ਮਿਸ
ਭਾਵਨਾ ... ਹਾਲ ਓ ਪਾਹਰਿਆ ...
ਪਹਿਲੀ ਆਵਾਜ਼ .....ਕੀ ਹੋਇਆ ?
ਮਿਸ ਭਾਵਨਾ ...ਓਹਨੇ ਮੈਨੂੰ
ਛੇੜਿਆ ।
ਦੂੱਜੀ ਆਵਾਜ਼... ਅੱਛਾ ! ਕੀਹਨੇ ?
ਮਿਸ ਭਾਵਨਾ ..ਜਵਾਨ ਬਾਬੇ ਨੇ
।
ਪਹਿਲੀ ਆਵਾਜ਼... ਪਰ ਕਿਹਾ ਕੀ ?
ਮਿਸ ਭਾਵਨਾ ...ਮੈਨੂੰ ਠੇਸ
ਪਹੁੰਚਾਈ ..ਬਾਬਾ ਕਹਿੰਦਾ ਰੱਖੜੀ ਦਾ ਤਿਓੁਹਾਰ, ਔਰਤਾਂ ਦੇ ਮਾਨਸਿਕ ਤੋਰ ਤੇ ਗੁਲਾਮ ਹੋਣ
ਦਾ ਪ੍ਰਤੀਕ ਹੈ ।
ਪਹਿਲੀ ਆਵਾਜ਼....ਅੱਛਾ ! ਪਰ ਹੈ ਤਾਂ ਇਹ ਸਚ ਹੀ ।
ਮਿਸ ਭਾਵਨਾ ...ਪਰ ਓਹਨੇ ਤਾਂ
ਸਾਡੇ ਗ੍ਰੰਥਾ 'ਤੇ ਹਮਲਾ ਵੀ ਕੀਤਾ ।
ਪਹਿਲੀ ਆਵਾਜ਼.....ਪਰ ਬੀਬੀ ਇਹ ਸਭ ਕੁਝ ਤਾਂ ਇਸੇ ਗ੍ਰੰਥਾਂ ਵਿੱਚ ਲਿਖਿਆ ।
ਮਿਸ ਭਾਵਨਾ....ਪਰ ਮੈਂ ਤੇ
ਛਿੜ ਗਈ ਨਾ ।
ਦੂੱਜੀ ਆਵਾਜ਼..ਫੇਰ ਕੀ ਕਰੀਏ ?
ਮਿਸ ਭਾਵਨਾ.....ਲਾ ਦਿਓ 295 ਅ ਤੇ ਡੱਕ ਦਿਓ ਅੰਦਰ
।
ਪਹਿਲੀ ਆਵਾਜ਼.....ਪਰ ਇਹ ਤਾਂ ਬੋਲਣ ਦੀ ਆਜ਼ਾਦੀ 'ਤੇ ਹਮਲਾ ।
ਮਿਸ ਭਾਵਨਾ ...ਮੇਰੇ ਕੋਲ ਵੋਂਟਾਂ ਨੇ ।
ਦੂੱਜੀ ਆਵਾਜ਼.. (ਕੁਝ ਸੋਚਦੇ ਹੋਏ ) ............ਹਮ ਮ੍ਮ੍ਮ੍ਮਮ ਗੱਲ ਤੇ ਮਿਸ ਭਾਵਨਾ
ਤੇਰੀ ਸੋਚਣ ਵਾਲੀ ਐ ।
ਪਹਿਲੀ ਆਵਾਜ਼.....ਇਹ ਤਾਂ ਸਰਾਸਰ ਬੇਇਨ੍ਸਾਫ਼ੀ ਹੋਵੇਗੀ ।
ਮਿਸ ਭਾਵਨਾ .....ਦੇਖ ਲਓ......
ਝੂਠ, ਹਨੇਰਾ, ਸਾਜਿਸ਼, ਗੁੰਡਾਗਰਦੀ, ਲੁੱਚਪੁਣਾ, ਮਜ਼ਹਬੀ ਜਨੂੰਨ, ਮੇਰੇ ਨਾਲ ਖੜੇ ਨੇ।
ਦੂੱਜੀ ਆਵਾਜ਼....ਲੈ ਬੀਬੀ ਮੈ ਕਦੋਂ ਮਨਾ ਕੀਤਾ ? ਜੋ ਤੂੰ ਕਿਹਾ ਸੱਤ ਬਚਨ। ਮੈਂ ਹੁਣੇ
ਆਡਰ ਕਰਦਾਂ।
ਪਹਿਲੀ ਆਵਾਜ਼......ਪਰ ਬੀਬੀ ਤੂੰ ਛਿੜੇ ਜਾਣ ਤੋਂ ਬਚਣ ਲਈ ਕਿਹੜੀ-ਕਿਹੜੀ ਗੱਲ ਤੋਂ ਪਿਛਾ
ਛੁਡਾਵੇਂਗੀ, ਇਥੇ ਤਾਂ "੧ਓ ਤੋਂ ਲੈ ਕੇ ਤਨੁ ਮਨੁ ਥੀਵੈ ਹਰਿਆ"
ਤੱਕ ਸਾਰੀ ਦੀ ਸਾਰੀ ਨਾਨਕ ਬਾਣੀ 295ਅ ਦੇ ਘੇਰੇ ਅੰਦਰ ਆਉਂਦੀ ਹੈ। ਤੂੰ ਆਪਣਾ ਹੀ ਕੋਈ
ਹੱਲ ਕੱਢ, ਤੂੰ ਤੇ ਪਹਿਲਾ ਤੋਂ ਹੇ ਛਿੜੀ-ਛੜਾਈ ਐਂ.....................