Share on Facebook

Main News Page

ਘੱਗਾ ਜੀ ਤਾਂ ਕੋਰਟ ਵਿਚ ਜਵਾਬ ਦੇ ਹੀ ਦੇ ਦੇਣਗੇ, ਪਰ ਪੰਥਕ ਅਖਵਾਉਣ ਵਾਲੀ ਸਰਕਾਰ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾਏਗੀ ?
-: ਉਪਕਾਰ ਸਿੰਘ ਫਰੀਦਾਬਾਦ

ਬਚਿੱਤਰ ਨਾਟਕ ਸਮੇਤ ਉਨ੍ਹਾਂ ਸਾਰੇ ਧਾਰਮਕ ਗ੍ਰੰਥਾਂ ’ਤੇ ਰੋਕ ਲਗਣੀ ਚਾਹੀਦੀ ਹੈ ਜੋ ਮਨੁੱਖਤਾ ਲਈ ਖਤਰਨਾਕ ਹਨ .

ਫਰੀਦਾਬਾਦ : ਜਸਪ੍ਰੀਤ ਕੌਰ (22 ਅਗਸਤ 2013)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਪ੍ਰੌਫੈਸਰ ਇੰਦਰ ਸਿੰਘ ਘੱਗਾ ਦੇ ਲੇਖ ਵਿਚ ਜੋ ਕੁਝ ਬਿਆਨ ਕੀਤਾ ਹੈ ਉਹ ਸਚਾਈ ਹਿੰਦੂਆਂ ਦੇ ਆਪਣੇ ਧਾਰਮਕ ਗ੍ਰੰਥਾਂ ਵਿਚ ਵੀ ਦਰਜ ਹੈ ਪ੍ਰੋਫੈਸਰ ਇੰਦਰ ਸਿੰਘ ਘੱਗਾ ਨੇ ਤਾਂ ਇਸ ਸੱਚ ਨੂੰ ਲੋਕਾਂ ਸਾਹਮਣੇ ਲਿਆ ਕੇ ਆਇਨਾ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਬੀ.ਜੇ.ਪੀ ਲੀਡਰ ਜਿੰਨ੍ਹਾਂ ਨੇ ਘੱਗਾ ਜੀ ਖਿਲਾਫ 295 ਧਾਰਾ ਤਹਿਤ ਕੇਸ ਦਰਜ ਕਰਵਾਇਆ ਹੈ । ਉਨ੍ਹਾਂ ਨੂੰ ਸਭ ਤੋਂ ਪਹਿਲਾਂ ਉਨ੍ਹਾਂ ਧਾਰਮਕ ਗ੍ਰੰਥਾਂ ’ਤੇ ਵੀ ਬੈਨ ਲਾਉਣਾ ਚਾਹੀਦਾ ਹੈ ਜਿਸ ਵਿਚ ਮਨੁੱਖਤਾ ਦਾ ਚਰਿਤਰਘਾਣ ਕਰਣ ਵਾਲੀਆਂ ਗੱਲਾਂ ਦਰਜ ਹਨ। ਅਜਿਹਾ ਗੰਦ ਬਚਿੱਤਰ ਨਾਟਕ ਰਾਹੀਂ ਸਿੱਖੀ ਦੇ ਵਿਹੜੇ ਅੰਦਰ ਵੀ ਦਾਖਲ ਹੋ ਚੁੱਕਿਆ ਹੈ ਜੋ ਆਉਣ ਵਾਲੇ ਸਮੇਂ ਵਿਚ ਸਮੁੱਚੀ ਮਨੁਖਤਾ ਨੂੰ ਨੁਕਸਾਨ ਪਹੁਚਾਵੇਗਾ ।

