Share on Facebook

Main News Page

ਸੁਖਬੀਰ ਬਾਦਲ ਦਾ ਕੈਨੇਡਾ ਦੌਰਾ ਰੱਦ

* ਸਿੱਖਸ ਫਾਰ ਜਸਟਿਸ ਅਤੇ ਯੂਨਾਈਟਡ ਫਰੰਟ ਆਫ ਸਿੱਖਸ (ਕੈਨੇਡਾ) ਵਲੋਂ “ਹੁਣ ਟਾਂਡਿਆਂ ਵਾਲੀ ਰਹੂ ਜਾਂ ਭਾਂਡਿਆਂ ਵਾਲੀ ਰਹੂ” ਦੇ ਐਲਾਨ ਤੋਂ ਬਾਅਦ ਪ੍ਰਸਾਸ਼ਨ ਦੁਚਿੱਤੀ ਵਿੱਚ

Source: http://punjabidailyonline.com/?p=8948

ਚੰਡੀਗੜ੍ਹ - ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਅਗਲੇ ਮਹੀਨੇ 18 ਸਤੰਬਰ ਤੋਂ ਸ਼ੁਰੂ ਹੋਣ ਵਾਲਾ ਕੈਨੇਡਾ ਦਾ ਦੌਰਾ ਮੁਕੰਮਲ ਤੌਰ ਤੇ ਰੱਦ ਹੋ ਗਿਆ ਹੈ। ਮਨੁੱਖੀ ਅਧਿਕਾਰ ਸੰਗਠਨ ਸਿੱਖਸ ਫਾਰ ਜਸਟਿਸ ਅਤੇ ਟਰਾਂਟੋ ਤੋਂ ਯੂਨਾਈਟਿਡ ਫਰੰਟ ਆਫ ਸਿੱਖਸ ਜਥੇਬੰਦੀਆਂ ਵੱਲੋਂ ਸੁਖਬੀਰ ਬਾਦਲ ਖਿਲਾਫ ਕੈਨੇਡਾ ਵਿਚ ਕੇਸ ਦਰਜ ਕਰਵਾਏ ਜਾਣ ਦੇ ਐਲਾਨ ਮਗਰੋਂ, ਜਿੱਥੇ ਪੰਜਾਬ ਦੇ ਸਿਆਸੀ ਗਲਿਆਰਿਆਂ ਵਿਚ ਕਈ ਤਰ੍ਹਾਂ ਦੀ ਚਰਚਾ ਸੀ, ਉਥੇ ਹੁਣ ਕੈਨੇਡਾ ਸਰਕਾਰ ਨੇ ਇਸ ਮਸਲੇ ਤੇ ਪੰਜਾਬ ਸਰਕਾਰ ਨੂੰ ਇਕ ਪੱਤਰ ਲਿਖ ਕੇ ਸੁਖਬੀਰ ਬਾਦਲ ਦੇ ਦੌਰੇ ਉਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਸਨ।

