ਕਈ ਪਾਠਕਾਂ ਨੇ ਸੋਚਣਾ ਖੌਰੇ ਖ਼ਾਲਸਾ ਨਿਊਜ਼ ਵਾਲਿਆਂ ਨੂੰ ਰਸਮ ਪਗੜੀ
ਦਾ ਮਤਲਬ ਨਹੀਂ ਪਤਾ। ਜੀ ਨਹੀਂ, ਸਾਨੂੰ ਪਤਾ ਹੈ, ਕਿ ਰਸਮ ਪਗੜੀ ਕਦੋਂ ਹੁੰਦੀ ਹੈ, ਜਦੋਂ
ਕਿਸੇ ਪਰਿਵਾਰ 'ਚ ਪਿਓ ਦੀ ਮੌਤ ਹੋ ਜਾਵੇ, ਤਾਂ ਫਿਰ ਪਰਿਵਾਰ ਦੇ ਵੱਡੇ ਪੁੱਤਰ ਨੂੰ ਪੱਗ
ਬੰਨ੍ਹ ਕੇ ਇਹ ਰਸਮ ਕੀਤੀ ਜਾਂਦੀ ਹੈ, ਕਿ ਅੱਜ ਤੋਂ ਬਾਅਦ ਘਰ ਦੀਆਂ ਜ਼ਿੰਨੇਵਾਰੀਆਂ ਇਸ
ਪੁੱਤਰ ਦੇ ਸਿਰ।
ਜਦੋਂ ਤੱਕ ਗਿਆਨੀ ਮੱਲ ਸਿੰਘ ਦਰਬਾਰ ਸਾਹਿਬ ਹੈਡ ਗ੍ਰੰਥੀ ਸਨ, ਉਦੋਂ ਤੱਕ ਉਨ੍ਹਾਂ ਦੀ
ਥੋੜ੍ਹੀ ਬਹੁਤੀ ਸਾਖ਼ ਬਣੀ ਹੋਈ ਸੀ, ਪਰ ਜਿਸ ਦਿਨ ਤੋਂ ਉਨ੍ਹਾਂ ਨੇ ਆਪਣੇ ਗੁਰੂ 'ਤੇ ਉਂਗਲੀ
ਚੱਕੀ ਅਤੇ ਬਾਦਲ ਦੇ ਪੈਰੀਂ ਪਏ, ਤੇ ਕੇਸਗੜ੍ਹ ਸਾਹਿਬ ਤੋਂ ਬਾਦਲ ਦੇ ਪੱਪੂ ਬਣੇ, ਉਨ੍ਹਾਂ
ਦੀ ਸਿੱਖ ਕੌਮ ਤੋਂ ਰਸਮ ਪਗੜੀ ਹੋ ਗਈ। ਗੁਰੂ ਸਾਹਿਬ ਦੀ ਛਤਰ ਛਾਇਆ ਛੱਡ ਕੇ ਬਾਦਲ ਦੀ
ਛਤਰੀ ਹੇਠ ਜਿਹੜਾ ਵੀ ਆਇਆ, ਉਸਦੀ ਉਸੇ ਦਿਨ ਰਸਮ ਪਗੜੀ ਹੋ ਗਈ ਸਮਝੋ।