕੋਲ਼ੋਂ ਲਿਖਿਆ? ਇਹ ਤਾਂ ਬ੍ਰਾਹਮਣ ਦੇ ਲਿਖੇ ਹੋਏ ਨੂੰ ਹੀ ਲੋਕਾਂ ਸਾਹਮਣੇ ਪੇਸ਼ ਕਰ ਰਹੇ ਨੇ। ਜੇ ਫੜਨਾ ਹੈ ਤਾਂ ਬ੍ਰਾਹਮਣਾਂ ਨੂੰ ਫੜੋ, ਜਿਨ੍ਹਾਂ ਨੇ ਇਹ ਗੰਦ ਘੋਲਿਆ।

ਕਈਆਂ ਨੇ ਪੁਛਿਆ ਕਿ ਇਹ ਧਾਰਾ 295 ਏ ਹੈ ਕਿ, ਉਨ੍ਹਾਂ ਲਈ ਇਸ ਦਾ ਵਿਸਤਾਰ ਇਸ ਤਰ੍ਹਾਂ ਹੈ:

Central Government Act
Section 295A in The Indian Penal Code, 1860
295A. 5 [Deliberate and malicious acts intended to outrage religious feelings of any class by insulting its religion or religious beliefs.-- Whoever, with deliberate and malicious intention of outraging the religious feelings of any class of 6[ citizens of India], 7[ by words, either spoken or written, or by signs or by visible representations or otherwise] insults or attempts to insult the religion or the religious beliefs of that class, shall be punished with imprisonment of either description for a term which may extend to 8[ three years], or with fine, or with both.]

ਘੱਗਾ ਜੀ ਨੂੰ ਇੱਕ ਜ਼ਰੀਆ ਬਣਾਇਆ ਗਿਆ ਹੈ, ਅਸਲ 'ਚ ਇਨ੍ਹਾਂ ਹਿੰਦੂ ਜਥੇਬੰਦੀਆਂ ਦੀ ਮਾਲਵਾ ਮੇਲ ਅਖਬਾਰ ਦੇ ਸੰਪਾਦਕ ਸ੍ਰੀ ਫੂਲ ਮਿੱਤਲ ਨਾਲ ਆਪਸੀ ਖੁੰਦਕ ਸੀ, ਸੋ ਉਨ੍ਹਾਂ ਨੇ ਬਹਾਨਾ ਘੱਗਾ ਜੀ ਨੂੰ ਬਣਾਇਆ। ਵਧਾਈ ਦੇ ਪਾਤਰ ਹਨ ਸ੍ਰੀ ਫੂਲ ਮਿੱਤਲ, ਜਿਨ੍ਹਾਂ ਨੇ ਐਸੀ ਨਿਡਰਤਾ ਨਾਲ ਸੱਚ ਦਾ ਸਾਥ ਦਿੱਤਾ ਅਤੇ ਦੇ ਰਹੇ ਨੇ। ਖੈਰ, ਸੱਚ ਕਦੇ ਨਹੀਂ ਛੁਪਦਾ, ਇਸ ਵਿੱਚ ਵੀ ਕੋਈ ਰਾਜ਼ ਹੈ। ਜਦੋਂ ਘੱਗਾ ਜੀ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਅਤੇ ਉਹ ਇਨ੍ਹਾਂ ਬ੍ਹਾਮਣਾਂ ਦੀ ਕਰਤੂਤਾਂ ਉਨ੍ਹਾਂ ਸਾਹਮਣੇ ਰਖਣਗੇ, ਫਿਰ ਕਿਸਦੀ ਮਾਂ ਨੂੰ ਮਾਸੀ ਆਖਣਗੇ, ਪਤਾ ਤਾਂ ਫਿਰ ਚਲੂ, ਕਿ ਘੱਗਾ ਜੀ ਨੇ ਭਾਵਨਾਵਾਂ 'ਤੇ ਠੇਸ ਪਹੁੰਚਾਈ ਜਾਂ ਬ੍ਹਾਮਣ ਨੇ!!!

ਸ. ਸਰਬਜੋਤ ਸਿੰਘ ਦਿੱਲੀ ਨੇ ਬੜਾ ਖੂਬ ਲਿਖਿਆ ਹੈ ਕਿ "ਇਹ ਪਹਿਲਾ ਹਮਲਾ ਨਹੀਂ ਹੈ ਬਿਪਰਵਾਦੀ ਸੋਚ ਦਾ ਜਾਗਰੂਕ ਤਬਕੇ ਉੱਤੇ, ਪਹਿਲੇ ਵੀ ਕਈ ਪ੍ਰਮਾਣ ਨੇ ਸਾਡੇ ਸਾਮਨੇ ਜਿਵੇਂ ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ, ਗਿਆਨੀ ਭਾਗ ਸਿੰਘ ਅੰਬਾਲਾ, ਪ੍ਰੋਫ਼ੇਸਰ ਦਰਸ਼ਨ ਸਿੰਘ, ਤੇ ਹੁਣ ਇੰਦਰ ਸਿੰਘ ਘੱਗਾ। ਇਹ ਸਭ ਕਿਸੇ ਨਾ ਕਿਸੇ ਤਰੀਕੇ ਨਾਲ ਉੱਸੇ ਬਿਪਰ ਦੀ ਚਾਲ ਦਾ ਸ਼ਿਕਾਰ ਨੇ।" ਇਨ੍ਹਾਂ ਸਾਰੇ ਬਹਾਦੁਰ ਬਜ਼ੁਰਗਾਂ ਨੂੰ ਸਲਾਮ।

ਗੁਰਬਾਣੀ ਵੀ ਕਹਿੰਦੀ ਹੈ: "ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ ॥"

ਇਸੇ ਸੰਦਰਭ 'ਚ  ਕਿਸੇ ਸ਼ਾਇਰ ਦਾ ਲਿਖਿਆ ਇੱਕ ਸ਼ੇਅਰ ਪੇਸ਼ ਹੈ:

ਆਂਧੀਉਂ ਕੋ ਜ਼ਿੱਦ ਹੈ ਜਹਾਂ ਬਿਜਲੀਆਂ ਗਿਰਾਨੇ ਕੀ,
ਮੁਝੇ ਭੀ ਜ਼ਿੱਦ ਹੈ ਵਹੀਂ ਆਸ਼ੀਆਂ ਬਸਾਨੇ ਕੀ...
ਹਿੰਮਤ ਔਰ ਹੌਂਸਲੇ ਬੁਲੰਦ ਹੈਂ, ਖੜਾ ਹੂੰ ਅਭੀ, ਗਿਰਾ ਨਹੀਂ ਹੂੰ!!
ਅਭੀ ਜੰਗ ਬਾਕੀ ਹੈ, ਔਰ ਮੈਂ ਹਾਰਾ ਭੀ ਨਹੀਂ ਹੂੰ!!!

ਚੜ੍ਹਦੀਕਲਾ!!! ਗੁਰੂ ਭਲੀ ਕਰੇ।

ਖ਼ਾਲਸਾ ਨਿਊਜ਼ ਟੀਮ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top