ਸੁੱਤੀ
ਬੇਹੋਸ਼ ਕੌਮ ਦਾ "ਦੂਜਾ ਗੁਰੂ" ਦਰਬਾਰ ਸਾਹਿਬ ਜੀ ਦੇ ਦੁਆਲੇ ਹੀ ਕਿਸੇ ਛਾਪੇ ਖਾਨੇ ਦੀ
ਪੈਦਾਇਸ਼ ਹੈ। ਸਵੀਕਾਰ ਕਰੋ ਜਾਂ ਵਿਰੋਧ, ਇਹ ਤੁਹਾਡੀ ਮਰਜੀ। ਇਹ ਤੁਹਾਡੀ ਅਤੇ ਸਿੱਖੀ ਦੀ
ਅਸਮਤ 'ਤੇ ਹਮਲਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ। ਗੁਰੂ ਗ੍ਰੰਥ ਸਾਹਿਬ ਜੀ
ਦੇ ਸਿੱਖੋ! ਮਰ ਚੁੱਕੀ ਜ਼ਮੀਰ ਅਤੇ ਡੁੱਬਦੀਆਂ ਕੌਮਾਂ ਦੀ ਇਹ ਹੀ ਨਿਸ਼ਾਨੀ ਹੁੰਦੀ ਹੈ ਕਿ
ਉਹ ਅਪਣੇ ਗੁਰੂਆਂ ਅਤੇ ਪੀਰ ਪੈਗੰਬਰਾਂ ਦਾ ਅਪਮਾਨ ਵੇਖ ਕੇ ਵੀ ਖਾਮੋਸ਼ ਪਈਆਂ ਰੰਹਿਦੀਆਂ
ਨੇ।
ਇਹ ਪੋਸਟ ਦੀ ਸ਼ਾਇਦ ਨਿਖੇਧੀ ਵੀ ਕੀਤੀ ਜਾਏਗੀ, ਕਿਉਂਕਿ ਸਾਨੂੰ ਇਹੋ
ਜਿਹੇ "ਅਵੇਅਰਨੇਸ" ਦੀ ਲੋੜ ਨਹੀਂ ਹੈ, ਅਸੀਂ ਤਾਂ ਸਿਰਫ ਬੇਹੋਸ਼ ਹਾਂ, ਹੱਲੀ ਮਰੇ ਥੋੜੀ
ਹੀ ਹਾਂ।
ਸਾਡੇ ਨਾਲੋ ਤਾਂ ਉਹ ਹਿੰਦੂ ਕੱਟੜਵਾਦੀ ਚੰਗੇ ਹਨ, ਜੋ ਘੱਗਾ ਜੀ ਦੇ
ਸੱਚ ਲਿਖਣ 'ਤੇ ਵੀ ਉਨਾਂ ਉੱਤੇ ਪਰਚਾ ਦਾਖਿਲ ਕਰਵਾ ਸਕਦੇ ਹਨ। ਅਸੀ ਤਾਂ ਆਪ ਹੀ ਅਪਣਾਂ
ਦੂਜਾ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਪੈਦਾ ਕਰ ਚੁਕੇ ਹਾਂ। ਇਸ ਕੂੜ ਗ੍ਰੰਥ
ਨੂੰ "ਦਸਮ ਦੀ ਬਾਣੀ" ਕਹਿ ਕੇ ਸਰਬੰਸਦਾਨੀ ਗੁਰੂ ਦਾ ਮਜਾਕ ਉਡਾ ਰਹੇ ਹਾਂ।
ਭਲਿਉ ! ਜਰਾ ਇਸ "ਕੂੜ" ਨੂੰ ਖੋਲ ਕੇ ਪੱੜ੍ਹ ਤਾਂ ਲਵੋ! ਇਸ ਵਿੱਚ ਲਿਖਿਆ ਕੀ ਕੀ ਹੋਇਆ
ਹੈ ?