ਹਾਲ ਹੀ ਵਿਚ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਸੁਖਬੀਰ ਬਾਦਲ ਦਾ ਕੈਨੇਡਾ ਦਾ ਦੌਰਾ ਰੱਦ ਹੋ ਗਿਆ ਹੈ। ਇਸ ਤੋਂ ਪਹਿਲਾਂ ਬਾਬੂਸ਼ਾਹੀ ਤੇ ਪ੍ਰਕਾਸ਼ਿਤ ਖ਼ਬਰ ਮੁਤਾਬਕ ਪੰਜਾਬ ਸਰਕਾਰ ਵੱਲੋਂ ਕੈਨੇਡਾ ਸਰਕਾਰ ਨੂੰ ਸੁਖਬੀਰ ਦੀ ਸੰਭਾਵਿਤ ਫੇਰੀ ਦੀ ਜਾਣਕਾਰੀ ਦੇਣ ਲਈ ਇਕ ਪੱਤਰ ਲਿਖਿਆ ਗਿਆ ਸੀ। ਹੁਣ ਇਸ ਦੇ ਜਵਾਬ ਵਿਚ ਕੈਨੇਡਾ ਸਰਕਾਰ ਨੇ ਇਕ ਪੱਤਰ ਪੰਜਾਬ ਸਰਕਾਰ ਨੂੰ ਵਾਇਆ ਭਾਰਤ ਸਰਕਾਰ ਲਿਖਿਆ ਹੈ। ਇਸ ਪੱਤਰ ਵਿਚ ਉਹਨਾਂ ਨੂੰ ਕੈਨੇਡਾ ਆਉਣ ਤੇ ਸ਼ੁਭ ਕਾਮਨਾਵਾਂ ਤਾਂ ਦਿੱਤੀਆਂ ਗਈਆਂ ਸਨ ਪਰ ਪੱਤਰ ਵਿਚ ਇਹ ਖਦਸ਼ਾ ਵੀ ਜ਼ਾਹਿਰ ਕੀਤਾ ਗਿਆ ਸੀ ਕਿ ਕੈਨੇਡਾ ਵਿਚ ਸੁਖਬੀਰ ਬਾਦਲ ਦੀ ਫੇਰੀ ਦੌਰਾਨ ਉਹਨਾਂ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਹੋ ਸਕਦੇ ਹਨ। ਪੱਤਰ ਵਿਚ ਕੈਨੇਡੀਅਨ ਸਰਕਾਰ ਨੇ ਲਿਖਿਆ ਸੀ ਕਿ ਉਹ ਅਜਿਹੇ ਪ੍ਰਦਰਸ਼ਨਾਂ ਨੂੰ ਮਨੁੱਖੀ ਅਧਿਕਾਰਾਂ ਦੇ ਚਾਰਟਰ ਮੁਤਾਬਕ ਰੋਕ ਨਹੀਂ ਸਕਦੀ ਤੇ ਨਾ ਹੀ ਭਾਰਤ ਵਾਂਗ ਉਹ ਕੈਨੇਡਾ ਵਿਚ VIPs ਨੂੰ ਸੁਰੱਖਿਆ ਦੇ ਸਕਦੀ ਹੈ। ਇਸ ਪੱਤਰ ਮੁਤਾਬਕ ਸੁਖਬੀਰ ਦੀ ਸੁਰੱਖਿਆ ਨੂੰ ਲੈ ਕੇ ਕੈਨੇਡਾ ਸਰਕਾਰ ਨੇ ਅਸਿੱਧੇ ਤੌਰ ਤੇ ਆਪਣੇ ਸ਼ੰਕੇ ਉਜਾਗਰ ਕੀਤੇ ਸਨ। ਕੈਨੇਡਾ ਸਰਕਾਰ ਦਾ ਇਹ ਪੱਤਰ ਮਿਲਣ ਉਪਰੰਤ ਹੀ ਸੁਖਬੀਰ ਬਾਦਲ ਦੀ ਕੈਨੇਡਾ ਫੇਰੀ ਉਤੇ ਬੇਯਕੀਨੀ ਦੇ ਬੱਦਲ ਗਹਿਰਾ ਗਏ ਸਨ।

ਸੁਖਬੀਰ ਬਾਦਲ ਦੀ ਇਸ ਫੇਰੀ ਦੇ ਰੱਦ ਹੋਣ ਤੋਂ ਬਾਅਦ ਕੈਨੇਡਾ ਵਿਚਲੀਆਂ ਸਿੱਖ ਜਥੇਬੰਦੀਆਂ ਉਤਸ਼ਾਹਿਤ ਹਨ। ਕਈ ਜਥੇਬੰਦੀਆਂ ਨੇ ਇਸ ਨੂੰ ਮਨੁੱਖੀ ਅਧਿਕਾਰਾਂ ਦੀ ਜਿੱਤ ਕਰਾਰ ਦਿੱਤਾ ਹੈ ਅਤੇ ਕੁਝ ਨੇ ਇਸ ਨੂੰ ਸੁਖਬੀਰ ਬਾਦਲ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਕਰਨ ਵਾਲਿਆਂ ਦੀ ਪੁਸ਼ਤਪਨਾਹ ਹੋਣ ਨੂੰ ਇਸ ਫੇਰੀ ਦੇ ਰੱਦ ਹੋਣ ਕਾਰਨ ਯਕੀਨੀ ਦੱਸਿਆ ਹੈ।