ਸ. ਉਪਕਾਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਪੰਥਕ ਸਰਕਾਰ ਦਾ ਮੁਖੌਟਾ ਧਾਰਣ ਕੀਤੇ ਹੋਏ ਬਾਦਲਕੇ ਅਤੇ ਉਨ੍ਹਾਂ ਦੇ ਪੱਪੂ ਜੱਥੇਦਾਰਾਂ ਵੱਲੋਂ ਚੁਪੀ ਸਾਧਣੀ ਵੀ ਸ਼ਕ ਦੇ ਘੇਰੇ ਅੰਦਰ ਆਉਂਦੀ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਵੀ ਪੁਜਾਰੀਵਾਦ ਅਤੇ ਉਨ੍ਹਾਂ ਦੇ ਫੈਲਾਏ ਕੂੜ ਧਰਮ ਉਤੇ ਪੋਚਾ ਫੇਰਦਿਆਂ ਅਨੇਕਾਂ ਹਵਾਲੇ ਮਿਲਦੇ ਹਨ। ਕੀ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਤੇ ਵੀ ਰੋਕ ਲਾਈ ਜਾਵੇਗੀ ? ਕੀ ਉਦੋਂ ਵੀ ਪੰਥਕ ਅਖਵਾਉਣ ਵਾਲੀ ਸਰਕਾਰ ਚੁੱਪੀ ਬਣਾ ਕੇ ਰਖੇਗੀ ? ਉਨ੍ਹਾਂ ਕਿਹਾ ਕਿ ਜਿੰਨ੍ਹਾਂ ਲੋਕਾਂ ਨੇ ਪ੍ਰੋ. ਘੱਗਾ ਖਿਲਾਫ ਪਰਚਾ ਦਰਜ ਕਰਵਾਇਆ ਹੈ ਇਸ ਵਿਚ ਉਨ੍ਹਾਂ ਲੋਕਾਂ ਨੂੰ ਵਧੇਰੇ ਨੁਕਸਾਨ ਹੋਣਾ ਹੈ ਕਿਉਂਕਿ ਅਦਾਲਤ ਵਿਚ ਇਹ ਸਪਸ਼ਟ ਹੋ ਜਾਵੇਗਾ ਕਿ ਪ੍ਰੋ. ਘੱਗਾ ਵੱਲੋਂ ਲਿਖੇ ਲੇਖ ਦਾ ਹਵਾਲਾ ਹਿੰਦੂਆਂ ਦੇ ਧਾਰਮਕ ਗ੍ਰੰਥਾਂ ਤੋਂ ਹੀ ਲਿਆ ਗਿਆ ਸੀ।ਉਨ੍ਹਾਂ ਕਿਹਾ ਕਿ ਸਿੱਖ ਜਗਤ ਦੀਆਂ ਜਾਗਰੂਕ ਧਿਰਾਂ ਅਤੇ ਸੱਚ ਨੂੰ ਪਿਆਰ ਕਰਨ ਵਾਲੇ ਲੋਕ ਪ੍ਰੌਫੈਸਰ ਇੰਦਰ ਸਿੰਘ ਘੱਗਾ ਦੀ ਕ੍ਰਾਂਤੀਕਾਰੀ ਲੇਖਣੀ ਅਤੇ ਪ੍ਰਚਾਰ ਦੇ ਸ਼ੁਰੂ ਤੋਂ ਹੀ ਕਾਇਲ ਰਹੇ ਹਨ । ਉਨ੍ਹਾਂ ਨੇ ਹਮੇਸ਼ਾ ਹੀ ਆਪਣੀਆਂ ਕ੍ਰਾਂਤੀਕਾਰੀ ਲਿਖਤਾਂ ਰਾਹੀਂ ਧਰਮ ਵਿਚ ਆਈ ਗਿਰਾਵਟ ਨੂੰ ਉਭਾਰ ਕੇ ਸਮਾਜ ਨੂੰ ਆਇਨਾ ਵਿਖਾਉਣ ਦਾ ਕੰਮ ਕੀਤਾ ਹੈ, ਉਨ੍ਹਾਂ ਦਾ ਮਕਸਦ ਕਿਸੇ ਦੀ ਭਾਵਨਾਵਾਂ ਨੂੰ ਠੇਸ ਪੁਜਾਉਣਾ ਨਹੀਂ ਸਗੋਂ ਮਨੁੱਖਤਾ ਦੇ ਭਲੇ ਲਈ ਸੱਚ ਨੂੰ ਉਜਾਗਰ ਕਰਨਾ ਹੈ ਇਸ ਲਈ ਇਸ ਸੱਚ ਨੂੰ ਸਾਹਮਣੇ ਲਿਆਉਣ ਲਈ ਸਮੁੱਚੀਆਂ ਜਾਗਰੂਕ ਧਿਰਾਂ ਨੂੰ ਉਨ੍ਹਾਂ ਦੇ ਨਾਲ ਡਟ ਕੇ ਖੜਾ ਹੋਣਾ ਚਾਹੀਦਾ ਹੈ।

ਜਿਕਰਯੋਗ ਹੈ ਕਿ ਪ੍ਰੋਫੈਸਰ ਘੱਗਾ ਦੀ ਜਮਾਨਤ ਲਈ ਮੋਗਾ ਦੀ ਕੋਰਟ ਵਿਚ ਲੱਗਭਗ 100 ਤੋਂ ਵੱਧ ਇਕੱਤਰ ਹੋਏ ਜਾਗਰੂਕ ਵੀਰ ਅਤੇ ਜੱਥੇਬੰਦੀਆਂ ਜੋ ਕਿ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਆਏ ਸਨ ਨੇ ਵਕੀਲ ਰਾਹੀਂ ਪ੍ਰੋ.ਘੱਗਾ ਦੀ ਜਮਾਨਤ ਦੀ ਕਾਗਜੀ ਕਾਰਵਾਈ ਨੂੰ ਪੂਰਾ ਕੀਤਾ ਅਤੇ ਇਕ ਦੋ ਦਿਨ ਵਿਚ ਜਮਾਨਤ ਮਿਲਨ ਦੀ ਸੰਭਾਵਣਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top