Share on Facebook

Main News Page

ਮੈਂਨੂੰ ਸਿੱਖ ਅਖਵਾਉਣ ਵਾਲਿਆਂ ਤੋਂ ਬਚਾਇਆ ਜਾਏ
-: ਸੋਹਨ ਲਾਲ

18 ਅਗਸਤ ਨੂੰ ਦਾਸ ਗੁਰਦਵਾਰਾ ਸੀਸ ਗੰਜ ਸਾਹਿਬ (ਦਿੱਲੀ) ਦੇ ਕਮਰਾ ਨੰਬਰ 33 ਵਿਖੇ ਰੁਕਿਆ ਸੀ। ਕੁੱਝ ਲੋਕਾਂ ਨੇ (ਜੋ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰ ਮਨਮਤਿ ਫੇਲਾ ਰਹੇ ਹਨ) ਮੇਰੇ ਨਾਲ 24 ਨਵੰਬਰ 2012 ਨੂੰ ਸੰਪਰਕ ਕੀਤਾ ਤੇ ਕਿ ਮੈਂ ਸਿਰਫ ਸ਼ਹੀਦ ਭਾਈ ਮਤੀਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦਾ ਇਤਿਹਾਸ ਲਿਖ ਕੇ ਉਹਨਾਂ ਨੂੰ ਦੇਵਾਂ। ਦਾਸ ਨੇ ਇਹ ਕਹਿ ਕੇ ਮਨ੍ਹਾਂ ਕਰ ਦਿਤਾ ਕਿ ਗੁਰੂ ਦੇ ਲਾਲ ਗੁਰੂ ਤੋਂ ਅਲੱਗ ਨਹੀਂ ਹੋ ਸਕਦੇ, ਉਹਨਾਂ ਦੀਆਂ ਸ਼ਹਾਦਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪ੍ਰੇਰਣਾ ਸਦਕਾ ਹੀ ਹੋਈਆਂ ਸਨ।

 

18 ਅਗਸਤ ਨੂੰ ਇਹਨਾਂ ਲੋਕਾਂ ਦੀ ਬਹਿਸ ਸਵੇਰੇ 1 ਵਜੇ ਇਕ ਡਿਊਟੀ ਸੁਪਰ ਵਾਈਜ਼ਰ ਨਾਲ ਹੋਈ। ਮੈਂ 2 ਵਜੇ ਦਫਤਰ ਚਾਹ ਪੀਣ ਗਿਆ ਸੀ ਤੇ ਆਪਣੇ ਕਮਰੇ ਵਿੱਚ ਵਾਪਸ ਆ ਗਿਆ। 2.30 ਰਵਿੰਦਰ ਸਿੰਘ ਸੁਪਰ ਵਾਈਜ਼ਰ ਇਹਨਾਂ ਲੋਕਾਂ ਨੂੰ ਨਾਲ ਜੈ ਕੇ ਮੇਰੇ ਕਮਰੇ ਵਿੱਚ ਆ ਗਿਆ ਇਹਨਾਂ ਨੇ ਆਉਂਦਿਆਂ ਹੀ ਮੈਂਨੂੰ ਕੁਟਣਾ ਸ਼ੁਰੂ ਕਰ ਦਿੱਤਾ ਤੇ ਮੇਰੀਆਂ  ਧਾਰਮਿਕ ਕਿਤਾਬਾਂ ਚੁਕ ਕੇ ਲੈ ਗਏ। ਮੇਰੀ ਇੱਕ ਹੱਥ ਲ਼ਿਖਤ ਗੁਰਬਾਣੀ ਤੇ ਵਿਗਿਆਨ (ਜੋ ਮੈਂ ਬਹੁਤ ਮਿਹਨਤ ਕਰਕੇ ਲਿਖੀ ਸੀ ਅਤੇ ਉਸ ਨੂੰ ਕਿਤਾਬੀ ਸ਼ਕਲ ਦੇਣੀ ਸੀ) ਚੁਕ ਕੇ ਲੈ ਗਏ। ਇਹਨਾਂ ਵਿੱਚੋਂ ਕੁਝ ਲੋਕ ਜਿਹੜੇ ਧਾਰਮਿਕ ਕਿਤਾਬਾਂ ਨੂੰ ਗਾਲ੍ਹਾਂ ਕਢਦੇ ਮੈਂਨੂੰ ਥੱਪੜ ਮਾਰਦੇ ਰਹੇ।

ਮੈਂਨੂੰ ਗੁਰਦੁਆਰਾ ਸਾਹਿਬ ਵਿਖੇ ਪੁਲਿਸ ਨੇ ਆ ਕੇ ਬਚਾੲਆਿ ਕਿਉਂਕਿ ਮੈਂ 100 ਨੰਬਰ 'ਤੇ ਕਾਲ ਕੀਤੀ ਸੀ।

