Share on Facebook

Main News Page

ਬਾਦਲ ਜੀ, ਸਿੱਖ ਕੌਮ ਦਾ ਬੇੜਾ ਤਾਂ ਨਾ ਰੋਹੜੋ...
-: ਸ੍ਰ. ਸੁਰਿੰਦਰ ਸਿੰਘ "ਖਾਲਸਾ" ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ: 97287 43287, 94662 66708

ਸਾਡੇ ਸਭ ਤੋਂ 'ਪਿਆਰੇ-ਪਿਆਰੇ "ਬਾਦਲ" ਜੀ, ਤੁਹਾਡੇ ਸਭ ਵਾਰੇ ਨਿਆਰੇ ਬਾਦਲ ਜੀ ।
ਸੀ, ਐਮ, ਦੀ ਕੁਰਸੀ ਦੇ ਸਹਾਰੇ "ਬਾਦਲ" ਜੀ, ਫਖਰ-ਏ ਕੌਮ ਦੇ ਕਾਰੇ "ਬਾਦਲ" ਜੀ ।
ਤੁਸੀਂ ਰੱਜ-ਰੱਜ ਹਕੂਮਤਾਂ ਮਾਨੋਂ, ਪਰ ਕੌਮ ਦਾ ਬੇੜਾ ਤਾਂ ਨਾ ਰੋਹੜੋ...............
ਹੱਥ ਬੰਨ੍ਹ ਬੇਨਤੀ ਆ ਬਾਦਲ ਜੀ, ਸਿੱਖ ਕੌਮ ਦਾ ਬੇੜਾ ਤਾਂ ਨਾ ਰੋਹੜੋ...............

ਲੋਕਾਂ ਦੇ ਲੀਡਰ ਕਰੋੜਾਂ ਦੇ ਘਪਲੇ ਕਰਦੇ ਨੇ, ਕੋਈ ਇਤਰਾਜ਼ ਨਹੀਂ ਤੁਸੀਂ ਵੀ ਕਰ ਸਕਦੇ ਹੋ ।
ਉਹ ਗੱਦੀਆਂ ਦਿੰਦੇ ਧੀਆਂ ਪੁਤੱਰਾਂ ਨੂੰ, ਕੋਈ ਇਤਰਾਜ਼ ਨਹੀਂ ਤੁਸੀਂ ਵੀ ਏਦਾਂ ਕਰ ਸਕਦੇ ਹੋ ।
ਇਨ੍ਹਾਂ ਗੱਦੀਆਂ ਪਿੱਛੇ "ਬਾਦਲ" ਜੀ, ਸਿੱਖਾਂ ਨੂੰ ਰਗੱੜੇ ਲਗਾਨਾ ਛੋੜੋ...............
ਹੱਥ ਬੰਨ੍ਹ ਬੇਨਤੀ ਆ 'ਬਾਦਲ' ਜੀ, ਸਿੱਖ ਕੌਮ ਦਾ ਬੇੜਾ ਨਾ ਰੋਹੜੋ...............

ਚੇਲੇ ਬਣ ਗਏ 'ਆਸ਼ੂ ਤੋਸ਼' ਦੇ ਤੁਸੀਂ, 'ਸੌਦਾ ਸਾਧ' ਦੀਆਂ ਹਾਜ਼ਰੀਆਂ ਭਰਦੇ ਹੋ ।
"ਵੋਟਾਂ" ਦੇ ਲਈ ਲੇਲ੍ਹੜੀਆਂ ਕਢਦੇ ਹੋ, "ਕੁਰਸੀਆਂ" ਦੇ ਲਈ ਤਰਲੇ ਕਰਦੇ ਹੋ ।
ਲੀਡਰ ਬਣ ਜਾਉ ਆਮ ਜਨਤਾ ਦੇ, ਪਾਖੰਡੀਆਂ ਦਾ ਖਹਿੜਾ ਛੋੜੋ .............
ਹੱਥ ਬੰਨ੍ਹ ਬੇਨਤੀ ਆ 'ਬਾਦਲ' ਜੀ, ਸਿੱਖ ਕੌਮ ਦਾ ਬੇੜਾ ਤਾਂ ਨਾ ਰੋਹੜੋ..............

