Share on Facebook

Main News Page

ਮਾਮਲਾ ਹੋਂਦ ਚਿੱਲੜ ਸਿੱਖ ਕਤਲੇਆਮ ਦਾ
-: ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ੯੮੭੨੦ ੯੯੧੦੦

ਸੱਤ ਜੀਅ ਗੁਆ ਚੁੱਕੀ ਗੁੱਡੀ ਦੇਵੀ ਦਾ ਕਰੌਸ ਐਗਜਾਮੀਨ ਹੋਇਆ, ਅਗਲੀ ਸੁਣਵਾਈ ੨੭ ਸਤੰਬਰ ਨੂੰ

ਹਿਸਾਰ (੨੧ ਅਗਸਤ) ਨਵੰਬਰ ੧੯੮੪ ਨੂੰ ਕਾਗਰਸੀ ਹਾਕਮਾਂ ਅਤੇ ਉਹਨਾਂ ਦੇ ਚੇਲਿਆਂ ਵਲੋਂ ਕੀਤੇ ਬੇਗੁਨਾਹਾ ਦੇ ਕਤਲੇਆਮ, ਦੇ ਪੀੜਤ ਆਪਣੇ ਬੀਤੇ ਨੂੰ ਯਾਦ ਕਰ ਅੱਜ ਵੀ ਸਿਸਕਦੇ ਹਨ । ਹਰਿਆਣੇ ਵਿੱਚ ਸਿੱਖ ਕਤਲੇਆਮ ਦੀ ਜਾਂਚ ਲਈ ਸਰਕਾਰ ਦੁਆਰਾ ਨਿਯੁਕਤ ਕੀਤੇ ਟੀ.ਪੀ.ਗਰਗ ਕਮਿਸਨ ਅੱਗੇ 'ਕਤਲੇਆਮ ਪੀੜਤ' ਸਰਕਾਰੀ ਵਕੀਲਾਂ ਦੁਆਰਾ ਕੀਤੇ ਜਾਂਦੇ ਦਿਲ ਚੀਰਵੇਂ ਸੁਆਲਾਂ ਦੇ ਜੁਆਬ ਦਿੰਦੇ ਹੋਏ ਰੋਂਦੇ ਹਿਸਾਰ ਦੀ ਅਦਾਲਤ ਵਿੱਚ ਦੇਖੇ ਜਾ ਸਕਦੇ ਹਨ ।

ਅੱਜ ਅਦਾਲਤ ਵਿੱਚ ਆਪਣੇ ਸੱਤ ਜੀਅ ਗੁਆ ਚੁੱਕੀ ਗੁੱਡੀ ਦੇਵੀ ਨੇ ਸਿਸਕਦਿਆਂ ਅਦਾਲਤ ਨੂੰ ਦਸਿਆਂ ਕਿ ਉਸ ਦੇ ਪਰਿਵਾਰ ਦੇ ਸੱਤ ਜੀਅ ਉਸ ਹਨੇਰਗਰਦੀ ਦੀ ਭੇਂਟ ਹੋ ਚੁੱਕੇ ਹਨ । ਜਿਸ ਵਿੱਚ ਉਸ ਦੇ ਦਾਦਾ ਗੁਲਾਬ ਸਿੰਘ, ਪਿਤਾ ਸਰਦਾਰ ਸਿੰਘ,ਦੋ ਭਾਈ ਹਰਭਜਨ ਸਿੰਘ ਅਤੇ ਧਨ ਸਿੰਘ ਤਿੰਨ ਭੈਣਾ ਮੀਰਾਂ ਬਾਈ, ਸੁਰਜੀਤ ਕੌਰ ਅਤੇ ਦਯਾਵੰਤੀ ਸ਼ਾਮਿਲ ਸਨ ।

ਗੁੱਡੀ ਦੇਵੀ ਨੇ ਅਦਾਲਤ ਨੂੰ ਦੱਸਿਆ ਕਿ ਉਸ ਵਕਤ ਉਹ ਸਿਰਫ ਤੇਰਾਂ ਸਾਲਾਂ ਦੀ ਸੀ ਅਤੇ ਰਿਸਤੇਦਾਰੀ ਵਿੱਚ ਗਈ ਹੋਣ ਕਾਰਨ ਕਿਸਮਤ ਨਾਲ਼ ਬਚ ਗਈ । ਉਸ ਨੇ ਜੱਜ ਸਾਹਿਬ ਨੂੰ ਭਰੇ ਮਨ ਨਾਲ਼ ਦੱਸਿਆ ਕਿ ਇੱਕ ਇਕੱਲੀ ਨੇ ਮਾਂ, ਬਾਪ, ਦਾਦਾ, ਦਾਦੀ, ਭੈਣ, ਭਰਾਵਾਂ ਤੋਂ ਬਿਨਾ ਕਿਵੇਂ ੨੯ ਸਾਲ ਗੁਜਾਰੇ ਉਹ ਦੁੱਖ ਉਹ ਹੀ ਜਾਣਦੀ ਹੈ ਜਿਸ ਨੂੰ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ । ਉਸ ਨੇ ਜੱਜ ਸਾਹਿਬ ਨੂੰ ਅੱਗੇ ਦੱਸਿਆ ਕਿ ਉਹਨਾਂ ਦੇ ਪਿੰਡ 'ਧੋਲਹੇੜਾ ਤਹਿਸੀਲ ਬਾਵਲ' ਵਿੱਚ ਦੋ ਪਲਾਟ ਸਨ ਜਿਹਨਾਂ 'ਤੇ ਸਥਾਨਕ ਲੋਕਾਂ ਨੇ ਨਜਾਇਜ ਕਬਜਾ ਕੀਤਾ ਹੋਇਆ ਹੈ, ਜਿਸ ਦੇ ਕਾਗਜ਼ ਵੀ ਕਤਲੇਆਮ ਦੌਰਾਨ ਅਗਨਭੇਂਟ ਹੋ ਗਏ ਸਨ ਨੂੰ ਵੀ ਛੁਡਵਾਇਆ ਜਾਵੇ । ਜੱਜ ਸਾਹਿਬ ਨੇ ਪੀੜਤਾਂ ਨੂੰ ਬੜੇ ਧਿਆਂਨ ਪੂਰਵਕ ਸੁਣਿਆ ਅਤੇ ਕੇਸ ਦੀ ਅਗਲੀ ਸੁਣਵਈ ੨੭ ਸਤੰਬਰ ਤੇ ਪਾਈ ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top