ਮੈਂਨੂੰ ਇਹ ਧਮਕੀ ਦਿੱਤੀ ਗਈ ਕਿ ਜੇ ਮੈਂ ਉਹਨਾਂ ਦੇ ਖਿਲਾਫ ਕਿਸੇ ਨੂੰ ਦੱਸਿਆਂ ਤਾ ਮੈਂਨੂੰ ਜਾਨੋਂ ਮਾਰ ਦਿੱਤਾ ਜਾਵੇਗਾ। (ਇਹ ਲੋਕ ਭਾਈ ਮਤੀ ਦਾਸ ਚੌਂਕ ਵਿਖੇ ਮਨਮਤ ਫੈਲਾ ਰਹੇ ਹਨ, ਉਥੇ ਗਿਣਤੀਆਂ ਦੇ ਪਾਠ ਕਰਨ ਨੂੰ ਤੇ ਚੌਂਕ 'ਤੇ ਲੱਗੇ ਪੱਥਰ ਅੱਗੇ ਮਥੇ ਟੇਕਣ ਨੂੰ ਕਹਿੰਦੇ ਨੇ)।

ਦਾਸ ਬੇਨਤੀ ਕਰਦਾ ਹੈ, ਕਿ ਪੁਲੀਸ ਥਾਣਾ ਕੋਤਵਾਲੀ ਦਿੱਲੀ-6 ਵਿਖੇ ਮੇਰੀ ਦਰਖਾਸਤ ਹੈ, ਪੁਲਿਸ ਦੋਸ਼ੀਆਂ ਦੀ ਪਹਿਚਾਣ ਕਰ ਚੁਕੀ ਹੈ। ਮੈਂ ਬਹੁਤ ਮਾਨਸਿਕ ਦਬਾ ਥੱਲੇ ਹਾਂ ਮੈਂਨੂੰ ਬਚਾਇਆ ਜਾਵੇ।

ਦਾਸ – ਸੋਹਨ ਲਾਲ

ਨੋਟ-: ਦਿੱਲੀ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰ ਭਾਈ ਮਤੀ ਦਾਸ ਦੇ ਚੌਕ 'ਤੇ ਨਵੀਂ ਮਨਮਤਿ ਦਾ ਪ੍ਰਚਾਰ  ਸ਼ੁਰੂ ਹੋ ਚੁਕਾ ਹੈ। ਕਿਉਂਕਿ ਅੱਜ ਦੇ ਸਿੱਖ ਅਖਵਾਉਣ ਵਾਲੇ, ਸ਼ਬਦ ਨਾਲ ਪਿਆਰ ਘੱਟ ਤੇ ਚੌਧਰਪੁਣਾ ਜਿਆਦਾ ਕਰਦੇ ਹਨ, ਜਿਸ ਕਾਰਨ ਗੁਰਦੁਆਰਿਆਂ ਵਿੱਚ ਇਹ ਸਿੱਖ ਅਖਵਾਉਣ ਵਾਲੇ ਨਵੇਂ-ਨਵੇਂ ਜਥੇ ਬਣਾਕੇ ਆਪਣੀ ਚੌਧਰ ਚਮਕਾ ਰਹੇ ਨੇ।

ਖ਼ਾਲਸਾ ਨਿਊਜ ਦੀ ਟੀਮ ਨੇ ਪਤਾ ਕੀਤਾ ਕਿ ਜਦੋਂ ਰਾਤ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਹੋ ਜਾਂਦੀ ਹੈ, ਇਹ ਲੋਕ ਆਪਣੇ ਘਰਾਂ ਵਿਚੋਂ ਨਿਕਲ ਤੁਰਦੇ ਹਨ। ਲੋਕਾਂ ਕੋਲੋਂ ਲੰਗਰ ਦੇ ਨਾਮ 'ਤੇ ਮਾਇਆ ਇੱਕੱਠੀ ਕਰਦੇ ਹਨ। ਹੁਣ ਸੋਚਣ ਵਾਲ਼ੀ ਗੱਲ ਹੈ, ਜਿਹੜੇ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਤੋਂ ਬਾਅਦ ਜਾ ਰਹੇ ਨੇ, ਉਹ ਗੁਰੂ ਕੋਲ ਬੈਠ ਕੇ ਕੀਹ ਸਿੱਖਣਗੇ ? ਅੱਜ ਸਾਡੇ ਨੌਜਵਾਨਾਂ ਨੂੰ ਕੀਹ ਹੋ ਗਿਆ ਇਹ ਕਿਸ ਰਸਤੇ ਪੈ ਚਲੇ ਨੇ? ਸੁਹਿਰਦ ਤੇ ਸਿਆਣੇ ਲੋਕਾਂ ਨੂੰ  ਸੋਚਣ ਅਤੇ ਇਹਨਾਂ ਕੁਰਾਹੇ ਪੈ ਚੁੱਕੇ ਨੌਜਵਾਨਾਂ ਨੂੰ ਗੁਰਮਤਿ ਮਾਰਗ ਦੇ ਪਾਂਧੀ ਬਨਾਉਣ ਲਈ ਯਨਤਸ਼ੀਲ ਹੋਣਾ ਚਾਹੀਦਾ ਹੈ।  


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top