Share on Facebook

Main News Page

ਪ੍ਰੋ: ‘ਘੱਗਾ’ ਸਾਹਿਬ ਉਤੇ ਪਰਚਾ ਦਰਜ ਕਿਉਂ ?
-: ਹਾਂਗ ਕਾਂਗ ਸਿੱਖ ਐਸੋਸੀ਼ਏਸ਼ਨ

ਹਾਂਗ ਕਾਂਗ (ਬਲਦੇਵ ਸਿੰਘ ਬੁੱਧ ਸਿੰਘ ਵਾਲਾ) 23 ਅਗਸਤ- ਪ੍ਰੋ; ਘੱਗਾ ਦੀ ਗ੍ਰਿਫਤਾਰੀ ਦਾ ਰੋਸ ਪ੍ਰਗਟ ਕਰਨ ਵਾਸਤੇ ‘ਹਾਂਗ ਕਾਂਗ ਸਿੱਖ ਐਸੋਸੀਏਸ਼ਨ’ ਦੀ ਮੀਟਿੰਗ ਹੋਈ। ਅਤੇ ਪ੍ਰ; ਘੱਗਾ ਅਤੇ ‘ਮਾਲਵਾ ਮੇਲ ਦੇ ਸੰਪਾਦਕ ਫੂਲ ਮਿੱਤਲ’ ਤੇ ਮਕੁੱਦਮਾਂ ਦਾਇਰ ਕਰਨ ਦੀ ਨਿਖੇਦੀ ਕੀਤੀ। ਅਤੇ ਕਿਹਾ ਕਿ ‘ਜਦੋਂ ਵੀ ਕੋਈ ਸੱਚ ਬੋਲਦਾ ਹੈ। ਜਾਂ ਅੰਧ ਵਿਸਵਾਸਾਂ ਬਾਰੇ ਚਾਨਣਾ ਪਾਉਂਦਾ ਹੈ ਤਾਂ ਪੁਜਾਰੀ ਜਮਾਤ ਜਾਂ ੳੇਹਨਾ ਦੇ ਸੇਵਕਾਂ ਨੂੰ ਚੰਗਾ ਨਹੀਂ ਲਗਦਾ। ਅਤੇ ਉਦੋਂ ਹੀ ਪੁਜਾਰੀ ਜਮਾਤ ਜਾਂ ਲਾਈ ਲੱਗ ਲੋਕ ਸੱਚ ਬੋਲਣ ਜਾ ਲਿਖਣ ਵਾਲੇ ਨੂੰ ਮਰਨ ਮਾਰਨ ਉਤੇ ਉਤਰ ਆਉਂਦੇ ਹਨ! ਅੰਧਵਿਸ਼ਵਾਸ਼ੀ ਲੋਕ ਪਹਿਲਾਂ ਤਾਂ ਸੱਚ ਬੋਲਣ ਵਾਲੇ ਉਤੇ ਮੁਕੱਦਮਾਂ ਚਲਾਉਂਦੇ ਹਨ। ਅਤੇ ਜਦੋਂ ਸੱਚ ਬੋਲਣ ਵਾਲੇ ਨੂੰ ਅਦਾਲਤ ਬਰੀ ਕਰ ਦਿੰਦੀ ਹੈ ਤਾਂ ਇਹ ਲੋਕ ਸੱਚ ਦਾ ਮੂੰਹ ਸਦਾ ਵਾਸਤੇ ਬੰਦ ਕਰਨ ਵਾਸਤੇ ਮੌਤ ਦੀ ਘਾਟ ਉਤਾਰ ਦਿੰਦੇ ਹਨ!

