Share on Facebook

Main News Page

ਆਸਾ ਰਾਮ ਦੇ ਬੁਲਾਰੇ ਖਿਲਾਫ ਧਾਰਮਿਕ ਭਾਵਨਾ ਭੜਕਾਉਣ ਦਾ ਮਾਮਲਾ ਦਰਜ ਕਰਨ ਦੀ ਕੀਤੀ ਮੰਗ

* ਸ੍ਰੀ ਅਕਾਲ ਤਖਤ ਦਾ ਜਥੇਦਾਰ ਵਿਦੇਸ਼ ਯਾਤਰਾ ‘ਤੇ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਫੋਨ ਬੰਦ

ਅੰਮ੍ਰਿਤਸਰ 24 ਅਗਸਤ (ਜਸਬੀਰ ਸਿੰਘ) ਵਿਵਾਦਿਤ ਸਾਧ ਆਸਾ ਰਾਮ ਬਾਪੂ ਦੇ ਬੁਲਾਰੇ ਬੀਬੀ ਨੀਲਮ ਦੂਬੇ ਵੱਲੋਂ ਇੰਡੀਆ ਨਿਯੂਜ਼ ਚੈਨਲ ਤੇ ਬੀਤੇ ਕਲ ਹੋਈ ਪ੍ਰਾਇਮ ਟਾਈਮ ਡਿਬੇਟ ਦੌਰਾਨ ਆਸਾਰਾਮ ਬਾਪੂ ਵਲੋਂ ਨਾਬਾਲਿਗ ਬੱਚੀ ਦੇ ਜਬਰ ਜਿਨਾਹ ਦੇ ਲਗ ਰਹੇ ਦੋਸ਼ਾ ਦਾ ਬਚਾਉ ਕਰਦੇ ਹੋਏ ਸਿੱਖ ਗੁਰੂ ਸਾਹਿਬ ਬਾਰੇ ਗਲਤ ਅਤੇ ਮੰਦੀ ਸ਼ਬਦਾਵਲੀ ਦੀ ਵਰਤੋਂ ਕਰਕੇ ਉਸ ਸਾਧ ਦੀ ਤੁਲਨਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕਰਨ ਨੂੰ ਲੈ ਕੇ ਸਿੱਖ ਧਰਮ ਦੇ ਸਿਧਾਤਾਂ ਤੇ ਗਹਿਰੀ ਸੱਟ ਦੱਸਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਸ਼ਾਸਕ ਅਜਮੇਰ ਸਿੰਘ ਵੱਲੋਂ ਦਿੱਲੀ ਦੇ ਸੰਸਦ ਮਾਰਗ ਥਾਣੇ ਵਿਖੇ ਨਿਉੂਜ਼ ਚੈਨਲ ਅਤੇ ਨੀਲਮ ਦੁਬੇ ਖਿਲਾਫ ਸ਼ਕਾਇਤ ਪੱਤਰ ਦੇ ਕੇ ਧਾਰਮਿਕ ਭਾਵਨਾ ਭੜਕਾਉਣ ਦੀ ਧਾਰਾ 153 ਏ, 153ਬੀ, 295ਏ, 298 ਅਤੇ 505 ਦੇ ਤਹਿਤ ਕਾਰਵਾਈ ਕਰਕੇ ਤੁਰੰਤ ਨੀਲਮ ਦੁਬੇ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ।

