Share on Facebook

Main News Page

ਵਰਲਡ ਸਿੱਖ ਫੈਡਰੇਸ਼ਨ ਦੀ ਮੌਜੂਦਾ ਪੰਥਕ ਹਾਲਾਤ ‘ਤੇ ਲੈਥਰੋਪ ਵਿਖੇ ਹੰਗਾਮੀ ਮੀਟਿੰਗ ਹੋਈ

ਸੈਨਹੋਜ਼ੇ (ਤਰਲੋਚਨ ਸਿੰਘ ਦੁਪਾਲ ਪੁਰ): ਆਧੁਨਿਕ ਪ੍ਰਚਾਰ ਸਾਧਨਾ ਦੁਆਰਾ ਤਤਿ ਗੁਰਮਤਿ ਪ੍ਰਚਾਰ ਵਿਚ ਸਰਗਰਮੀ ਨਾਲ ਜੁੱਟੀ ਹੋਈ ਸਿੱਖ ਨੌਜਵਾਨਾ ਦੀ ਧਾਰਮਿਕ ਜਥੇਬੰਦੀ ਵਰਲਡ ਸਿੱਖ ਫੈਡਰੇਸ਼ਨ ਦੇ ਕੈਲੇਫੋਰਨੀਆਂ ਯੂਨਿਟ ਦੀ ਅਹਿਮ ਮੀਟਿੰਗ ਲੈਥਰੋਪ ਸ਼ਹਿਰ ਵਿਖੇ ਹੋਈ। ਮੀਟਿੰਗ ਦੀ ਅਰੰਭਤਾ ਤੋਂ ਪਹਿਲਾਂ ਸਾਰੇ ਸੇਵਾਦਾਰਾਂ ਨੇ ਗੁਰਦੁਆਰਾ ਦਸਮੇਸ਼ ਦਰਬਾਰ ਲੋਡਾਈ ਵਿਖੇ ਹਾਜਰੀ ਭਰੀ, ਜਿੱਥੇ ਪ੍ਰਸਿੱਧ ਨੌਜਵਾਨ ਕਥਾ ਵਾਚਕ ਭਾਈ ਹਰਮਨਦੀਪ ਸਿੰਘ ਦਾ ਵਿਸ਼ੇਸ਼ ਪ੍ਰੋਗਰਾਮ ਚੱਲ ਰਿਹਾ ਸੀ। ਗੁਰਦੁਆਰਾ ਪ੍ਰਬੰਧਕਾਂ ਨੇ ਕਥਾ-ਵਾਚਕ ਭਾਈ ਸਾਹਿਬ ਦੇ ਨਾਲ ਨਾਲ ਫੈਡਰੇਸ਼ਨ ਦੇ ਸੇਵਾਦਰਾਂ ਦਾ ਸਿੱਖੀ ਪ੍ਰਚਾਰ ਪ੍ਰਤੀ ਜਿੰਮੇਵਾਰੀ ਨਿਭਾਉਣ ਲਈ ਉਚੇਚਾ ਧੰਨਵਾਦ ਕੀਤਾ।

ਇਸ ਤੋਂ ਬਾਅਦ ਭਾਈ ਹਰਦੀਪ ਸਿੰਘ ਮਾਣਕ ਰਾਏ ਦੀ ਸਰਪ੍ਰਸਤੀ ਹੇਠ ਭਾਈ ਸੁਖਦੇਵ ਸਿੰਘ ਦੇ ਗ੍ਰਹਿ ਵਿਖੇ ਮੌਜੂਦਾ ਪੰਥਕ ਹਾਲਾਤ ਬਾਬਤ ਨਿੱਠ ਕੇ ਵਿਚਾਰ ਵਟਾਂਦਰਾ ਕੀਤਾ ਗਿਆ।ਪ੍ਰੋ.ਇੰਦਰ ਸਿੰਘ ਘੱਗਾ ਦੀ ਗ੍ਰਿਫਤਾਰੀ ਤੇ ਰਿਹਾਈ ਤੋਂ ਬਾਅਦ ਪੈਦਾ ਹੋਏ ਹਾਲਾਤ ਅਤੇ ਤਤਿ ਗੁਰਮਤਿ ਨੂੰ ਪ੍ਰਣਾਈਆਂ ਜਥੇਬੰਦੀਆਂ ਦੀ ਸਰਗਰਮ ਭੂਮਿਕਾ ਦੀ ਪਰਖ-ਪੜਚੋਲ ਕੀਤੀ ਗਈ। ਸਰਕਾਰੀ ਤੰਤਰ ਵਲੋਂ ਸਿੱਖ ਪ੍ਰਚਾਰਕਾਂ ਵਿਰੁਧ ਅਪਣਾਈ ਜਾ ਰਹੀ ਇਕ ਪਾਸੜ ਧੱਕੇ ਸ਼ਾਹੀ ਦੇ ਵਿਰੋਧ ਵਿੱਚ ਉਠੀ ਜ਼ਬਰਦਸਤ ਲਹਿਰ ‘ਤੇ ਪ੍ਰਸੰਨਤਾ ਪ੍ਰਗਟ ਕੀਤੀ ਗਈ। ਦਸਮ ਗ੍ਰੰਥ ਵਿਵਾਦ, ਨਾਨਕਸ਼ਾਹੀ ਕੈਲੰਡਰ ਅਤੇ ਸ਼੍ਰੋਮਣੀ ਕਮੇਟੀ ਦੀ ਨੀਰਸ ਕਾਰਗੁਜਾਰੀ ਬਾਰੇ ਗੰਭੀਰ ਚਰਚਾ ਹੋਈ।

ਇਸ ਮੀਟਿੰਗ ਵਿੱਚ ਹਰਮਿੰਦਰ ਸਿੰਘ ਸੇਖਾ, ਡਾ.ਗੁਰਮੀਤ ਸਿੰਘ ਬਰਸਾਲ, ਹਰਬਖਸ਼ ਸਿੰਘ ਰਾਊਕੇ, ਸਰਬਜੀਤ ਸਿੰਘ ਸੈਕਰਾਮੈਂਟੋ, ਅਵਤਾਰ ਸਿੰਘ, ਬਾਵਾ ਸਿੰਘ, ਕਮਲਦੀਪ ਕੌਰ, ਸੁਖਦੇਵ ਸਿੰਘ, ਸੁਰਿੰਦਰ ਸਿੰਘ ਲੈਥਰੋਪ ਵਾਲੇ, ਬਲਰਾਜ ਸਿੰਘ ਪੈਟਰਸਨ, ਤਰਲੋਚਨ ਸਿੰਘ ਸਟਾਕਟਨ, ਗੁਰਵਿੰਦਰ ਸਿੰਘ ਸੀਰੀਜ਼, ਹਰਵਿੰਦਰ ਸਿੰਘ, ਕਥਾ ਵਾਚਕ ਭਾਈ ਹਰਮਨਦੀਪ ਸਿੰਘ ਅਤੇ ਹਰਦੀਪ ਸਿੰਘ ਮਾਣਕ ਰਾਏ ਆਦਿ ਸੇਵਾਦਾਰਾਂ ਨੇ ਸ਼ਮੂਲੀਅਤ ਕੀਤੀ। ਸਮਾਪਤੀ ‘ਤੇ ਭਾਈ ਬਾਵਾ ਸਿੰਘ ਦੇ ਪ੍ਰਵਾਰ ਵਲੋਂ ਲੰਗਰ ਪਾਣੀ ਦੀ ਸੇਵਾ ਕੀਤੀ ਗਈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top