ਸਿਰ ਤੇ ਬੈਠਾਇਆ ਹੈ ਸਿੱਖਾਂ ਨੇ, ਗੰਢ ਤੁੱਪ ਕਰ ਲਈ ਤੁਸਾਂ ਗੈਰਾਂ ਨਾਲ ।
ਸਿੱਖ "ਮਸਲੇ" ਤੁਸੀਂ ਵਿਸਾਰ ਦਿੱਤੇ, ਗਲਵਕੜੀ ਪਾ ਲਈ ਤੁਸਾਂ ਗੈਰਾਂ ਨਾਲ ।
ਗੈਰਾਂ ਨੂੰ ਵੀ ਨਾਲ ਮਿਲਾਉ ਜੀ ਸਦਕੇ, ਪਰ ਆਪਣਿਆਂ ਦਾ ਦਿਲ ਤਾਂ ਨਾ ਤੋੜੋ...............
ਹੱਥ ਬੰਨ੍ਹ ਬੇਨਤੀ ਆ "ਬਾਦਲ" ਜੀ, ਸਿੱਖ ਕੌਮ ਦਾ ਬੇੜਾ ਤਾਂ ਨਾ ਰੋਹੜੋ..............

ਤੁਸੀਂ ਲੁਟੱਦੇ ਕੁਟੱਦੇ ਸਿਖਾਂ ਨੂੰ, ਨਾਲੇ ਇਨ੍ਹਾਂ ਦੀਆਂ ਵੋਟਾਂ ਤੇ ਹੀ ਰਾਜ ਕਰੋਂ ।
ਕਿਵੇਂ "ਗੁਲਾਮ" ਇਨ੍ਹਾਂ ਨੂੰ ਰਖਣਾ ਏ, "ਦੁਸ਼ਮਣਾਂ ਨਾਲ ਰਲ ਜਾਲ ਸਾਜ ਕਰੋਂ ।
ਭਲਾ ਨਹੀਂ ਕਰ ਸਕਦੇ ਕੌਮ ਦਾ, ਤੁਸੀਂ ਬੁਰਾ ਵੀ ਕਰਨਾ ਛੋੜੋ..............
ਹੱਥ ਬੰਨ੍ਹ ਬੇਨਤੀ ਆ 'ਬਾਦਲ' ਜੀ, ਕੌਮ ਦਾ ਬੇੜਾ ਤਾਂ ਨਾ ਰੋਹੜੋ..............

ਪਹਿਲਾਂ "ਚੰਦੂਆਂ'-ਗੰਗੂਆਂ" ਮਰਵਾਇਆ ਸੀ, ਇਤਿਹਾਸ ਦੇ ਪੰਨੇ ਬੋਲਦੇ ਨੇ ।
ਲੱਖ ਛੁਪਕੇ ਵੀ ਜੋ ਕਰਮ ਕਰੋਂ, ਇਤਿਹਾਸ ਕਾਰ ਹੀ ਪੜਦੇ ਖੋਲ੍ਹਦੇ ਨੇ ।
ਤੁਸੀਂ ਬਣਕੇ ਸਾਡੇ ਅਪਣੇ ਹੀ,ਨਾ ਅਪਣਿਆਂ ਦੀ ਕਿਸਮਤ ਫੋੜੋ................
ਹੱਥ ਬੰਨ੍ਹ ਬੇਨਤੀ ਆ ਬਾਦਲ" ਜੀ, ਕੌਮ ਦਾ ਬੇੜਾ ਤਾਂ ਨਾ ਰੋਹੜੋ...............