ਸੁਖਬੀਰ ਵਿਰੁੱਧ ਚਲਦੀ ਮੁਹਿੰਮ ਦਰਮਿਆਨ ਸਿੱਖ ਜਥੇਬੰਦੀਆਂ ਦੀ ਮੁਹਿੰਮ ਨੂੰ ਤਾਰਪੀਡੋ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਅਤੇ ਸਿੱਖ ਜਥੇਬੰਦੀਆਂ ਉਤੇ ਦਬਾਅ ਪਾਉਣ ਲਈ ਸਥਾਨਕ ਲੋਕਾਂ ਦਾ ਵਿਰੋਧ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਇਸ ਸਭ ਦੇ ਬਾਵਜੂਦ ਸੁਖਬੀਰ ਬਾਦਲ ਦੀ ਫੇਰੀ ਰੱਦ ਹੋ ਗਈ। ਹਾਲਾਂਕਿ ਇਸ ਦੌਰੇ ਦੇ ਰੱਦ ਹੋਣ ਦਾ ਕਾਰਨ ਸੁਰੱਖਿਆ ਮਜਬੂਰੀਆਂ ਦੱਸੀਆਂ ਹਨ। ਕੈਨੇਡਾ ਸਰਕਾਰ ਨੇ ਪਹਿਲਾਂ ਹੀ ਇਹ ਸਪਸ਼ਟ ਕਰ ਦਿੱਤਾ ਸੀ ਕਿ ਉਹਨਾਂ ਦੀ ਸੁਰੱਖਿਆ ਦੇ ਲਈ ਇੱਥੇ ਖ਼ਤਰਾ ਹੋ ਸਕਦਾ ਹੈ।

ਅੱਜ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਰਾਕੇਸ਼ ਸਿੰਘ ਇਸ ਦੌਰੇ ਦੇ ਰੱਦ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਕੈਨੇਡਾ ਦੀ ਪੁਲਿਸ ਵੱਲੋਂ ਪ੍ਰਦਰਸ਼ਨਾਂ ਦੀ ਆਗਿਆ ਦਿੱਤੀ ਗਈ ਹੈ। ਇਸ ਕਰਕੇ ਇਹ ਕੋਈ ਗਰੰਟੀ ਨਹੀਂ ਕਿ ਸੁਖਬੀਰ ਬਾਦਲ ਦੀ ਕੈਨੇਡਾ ਫੇਰੀ ਸੁਰੱਖਿਅਤ ਰਹੇਗੀ। ਇਸ ਫੇਰੀ ਦਰਮਿਆਨ ਉਹਨਾਂ ਨੇ ਟਰਾਂਟੋ ਅਤੇ ਹੋਰ ਖੇਤਰਾਂ ਵਿਚ ਜਾਣਾ ਸੀ, ਜਿੱਥੇ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕਰਨੇ ਸਨ।

ਕੈਨੇਡਾ ਦੇ ਵਿਦੇਸ਼ ਵਿਭਾਗ ਨੇ ਵੀ ਇਸ ਦੀ ਪੁਸ਼ਟੀ ਕੀਤੀ ਸੀ ਕਿ ਉਹ ਪ੍ਰਦਰਸ਼ਨਾਂ ਨੂੰ ਨਹੀਂ ਰੋਕ ਸਕਦੇ, ਕਿਉਂਕਿ ਇੱਥੋਂ ਦਾ ਸੰਵਿਧਾਨ ਇਸ ਦੀ ਆਗਿਆ ਦਿੰਦਾ ਹੈ।

