Share on Facebook

Main News Page

ਚੰਗਾ ਹੋਇਆ ਘੱਗਾ ਜੀ ਨੂੰ ਜੇਲ ਹੋ ਗਈ
-: ਸਰਬਜੋਤ ਸਿੰਘ ਦਿੱਲੀ

ਵੈਸੇ ਵੇਖਿਆ ਜਾਵੇ ਤਾਂ ਚੰਗਾ ਹੋਇਆ ਘੱਗਾ ਜੀ ਨੂੰ ਜੇਲ ਹੋ ਗਈ। ਪਤਾ ਨਹੀਂ ਉਹ ਬਜੁਰਗ ਆਪਣੇ ਆਪ ਨੂੰ ਸਮਝਦਾ ਕੀ ਹੈ, ਜਿਗਰਾ ਕਿੱਦਾਂ ਹੋ ਗਿਆ, ਇਸ ਸੁੱਤੇ ਸਮਾਜ ਨੂੰ ਹਲੂਣਾ ਦੇ ਕੇ ਉਠਾਉਣ ਦਾ? ਸਾਰੀ ਨੀਂਦ (ਗਫਲਤ ਦੀ) ਹੀ ਖਰਾਬ ਕਰ ਛੱਡੀ। ਕੀ ਘੱਗਾ ਜੀ ਭੁੱਲ ਗਏ, ਕਿ ਇਹ ਉਹੀ ਸਮਾਜ ਹੈ, ਜਿਸਨੂੰ ਉਠਾਉਣਾ ਚਾਹਿਆ ਸੀ, ਗੁਰੂ ਨਾਨਕ ਨੇ, ਤੇ ਇਨ੍ਹਾਂ ਨੇ ਹੀ ਗੁਰੂ ਨਾਨਕ ਨੂੰ ਬੇਤਾਲਾ ਭੂਤਨਾ ਕਹਿ ਕੇ ਵੱਟੇ ਤਕ ਮਾਰੇ ਸੀ।

ਕੀ ਘੱਗਾ ਜੀ ਭੁੱਲ ਗਏ ਨੇ ਕਿ ਜਿਸ ਸਿਸਟਮ ਦੇ ਖਿਲਾਫ਼ ਉਹ ਲਿੱਖ ਜਾਂ ਬੋਲ ਰਹੇ ਨੇ, ਉਹ ਸਿਸਟਮ ਨਹੀਂ ਜਰ ਸਕਦਾ, ਆਮ ਲੁਕਾਈ ਦੇ ਉਠਾਏ ਜਾਣ ਨੂੰ, ਇਹ ਓਹੀ ਸਿਸਟਮ ਹੈ, ਜੋ ਗੁਰੂ ਅਰਜੁਨ, ਗੁਰੂ ਤੇਗ ਬਹਾਦੁਰ, ਛੋਟੇ ਸਾਹਿਬਜਾਦੇ ਅਤੇ ਹੋਰ ਅਨਗਿਣਤ ਸਿੱਖਾਂ ਦੀ ਸ਼ਹਾਦਤ ਦਾ ਜਿੰਮੇਵਾਰ ਹੈ, ਇਹ ਓਹੀ ਸਿਸਟਮ ਹੈ ਜੋ ਆਪਣੇ ਅਖੌਤੀ ਦੇਵੀ ਦੇਵਤਿਆਂ ਵੱਲੋਂ ਕਿਤੇ ਗਏ ਵਿਭਚਾਰਕ ਕਰਮਾਂ ਨੂੰ ਤਾਂ ਸਿਰ ਮੱਥੇ ਰਖਦਾ ਹੈ, ਪਰ ਜੇ ਕੋਈ ਉਨ੍ਹਾਂ ਨੂੰ ਉਨ੍ਹਾਂ ਦੇ ਗ੍ਰੰਥਾਂ 'ਚ ਲਿਖਿਆਂ ਗੱਲਾਂ ਸੁਣਾ ਹੀ ਦਵੇ, ਤਾਂ ਉਸਨੂੰ ਧਾਰਮਿਕ ਭਾਵਨਾਵਾਂ ਭੜਕਾਉਣ ਵਾਲਾ ਕਹਿੰਦਾ ਹੈ।

