Share on Facebook

Main News Page

ਘੱਗਾ ਜੀ ਤੁਸੀਂ ਕਿਸੇ ਦੇ ਧਰਮ ਵਿੱਚ ਦਖਲ-ਅੰਦਾਜ਼ੀ ਨਾ ਕਰੋ ! ਬਹੁਤੇ ਸਿਆਣੇ ਇਹੋ ਕਹਿੰਦੇ ਸੁਣੇ ਨੇ
-: ਪਰਮਜੀਤ ਸਿੰਘ ਉਤਰਾਖੰਡ

ਮਿਸਲਾਂ ਵੇਲੇ ਭਾਵੇਂ ਸਿੱਖ ਅਡੋ-ਅਡਰੇ ਸਨ, ਪਰ ਦੁਸ਼ਮਣ ਨਾਲ ਲੜਾਈ ਵੇਲੇ ਕੱਠੇ ਹੋ ਜਾਂਦੇ ਸਨ, ਉਸ ਵੇਲੇ ਦਾ ਅਖਾਣ ਸੀ- ਸਿੰਘ ਗੁਰੂ ਦੇ ਚੱਠੇ, ਖਾਣ ਪੀਣ ਨੂੰ ਵਖੋ ਵਖਰੇ, ਲ਼ੜਨ ਭਿੜਨ ਨੂੰ ਕੱਠੇ।

ਪਰ ਭੇਖੀ ਸਿੱਖਾਂ ਦੀ ਹਾਲਤ ਵੇਖੋ ਜ਼ਰਾ! ਅਮਰੀਕਾ ਦੇ ਪ੍ਰਚਾਰ ਦੌਰੇ ਦੇ ਦੌਰਾਨ ਇੱਕ ਬੱਚਿਤਰ ਨਾਟਕੀ, ਨਾਟਕੀ ਢੰਗ ਨਾਲ ਕਹਿੰਦਾ ਸੁਣਿਆ, ਜੀ! ਸਾਨੂੰ ਕੀ ਲੋੜ ਹੈ ਕਿਸੇ ਦੇ ਧਰਮ ਵਿੱਚ ਦਖਲ-ਅੰਦਾਜ਼ੀ ਕਰਣ ਦੀ। ਦੂਜੇ ਦਾ ਧਰਮ ਹੈ, ਉਹ ਜਿਦਾਂ ਮਰਜੀ ਰਵੇ ਕਿਸੇ ਨੂੰ (ਇਸ਼ਾਰਾ ਘੱਗਾ ਜੀ ਵੱਲ ਕਰਦਾ) ਕੀ ਹੱਕ ਹੈ ਆਪਣੀ ਟਾਂਗ ਅਣਾਉਣ ਦੀ, ਫਿਰ ਕੋਈ ਟੰਗ ਤਾਂ ਤੋੜੂਗਾ ਹੀ।

ਇਨ੍ਹਾਂ ਜਪਮਾਲੀਆਂ ਨੂੰ ਇਹ ਵੀ ਨਹੀਂ ਪਤਾ ਕੀ ਸਿੱਖੀ ਤਾਂ ਸਿੱਖ ਨੂੰ ਇਹੋ ਫਰਜ਼ ਸਮਝਾਉਂਦੀ ਆ ਰਹੀ ਹੈ, ਕਿ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਹਰਦੁਆਰ, ਪੁਰੀ ਤੇ ਸੁਮੇਰ ਪਰਬਤ ਜਾ ਕੇ, ਮੱਕੇ ਪਹੁੰਚ ਕੇ ਅਤੇ ਵੱਖ-ਵੱਖ ਸਥਾਨਾਂ ‘ਤੇ ਜਾ ਕੇ ਸੱਚ ਦਾ ਹੋਕਾ ਦਿਤਾ ਹੈ। ਕੀ ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਦੇ ਬਣਾਏ ਧਰਮ ਵਿੱਚ ਜਾ ਕੇ ਦਖਲ-ਅੰਦਾਜ਼ੀ ਦਿੱਤੀ ਹੈ, ਜਾਂ ਧਰਮ ਕੀ ਹੈ ਖੋਲ ਕੇ ਸਮਝਾਇਆ ਹੈ।

ਨਾਟਕੀਓ ਸਿੱਖੋ ਤੁਹਾਡੇ ਮੁਤਾਬਕ ਤਾਂ...

- ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥ ਨਾਰਦਿ ਕਹਿਆ ਸਿ ਪੂਜ ਕਰਾਂਹੀ ॥ ਅੰਧੇ ਗੁੰਗੇ ਅੰਧ ਅੰਧਾਰੁ ॥ ਪਾਥਰੁ ਲੇ ਪੂਜਹਿ ਮੁਗਧ ਗਵਾਰ ॥ ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ॥ (ਮਃ1, 556)
- ਛੋਡਹਿ ਅੰਨੁ ਕਰਹਿ ਪਾਖੰਡ ॥ ਨਾ ਸੋਹਾਗਨਿ ਨਾ ਓਹਿ ਰੰਡ ॥ (ਭਗਤ ਕਬੀਰ ਜੀ, 873)
- ਭਰਮਿ ਭੂਲੇ ਨਰ ਕਰਤ ਕਚਰਾਇਣ॥ ਜਨਮ ਮਰਣ ਤੇ ਰਹਤ ਨਾਰਾਇਣ॥ ੧॥ ਰਹਾਉ॥ (ਪੰਨਾ ੧੧੩੬)
- ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ॥ ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ॥ ੨॥ (ਪੰਨਾ ੪੮੪) ਆਦਿ..

