Share on Facebook

Main News Page

ਅਖੌਤੀ ਸੰਤ ਗੁਰਬਖਸ਼ ਸਿੰਘ ਬਧਨੀ ਵਾਲੇ ਦੇ ਦੋ ਵਿਆਹਾਂ ਦੀ ਕਹਾਣੀ
-: ਦਲਜੀਤ ਸਿੰਘ ਇੰਡੀਆਨਾ

ਅਜ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰਨ ਜਾ ਰਹੇ ਹਾਂ, ਇਹ ਹੈ ਨਾਨਕਸਰ ਸੰਪਰਦਾ ਬਧਨੀ ਦੇ ਸੰਤ ਜ਼ੋਰਾ ਸਿੰਘ ਬਧਨੀ ਦੇ ਫ਼ਰਜੰਦ ਸੰਤ ਹਰਬਖਸ਼ ਸਿੰਘ (ਗੁਰਬਖਸ ਸਿੰਘ) ਬਾਰੇ। ਇਸ ਜੋਰਾ ਸਿੰਘ ਦੇ ਮੁੰਡੇ ਨੇ ਦੋ ਵਿਆਹ ਕਰਵਾਏ ਹਨ। 06-04-2009 ਵਿਚ ਇਸ ਨੇ ਘਰੋਂ ਭੱਜ ਕੇ ਬੀਬੀ ਮਨਦੀਪ ਕੌਰ ਪੁਤਰੀ ਬਹਾਦਰ ਸਿੰਘ ਪਿੰਡ ਦੀਵਾਨਾ ਜਿਲਾ ਬਰਨਾਲਾ ਨਾਲ ਪ੍ਰੇਮ ਵਿਆਹ ਕਰਵਾਇਆ, ਜਿਸ ਦੇ ਆਨੰਦ ਕਾਰਜ ਪਿੰਡ ਤਖਤੂਪੁਰਾ ਦੇ ਗੁਰਦਵਾਰਾ ਸਾਹਿਬ ਵਿੱਚ ਹੋਏ। ਬਾਅਦ ਵਿੱਚ ਇਹ ਇਸ ਬੀਬੀ ਨੂੰ ਲੈਕੇ ਚੰਡੀਗੜ ਰਹਿਣ ਲਗਿਆ। ਪਰ ਜੋਰਾ ਸਿੰਘ ਦੀ ਬਾਦਲ ਨਾਲ ਕਾਫੀ ਉਠਣੀ ਬੈਠਣੀ ਹੋਣ ਕਰਕੇ, ਇਸ ਨੂੰ ਲਭ ਕੇ ਘਰ ਲੈ ਆਂਦਾ।

ਓਸ ਤੋਂ ਬਾਅਦ ਘਰ ਦਿਆਂ ਨੇ ਇਸਨੂੰ ਘਰ ਵਾਪਿਸ ਲੈ ਆਂਦਾ ਅਤੇ ਇਸ ਦਾ ਦੂਜਾ ਵਿਆਹ 20-9-2009 ਨੂੰ ਜਬਰਦਸਤੀ ਤੇਜਵੰਤ ਕੌਰ ਨਿਵਾਸੀ ਮਾਣਕੀ ਜਿਲਾ ਸੰਗਰੂਰ ਨਾਲ ਕਰ ਦਿਤਾ, ਅਤੇ ਬਾਅਦ ਵਿੱਚ ਇਸ ਦੀ ਪਹਿਲੀ ਘਰਵਾਲੀ ਨੇ ਇਸ ਨਾਲ ਸੰਪਰਕ ਕੀਤਾ, ਤਾਂ ਇਹ ਮੁਕਰ ਗਿਆ, ਕਿ ਮੈਂ ਤੇਰੇ ਨਾਲ ਵਿਆਹ ਕਰਵਾਇਆ ਹੀ ਨਹੀਂ।ਹੁਣ ਇਸ ਦੀ ਪਹਿਲੀ ਘਰਵਾਲੀ ਨੇ ਹਾਈਕੋਰਟ ਵਿਚ ਕੇਸ ਕਰ ਦਿਤਾ ਹੈ। ਹਾਈ ਕੋਰਟ ਨੇ ਇਸ ਕੇਸ ਜਾਂਚ ਦੀ ਜੁੰਮੇਵਾਰੀ ਆਈ.ਜੀ. ਕਰਾਈਮ ਸ਼੍ਰੀ ਪ੍ਰਭਾ ਦੇਵੀ ਨੂੰ ਦਿਤੀ ਹੈ। ਹੁਣ ਆਈ.ਜੀ. ਨੇ ਸੰਤ ਗੁਰਬਖਸ ਸਿੰਘ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਹੈ ਆਪਣੀ ਬੇਗੁਨਾਹੀ ਸਾਬਿਤ ਕਰਨ ਵਾਸਤੇ, ਨਹੀਂ ਤਾਂ ਇਸ ਖਿਆਫ ਐਫ.ਆਈ.ਅਰ ਦਰਜ ਕਰਨ ਵਾਸਤੇ ਕਿਹਾ ਹੈ। ਪਰ ਇਹ ਸੰਤ ਬਾਦਲ ਦੇ ਰਾਹੀਂ ਲੜਕੀ ਵਾਲਿਆਂ ਨੂੰ ਕੇਸ ਵਾਪਿਸ ਲੈਣ ਵਾਸਤੇ ਡਰਾਵਾ ਵੀ ਦੇ ਰਿਹਾ ਹੈ ਅਤੇ ਲਾਲਚ ਵੀ।

