Share on Facebook

Main News Page

"ਪੰਥਕ ਏਕਤਾ" - ਸਮੇਂ ਦੀ ਲੋੜ

ਭਗਤ ਕਬੀਰ ਜੀ ਦਾ ਵੀਚਾਰ ਕਿਨਾਂ ਸੱਚ ਹੋ ਨਿਬੜਿਆ ਹੈ, ਕਿ ਵੱਖ ਵੱਖ ਨਿਖੜ ਕੇ ਗੜੇ ਧਰਤੀ ‘ਤੇ ਡਿਗਦੇ ਹਨ, ਪਰ ਜਦੋਂ ਜ਼ਰਾ ਸੇਕ ਲਗਦਾ ਹੈ, ਤਾਂ ਪਿਘਲ ਕੇ ਪਾਣੀ ਬਣ, ਆਪਸ ਵਿੱਚ ਜੁੜਕੇ ਇਕ ਵਹਿਣ {ਕੂਲ} ਬਣ ਟੁਰਦੇ ਹਨ ਅਤੇ ਸਮੁੰਦਰ ਤੱਕ ਪਹੁੰਚ ਪੈਦਾ ਕਰ ਲੈਂਦੇ ਹਨ।

ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗਈ ਸਭ ਭੂਲਿ
ਓਰਾ ਗਰਿ ਪਾਨੀ ਭਇਆ ਜਾਇ ਮਿਲਿਓ ਢਲਿ ਕੂਲਿ

ਬਿਪਰਵਾਦੀ ਸੋਚ ਵਲੋਂ ਸ੍ਰੀ ਗਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ‘ਤੇ ਹੋ ਰਹੇ ਲਗਾਤਾਰ ਹਮਲੇ,

- ਭਾਂਵੇਂ ਉਹ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਹੋਵੇ,
- ਭਾਂਵੇਂ ਸਿੱਖੀ ਵਿੱਚ ਦੇਹਧਾਰੀ ਪਖੰਡੀ ਬਾਬਿਆਂ ਦਾ ਵੱਧਦਾ ਰੁਝਾਨ ਹੋਵੇ, 
- ਭਾਂਵੇਂ ਇਤਿਹਾਸ ਵਿੱਚ ਬ੍ਰਾਹਮਣਵਾਦੀ ਸੋਚ ਦੀ ਮਿਲਾਵਟ ਹੋਵੇ,
- ਭਾਂਵੇਂ ਸਿੱਖ ਵਿਦਵਾਨਾਂ ‘ਤੇ ਹੋ ਰਹੇ ਸ਼ਾਰੀਰਕ ਅਤੇ ਮਾਨਸਿਕ ਹਮਲੇ ਹੋਣ,
- ਭਾਂਵੇਂ ਸਿੱਖਾਂ ਨਾਲ ਦੂਜੇ ਨੰਬਰ ਦੇ ਸ਼ਹਿਰੀਆਂ ਵਾਲਾ ਸਲੂਕ ਹੋਵੇ,

ਇਨ੍ਹਾਂ ਸਭ ਪਿੱਛੇ ਸਰਕਾਰ, ਅਖੌਤੀ ਧਾਰਮਿਕ ਲੀਡਰ ਅਤੇ ਸਿੱਖ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਦਾ ਹੱਥ ਹੈ। ਜਿਵੇਂ ਪਿਛੇ ਜਿਹੇ ਭਾਈ ਹਰਜਿੰਦਰ ਸਿੰਘ ਮਾਝੀ ਨਾਲ ਬਦਸਲੂਕੀ ਹੋਈ ਅਤੇ ਹੁਣ ਪ੍ਰੋ. ਇੰਦਰ ਸਿੰਘ ਘੱਗਾ ‘ਤੇ ਧਾਰਾ 295 ਏ ਦਾ ਕੇਸ, ਗੁਰਮਤਿ ਸਿਧਾਂਤ ਨੂੰ ਸੱਟ ਮਾਰਨ ਦੀ ਕੋਸਿਸ਼ ਕੀਤੀ ਗਈ, ਪਰ ਇਸ ਅਨਿਯਾਏ ਦੇ ਸੇਕ ਨੂੰ “ਓਰਾ ਗਰ” ਦੀ ਤਰ੍ਹਾਂ ਵੱਖ ਵੱਖ ਜੱਥੇਬੰਦੀਆਂ ਵਿਚ ਬੈਠੇ ਜਾਗਰਤ ਵੀਰਾਂ ਨੇ “ਓਰਾ ਗਰ ਪਾਣੀ ਭਇਆ” ਵਾਂਗੂ ਇਕੱਠੇ ਹੋਕੇ ਇਕ ਸ਼ਕਤੀ ਸ਼ਾਲੀ ਵਹਿਣ ਬਣਾ ਦਿੱਤਾ।