ਤਾਜ਼ੀ ਖ਼ਬਰ ਦੇ ਮੁਤਾਬਿਕ ਮਹਾਂਰਾਸ਼ਰ ਦੇ ਰਹਿਣ ਵਾਲਾ ਸ੍ਰੀ ‘ਨਰਿੰਦਰ ਦਾਭੋਲਕਰ’ ਨੂੰ 20 ਅਗਸਤ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ! ਉਹ ਵੀ ਮਹਾਂਰਾਸ਼ਟਰ ਦੇ ਲੋਕਾਂ ਨੂੰ ਭਰਮ ਜਾਲ ਵਿੱਚੋਂ ਕੱਢਣਾ ਚਾਹੁੰਦਾ ਸੀ। ਕਿਉਂਕਿ ਮਹਾਂਰਾਸਟਰ ਦੇ ਲੋਕ ਬਹੁਤ ਜਿ਼ਆਦਾ ਵਹਿਮਾਂ ਭਰਮਾ ਵਿੱਚ ਫਸੇ ਹੋਏ ਹਨ। ਉੁਸਨੇ ਅੰਧਵਿਸ਼ਵਾਸ਼ ਵਾਸਤੇ ਕਾਨੂੰਨ ਬਨਾਉਣ ਵਾਸਤੇ ਵੀ ਕਿਹਾ ਸੀ ਪਰ 8 ਸਾਲ ਬੀਤ ਜਾਣ ਬਾਅਦ ਵੀ ਬਣਿਆ ਨਹੀਂ? ਪਰ ਮਰਨ ਤੋਂ ਬਾਅਦ ਕਾਨੂੰਨ ਬਣਾ ਵੀ ਦਿੱਤਾ ਕਿ ‘ਜੋ ਜਾਦੂ ਟੂਣੇ ਜਾਂ ਕਾਲੇ ਜਾਦੂ ਦਾ ਪ੍ਰਚਾਰ ਕਰਦਾ ਹੈ ਉਸਨੂੰ ਜੇਲ੍ਹ ਭੇਜਿਆ ਜਾਵੇਗਾ’! ਸ੍ਰੀ ‘ਦਬੋਲਕਰ’ ਦੀ ਜਿੱਤ ਹੋਈ ਚਲੋ ਮਰਨ ਤੋਂ ਬਆਦ ਹੀ ਸਹੀ। ਇਵੇਂ ਹੀ ਬਾਈਬਲ ਵਿੱਚ ਲਿਖਿਆ ਸੀ ਕਿ ‘ਸੂਰਜ ਧਰਤੀ ਦੁਆਲੇ ਘੁੰਮਦਾ ਹੈ’ ਪਰ ਇਸ ਗੱਲ ਨੂੰ ਇਟਲੀ ਦੇ ਸ਼ਹਿਰ ‘ਪੀਸਾ’ ਦੇ ਮਿਸਟਰ ‘ਗਲੈਲੀਓ ਗਲੀਲੀ’ ਨੇ ਗਲਤ ਸਾਬਤ ਕਰਕੇ ਕਿਹਾ ‘ਸੂਰਜ ਖੜ੍ਹਾ ਹੈ ਧਰਤੀ ਉਸ ਦੁਆਲੇ ਘੁੰਮਦੀ ਹੈ’ ਤਾਂ ਪੁਜਾਰੀ ਜਮਾਤ ਜਾਂ ਧਰਮ ਦੇ ਠੇਕੇਦਾਰਾਂ ਨੇ ੳਸਨੂੰ ਘਰ ਵਿੱਚ ਕੈਦ ਕਰ ਦਿੱਤਾ,ਉਸਦੀਆਂ ਕਿਤਾਬਾਂ ਤੇ ਪਾਬੰਦੀ ਲਗਾ ਦਿੱਤੀ! ਅਤੇ 8 ਸਾਲ ਬਾਅਦ ਉਹ ਸੰਨ 1642 ਨੂੰ ਘਰ ਵਿੱਚ ਹੀ ਮਰ ਗਿਆ ਸੀ! ਕਿਊਕਿ ‘ਇਸਨੇ ਬਾਈਬਲ’ ਵਿੱਚ ਲਿਖੀ ਗੱਲ ਨੂੰ ਗਲਤ ਆਖਕੇ ਅਪਮਾਨ ਕੀਤਾ ਹੈ’ ਪਰ ਉਸ ਦੇ ਮਰਨ ਤੋਂ ਬਾਅਦ ਇਹ ਗੱਲ ਸਹੀ ਨਿਕਲੀ ਅਤੇ ਬਾਈਬਲ ਵਿੱਚ ਸੋਧ ਕਰਨੀ ਪਈ ਸੀ ! ਸੁਕਰਾਤ ਨੂੰ ਵੀ ਤਾਂ ਸੱਚ ਨੂੰ ਕਾਇਮ ਰੱਖਣ ਵਾਸਤੇ ਜ਼ਹਿਰ ਦਾ ਪਿਆਲਾ ਪੀਕੇ ਮੌਤ ਨੂੰ ਕਬੂਲਿਆ ਸੀ।