ਇਹ ਉਹੀ ਸਿਸਟਮ ਹੈ ਜੋ ਆਪਣੀਆਂ ਅਸ਼ਲੀਲ ਰਚਨਾਵਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਹੇਠ, ਸਿੱਖ ਪੰਥ 'ਚ ਵੀ ਵਾੜ ਕੇ ਸਿੱਖਾਂ ਦੇ ਉੱਤਮ ਚਰਿਤਰ ਨੂੰ ਵੀ ਦਾਗ੍ਹੀ ਅਤੇ ਸਿੱਖਾਂ ਦੇ ਗੁਰੂ ਨੂੰ ਵਿਭਿਚਾਰੀ ਪੇਸ਼ ਕਰਨਾ ਚਾਹੁੰਦਾ ਹੈ ਅਤੇ ਕੁਛ ਕੁ ਮੁੱਠੀ ਭਰ ਲੋਕਾਂ ਨੇ ਰਾਜਸੀ ਤਾਕਤ ਦੇ ਸਹਾਰੇ ਉਨ੍ਹਾ ਨੂੰ ਸਿੱਖ ਪੰਥ ਦੇ ਮੱਥੇ ਮੜ੍ਹਿਆ ਹੋਇਆ ਹੈ।

ਅੱਜ ਲੋੜ ਹੈ ਸਾਰੇ ਸੂਝਵਾਨ ਸਿੱਖਾਂ ਨੂੰ ਇਕਠੇ ਹੋ ਕੇ, ਇਹੋ ਜੇਹੀਆਂ ਘਟਨਾਵਾਂ ਤੋਂ ਨਜਿੱਠਨ ਦੀ। ਇਹ ਧਿਆਨ ਰਖਿਆ ਜਾਵੇ ਕੇ, ਜੇ ਅਸੀਂ ਕੋਈ ਵੀ ਗੱਲ ਸਟੇਜ ਤੋਂ ਕਰਦੇ ਹਾਂ, ਉਸ ਦੀ ਤਸਦੀਕ ਕਰਾਉਣ ਲਈ, ਸਾਡੇ ਕੋਲ ਠੋਸ ਪ੍ਰਮਾਣ ਨਾਲ ਹੋਣ, ਤਾਂ ਜੋ ਸਮਾਂ ਪੈਣ 'ਤੇ ਉਹ ਪ੍ਰਮਾਣ ਰਖੇ ਜਾ ਸਕਣ।

ਇਹ ਪਹਿਲਾ ਹਮਲਾ ਨਹੀਂ ਹੈ ਬਿਪਰਵਾਦੀ ਸੋਚ ਦਾ ਜਾਗਰੂਕ ਤਬਕੇ ਉੱਤੇ, ਪਹਿਲੇ ਵੀ ਕਈ ਪ੍ਰਮਾਣ ਨੇ ਸਾਡੇ ਸਾਮਨੇ ਜਿਵੇਂ ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ, ਗਿਆਨੀ ਭਾਗ ਸਿੰਘ ਅੰਬਾਲਾ, ਪ੍ਰੋਫ਼ੇਸਰ ਦਰਸ਼ਨ ਸਿੰਘ, ਤੇ ਹੁਣ ਇੰਦਰ ਸਿੰਘ ਘੱਗਾ। ਇਹ ਸਭ ਕਿਸੇ ਨਾ ਕਿਸੇ ਤਰੀਕੇ ਨਾਲ ਉੱਸੇ ਬਿਪਰ ਦੀ ਚਾਲ ਦਾ ਸ਼ਿਕਾਰ ਨੇ।

ਭਲਾਈ ਇੱਸੇ 'ਚ ਹੈ ਕਿ ਇਕੱਠੇ ਹੋ ਕੇ, ਇਸ ਸਿਸਟਮ ਦੇ ਖਿਲਾਫ਼ ਹੋਰ ਜੋਰਦਾਰ ਪ੍ਰਚਾਰ ਛੇੜਿਆ ਜਾਵੇ, ਤਾਹੀਂ ਕੁੱਛ ਹਾਸਿਲ ਹੈ, ਨਹੀਂ ਤਾਂ ਅਸੀਂ ਆਪਣੇ ਆਪ ਨੂੰ ਸੂਝਵਾਨ ਅਖਾਉਣ ਵਾਲੇ, ਆਪਸ 'ਚ ਹੀ ਭਿੜਦੇ ਰਹਿ ਜਾਵਾਂਗੇ ਤੇ ਬਿਪਰ ਇਸ ਗੱਲ ਦਾ ਫਾਇਦਾ ਚੁਕਦਾ ਰਹੇਗਾ।

ਗੁਰੂ ਗ੍ਰੰਥ ਅਤੇ ਗੁਰੂ ਪੰਥ ਦਾ ਵਿਦਿਆਰਥੀ

ਸਰਬਜੋਤ ਸਿੰਘ ਦਿੱਲੀ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top