Share on Facebook

Main News Page

ਭੁੱਚੋ ਵਾਲੇ ਮਹਾ ਹਰਨਾਮ ਸਿੰਘ ਬਾਰੇ ਫੈਲਾਏ ਜਾ ਰਹੇ ਝੂਠ ਦਾ ਪਰਦਾਫਾਸ਼
-: ਦਲਜੀਤ ਸਿੰਘ ਇੰਡੀਆਨਾ

ਅੱਜ ਅਸੀਂ ਜਿਸ ਸਾਧ ਦਾ ਖੁਲਾਸਾ ਕਰਨ ਜਾ ਰਹੇ ਹਾਂ, ਇਸ ਦਾ ਨਾਮ ਕਹਿਣ ਨੂੰ ਤਾਂ ਧੰਨ ਧੰਨ ਬਾਬਾ ਮਹਾ ਹਰਨਾਮ ਸਿੰਘ ਜੀ ਭੁਚੋ ਵਾਲੇ ਹੈ। ਇਹ ਮਹਾ ਹਰਨਾਮ ਸਿੰਘ ਹੀ, ਨੰਦ ਸਿੰਘ ਕਲੇਰਾਂ ਵਾਲੇ ਦਾ ਉਸਤਾਦ ਮਤਲਬ ਗੁਰੂ ਸੀ । ਇਸ ਹਰਨਾਮ ਸਿੰਘ ਬਾਰੇ ਇਹੀ ਪ੍ਰਚਾਰਿਆ ਗਿਆ ਹੈ, ਕਿ ਇਹ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੈ। ਪਰ ਇਹ ਲੋਕ ਤਾਂ ਸਾਰੇ ਕੰਮ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਖਿਲਾਫ਼ ਕਰ ਰਹੇ ਹਨ। ਇਹਨਾ ਦੇ ਭੁਚੋ ਵਾਲੇ ਡੇਰੇ ਵਿਚ ਦਲਿਤਾਂ ਨੂੰ ਨਹੀਂ ਵੜਨ ਦਿਤਾ ਜਾਂਦਾ।