ਸ੍ਰੀ ਗੁਰੂ ਨਾਨਕ ਜੀ ਨੂੰ ਵੀ ਬਾਬਰ ਦੀ ਜੇਲ੍ਹ ਵਿੱਚ ਸੱਚ ਬੋਲਣ ਵਾਸਤੇ ਜਾਣਾ ਪਿਆ! ਜਿਸ ਲੇਖ ਤੇ ਪ੍ਰੋ: ਘੱਗਾ ਤੇ ਪਰਚਾ ਦਰਜ ਹੋਇਆ ਹੈ ਉਹ ਰੱਖੜੀ ਬਾਰੇ ਲੇਖ 2010 ਵਿੱਚ ਘੱਗਾ ਦੀ ਲਿਖੀ ਕਿਤਾਬ ਵਿੱਚ ਛਪਿਆ ਸੀ ਕਿਸੇ ਨੇ ਪਰਚਾ ਦਰਜ ਨਹੀ ਕੀਤਾ? ਪਰ ਅੱਜ ਕਰ ਦਿੱਤਾ? ਪਰਚਾ ਨਿੱਜੀ ਕਿੜ ਕੱਢਣ ਵਾਸਤੇ ਦਰਜ ਕਰਵਾਇਆ ਗਿਆ, ਕਿਉਂਕਿ ਕੁਛ ਬਾਘਾ ਪੁਰਾਣਾ ਨਿਵਾਸੀ (ਜਿੱਥੋਂ ‘ਮਾਲਵਾ ਮੇਲ’ ਛਪਦਾ ਹੈ) ਉਹ ਲੋਕ ਸ੍ਰੀ ‘ਫੂਲ ਮਿੱਤਲ’ ਤੇ ਵੀ ਲਗਦੇ ਹਨ, ਕਿਉਂਕਿ ਸ੍ਰੀ ‘ਫੂਲ ਮਿੱਤਲ’ ਹਮੇਸ਼ਾਂ ਹੀ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕਢਦੇ ਹਨ। ਜੋ ਕਿ ਸਥਾਨਕ ਲੋਕਾਂ ਨੂੰ ਪਸੰਦ ਨਹੀਂ! ਇਸ ਪਰਚੇ ਦਰਜ ਕਰਨ ਦੇ ਪਿੱਛੇ ਸਾਡੇ ਸਿੱਖ ਵੀ ਹੋ ਸਕਦੇ ਹਨ, ਜੋ ਕਿ ਸ੍ਰੀ ‘ਫੂਲ ਮਿੱਤਲ’ ਦੀ ਸਚਾਈ ਨਹੀਂ ਸੁਣ ਸਕਦੇ, ਕਿਉਂਕਿ ਕਈ ਸਿੱਖ ਚੋਲੇ ਪਾਕੇ, ਲੰਮੀਆਂ ਦਾੜ੍ਹੀਆਂ ਅਤੇ ਵੱਡੀਆਂ ਕ੍ਰਿਪਾਨਾ ਪਾਕੇ ਦੇਖਣ ਨੂੰ ਤਾਂ ਸਿੱਖ ਹਨ, ਪਰ ਹਨ ‘ਕੇਸਾਧਾਰੀ ਹਿੰਦੂ’, ਜੋ ਕਿ ਸਿੱਖ ਕੌਮ ਨੂੰ ਵਹਿਮਾਂ ਭਰਮਾਂ ਵਿੱਚ ਪਾਈ ਰੱਖਣਾ ਚਾਹੁੰਦੇ ਹਨ। ਦੱਖਣੀ ਭਾਰਤ ਵਿੱਚ ਵਸਦੇ ਬਹੁਤ ਸਾਰੇ ਹਿੰਦੁਆਂ ਨੂੰ ਪਤਾ ਨਹੀਂ ਕਿ ਰੱਖੜੀ ਕੀ ਹੁੰਦੀ ਹੈ?