ਪਟਖਣੀਆਂ ਦਿੰਦੇ ਪੁਰਾਣੇ ਸਾਥੀਆਂ ਨੂੰ, ਮੋਢੇ 'ਚੜ੍ਹਕੇ ਜਿੰਨ੍ਹਾਂ ਦੇ, ਰਾਜ ਕਰਦੇ ਹੋ ।
ਜੋ "ਸ਼ਹੀਦ" ਹੋਏ ਤੁਹਾਡੇ ਨਾਹਰਿਆਂ ਤੇ,ਉਨ੍ਹਾਂ ਦੀਆਂ 'ਲਾਸ਼ਾਂ' ਦੇ, ਸੌਦੇ ਕਰਦੇ ਹੋ ।
ਨਾ ਪੁੱਤ ਮਰਵਾਉ ਬੇਗਾਨੇ ਤੁਸੀਂ, ਨਾ ਵਾਅਦੇ ਕਰਕੇ ਤੋੜੋ..............
ਹੱਥ ਬੰਨ੍ਹ ਬੇਨਤੀ ਆ 'ਬਾਦਲ' ਜੀ, ਕੌਮ ਦਾ ਬੇੜਾ ਤਾਂ ਨਾ ਰਹੜੋ..............

ਅਪਣੀ ਭਾਈ ਵਾਲ ਪਾਰਟੀ ਤੋਂ, ਕੁੱਝ ਨਾ ਕੁੱਝ ਤਾਂ ਸਿਖਿਆ ਲੈ ਲਉ ।
ਉਹ ਅਹਿਸਾਨ ਮੰਨਦੇ ਅਪਣੇ ਲੋਕਾਂ ਦਾ, ਤੁਸੀਂ ਵੀ ਏਹੋ ਸਿਖਿਆ ਲੈ ਲਉ ।
ਪਤੀ ਪਤਨੀ ਦਾ ਰਿਸ਼ਤਾ ਨਿਭਾਉ ਜੀ ਸਦਕੇ, ਸਾਨੂੰ ਸਾਡੇ ਹਾਲ ਤੇ ਛੋੜੋ..............
ਹੱਥ ਬੰਨ੍ਹ ਬੇਨਤੀ ਆ "ਬਾਦਲ" ਜੀ, ਕੌਮ ਦਾ ਬੇੜਾ ਤਾਂ ਨਾ ਰੋਹੜੋ..............

ਘਰ ਅਪਣੇ ਦਾ "ਰਾਖਾ" ਸਮਝਿਆਂ ਸੀ, ਤੁਹਾਡਾ ਕਰਕੇ ਅਸੀ ਵਸਾਹ ਰਹਿ ਗਏ ।
ਲਗੱਦੈ ਚੋਰ ਤੇ ਕੁੱਤੀ ਰਲ ਗਏ ਨੇ, ਤਾਹੀਉੂ "ਲੁਟੇਰੇ ਮੱਲ ਕੇ ਰਾਹ ਬਹਿ ਗਏ ।
ਬਹੁਤ ਠੱਗੀਆਂ ਬੱਗੀਆਂ ਮਾਰ ਲਈਆਂ ਹੁਣ ਤਾਂ ਮੁਹਾਰਾਂ ਮੋੜੋ..............
ਹੱਥ ਬੰਨ੍ਹ ਬੇਨਤੀ ਆ ਬਾਦਲ ਜੀ ਕੌਮ ਦਾ ਬੇੜਾ ਤਾਂ ਨਾ ਰੋਹੜੋ..............

ਕਬਜ਼ਾ ਕਰਕੇ "ਸ਼੍ਰੋਮਣੀ ਕਮੇਟੀ" ਤੇ, ਸਭ ਲੁੱਟ ਦੇ ਦਰਵਾਜੇ ਖੋਹਲ ਦਿੱਤੇ ।
"ਸਾਧ ਲਾਣੇ" ਨਾਲ ਪਾ ਸਾਂਝ ਤੁਸਾਂ, ਸਭ "ਸਿੱਖੀ ਸਿਧਾਂਤ" ਨੇ ਰੋਲ ਦਿੱਤੇ ।
ਇਕ ਘਰ ਡਾਇਨ ਵੀ ਛੱਡ ਜਾਂਦੀ ਕ੍ਰਿਪਾ ਕਰਕੇ ਇਹ ਘਰ ਤਾਂ ਛੋੜੋ..............
ਹੱਥ ਬੰਨ੍ਹ ਬੇਨਤੀ ਆ "ਬਾਦਲ" ਜੀ, ਕੌਮ ਦਾ ਬੇੜਾ ਤਾਂ ਨਾ ਰੋਹੜੋ.............

