Share on Facebook

Main News Page

ਬੇਕਸੂਰ ਪੱਤਰਕਾਰ ਖਿਲਾਫ ਕੀਤਾ 295 ਏ ਦਾ ਕੇਸ ਵਾਪਿਸ ਲਿਆ ਜਾਵੇ
-: ਭਾਈ ਠੀਕਰੀਵਾਲ

ਬਰਨਾਲਾ 21 ਅਗਸਤ :- ਹਮੇਸ਼ਾਂ ਸਿੱਖ ਕੌਮ ਪ੍ਰਤੀ ਭੱਦੀ ਸ਼ਬਦਵਾਲੀਆਂ ਜਾਂ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਜਾ ਪਾਵਨ ਪਵਿੱਤਰ ਸਰੂਪਾਂ ਦੀ ਘੋਰ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰ ਹਮੇਸ਼ਾ ਬਚ ਜਾਂਦੇ ਹਨ ਜਾਂ ਵੱਡੀ ਪਹੁੰਚ ਰਖਣ ਵਾਲਿਆਂ ਦੀ ਸਹਿ 'ਤੇ ਬਚ ਨਿਕਲਦੇ ਹਨ ਤੇ ਆਪਣੀਆਂ ਸਿੱਖਾਂ ਪ੍ਰਤੀ ਘਟੀਆ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆਂਉਦੇ, ਅਹਿਜੇ ਸਰਾਰਤੀ ਲੋਕਾਂ ਖਿਲਾਫ ਸਿੱਖ ਕੌਮ ਨੂੰ ਆਪਸ ਵਿੱਚ ਫੁੱਟ ਪਾਉਣ ਦੀ ਬਜ਼ਾਏ ਇੱਕਠੇ ਹੋ ਲੜਨ ਦੀ ਲੌੜ ਹੈ, ਤੇ ਇਹਨਾਂ ਦੀਆਂ ਘਟੀਆਂ ਹਰਕਤਾਂ ਨੂੰ ਅੱਗੇ ਲਿਆਉਣ ਵਾਲੇ ਪੱਤਰਕਾਰਾਂ 'ਤੇ ਕੇਸ ਦਰਜ਼ ਕਰ ਉਹਨਾਂ ਨੂੰ ਜੇਲਾਂ ਭਿਜਵਾਉਣ ਦੀ ਬਜ਼ਾਏ, ਅਸ਼ਲ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਕੌਮ ਨੂੰ ਇੱਕ ਪਲੇਟਫਰਮ 'ਤੇ ਇੱਕਠਾ ਹੋਣ ਦੀ ਲੌੜ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਮਿਤ ਸੇਵਾ ਲਹਿਰ ਬਰਨਾਲਾ ਦੇ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ।

ਭਾਈ ਸੁਰਿੰਦਰ ਸਿੰਘ ਠੀਕਰੀਵਾਲ ਨੇ ਬੋਲਦਿਆਂ ਕਿਹਾ ਕਿ ਬੀਤੇ ਮਹੀਨੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਾਲ ਛੇੜਛਾੜ ਕਰਨ ਵਾਲੇ ਦੋਸ਼ੀਆਂ ਵਿਰੁੱਧ ਭਦੌੜ ਦੇ ਪੱਤਰਕਾਰ ਸਾਹਿਬ ਸੰਧੂ ਨੇ ਅਹਿਮਦਗੜ੍ਹ ਤੋਂ ਛਪਦੇ ਇੱਕ ਅਖ਼ਬਾਰ ਵਿੱਚ ਦੋਸ਼ੀਆਂ ਨੂੰ ਕਾਬੂ ਕਰਨ ਲਈ ਇੱਕ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ, ਅਖ਼ਬਾਰ ਦਾ ਇੱਕ ਇੱਕ ਅੱਖਰ ਚੀਖ ਚੀਖ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ 'ਤੇ ਇਸ ਘਟਨਾਂ ਨੂੰ ਮੰਦਭਾਗੀ ਘਟਨਾਂ ਕਰਾਰ ਦੇ ਰਿਹਾ ਸੀ, ਪਰ ਸੱਚ ਲਿਖਣ ਦਿਖਾਉਣ ਬਦਲੇ ਇਹਨਾਂ ਅਖ਼ਬਾਰਾਂ ਦੇ ਦਫ਼ਤਰ ਸਾੜ ਪੱਤਰਕਾਰਾਂ ਨੂੰ 295ਏ ਤਹਿਤ ਜੇਲ ਭਿਜਵਾ ਦਿੱਤਾ ਤੇ ਅਸਲ ਦੋਸ਼ੀ ਅਜ਼ੇ ਵੀ ਸਰੇਆਮ ਬਾਹਰ ਘੁੰਮ ਰਹੇ ਹਨ ।

ਭਾਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਸੱਚ ਲਿਖਣ ਵਾਲੀਆਂ ਕਲਮਾਂ ਨੂੰ ਖੁੰਡੀਆਂ ਕਰਨ ਦੀਆਂ ਕੌਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਜ਼ੇਕਰ ਕੌਮ ਕੌਮ ਦੀ ਗੱਲ ਕਰਨ ਵਾਲਿਆਂ ਵਿਰੁੱਧ ਹੀ ਕਾਰਵਾਈਆਂ ਕਰਵਾ ਜੇਲਾਂ ਅੰਦਰ ਸੁਟਣ ਲੱਗ ਪਈ, ਤਾਂ ਇਸ ਘੱਟ ਗਿਣਤੀ ਕੌਮ ਦੇ ਲਈ ਹਮਦਰਦੀ ਰਖਣ ਵਾਲੀਆਂ ਕਲਮਾਂ ਦੀ ਸਿਆਹੀ ਠੰਡੀ ਹੋ ਸੁੱਕ ਜਾਵੇਗੀ। ਭਾਈ ਸੁਰਿੰਦਰ ਸਿੰਘ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਬੇਕਸੂਰ ਪੱਤਰਕਾਰਾਂ ਵਿਰੁੱਧ ਕੀਤੇ 295 ਏ ਕੇਸ ਵਾਪਸ ਲਏ ਜਾਣ, ਕੌਮ ਦੇ ਲਈ ਲਿਖਣ ਵਾਲੇ ਪੱਤਰਕਾਰਾਂ ਦਾ ਸਾਥ ਦੇ ਉਹਨਾਂ ਸਾਥ ਦੇਣਾ ਚਾਹੀਦਾ ਹੈ, ਤੇ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਇੱਕਠੇ ਹੋਣਾ ਚਾਹੀਦਾ ਹੈ। ਇਸ ਮੌਕੇ ਸਰਪੰਚ ਨਾਥ ਸਿੰਘ ਹਮੀਦੀ, ਇਕਬਾਲ ਸਿੰਘ ਮਹਿਤਾ, ਕੰਵਲਜੀਤ ਸਿੰਘ ਵਜੀਦਕੇ ਅਤੇ ਕਰਮਜੀਤ ਸਿੰਘ ਰੰਗੀਆ ਆਦਿ ਸਿੰਘ ਹਾਜ਼ਿਰ ਸਨ।

Source: http://punjabspectrum.net/2013/08/5708


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top