Share on Facebook

Main News Page

ਮਨੁੱਖਤਾ ਵਿਰੋਧੀ ਗੰਦੀਆਂ ਰਚਨਾਵਾਂ ਵਾਲੇ ਗ੍ਰੰਥਾਂ 'ਤੇ ਪਾਬੰਦੀਆਂ ਲਾਓ, ਨਾਂ ਕਿ ਸੱਚ ਪ੍ਰਚਾਰਨ ਵਾਲਿਆਂ 'ਤੇ
-: ਅਵਤਾਰ ਸਿੰਘ ਮਿਸ਼ਨਰੀ

* ਪ੍ਰੋ. ਇੰਦਰ ਸਿੰਘ ਘੱਗਾ ਅਤੇ ਮਾਲਵਾ ਮੇਲ ਨਾਲ ਹੋਈ ਬੇਈਮਾਨ ਵਧੀਕੀ ਦੀ ਨਿੰਦਾ

(ਅਵਤਾਰ ਸਿੰਘ ਮਿਸ਼ਨਰੀ) ਦੁਨੀਆਂ ਭਰ ਦੇ ਗੰਦੇ ਅਤੇ ਅਸ਼ਲੀਲ ਗ੍ਰੰਥਾਂ ਅਤੇ ਉਨ੍ਹਾਂ ਦੇ ਲਿਖਾਰੀਆਂ 'ਤੇ ਪਾਬੰਦੀ ਲਗਣੀ ਚਾਹੀਦੀ ਹੈ, ਨਾ ਕਿ ਉਨ੍ਹਾਂ ਦੀ ਅਸਲ ਵਿਆਖਿਆ ਕਰਨ ਵਾਲਿਆਂ 'ਤੇ। ਹੁਣ ਪੁਜਾਰੀ ਅਤੇ ਕਟੜਵਾਦੀ ਧਰਮੀ ਆਪਣੇ ਗ੍ਰੰਥਾਂ ਦੀਆਂ ਮਨੁੱਖਤਾ ਵਿਰੋਧੀ, ਮਨੋਕਲਪਿਤ, ਬੇਦਲੀਲੀਆਂ ਅਤੇ ਹਾਸੋਹਿਣੀਆਂ ਗੱਲਾਂ ਨੂੰ ਨਾ ਦੂਜਿਆਂ 'ਤੇ ਥੋਪ ਸਕਣਗੇ ਅਤੇ ਨਾ ਹੀ ਅੰਦਰਖਾਤੇ ਲੁਕਾ ਕੇ ਰੱਖ ਸੱਕਣਗੇ, ਕਿਉਂਕਿ ਹੁਣ ਉਹ ਸਭ ਕੁਝ ਮੀਡੀਏ, ਕੰਪਿਊਟਰ, ਫੋਨ ਅਤੇ ਇੰਟ੍ਰਨੈੱਟ ਸਾਰੀ ਦੁਨੀਆਂ ਵਿੱਚ ਪਹੁੰਚ ਚੁੱਕਾ ਹੈ। ਕੀ ਸਾਰੀ ਦੁਨੀਆਂ ਦੇ ਕਮਪਿਊਟਰ ਜਾਂ ਫੋਨ ਭੰਨ ਤੋੜ ਦਿੱਤੇ ਜਾਂ ਗ੍ਰਿਫਤਾਰ ਕੀਤੇ ਜਾਣਗੇ? ਲੋਕ ਹੁਣ ਤੱਕ ਗ੍ਰੰਥ ਆਪ ਪੜਦੇ ਹੀ ਨਹੀਂ ਸਨ ਕੇਵਲ ਪੁਜਾਰੀ ਜਾਂ ਪ੍ਰਚਾਰਕਾਂ ਨੂੰ ਹੀ ਪਤਾ ਸੀ, ਪਰ ਜਦੋਂ ਅਜਿਹੀਆਂ ਘਟਨਾਵਾਂ ਹੋ ਕੇ ਮੀਡੀਏ ਵਿੱਚ ਆਉਂਦੀਆਂ ਹਨ ਤਾਂ ਇਸ ਬਹਾਨੇ ਲੋਕ ਵੀ ਪੜ੍ਹ ਵਾਚ ਕੇ ਬੁਰੇ ਭਲੇ ਦੀ ਪਰਖ ਕਰ ਲੈਂਦੇ ਹਨ।