ਤੁਸੀਂ ਕਹਿਕੇ ਪੰਥ ਚੋਂ ਵਿਦਵਾਨ ਛੇਕੇ, ਨਾਲੇ ਕੇਸ ਕਈ ਤਰ੍ਹਾਂ ਦੇ ਕੀਤੇ ਨੇ ।
ਜਿਹੜਾ ਧੱਕਾ ਸਿੱਖਾਂ ਨਾਲ ਕਰੇ, ਉਸਨੂੰ ਲਗਦੇ ਤਰੱਕੀ ਦੇ ਫੀਤੇ ਨੇ ।
ਜੋ ਰੀਤ ਜੁਗਾਂ ਦੀ ਬਣ ਗਈ ਏ, ਇਸ ਰੀਤ ਨੂੰ ਹੁਣ ਤਾਂ ਤੋੜੋ...............
ਹੱਥ ਬੰਨ੍ਹ ਬੇਨਤੀ ਆ"ਬਾਦਲ" ਜੀ, ਸਿੱਖ ਕੌਮ ਦਾ ਬੇੜਾ ਤਾਂ ਨਾ ਰੋਹੜੋ...................

ਅਪਣੇ "ਨੌਕਰਾਂ" ਤੋਂ ਮੰਗ "ਸਨਮਾਨ" ਲੈਣਾ, ਮਾਲਕ ਦੀ ਹੇਠੀ ਹੁੰਦੀ ਐ ।
ਫਖਰ-ਏ ਕੌਮ ਲਿਆ ਦਿਹਾੜੀ ਦਾਰਾਂ ਤੋਂ, ਲਗਦੈ ਰਿਸ਼ਵਤ ਐਠੀ ਹੁੰਦੀ ਐ ।
ਇਤਨਾ ਵੀ ਨਾ ਗਿਰ ਜਾਉ ਤੁਸੀਂ, ਗੋਡੇ ਕਹਿਣ ਕਿ ਉਠਣਾ ਛੋੜੋ...............
ਹੱਥ ਬੰਨ੍ਹ ਬੇਨਤੀ ਆ "ਬਾਦਲ ਜੀ, ਕੌਮ ਦਾ ਬੇੜਾ ਤਾਂ ਨਾ ਰੋਹੜੋ...............

ਪਾਣੀ ਗੋਡੀ ਦੀ ਲੋੜ ਜਿਸ ਬਾਗ ਨੂੰ ਸੀ, ਤੁਸੀਂ ਤੇਲ ਜੜੀਂ ਪਾ ਬਹਿ ਗਏ ।
ਤੁਹਾਡੀ ਕਰਤੂਤ ਨੇ ਬਾਗ ਸੁਕਾ ਦਿੱਤਾ, ਕੁਝ ਚੰਦ ਹੀ "ਬੂਟੇ" ਰਹਿ ਗਏ ।
"ਸੁਰਿੰਦਰ ਸਿੰਘ" ਕਹੇ ਬਾਦਲ ਜੀ, ਸਿੱਖਾਂ ਦੀ ਹੋਰ ਨਾ ਬਾਂਹ ਮਰੋੜੋ..............
ਹੱਥ ਬੰਨ੍ਹ ਬੇਨਤੀ ਆ "ਬਾਦਲ" ਜੀ, ਕੌਮ ਦਾ ਹੋਰ ਨਾ ਬੇੜਾ ਰੋਹੜੋ.............


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top