ਇਹ ਅਸਲੀਅਤ ਤੁਹਾਡੇ ਸਾਹਮਣੇ ਹੈ, ਦੋ ਵਿਆਹ ਕਈ ਵਾਰੀ ਹੋ ਜਾਂਦੇ ਹਨ, ਪਰ ਜੇਕਰ ਤੁਸੀਂ ਪਹਿਲਾ ਤਲਾਕ ਦੇਵੋ, ਫੇਰ ਦੂਸਰਾ ਵਿਆਹ ਕਰਵਾ ਸਕਦੇ ਹੋ, ਪਰ ਇਸ ਬੇਹਰੂਪੀਏ ਸੰਤ ਨੇ ਤਾਂ ਸ਼ਰਮ ਹੀ ਲਾਹ ਦਿੱਤੀ, ਇਕ ਕੁੜੀ ਦੀ ਜਿੰਦਗੀ ਖਰਾਬ ਕਰਕੇ, ਦੂਸਰਾ ਵਿਆਹ ਰਚਾ ਲਿਆ। ਹੁਣ ਹਕੀਕਤ ਤੁਹਾਡੇ ਸਾਹਮਣੇ ਹੈ, ਜਿਹੜੇ ਇਹਨਾ ਨੂੰ ਬਹੁਤ ਪਹੁੰਚੇ ਹੋਏ ਸੰਤ ਮਹਾਪੁਰਸ਼ ਆਖਦੇ ਨੇ .. ਇਸ ਦਿਆਂ ਇਹ ਕਰਤੂਤਾਂ ਕਰਕੇ ਤਾਂ ਇਹ ਬੰਦਾ ਅਖਵਾਉਣ ਦੇ ਕਾਬਿਲ ਵੀ ਨਹੀਂ ਹੈ। ਜਾਗ ਜਾਵੋ ਸਿੱਖੋ, ਇਹਨਾ ਚੋਰਾਂ ਤੋਂ ਬਚਾ ਲਵੋ ਆਪਣੇ ਆਪ ਨੂੰ, ਇਹ ਸਿੱਖੀ ਦੇ ਭੇਸ ਵਿੱਚ ਸਿੱਖੀ ਦੇ ਦੁਸ਼ਮਨ ਹਨ... ਫੈਸਲਾ ਸੰਗਤ ਦੇ ਹੱਥ ਇਹ ਨਿੰਦਿਆ ਨਹੀਂ ਹਕੀਕਤ ਹੈ...



ਟਿਪਣੀ: ਆਪ ਬਚੋ ਅਤੇ ਅਪਣੀਆਂ ਇੱਜਤਾਂ ਬਚਾਓ, ਇਹਨਾ ਚਿੱਟੇ ਚੋਲੇ ਵਾਲਿਆਂ ਤੋਂ ਨਹੀਂ ਲੁੱਟ ਪੁੱਟ ਕੇ ਖਾ ਜਾਣਗੇ ਤੁਹਾਨੂੰ ਅਤੇ ਤੁਹਾਡੀ ਸਿੱਖੀ ਦਾ ਘਰ ........
ਨੋਟ : ਕਿਸੇ ਕੋਲ ਕਿਸੇ ਸਾਧ ਦੀ ਇਸ ਤਰ੍ਹਾਂ ਦੀ ਜਾਣਕਾਰੀ ਹੋਵੇ ਤਾਂ ਸਾਨੂੰ ਇਨਬੌਕ੍ਸ ਵਿੱਚ ਭੇਜੋ, ਫੇਰ ਅਸੀਂ ਜਾਣੀਏ ਸਾਡਾ ਕੰਮ ਜਾਣੇ।... ਅਖੌਤੀ ਸੰਤਾਂ ਦੇ ਕੌਤਕ ਗੁਰਪ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top