ਜਦੋਂ ਸਿੱਖਾਂ ਦੀ ਸਰਵ ਉੱਚ ਸੰਸਥਾ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਅਧਿਕਾਰੀ ਗੂੜੀ ਗਲਫਤ ਦੀ ਨੀਦ ਸੁੱਤੇ ਪਏ ਹਨ ਤਾਂ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਜਿੰਮੇਵਾਰੀ ਨਿਭਾਉਦਿਆ ਬੀਬੀ ਨੀਲਮ ਦੂਬੇ ਖਿਲਾਫ ਦਰਖਾਸਤ ਦੇ ਕੇ ਪਹਿਲ ਕਦਮੀ ਕਰਦਿਆ ਸਿੱਖ ਗੁਰੂ ਸਾਹਿਬਾਨ ਬਾਰੇ ਉੂਲ ਜਲੂਲ ਬੋਲਣ ਦਾ ਕੜਾ ਨੋਟਿਸ ਲੈਦਿਆ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਜਿਕਰਯੋਗ ਹੈ ਕਿ ਨੀਲਮ ਦੁਬੇ ਨੇ ਬੀਤੇ ਕਲ ਬਾਪੂ ਆਸਾ ਰਾਮ ਦੇ ਬਲਾਤਕਾਰ ਦੇ ਸਬੰਧ ਵਿੱਚ ਹੋ ਰਹੀ ਟੀ ਵੀ ਬਹਿਸ ਦੌਰਾਨ ਕਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਨੂੰ ਕੜਾਹੇ ਵਿਚ ਪਾ ਕੇ ਜਲਾਇਆ ਗਿਆ ਸੀ ਅਤੇ ਭਗਵਾਨ ਗੌਤਮ ਬੁੱਧ ਤੇ ਵੀ ਜਬਰ ਜਿਨਾਹ ਦੇ ਆਰੋਪ ਲਗੇ ਸੀ ਜਿਸ ਕਰਕੇ ਉਨਾਂ ਨੇ ਜੇਲ ਵੀ ਕੱਟੀ ਸੀ ਤੇ ਇਸ ਕਰਕੇ ਉਨਾਂ ਦੇ ਖਿਲਾਫ ਵੀ ਤੁਰੰਤ ਵਰੰਟ ਤਮੀਲ ਹੋਣੇ ਚਾਹੀਦੇ ਹਨ। ਇਸ ਪੱਤਰ ਵਿਚ ਸਿੱਖ ਸਿਧਾਤਾਂ ਅਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਅਖੌਤੀ ਸਾਧ ਦੀ ਚੇਲੀ ਵੱਲੋਂ ਸਿੱਖ ਧਰਮ ਬਾਰੇ ਕੀਤੀ ਗਈ ਦੁਸ਼ਣਬਾਜ਼ੀ ਨੂੰ ਗੈਰ ਜ਼ਰੂਰੀ, ਗੈਰ ਕਾਨੂੰਨੀ ਅਤੇ ਸਿੱਖਾ ਦੇ ਹਿਰਦਿਆਤੇ ਸੱਟ ਮਾਰਨ ਵਾਲਾ ਦੱਸਿਆ ਗਿਆ ਹੈ, ਜਿਸ ਕਰਕੇ ਸੰਸਾਰ ਭਰ ਵਿਚ ਵੱਸਦੇ ਸਿੱਖਾ ਦੇ ਮਨ ਵਿਚ ਰੋਸ ਪੈਦਾ ਹੋਇਆ ਹੈ। ਪੁਲਿਸ ਨੂੰ ਇਸ ਬਹਿਸ ਨਾਲ ਸੰਬਧਿਤ ਸਾਰੇ ਰਿਕਾਰਡ ਨੂੰ ਜਬਤ ਕਰਨ ਦੀ ਅਪੀਲ ਕਰਦੇ ਹੋਏ ਨਿਊਜ਼ ਚੈਨਲ ਵੱਲੋਂ ਜਾਣ ਬੁਝ ਕੇ ਇਸ ਪ੍ਰੋਗਰਾਮ ਦਾ ਪ੍ਰਸਾਰਨ ਜਾਰੀ ਰੱਖਣ ਅਤੇ ਆਸਾ ਰਾਮ ਤੋਂ ਵੀ ਇਸ ਮਸਲੇ ਤੇ ਸਫਾਈ ਲੈਣ ਦੀ ਮੰਗ ਵੀ ਕੀਤੀ ਗਈ ਹੈ।

ਇਸੇ ਤਰਾ ਸ਼ਰੋਮਣੀ ਅਕਾਲੀ ਦਲ ਪੰਚ ਪਰਧਾਨੀ ਦੇ ਮੀਤ ਪਰਧਾਨ ਤੇ ਹਮੇਸ਼ਾਂ ਹੀ ਪੰਥਕ ਪਰੰਪਰਾਵਾਂ ਤੇ ਪਹਿਰਾ ਦੇਣ ਵਾਲੇ ਸ੍ਰ ਬਲਦੇਵ ਸਿੰਘ ਸਿਰਸਾ ਨੇ ਵੀ ਕਿਹਾ ਕਿ ਗੁਰੂ ਸਾਹਿਬ ਬਾਰੇ ਭੱਦੀ ਟਿੱਪਣੀ ਕਰਨ ਤੇ ਸਿੱਖ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ਵਾਲੀ ਇਸ ਬੀਬੀ ਦੇ ਖਿਲਾਫ ਤੁਰੰਤ ਮੁਕੱਦਮਾ ਦਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਇਸ ਸਬੰਧ ਵਿੱਚ ਬਿਨਾਂ ਕਿਸੇ ਦੇਰੀ ਤੋਂ ਕਾਰਵਾਈ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਵਾਏ ਤਾਂ ਕਿ ਭਵਿੱਖ ਵਿੱਚ ਕੋਈ ਹੋਰ ਅਜਿਹੀ ਹਰਕਤ ਕਰਨ ਦੀ ਹਿੰਮਤ ਨਾ ਕਰੇ।