ਗੁਰੂ ਨਾਨਕ ਨੇ ਸ਼ਬਦ ਵੀਚਾਰ ਨਾਲ ਦੁਨੀਆਂ ਨੂੰ ਜਿਤਿਆ ਸੀ, ਨਾ ਕਿ ਡਰਾ ਧਮਕਾ ਜਾਂ ਗ੍ਰਿਫਤਾਰ ਕਰਕੇ- ਸ਼ਬਦ ਜਿਤੀ ਸਿੱਧ ਮੰਡਲੀ ਕੀਤੋਸੁ ਅਪਨਾ ਪੰਥ ਨਿਰਾਲਾ॥ (ਭਾਈ ਗੁਰਦਾਸ) 21ਵੀਂ ਸਦੀ ਹੈ ਮੀਡੀਏ ਤੇ ਸਾਇੰਸ ਦਾ ਯੁੱਗ ਹੈ, ਬਲਾਈਂਡਫੇਥ ਨਾ ਬਣੋ, ਸਗੋਂ ਤਰਕ ਅਤੇ ਦਲੀਲਾਂ ਦੇ ਅਧਾਰ 'ਤੇ ਵਿਚਾਰਾਂ ਕਰੋ, ਜਿਨ੍ਹਾਂ ਨਾਲ ਸਮੁੱਚੀ ਮਨੁੱਖਤਾ ਦਾ ਭਲਾ ਹੋਵੇ। ਕਾਲਪਨਿਕ ਕਥਾ ਕਹਾਣੀਆਂ ਦਾ ਖਹਿੜਾ ਛੱਡੋ। ਇਨ੍ਹਾਂ ਦੇ ਸਹਾਰੇ ਪੁਜਾਰੀ ਵਰਗ ਆਂਮ ਜਨਤਾ ਨੂੰ ਧਰਮ ਦੇ ਨਾਂ 'ਤੇ ਲੁੱਟਦੇ ਹਨ। ਜਿਹੜੇ ਗ੍ਰੰਥ ਮਨੁੱਖਤਾ ਵਿੱਚ ਵੰਡੀਆਂ ਪਾਉਂਦੇ ਹਨ ਉਨ੍ਹਾਂ ਨੂੰ ਹੀ ਜਬਤ ਕਰਨਾ ਚਾਹੀਦਾ ਹੈ। ਦਾਸ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂਐਸਏ ਅਦਾਰੇ ਵੱਲੋਂ ਬਜੁਰਗ ਵਿਦਵਾਨ ਪ੍ਰਚਾਰਕ ਸ੍ਰ. ਇੰਦਰ ਸਿੰਘ ਘੱਗਾ ਅਤੇ ਮਾਲਵਾ ਮੇਲ ਅਖਬਾਰ ਨਾਲ ਸੰਪ੍ਰਦਾਈ ਅਤੇ ਇੱਕਪਾਸੜ ਸਰਕਾਰੀ ਵਧੀਕੀ ਦੀ ਸਖਤ ਤੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੋਇਆ, ਪੰਜਾਬ ਸਰਕਾਰ ਨੂੰ ਉਨ੍ਹਾਂ ਨੂੰ ਤੁਰੰਤ ਰਿਹਾ ਕਰਨ ਦੀ ਅਪੀਲ ਕਰਦਾ ਹੈ।

ਅਦਾਰਾ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐੱਸ ਏ (ਰਜਿ)
5104325827


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top