Share on Facebook

Main News Page

ਹੁਣ ਕੈਨੇਡਾ ਦੀ ਵੀਡੀਓ ਗੇਮਾਂ ਬਣਾਉਣ ਵਾਲੀ ਕੰਪਨੀ ਨੇ ਦਰਬਾਰ ਸਾਹਿਬ ਵਿੱਚ ਮਨੋ-ਕਲਪਿਤ ਲੜਾਈ ਦੇ ਦ੍ਰਿਸ਼ ਦਿਖਾ ਕੇ ਸਿੱਖ ਹਿਰਦਿਆਂ ਨੂੰ ਵਲੂੰਧਰਿਆ
-: ਗੁਰਮੀਤ ਸਿੰਘ ਕਾਦੀਆਨੀ

ਕਪੂਰਥਲਾ: ਦੁਨੀਆਂ ਭਰ ਵਿੱਚ ਬੱਚਿਆਂ ਲਈ ਵੀਡੀਓ ਫਿਲਮਾਂ ਬਣਾਉਣ ਕਾਰਣ ਮਸ਼ਹੂਰ ਹੋਈ ਕੈਨੇਡਾ ਦੀ ਯੂ.ਬੀ.ਆਈ. ਸਾਫਟ ਨਾਮੀ ਕੰਪਨੀ ਨੇ ਆਪਣੀ ਇੱਕ ਨਵੀਂ ਗੇਮ “Assassin’s Creed” (ਅਸਾਸਿਨ ਕਰੀਡ) ਵਿੱਚ ਪਾਵਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ ਫੋਟੋਆਂ ਦੀ ਦੁਰਵਰਤੋਂ ਕਰਦਿਆਂ, ਗੇਮ ਦੀ ਬੈਕਗਰਾਊਂਡ ਵਿੱਚ ਇਸ ਪਾਵਨ ਅਸਥਾਨ ਨੂੰ ਲੈਂਦਿਆਂ, ਮਨੋ-ਕਲਪਿਤ ਲੜਾਈ ਦੇ ਦ੍ਰਿਸ਼ ਦਿਖਾਏ ਹਨ।

ਗੇਮ ਦੇ ਕਰੈਕਟਰਾਂ ਤੋਂ ਅੰਦਾਜਾ ਲੱਗਦਾ ਹੈ ਕਿ ਸ਼ਾਇਦ ਇਸ ਗੇਮ ਵਿੱਚ ਅੰਗਰੇਜਾਂ ਦੇ ਭਾਰਤ ਵਿੱਚ ਰਾਜ ਕਰਨ ਦੇ ਸਮੇਂ ਨੂੰ ਦਿਖਾਇਆ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਗੇਮ ਦੇ ਨਿਰਮਾਤਾਵਾਂ ਨੂੰ ਸ੍ਰੀ ਦਰਬਾਰ ਸਾਹਿਬ ਜਿਹੇ ਪਾਵਨ ਅਸਥਾਨ ਦੀ ਮਹੱਤਤਾ ਅਤੇ ਉਸ ਅੰਦਰ ਦੀ ਮਰਿਆਦਾ ਬਾਰੇ ਕੋਈ ਗਿਆਨ ਨਹੀਂ, ਕਿਉਂਕਿ ਉਪਰੋਕਤ ਗੇਮ ਤੋਂ ਇਹੀ ਪ੍ਰਭਾਵ ਪੈਂਦਾ ਹੈ ਕਿ ਦਰਬਾਰ ਸਾਹਿਬ ਕੋਈ ਨਿੱਜੀ ਇਮਾਰਤ ਹੈ ਅਤੇ ਗੇਮ ਦਾ ਕੋਈ ਪਾਤਰ ਇਸਦੇ ਅੰਦਰ ਕੁਰਸੀ ਡਾਹ ਕੇ ਬੈਠਾ ਦਿਖਾਈ ਦਿੰਦਾ ਹੈ।

ਸਿੱਖ ਧਰਮ ਦੇ ਪਾਵਨ ਕੇਂਦਰੀ ਅਸਥਾਨ ਵਜੋਂ ਜਾਣੇ ਜਾਂਦੇ ਸ੍ਰੀ ਦਰਬਾਰ ਸਾਹਿਬ ਬਾਰੇ ਇਸ ਭੱਦੀ ਵੀਡੀਓ ਗੇਮ ਨੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲਾ ਕੰਮ ਕੀਤਾ ਹੈ। ਗੇਮ ਦੇ ਨਿਰਮਾਤਾ ਸ਼ਾਇਦ ਇਸ ਗੱਲ ਤੋਂ ਅਣਜਾਣ ਹਨ, ਕਿ ਇਸ ਪਾਵਨ ਅਸਥਾਨ ਦੀ ਰਚਨਾ ਖੁੱਦ ਸਿੱਖ ਗੁਰੁ ਸਹਿਬਾਨ ਵਲੋਂ ਹੀ ਕੀਤੀ ਗਈ ਸੀ ਅਤੇ ਇਸਦੇ ਅੰਦਰ ਪਾਵਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਇਥੋਂ ਤੱਕ ਕਿ ਤੱਪਦਿਆਂ ਹਿਰਦਿਆਂ ਨੂੰ ਤਾਰਨ ਲਈ ਗੁਰਬਾਣੀ ਦਾ ਪ੍ਰਵਾਹ ਵੀ ਨਿਰੰਤਰ ਕੀਤਾ ਜਾਂਦਾ ਹੈ।

ਸਾਰੀਆਂ ਜਾਗਰੂਕ ਸਿੱਖ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਉਪਰੋਕਤ ਕੰਪਨੀ ਨਾਲ ਉਹਨਾਂ ਦੇ ਈ-ਮੇਲ ਪਤੇ questions@ubiworkshop.com 'ਤੇ ਸੰਪਰਕ ਕਰਕੇ, ਉਹਨਾਂ ਨੂੰ ਇਸ ਵੀਡੀਓ ਗੇਮ ਵਿੱਚੋਂ ਇਤਰਾਜਯੋਗ ਸੀਨ ਕੱਢਣ ਲਈ ਦਬਾਅ ਪਾਉਣ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top