...ਇਹ ਸਭ ਦੂਜੇ ਦੇ ਧਰਮਾਂ ਵਿੱਚ ਦਖਲ-ਅੰਦਾਜ਼ੀ ਹੀ ਹੈ?

ਦਖਲ-ਅੰਦਾਜ਼ੀ ਇਹ ਨਹੀਂ ਅਸਲ ਦਖਲ-ਅੰਦਾਜ਼ੀ ਤਾਂ ਇਹ ਹੈ, ਜੋ ਸਿੱਖੀ ਦੇ ਵਿਹੜੇ ਵਿੱਚ ਕੀਤੀ ਜਾ ਰਹੀ ਹੈ। ਤੇ ਕੋਈ ਜੁਰੱਤ ਵੀ ਨਹੀਂ ਕਰਦਾ-

- ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਦੇਹਧਾਰੀਆਂ ਦੀ ਗੱਦੀਆਂ, ਖੜਾਵਾਂ, ਖੁੰਡੀਆਂ ਰਖੱਣ ਦੀ ਦਖਲ-ਅੰਦਾਜ਼ੀ।
- ਗੁਰਦੁਆਰਿਆਂ ਦੇ ਵਿੱਚ ਪੁਰਨਮਾਸੀ, ਮਸਿਆ, ਸੰਗਰਾਦ ਤੇ ਰਖੜਪੁੰਨਿਆ, ਹੋਲੀ, ਦਵਾਲੀ, ਦਸ਼ਹਿਰਾ ਤੇ ਕਰਵਾਚੌਥ, ਸ਼ਰਾਧ ਮਨਾਉਣ ਦੀ ਦਖਲ-ਅੰਦਾਜ਼ੀ।
- ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਚੈਲੇਂਜ ਕਰਣ ਵਾਲੇ ਨਾਮਧਾਰੀ, ਨਿੰਰਕਾਰੀ, ਰਾਧਾ ਸੁਆਮੀਆਂ ਤੇ ਡੇਰੇ ਵਾਲਿਆਂ ਦੀ ਦਖਲ-ਅੰਦਾਜ਼ੀ।
- ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਾਂਗ ਹੋਰ ਸਰੂਪ ਬਣਾਕੇ ਉਸ ਤੇ ਵੀ ਗੁਰੂ ਗ੍ਰੰਥ ਸਾਹਿਬ ਲਿਖਣ ਦੀ ਦਖਲ-ਅੰਦਾਜ਼ੀ।
- ਸਿੱਖ ਰਹਿਤ-ਮਰਿਯਾਦਾ ਨੂੰ ਨਾ ਮੰਨਕੇ ਆਪਣੀ-ਆਪਣੀ ਮਰਿਯਾਦਾ ਦਾ ਢੋਲ ਪਿੱਟ ਕੇ, ਦੁਕਾਨਾਂ ਚਲਾਉਣ ਦੀ ਦਖਲ-ਅੰਦਾਜ਼ੀ।
- ਹੋਰ ਤਾਂ ਹੋਰ 2003 ਵਾਲੇ ਨਾਨਕਸ਼ਾਹੀ ਨੂੰ ਰੱਦ ਕਰਾ ਕੇ ਆਪਣੇ ਧੁਮਕੜੀ ਕੈਲੰਡਰ ਨੂੰ ਲਾਗੂ ਕਰਾਉਣ ਦੀ ਤੇ ਧੱਕੇ ਨਾਲ ਮਨਵਾਉਣ ਦੀ ਦਖਲ-ਅੰਦਾਜ਼ੀ।

ਕੱਟੜ ਹਿੰਦੂ ਜੱਥੇਬੰਦੀ (RSS) ਵੱਲੋਂ ਸਿੱਖੀ ਨੂੰ ਆਪਣੇ ਵਿੱਚ ਰਲਾਉਣ ਖਾਤਰ ਅਕਾਲੀ ਦਲ, ਸ੍ਰੋਮਣੀ ਕਮੇਟੀ ਤੇ ਤਖਤਾਂ ‘ਤੇ ਕਾਬਜਾਂ ਨੂੰ ਵਰਤ ਕੇ ਸਿੱਖੀ ਵਿੱਚ ਦਖਲ-ਅੰਦਾਜ਼ੀ ਕੀਤੀ ਜਾ ਰਹੀ ਹੈ, ਜਾਂ ਇੰਦਰ ਸਿੰਘ ਘੱਗਾ ਜੀ ਕਰ ਰਹੇ ਹਨ? ਜ਼ਰਾ ਸੋਚੋ ਪੰਥ ਤੇ ਪੰਥ ਦੇ ਹਾਲਾਤ ਵੇਖਕੇ, ਆਓ, ਰੱਲ਼ ਕੇ ਦੁਸ਼ਮਣ ਨੂੰ ਮਾਤ ਪਾਈਏ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top