Share on Facebook

Main News Page

ਚਰਿਤ੍ਰੋਪਾਖਿਆਨ ਦਾ ਚਰਿਤ੍ਰ ਨੰਬਰ ੪੦੩
Obscene: For Adults Only

ਸਾਰਾ ਸਿੱਖ ਜਗਤ ਇਹ ਜਾਣਕਾਰੀ ਰੱਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਰੇ ਸਿੱਖਾਂ ਨੂੰ ਹੁਕਮ ਕੀਤਾ ਸੀ: “ਸੱਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗਰੰਥ”, ਜਿਸ ਦਾ ਭਾਵ ਕਿ ਸਿੱਖਾਂ ਨੇ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਅਨੁਸਾਰ ਹੀ ਆਪਣਾ ਜੀਵਨ ਸਫਲਾ ਕਰਨ ਦੇ ਯੱਤਨ ਵਿੱਚ ਲਗੇ ਰਹਿਣਾ।

ਪਰ, ਇਹ ਸਮਝ ਨਹੀਂ ਆ ਰਹੀ ਕਿ ਫਿਰ ਨਿਤਨੇਮ ਅਤੇ ਖੰਡੇ ਦੀ ਪਾਹੁਲ ਸਮੇਂ ਬਚਿਤ੍ਰ ਨਾਟਕ, ਅਖੌਤੀ ਦਸਮ ਗ੍ਰੰਥ ਵਿਚੋਂ ਕਈ ਪ੍ਰਸੰਗ ਕਿਉਂ “ਸਿੱਖ ਰਹਿਤ ਮਰਯਾਦਾ” ਵਿੱਚ ਲਿਖੇ ਹੋਏ ਹਨ? ਇਵੇਂ ਹੀ, “ਚੌਪਈ’ ਸਿਰਲੇਖ ਹੇਠ ਬਹੁਤ ਸਾਰੀਆਂ `ਚੌਪਈਆਂ’ ਵਿਚੋਂ ਅਖੀਰਲੇ ਚਰਿਤ੍ਰ ਨੰਬਰ ੪੦੪ ਦੀ ‘ਕਬ੍ਹਯੋ ਬਾਚ ਬੇਨਤੀ ਚੌਪਈ’ ਦੇ ਲੜੀ ਨੰਬਰ ੩੭੭ ਤੋਂ ੪੦੧ ਤੱਕ ਕਿਵੇਂ ਚੁਣੇ ਗਏ ਅਤੇ ਅਖੀਰਲੇ ਲੜੀ ਨੰਬਰ ੪੦੨, ੪੦੩, ੪੦੪ ਅਤੇ ੪੦੫ ਕਿਉਂ ਨਹੀਂ ਜੋੜੇ ਗਏ?

ਆਓ, ਇਸੇ ਹੀ ਕਿਤਾਬ ਵਿਚੋਂ ਚਰਿਤ੍ਰ ਨੰਬਰ ੪੦੩ ਬਾਰੇ ਜਾਣਕਾਰੀ ਲਈਏ ਕਿ ਸਿੱਖਾਂ ਨੂੰ ਇਹ ਕੀ ਓਪਦੇਸ਼ ਕਰਦੀ ਹੈ?

ਚੌਪਈ

ਸੁਨ ਨ੍ਰਿਪ ਔਰ ਚਰਿਤ੍ਰ ਬਖਾਨੋ। ਜਿਹ ਬਿਧਿ ਕਿਯਾ ਚੰਚਲਾ ਜਾਨੋ।

ਅਨਦਾਵਤੀ ਨਗਰ ਇੱਕ ਸੋਹੈ। ਰਾਇ ਸਿੰਘ ਰਾਜਾ ਤਹ ਕੋ ਹੈ। ੧।

ਅਰਥ ਕਰਤਾ: ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: ਹੇ ਰਾਜਨ! ਸੁਣੋ, ਇੱਕ ਹੋਰ ਚਰਿਤ੍ਰ ਕਹਿੰਦਾ ਹਾਂ ਜਿਸ ਤਰ੍ਹਾਂ ਉਸ ਇਸਤਰੀ ਨੇ ਕੀਤਾ ਸੀ, ਸੋ ਜਾਣ ਲਵੋ। ਅਨਦਾਵਤੀ ਨਾਂ ਦਾ ਇੱਕ ਨਗਰ ਹੁੰਦਾ ਸੀ। ਉਥੋਂ ਦਾ ਰਾਜਾ ਰਾਇ ਸਿੰਘ ਸੀ। ੧।

