Share on Facebook

Main News Page

ਕੀ ਪੁਛਦੇ ਹੋ ਹਾਲ ਫਕੀਰਾਂ ਦਾ...
-: ਖ਼ਾਲਸਾ ਨਿਊਜ਼ ਟੀਮ

 

ਕੀ ਇਹ ਰਚਨਾ ਜੋ ਸ਼ਿਵ ਕੁਮਾਰ ਬਟਾਲਵੀ ਦੀ ਹੈ, ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪੜ੍ਹੀ ਜਾ ਸਕਦੀ ਹੈ? ਪਿਛੇ ਬੈਠੇ ਰਾਗੀ ਗੁਰਚਰਨ ਸਿੰਘ ਰਸੀਆ, ਉਹ ਵੀ ਮਜ਼ੇ ਲੈ ਰਹੇ ਨੇ, ਭਾਈ ਕੋਈ ਤਾਂ ਸ਼ਰਮ ਕਰੋ, ਖਾਂਦੇ ਹੋ ਗੁਰੂ ਦਾ, ਤੇ ਗਾ ਸੁਣ ਰਹੇ ਹੋ ਸ਼ਿਵ ਕੁਮਾਰ ਨੂੰ, ਲਾਹਨਤਾਂ ਨਾ ਪਾਈਏ ਤਾਂ ਕੀ ਕਰੀਏ... 100 ਸਾਲਾ ਕਿਹਦਾ ਮਨਾਇਆ ਜਾ ਰਿਹਾ ਹੈ ਇਸ਼ਰ ਸਿੰਘ ਕਲੇਰਾਂ ਵਾਲੇ ਦਾ, ਜਿਸਨੇ ਆਪ ਕਦੀ ਗੁਰਬਾਣੀ ਨਹੀਂ ਪੜ੍ਹੀ...

ਇਹ ਭੁਚੋ ਮੰਡੀ ਵਾਲਾ ਸਾਧ ਹੋਰ ਕਿਹਾ ਰਿਹਾ ਹੈ ਕਿ ਇਕ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਗਤਾਂ ਨੂੰ ਕਿਹਾ ਕਿ (ਕਿਉਂਕਿ ਮੀਂਹ ਕਾਰਣ ਸੰਗਤਾਂ ਘੱਟ ਆਈਆਂ ਸਨ) ਕਿ ਤੁਹਾਡੇ ਨਾਲੋਂ ਤਾਂ ਸੋਹਣੀ ਚੰਗੀ ਸੀ, ਜਿਹੜ ਕੱਚੇ ਘੜੇ 'ਤੇ ਤਰਕੇ ਮਿਲਣ ਵਾਸਤੇ ਤਾਂ ਪਹੁੰਚ ਜਾਂਦੀ ਸੀ, ਤੁਸੀਂ ਬਰਸਤਾ ਤੇ ਝਖੜ 'ਚ ਨਹੀਂ ਆਏ। ਅੱਜ ਇਹ ਤਰਕ ਵਾਲੇ ਲੋਕਾਂ ਨੇ ਦਸਮ ਗੁਰੂ ਦੀ ਬਾਣੀ 'ਤੇ ਤਰਕਾਂ ਸ਼ੁਰੂ ਕਰ ਦਿੱਤੀਆਂ...

ਇਸ ਸਾਧ ਨੂੰ ਪੁਛੋ, ਤੈਂ ਕਦੀ ਗੁਰਬਾਣੀ ਪੜ੍ਹੀ ਹੈ, 1429 ਪੰਨੇ ਗੁਰਬਾਣੀ ਨਾਲ ਭਰੇ ਪਏ ਨੇ, ਕੀ ਸਾਨੂੰ ਹਾਲੇ ਹੋਰ ਵੀ ਕਿਸੀ ਬਾਣੀ ਦੀ ਜ਼ਰੂਰਤ ਹੈ ਕਿ ਅਸੀਂ ਹੁਣ ਸ਼ਿਵ ਕੁਮਾਰ ਬਟਾਲਵੀ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਗਾਉਣ ਲੱਗ ਪਏ। ਸਭ ਨੂੰ ਪਤਾ ਹੈ ਕਿ ਸ਼ਿਵ ਕੁਮਾਰ ਬਟਾਲਵੀ ਭਾਂਵੇਂ ਚੰਗਾ ਲਿਖਦਾ ਸੀ, ਪਰ ਹੱਦ ਦਰਜੇ ਦਾ ਸ਼ਰਾਬੀ ਸੀ, ਕਿ ਐਸੀਆਂ ਲਿਖਤਾਂ ਜਿਹੜੀਆਂ ਕਿਸੀ ਕੁੜੀ ਦੇ ਇਸ਼ਕ 'ਚ ਗੜੁੱਚ ਹੋਣ, ਗੁਰੂ ਸਾਹਿਬ ਦੀ ਹਜ਼ੂਰੀ 'ਚ ਪੜ੍ਹਨੀਆਂ ਜਾਇਜ਼ ਨੇ? ਪਾਠਕ ਆਪ ਸੋਚਣ ਤੇ ਫੈਸਲਾ ਕਰਣ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top