ਹੁਣ ਮੈਂ ਆਪਣੀ ਗਲ ਵਲ ਆਉਂਦਾ ਹਾਂ। ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਤਸਵੀਰਾਂ ਬਾਰੇ ਇਕ ਬਹੁਤ ਵੱਡੇ ਝੂਠ ਦਾ ਪਰਚਾਰ ਕੀਤਾ ਗਿਆ ਹੈ। ਇਸ ਤਸਵੀਰ ਬਾਰੇ ਅੱਜ ਤੱਕ ਆਮ ਭੋਲੇ ਜਾਂ ਸ਼ਬਦ ਗੁਰੂ ਤੋਂ ਸਖਣੇ ਲੋਕਾਂ ਵਿੱਚ ਇਹ ਹੀ ਪਰਚਾਰ ਕੀਤਾ ਗਿਆ ਹੈ ਕਿ ਇਹ ਤਸਵੀਰ ਹਰਨਾਮ ਸਿੰਘ ਦੇ ਮਰਨ ਤੋਂ ਦੋ ਸਾਲ ਬਾਅਦ ਮਲੂਕੇ ਵਾਲੇ ਬ੍ਰਾਹਮਣ ਰਾਮ ਸਿੰਘ (ਆਮ ਸਿੱਖਾਂ ਨੂੰ ਭੁਲੇਖਾ ਪਾਉਣ ਲਈ ਰਾਮ ਸਿੰਘ ਵਰਤ ਦਾ ਸੀ) ਨੂੰ ਦਰਸ਼ਨਾਂ ਨਾਲ ਪ੍ਰਾਪਤ ਹੋਈ। ਰਾਮ ਸਿੰਘ ਦਾ ਡੇਰਾ ਬਠਿੰਡੇ ਜਿਲ੍ਹੇ ਦੇ ਪਿੰਡ ਮਲੂਕਾ ਵਿੱਚ ਰਾਮ ਟਿੱਲਾ ਕਰਕੇ ਮਸ਼ਹੂਰ ਹੈ ।ਅਸਲ ਵਿਚ ਨੰਦਸਰ ਸੰਪਰਦਾ ਵੀ ਇਹਨਾਂ ਦਾ ਹੀ ਇੱਕ ਹਿੱਸਾ ਹੈ। ਇਸ ਤਸਵੀਰ ਬਾਰੇ ਇਹ ਕਹਾਣੀ ਇਹ ਹੈ, ਕਿ ਜਦ ਹਰਨਾਮ ਸਿੰਘ ਮਰ ਗਿਆ ਤਾਂ, ਰਾਮ ਸਿੰਘ ਨੇ 2 ਸਾਲ ਵਾਸਤੇ ਭੁੱਖ ਹੜਤਾਲ ਕਰ ਦਿਤੀ, ਕਿ ਬਾਬਾ ਜੀ ਮੈਨੂੰ ਆਪਣੀ ਨਿਸ਼ਾਨੀ ਨਹੀਂ ਦੇ ਕੇ ਗਏ। ਆਖਰ 2 ਸਾਲ ਬਾਅਦ ਰਾਮ ਸਿੰਘ ਦੀ ਚਾਦਰ 'ਤੇ ਉਕਰ ਗਈ। ਇਕ ਅਗੰਮੀ ਆਵਾਜ਼ ਆਈ, ਕਹਿਣ ਲਾਗੀ ਰਾਮ ਸਿੰਘ ਤੇਰੀ ਭਗਤੀ ਪੂਰੀ ਹੋ ਗਈ ਏ, ਸੋ ਹੁਣ ਅਸੀਂ ਤੇਨੂੰ ਆਪਣੀ ਤਸਵੀਰ ਨਿਸ਼ਾਨੀ ਦੇ ਤੌਰ 'ਤੇ ਦੇਂਦੇ ਹਾ। 24 ਘੰਟੇ ਵਿੱਚ ਜਿਨੀਆਂ ਤਸਵੀਰਾਂ ਬਣਾ ਸਕਦੇ ਹੋ ਬਣਾ ਲਵੋ। ਇਕ ਹੋਰ ਬਚਨ ਹੋਇਆ ਜਰਾ ਹੁਣ ਧਿਆਨ ਦੇਣਾ ਇਸ ਤਸਵੀਰ ਦੀ, ਤਸਵੀਰ ਦੁਨੀਆ ਦੇ ਕਿਸੇ ਵੀ ਕੈਮਰੇ 'ਚ ਫੋਟੋ ਨਹੀਂ ਖਿੱਚੀ ਜਾ ਸਕਦੀ। ਜੇ ਕੋਈ ਤਸਵੀਰ ਦੀ ਫੋਟੋ ਖਿਚਣ ਦੀ ਕੋਸ਼ਿਸ ਕਰੇਗਾ, ਉਸ ਦਾ ਕੈਮਰਾ ਫੋਟੋ ਨਹੀਂ ਖਿਚ ਸਕੇਗਾ।

ਸੋ ਇਹ ਤਸਵੀਰ ਆਪ ਜੀ ਦੇ ਸਾਹਮਣੇ ਹੈ। ਇਕ ਹੋਰ ਬਚਨ ਹੋਇਆ ਸੀ ਕੀ ਤਕਰੀਬਨ 80 ਸਾਲ ਬਾਅਦ ਇਕ ਮਹਾਪੁਰਸ਼ ਧੰਨ ਧੰਨ ਇੱਕ ਲੱਖ ਅੱਠ ਹਜਾਰ ਬ੍ਰਹਮ ਗਿਆਨੀ ਗੁਰਮੰਤ ਮਾਰਤੰਡ ਸਾਡੇ ਨਾਲੋਂ ਵੀ ਵੱਡੇ ਮਹਾਂਪੁਰਸ਼, ਜਿਨ੍ਹਾਂ ਦੇ ਅਸੀਂ ਚਰਨਾ ਦੀ ਧੂੜ ਧੰਨ ਧੰਨ 10008 ਸੰਤ ਬਾਬਾ ਜਗਪਾਲ ਸਿੰਘ ਜੀ ਸਰੀ ਵਾਲੇ ਆ ਕੇ, ਸਾਡੇ ਪਾਖੰਡ ਤੋਂ ਪੜਦਾ ਚੁਕਣਗੇ। ਇਹ ਤਸਵੀਰ ਆਮ ਕਰਕੇ ਖਿਚਣ ਤੋਂ ਮਨਾ ਹੈ। ਇਹ ਕੰਮ ਸ਼ਬਦ ਗੁਰੂ ਨੂੰ ਸਮਰਪਿਤਤ ਸਾਡੇ ਵੀਰ ਬਹਾਦੁਰ ਸਿੰਘ ਨੇ ਖਿਚੀ ਹੈ, ਗੁਪਤ ਤਰੀਕੇ ਨਾਲ ਖਿਚਣ ਕਰਕੇ ਇਹ ਤਸਵੀਰ ਸਾਫ਼ ਨਹੀਂ ਦਿਸ ਰਹੀ, ਪਰ ਜੋ ਅਸੀਂ ਲਾਲ ਚੱਕਰ ਤਸਵੀਰ ਦੇ ਦੁਆਲੇ ਬਣਿਆ ਹੈ, ਇਸ ਚੱਕਰ ਦੇ ਅੰਦਰ ਉਸ ਬਾਬੇ ਦੀ ਤਸਵੀਰ ਹੈ, ਜਿਹਨਾ ਲੋਕਾਂ ਨੇ ਇਹ ਤਸਵੀਰ ਦੇਖੀ ਹੈ, ਉਹ ਪਹਿਚਾਨ ਕਰ ਸਕਦੇ ਹਨ, ਇਹ ਹੈ ਇਹਨਾਂ ਲੋਕਾਂ ਦੀ ਅਸਲੀਅਤ।