ਇਸ ਹਲੂਣੇ ਨੇ ਸਾਬਤ ਕਰ ਦਿਤਾ ਹੈ, ਕਿ ਜਾਗਰਤ ਵਿਚਾਰ ਧਾਰਾ ਬੇਸ਼ਕ ਵੱਖ ਵੱਖ ਰੂਪਾਂ ਵਿਚ ਵੱਖ ਵੱਖ ਟਿਕਾਣਿਆਂ ‘ਤੇ ਬੈਠੀ ਹੋਵੇ, ਪਰ ਕਿਸੇ ਧਿਰ ਨੂੰ ਭੀ ਸੇਕ ਲੱਗਣ ‘ਤੇ ਮਿਲਕੇ ਦਰੀਆ ਦਾ ਵਹਿਣ ਬਣ ਸਕਦੀ ਹੈ।

ਅਸੀਂ ਵਿਦੇਸ਼ਾਂ ‘ਚ ਬੈਠੇ ਕੁੱਛ ਜਾਗਰਤ ਵੀਰਾਂ ਅਤੇ ਜਾਗਰਤ ਸੰਸਥਾਵਾਂ ਨੇ ਵੀਚਾਰ ਕੀਤੀ ਹੈ, ਕਿ ਕਿਉਂ ਨਾ ਮਿਲ ਕੇ ਇਸ ਜਾਗਰਤ ਵਹਿਣ ਨੂੰ ਇਕ ਦਿਸ਼ਾ ਦਿੱਤੀ ਜਾਵੇ, ਜਿਸ ਨਾਲ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਘਰ ਘਰ ਪਹੁੰਚੇ ਅਤੇ ਇਸ ਵਿਚਾਰਧਾਰਾ ਨੂੰ ਪ੍ਰਣਾਏ ਸਿੱਖ, ਬੇਖੌਫ ਹੋ ਗੁਰੂ ਦੀ ਗਲ ਕਰ ਸਕਣ।

ਇਸ ਨੂੰ ਮੁੱਖ ਰੱਖਦਿਆਂ ਆਉਣ ਵਾਲੇ ਮਹੀਨਿਆਂ ‘ਚ ਇਕ ਵਿਸ਼ਾਲ ਕਾਨਫਰੰਸ ਰੱਖੀ ਜਾਣ ਦੀ ਯੋਜਨਾ ਬਣਾ ਰਹੇ ਹਾਂ, ਜਿਸ ਵਿੱਚ ਸਾਰੇ ਜਾਗਰੂਕ ਸਿੱਖਾਂ, ਜਥੇਬੰਦੀਆਂ ਨੂੰ ਆਪਣੇ ਗਿਲੇ ਸ਼ਿਕਵੇ ਭੁਲਾ ਕੇ ਇੱਕ ਥਾਂ ਇਕੱਰਤ ਕਰਕੇ, ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।  ਇਸ ਕਾਨਫਰੰਸ ਵਿੱਚ, ਅੱਜ ਦੀ ਸਥਿਤੀ ਬਾਰੇ ਵੀਚਾਰਾਂ, ਗਰੁੱਪ ਡੀਸਕਸ਼ਨ, ਮੀਡੀਆ ਨੂੰ ਕਿਵੇਂ ਵਰਤਣਾ ਹੈ ਆਦਿ ‘ਤੇ ਫੋਕਸ ਕੀਤਾ ਜਾਵੇਗਾ।

ਅਸੀਂ ਚਾਹਾਂਗੇ ਕਿ ਇਸ ਸੰਬੰਧੀ ਸਾਰੀਆਂ ਜਾਗਰੂਕ ਜਥੇਬੰਦੀਆਂ, ਜਾਗਰੂਕ ਗੁਰਦਵਾਰਾ ਪ੍ਰਬੰਧਕ ਕਮੇਟੀਆਂ, ਮਿਸ਼ਨਰੀ ਕਾਲਿਜ ਅਤੇ ਹਰ ਇੱਕ ਪੰਥ ਦਰਦੀ ਆਪੋ-ਆਪਣੇ ਵਡਮੁੱਲੇ ਸੁਝਾਉ  ਭੇਜਣ, ਤਾਂ ਕਿ ਅਗਲੇਰੀ ਕਾਰਵਾਈ ਦੀ ਘੋਸ਼ਣਾ ਕੀਤੀ ਜਾ ਸਕੇ। ਆਪਣਾ ਨਾਮ ਜਾਂ ਜਥੇਬੰਦੀ ਦਾ ਨਾਮ, ਐਡਰੈਸ, ਸੰਪਰਕ ਵਿਅਕਤੀ ਅਤੇ ਨੰਬਰ ਅਤੇ ਸੁਝਾਅ ਹੇਠ ਲਿਖੇ ਈ-ਮੇਲ 'ਤੇ ਭੇਜਣ ਦੀ ਕਿਰਪਾਲਤਾ ਕਰਨੀ ਜੀ।

ਪੰਥਕ ਏਕਤਾ ਦੇ ਇੱਛੁਕ

ਟਾਈਗਰ ਜਥਾ  p_deep_singh@yahoo.com
ਖ਼ਾਲਸਾ ਨਿਊਜ਼  khalsanews@yahoo.com
ਸਿੰਘ ਸਭਾ ਯੂ.ਐਸ.ਏ. singhsabhausa@gmail.com , info@singhsabhausa.com


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top