ਸਿਵਦੇਈ ਤਿਹ ਨਾਰਿ ਬਿਚਛਨ। ਰੂਪਵਾਨ ਗੁਨਵਾਨ ਸੁਲਛਨ।

ਰਾਜਾ ਆਪੁ ਚਰਿਤ੍ਰ ਬਨਾਵਤ। ਲਿਖਿ ਲਿਖਿ ਪੜਿ ਇਸਤ੍ਰਿਯਨ ਸੁਨਾਵਤ। ੨।

ਅਰਥ: ਉਸ ਦੀ ਸ਼ਿਵ ਦੇਈ ਨਾਂ ਦੀ ਸਿਆਣੀ ਇਸਤਰੀ ਸੀ। ਉਹ ਰੂਪਵਾਨ, ਗੁਣਵਾਨ ਅਤੇ ਚੰਗਿਆਂ ਲੱਛਣਾਂ ਵਾਲੀ ਸੀ। ਰਾਜਾ ਆਪ ਚਰਿਤ੍ਰ ਬਣਾਉਂਦਾ ਸੀ ਅਤੇ ਲਿਖ ਲਿਖ ਕੇ ਇਸਤਰੀਆਂ ਨੂੰ ਪੜ੍ਹ ਕੇ ਸੁਣਾਉਂਦਾ ਹੁੰਦਾ ਸੀ। ੨।

ਸਿਵਾ ਮਤੀ ਇਹ ਬਿਧਿ ਜਬ ਸੁਨੀ। ਅਧਿਕ ਬਿਹਸਿ ਕਰਿ ਮੂੰਡੀ ਧੁਨੀ।

ਅਸ ਕਰਿ ਇਸੈ ਚਰਿਤ੍ਰ ਦਿਖਾਊ। ਯਾਹ ਭਜੋ ਯਾਹੀ ਤੇ ਲਿਖਾਊ। ੩।

ਅਰਥ: ਜਦ ਸ਼ਿਵਾ ਮਤੀ ਨੇ ਇਸ ਤਰ੍ਹਾਂ ਸੁਣਿਆ (ਤਦ) ਬਹੁਤ ਹਸ ਕੇ ਸਿਰ ਹਿਲਾਇਆ। (ਮੈਂ) ਅਜਿਹਾ ਚਰਿਤ੍ਰ ਕਰ ਕੇ ਇਸ (ਰਾਜੇ) ਨੂੰ ਵਿਖਾਵਾਂਗੀ ਕਿ ਇਸ ਨਾਲ ਰਮਣ ਕਰ ਕੇ ਇਸੇ ਤੋਂ ਲਿਖਵਾਵਾਂਗੀ। ੩।

ਜਿਹ ਤਿਹ ਬਿਧਿ ਭੂਪਹਿ ਫੁਸਲਾਇ। ਮਿਲਤ ਭਈ ਦਿਨ ਹੀ ਕਹ ਆਇ।

ਆਨਿ ਗਰੇ ਤਾ ਕੇ ਲਪਟਾਈ। ਭਾਤਿ ਭਾਤਿ ਤਿਨ ਕੇਲ ਰਚਾਈ। ੪।

ਅਰਥ: ਜਿਵੇਂ ਕਿਵੇਂ ਰਾਜੇ ਨੂੰ ਫੁਸਲਾ ਕੇ ਦਿਨ ਨੂੰ ਹੀ ਆ ਕੇ ਮਿਲ ਪਈ। ਆ ਕੇ ਉਸ ਦੇ ਗਲੇ ਨਾਲ ਲਿਪਟ ਗਈ ਅਤੇ ਭਾਂਤ ਭਾਂਤ ਨਾਲ ਕਾਮ-ਕ੍ਰੀੜਾ ਕੀਤੀ। ੪।