ਇਸ ਸਬੰਧ ਵਿੱਚ ਜਦੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਬਾਰੇ ਜਾਣਕਾਰੀ ਮਿਲੀ ਕਿ ਉਹ ਵਿਦੇਸ਼ ਯਾਤਰਾ ਤੇ ਗਏ ਹੋਏ ਹਨ ਅਤੇ ਸ਼ਰੋਮਣੀ ਕਮੇਟੀ ਦੇ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦਾ ਫੋਨ ਕੋਟ ਕਪੂਰੇ ਦੇ ਫਾਟਕ ਵਾਂਗ ਬੰਦ ਪਾਇਆ ਗਿਆ। ਕੁਝ ਸੂਚਨਾਵਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਅਕਾਲ ਤਖਤ ਦੇ ਦਫਤਰ ਵਿੱਚ ਇਸ ਸਬੰਧ ਵਿੱਚ ਬਹੁਤ ਸਾਰੇ ਟੈਲੀਫੂਨ ਸੁਨੇਹੇ ਤੇ ਫੈਕਸਾਂ ਆਈਆ ਹਨ, ਪਰ ਜਥੇਦਾਰ ਜੀ ਦੀ ਗੈਰਹਾਜਰੀ ਵਿੱਚ ਹੇਠਲਾ ਸਟਾਫ ਕੋਈ ਵੀ ਕਾਰਵਾਈ ਕਰਨ ਤੋਂ ਅਸਮੱਰਥ ਰਿਹਾ।


ਟਿੱਪਣੀ:

ਸਿੱਖੋ, ਤੁਸੀਂ ਅਖੌਤੀ ਜਥੇਦਾਰਾਂ ਦੀ ਉਡੀਕ ਹੀ ਕਰਦੇ ਰਹਿਓ, ਕਿ ਉਹ ਆਕੇ ਤੁਹਾਡੀ ਬਹੁੜੀ ਕਰਨਗੇ। ਹਾਲੇ ਵੀ ਕੋਈ ਕਸਰ ਬਾਕੀ ਹੈ? ਪੱਪੂ ਗੁਰਬਚਨ ਸਿੰਘ ਤੇ ਇਕਬਾਲ ਸਿੰਘ ਦੋਵੇਂ ਚੁੱਪ ਚਪੀਤੇ ਅਮਰੀਕਾ ਪਹੁੰਚੇ ਹੋਏ ਨੇ, ਕਿਸੇ ਲਿਫਾਫੇ ਦੀ ਭਾਲ 'ਚ।

ਕਿ ਬਾਘਾ ਪੁਰਾਣਾ ਵਿੱਚ ਪ੍ਰੋ. ਘੱਗਾ ਦੇ ਖਿਲਾਫ ਕਾਰਵਾਈ ਕਰਨ 'ਚ ਕਿਸੇ ਦੀ ਇਜ਼ਾਜ਼ਤ ਲਈ ਗਈ ਸੀ, ਅਗਲਿਆਂ ਨੇ ਫੱਟ ਦੇਣੀ ਸ਼ਿਕਾਇਤ ਕੀਤੀ ਤੇ ਘੱਗਾ ਜੀ ਗਿਰਫਤਾਰ। ਤੇ ਸਿੱਖ ਪੱਪੂਆਂ 'ਤੇ ਆਸ ਲਾਏ ਬੈਠੇ ਹਨ। ਇਹੀ ਤਾਂ ਹਨ ਕੌਮ ਦੀ ਬੇੜੀ 'ਚ ਵੱਟੇ ਪਾਉਣ ਵਾਲੇ। ਲੱਖ ਲਾਹਨਤ ਐਸੇ ਲੋਕਾਂ 'ਤੇ ਜਿਹੜੇ ਅੱਜ ਵੀ ਇਨ੍ਹਾਂ ਕੋਲੋਂ ਆਸ ਲਾਈ ਬੈਠੇ ਨੇ।

ਖ਼ਾਲਸਾ ਨਿਊਜ਼ ਟੀਮ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top