ਆਮ ਤੌਰ ਤੇ ਮੁੱਖ ਮੰਤਰੀ ਜਾਂ ਡਿਪਟੀ ਮੁੱਖ ਮੰਤਰੀ ਦੀ ਵਿਦੇਸ਼ੀ ਫੇਰੀ ਤੋਂ ਇਕ-ਡੇਢ ਮਹੀਨਾ ਪਹਿਲਾਂ ਉਚੇਚੇ ਤੌਰ ਤੇ ਦੌਰੇ ਦੇ ਪ੍ਰਬੰਧਾਂ ਲਈ ਮੰਤਰੀ ਜਾਂ ਅਫਸਰ ਸਬੰਧਤ ਦੇਸ਼ ਦਾ ਦੌਰਾ ਕਰ ਲੈਂਦੇ ਹਨ। ਇਸ ਤੋਂ ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਸੀ ਕਿ ਹੋ ਸਕਦਾ ਹੈ ਕਿ ਪਿਛਲੀ ਫੇਰੀ ਵਾਂਗ ਸੁਖਬੀਰ ਦਾ ਇਸ ਵਾਰ ਦਾ ਕੈਨੇਡਾ ਦੌਰਾ ਵੀ ਮੁਲਤਵੀ ਹੋ ਜਾਵੇ। ਇਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਚ ਸਿੱਖਸ ਫਾਰ ਜਸਟਿਸ ਨੇ ਡਿਪਟੀ ਮੁੱਖ ਮੰਤਰੀ ਖਿਲਾਫ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਤਹਿਤ ਕੇਸ ਦਰਜ ਕਰਨ ਦਾ ਐਲਾਨ ਕੀਤਾ ਸੀ। ਜੇਕਰ ਸੁਖਬੀਰ ਦੀ ਫੇਰੀ ਦੌਰਾਨ ਇਹ ਕੇਸ ਦਰਜ ਹੋ ਜਾਂਦਾ, ਤਾਂ ਕਾਨੂੰਨ ਮੁਤਾਬਕ ਸੁਖਬੀਰ ਦੇ ਹੱਥ ਕੜੀਆਂ ਲੱਗਣੀਆਂ ਯਕੀਨਨ ਸਨ, ਜਿਸ ਦੀ ਨਾਮੋਸ਼ੀ ਤੋਂ ਬੱਚਣ ਲਈ ਸੁਖਬੀਰ ਬਾਦਲ ਦਾ ਕੈਨੇਡਾ ਦੌਰਾ ਰੱਦ ਹੋ ਸਕਦਾ ਹੈ।

Canada refuses security, Sukhbir cancels visit

Source: http://www.indianexpress.com/news/canada-refuses-security-sukhbir-cancels-visit/1158425/

Punjab Deputy Chief Minister Sukhbir Singh Badal has cancelled his visit to Canada planned for September 18.

The move comes in wake of the Canadian government's refusal to provide state security to Sukhbir during his official visit to the country since he is not the head of a state. "It is unfortunate. I am the deputy chief minister of Punjab and also the head of my party. If they (Canadian government) cannot show due courtesies there is no point in going," Sukhbir told The Indian Express.

"When the Prime Minister of Canada came here we provided 5,000 Punjab Police personnel for his security. When their chief ministers come to Punjab they are given adequate security in accordance with their position. It is unacceptable that when it comes to repaying a courtesy the Canadian government is looking at the technical difference between a chief minister and a deputy chief minister," said Sukhbir.

According to sources, the Canadian

government has written to the Union government about its inability to provide security to Sukhbir for his visit.

The Canadian authorities are also believed to have told the Ministry of External Affairs that certain Sikh bodies are planning protests during Sukhbir's visit which, in accordance with their laws, they cannot prohibit.

"Threats issued by Sikh hardliners in Canada is the least of my worries. I am not going to stop visiting Canada just because someone has said something or is planning to do something. For a personal visit I can have enough of my own security-men. But this is an official visit. The Canadian government should have offered to make adequate security arrangements," said Sukhbir.

Earlier this month, the Canadian Sikh Coalition (CSC), a non-governmental organisation representing over 50 Sikh gurdwaras, had demanded a "review and cancellation" of Sukhbir's visa for violation of ENF 18 Section 7 where a person responsible for "war crimes and crimes against humanity" can be banned from entering Canada.


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top