ਹਰਨਾਮ ਸਿੰਘ ਨੂੰ ਰੱਬ ਮੰਨਣ ਵਾਲਿਉ, ਜਾਗੋ ਹੁਣ, ਇਸ ਤੋਂ ਵੱਡਾ ਸੱਚ ਕੀ ਹੋ ਸਕਦਾ। ਅਸੀਂ ਹਰਨਾਮ ਸਿੰਘ ਦੀ ਅਸਲੀਅਤ ਤੁਹਾਡੇ ਅੱਗੇ ਪੇਸ਼ ਕਰ ਦਿਤੀ ਹੈ। ਜੇ ਹਾਲੇ ਵੀ ਤੁਸੀਂ ਉਸ ਨੂੰ ਰੱਬ ਮੰਨ ਕੇ ਪੂਜੋ, ਤਾਂ ਫਿਰ ਤੁਹਾਡਾ ਰੱਬ ਰਾਖਾ। ਵਲੋ: ਅਖੌਤੀ ਸੰਤਾਂ ਦੇ ਕੌਤਕ ਟੀਮ

ਨੋਟ : ਕੇ.ਪੀ.ਐਸ ਗਿੱਲ ਇਹਨਾਂ ਦਾ ਬਹੁਤ ਵੱਡਾ ਸਰਧਾਲੂ ਹੈ, ਜਦੋ ਪੋਲਿਸ ਮੁਖੀ ਹੁੰਦਾ ਸੀ, ਹਰ ਮਹੀਨੇ ਮਲੂਕੇ ਅਤੇ ਭੁਚੋ ਡੇਰੇ ਆਉਂਦਾ ਸੀ। ਜੇਕਰ ਕਿਸੇ ਨੂੰ ਸ਼ੱਕ ਹੋਵੇ, ਭਗਤੇ ਥਾਣੇ ਦਾ ਪੁਲਿਸ ਰਿਕਾਰਡ ਦੇਖ ਸਕਦੇ ਹੋ। ਇਸ ਕਰਕੇ ਓਸ ਸਮੇਂ ਦੋਰਾਨ ਇਨ੍ਹਾਂ ਦੇ ਡੇਰੇ 'ਤੇ ਸੀ.ਆਰ.ਪੀ ਦਾ ਪਹਿਰਾ ਹੁੰਦਾ ਸੀ।

ਤੇਰੇ ਕੁਤਿਆਂ ਬਿੱਲੇਆਂ ਦਾ ਉਧਾਰ ਨਾ ਕੀਤਾ ਤਾਂ, ਮੈਂਨੂੰ ਸਾਧ ਕੀਹਨੇ ਕਹਿਣਾ
-: ਮਹਾਂ ਪਖੰਡੀ ਮਹਾਂ ਹਰਨਾਮ ਸਿੰਘ

ਪਖੰਡੀ ਸਾਧ ਰਾਮ ਸਿੰਘ ਨੰਦਸਰੀ, ਮਹਾਂ ਪਖੰਡੀ ਮਹਾਂ ਹਰਨਾਮ ਸਿੰਘ ਬਾਰੇ ਸਿੱਖ ਅਖਵਾਉਣ ਵਾਲਿਆਂ ਨੂੰ ਹੋਰ ਭੰਬਲਭੂਸੇ 'ਚ ਪਾਉਂਦਾ ਹੋਇਆ

 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top