ਪਿਛੇ ਜਿਹੇ ਲੋਕ ਹੇਮਕੁੰਟ ਜਾ ਰਹੇ ਸਨ। ਮੀਂਹ ਹਨੇਰੀ ਬਹੁਤ ਸੀ। ਨੌਜਵਾਨ ਹੇਮਕੰਟ ਦੇ ਦਰਸ਼ਨਾ ਨੂੰ ਜਾ ਰਹੇ ਸਨ। ਕਈ ਲੋਕ ਉਪਰੋਂ ਖਤਰਾ ਦੇਖਕੇ ਵਾਪਸ ਆ ਗਏ ਸਨ ਅਤੇ ਉਪਰ ਜਾਣ ਵਾਲਿਆਂ ਨੂੰ ਕਿਹਾ ‘ਭਾਈ ਉਪਰ ਖਤਰਾ ਹੈ ਅਸੀਂ ਵਾਪਸ ਆ ਗਏ ਹਾਂ ਨਾ ਜਾਵੋ। ਪਰ ਨੌਜਵਾਨ ਕਹਿੰਦੇ ਸਾਡੀ ਰੱਖਿਆ ਰੱਬ ਕਰੇਗਾ ਤੇ ਚੜ੍ਹਾਈ ਚੜ ਗਏ, ਕੁਛ ਚਿਰ ਬਾਅਦ ਸਾਰਿਆਂ ਦੀਆਂ ਲਾਸ਼ਾਂ ਰੁੜ੍ਹਦੀਆਂ ਦੇਖੀਆਂ ਗਈਆਂ!

ਇਸ ਸਮਾਗਮ ਵਿੱਚ ਹਾਂਗ ਕਾਂਗ ਸਿੱਖ ਐਸੋਸੀ਼ਏਸ਼ਨ ਦੇ ਪ੍ਰਧਾਨ ਜੰਗਬਹਾਦਰ ਸਿੰਘ, ਖਜ਼ਾ਼ਨਚੀ ਜਗਰੂਪ ਸਿੰਘ, ਸੱਤਪਾਲ ਸਿੰਘ ‘ਢਿੱਲੋਂ’, ਪ੍ਰਭਦਿਆਲ ਸਿੰਘ, ਜੁਝਾਰ ਸਿੰਘ, ਕਰਤਾਰ ਸਿੰਘ ਭਾਲਾ, ਨਿਰਮਲ ਸਿੰਘ ਨਿੰਮਾਂ, ਮਲਕੀਤ ਸਿੰਘ ਮੁੰਡਾ ਪਿੰਡ, ਨਿਸ਼ਾਂਨ ਸਿੰਘ, ਨਿਰਮਲ ਸਿੰਘ ਮੁੰਡਾ ਪਿੰਡ, ਗੁਰਭੇਜ ਸਿੰਘ ਪਟਿਆਲਾ,ਸ਼ੈਰੀ ਸੰਧੂ, ਗਾਇਕ ਰਣਜੀਤ ਔਜਲਾ, ਸੁਖਬੀਰ ਸਿੰਘ ਸੰਪਾਦਕ ਸਾਂਝ, ਅਮਰਜੀਤ ਗ੍ਰੇਵਾਲ ਸੰਪਾਦਕ ਪੰਜਾਬੀ ਚੇਤਨਾ, ਰਾਣਾ ਸਰਕਾਰੀਆ, ਗੈਰੀ ਸੰਧੂ, ਵੱਸਣ ਸਿੰਘ ਮੱਲਮੋਰੀ, ਅਵਤਾਰ ਸਿੰਘ ਸੰਗਤਪੁਰਾ, ਗੁਰਦੇਵ ਸਿੰਘ ਮਾਲੂਵਾਲ, ਬਲਬੀਰ ਸਿੰਘ ਮਾਨਸਾ, ਮਾਸਟਰ ਜਗਤਾਰ ਸਿੰਘ ਢੁੱਡੀਕੇ ਅਤੇ ਮੀਡੀਆ ਸਕੱਤਰ ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਤੋਂ ਇਲਾਵਾ ਹੋਰ ਬਹੁਤ ਸਾਰੇ ਮੈਬਰਾਂ ਨੇ ਹਿੱਸਾ ਲਿਆ। ਅਤੇ ਅਪੀਲ ਕੀਤੀ ਹੈ ਕਿ ਪ੍ਰੋ: ਇੰਦਰ ਸਿੰਘ ‘ਘੱਗਾ’ ਤੇ ਹੋਇਆ ਪਰਚਾ ਰੱਦ ਹੋਣਾ ਚਾਹੀਦਾ ਹੈ! ਅਤੇ ਵਿਦਵਾਨਾ ਦੀਆਂ ਗੱਲਾਂ ਉਤੇ ਗੌਰ ਕਰਨਾ ਚਾਹੀਦਾ ਹੈ!


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top