Share on Facebook

Main News Page

ਸਿੱਖੋ ! ਹੁਣ ਤੁਹਾਡੀ ਵਾਰੀ ਹੈ, ਇਹ ਸੋਚਣ ਦੀ ਕਿ ਤੁਸੀਂ ਅਪਣੀ ਅਸਮੱਤ ਨੂੰ ਕਿਸ ਤਰ੍ਹਾਂ ਬਚਾਉਗੇ ?
-: ਇੰਦਰਜੀਤ ਸਿੰਘ, ਕਾਨਪੁਰ

ਹੇਠ ਦਿੱਤੀ ਇਹ ਫੋਟੋ http://www.dreamstime.com/stock-photo-indian-wine-toast-image12235370 ਲਿੰਕ 'ਤੇ ਵੇਖੀ ਜਾ ਸਕਦੀ ਹੈ। ਇਸ ਤਰ੍ਹਾਂ ਦੀਆਂ ਫੋਟੂਆਂ ਜੋ ਸਿੱਖੀ ਨਾਲ, ਇਕ ਭੱਦਾ ਮਜਾਕ ਹਨ, ਉਹ ਵੀ "ਅਖੌਤੀ ਦਸਮ ਗ੍ਰੰਥ" ਦੀ ਹੀ ਪੈਦਾਇਸ਼ ਹਨ। ਇਸ ਫੋਟੋ ਵਿੱਚ ਇਕ ਭੇਖਧਾਰੀ ਸਿੱਖ ਦਿਖਾਇਆ ਗਇਆ ਹੈ, ਜਿਸਨੇ ਆਪਣੀ ਦਸਤਾਰ 'ਤੇ ਕਲਗੀ ਵੀ ਲਾਈ ਹੋਈ ਹੈ। ਇਹ ਰਾਜਾ ਕਿਸੇ ਇਸਤਰੀ ਨਾਲ ਬੈਠ ਕੇ ਨਸ਼ਾ ਕਰਦਾ ਹੋਇਆ ਵਿਖਾਇਆ ਗਇਆ ਹੈ।

ਹੁਣ ਇਸ ਫੋਟੋ ਬਨਾਉਣ ਵਾਲੇ 'ਤੇ ਦਫਾ 295-ਏ ਦੇ ਤਹਿਤ ਪਰਚਾ ਕਿਸ ਤਰ੍ਹਾਂ ਦਾਖਿਲ ਕਰੋਗੇ? ਇਹ ਨਜ਼ਾਰਾ ਤਾਂ ਦਸਮ ਗ੍ਰੰਥੀਆਂ ਦਾ "ਅਖੌਤੀ ਦਸਮ ਗ੍ਰੰਥ" ਨਾਮ ਦਾ ਗੁਰੂ ਆਪ ਕਈ ਥਾਵਾਂ 'ਤੇ ਇਹ ਸਭ ਲਿਖ ਰਿਹਾ ਹੈ ਅਤੇ ਇਹ ਰਚਨਾਵਾਂ "ਪਾਤਸ਼ਾਹੀ 10" ਦੀ ਮੁਹਰ ਹੇਠ ਛੱਪੀਆਂ ਹੋਈਆਂ ਨੇ।

ਇਕ ਦਿਨ ਭਾਂਗ ਮਿਤ੍ਰ ਤਿਹ ਲਈ ॥ ਪੋਸਤ ਸਹਿਤ ਅਫੀਮ ਚੜਈ ॥ ਬਹੁ ਰਤਿ ਕਰੀ ਨ ਬੀਰਜ ਗਿਰਾਈ ॥ ਆਠ ਪਹਿਰ ਲਗਿ ਕੁਅਰਿ ਬਜਾਈ ॥੧੦॥ ਪੇਜ 1290

ਪੋਸਤ ਭਾਂਗ ਅਫੀਮ ਮੰਗਾਈ ॥ ਏਕ ਸੇਜ ਪਰ ਬੈਠਿ ਚੜਾਈ ॥ ਜਬ ਮਦ ਸੋ ਮਤਵਾਰੇ ਭਏ ॥ ਤਬ ਹੀ ਸੋਕ ਬਿਸਰਿ ਸਭ ਗਏ ॥੫॥
ਪੇਜ 1237

ਪੋਸਤ ਭਾਂਗ ਅਫੀਮ ਮੰਗਾਵੈ॥ ਏਕ ਖਾਟ ਪਰ ਬੈਠ ਚੜਾਵੈ ॥ ਹਸਿ ਹਸਿ ਕਰਿ ਦਿਉ ਜਾਂਘਨ ਲੇਹੀ॥ ਰਾਜ ਤਰੁਨਿ ਕੌ ਬਹੁ ਸੁਖ ਦੇਹੀ॥14॥ ਪੇਜ 1235 ਅਖੌਤੀ ਦਸਮ ਗ੍ਰੰਥ। ਚਰਿਤ੍ਰ 390

ਸਿੱਖੋ ਸਾਵਧਾਨ ! ਕਿੱਨੇ ਸੌਦਾ ਸਾਧਾਂ ਨੂੰ ਸਿੱਖੀ ਨੂੰ ਬਦਨਾਮ ਕਰਨ ਤੋਂ ਰੋਕੋਗੇ ? ਇਥੇ ਤਾਂ ਥਾਂ ਥਾਂ 'ਤੇ ਇਹੋ ਜਹੇ ਲੋਕੀ ਖੂੰਬਾਂ ਵਾਂਗ ਉੱਗ ਗਏ ਹਨ। ਇਹ ਸਭ ਉਸ "ਕੂੜ ਗ੍ਰੰਥ" ਦਾ ਹੀ ਗੰਦ ਹੈ, ਜੋ ਸਾਡੇ ਮੂੰਹ 'ਤੇ ਉੱਡ ਉੱਡ ਕੇ ਪੈ ਰਿਹਾ ਹੈ। ਹੱਲੀ ਵੀ ਗਿਆਨੀ ਗੁਰਬਚਨ ਸਿੰਘ ਅਤੇ ਹਰਭਜਨ ਸਿੰਘ ਵਰਗੇ ਅਨੇਕਾਂ ਲੋਕ, ਇਸ ਨੂੰ "ਦਸਮ ਬਾਣੀ" ਕਹੀ ਜਾ ਰਹੇ ਨੇ। ਰੱਬ ਹੀ ਰਾਖਾ ਹੈ, ਕੌਮ ਦਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top