ਭਾਤਿ ਭਾਤਿ ਜਦ ਪਤਿਹ ਭਜਾ। ਤਊ ਨ ਤ੍ਰਿਯ ਆਸਨ ਤਿਹ ਤਜਾ।

ਭਾਤਿ ਭਾਤਿ ਉਰ ਸੋ ਉਰਝਾਨੀ। ਨਿਰਖਿ ਭੂਪ ਕਾ ਰੂਪ ਬਿਕਾਨੀ। ੫।

ਅਰਥ: (ਭਾਵੇਂ) ਪਤੀ ਨੇ ਉਸ ਨਾਲ ਕਈ ਤਰ੍ਹਾਂ ਦਾ ਰਮਣ ਕੀਤਾ, ਤਾਂ ਵੀ ਇਸਤਰੀ ਨੇ ਉਸ ਦਾ ਆਸਣ ਨ ਛਡਿਆ। ਕਈ ਤਰ੍ਹਾਂ ਨਾਲ (ਉਸ ਦੀ) ਛਾਤੀ ਨਾਲ ਲਗੀ ਰਹੀ ਅਤੇ ਰਾਜੇ ਦਾ ਰੂਪ ਵੇਖ ਕੇ ਵਿਕ ਗਈ। ੫।

ਭੋਗ ਕਮਾਇ ਗਈ ਡੇਰੈ ਜਬ। ਸਖਿਯਨ ਸਾਥ ਬਖਾਨੋ ਇਮ ਤਬ।

ਇਹ ਰਾਜੈ ਮੁਹਿ ਆਜੁ ਬੁਲਾਯੋ। ਦਿਨ ਹੀ ਮੋ ਸੰਗ ਭੋਗ ਕਮਾਯੋ। ੬।

ਅਰਥ: (ਰਾਜੇ ਨਾਲ) ਭੋਗ ਕਰ ਕੇ ਜਦ (ਆਪਣੇ) ਘਰ ਨੂੰ ਪਰਤੀ, ਤਦ ਸਖੀਆਂ ਨਾਲ ਇਸ ਤਰ੍ਹਾਂ ਬਖਾਨ ਕੀਤਾ। ਇਸ ਰਾਜੇ ਨੇ ਮੈਨੂੰ ਅਜ ਬੁਲਾਇਆ ਸੀ ਅਤੇ ਦਿਨ ਵੇਲੇ ਹੀ ਮੇਰੇ ਨਾਲ ਭੋਗ ਕੀਤਾ ਸੀ। ੬।

ਸਾਸੁ ਸਸੁਰ ਜਬ ਹੀ ਸੁਨ ਪਾਈ। ਔਰ ਸੁਨਤ ਭੀ ਸਗਲ ਲੁਗਾਈ।

ਆਜੁ ਰਾਜ ਯਾ ਸੋ ਰਤਿ ਮਾਨੀ। ਬੂਝਿ ਗਏ ਸਭ ਲੋਗ ਕਹਾਨੀ। ੭।

ਅਰਥ: ਜਦੋਂ ਸੱਸ ਸਹੁਰੇ ਨੇ ਸੁਣ ਲਿਆ ਅਤੇ ਹੋਰ ਸਾਰੀਆਂ ਇਸਤਰੀਆਂ ਨੇ ਸੁਣ ਲਿਆ ਕਿ ਅਜ ਰਾਜੇ ਨੇ ਇਸ ਨਾਲ ਕਾਮ-ਕ੍ਰੀੜਾ ਕੀਤੀ ਹੈ, ਤਾਂ ਸਾਰੇ ਲੋਕ ਕਹਾਣੀ ਸਮਝ ਗਏ। ੭।

ਪੁਨਿ ਸਿਵ ਦੇ ਇਹ ਭਾਤਿ ਉਚਾਰੋ। ਮੈ ਦੇਖਤ ਥੀ ਹਿਯਾ ਤਿਹਾਰੋ।

ਬਾਤ ਕਹੇ ਮੁਹਿ ਏ ਕ੍ਹਯਾ ਕਰਿਹੈ। ਚੁਪ ਕਰਿ ਹੈ ਕਿ ਕੋਪ ਕਰਿ ਲਰਿਹੈ। ੮।

ਅਰਥ: ਫਿਰ ਸ਼ਿਵ ਦੇ (ਦੇਈ) ਨੇ ਇਸ ਤਰ੍ਹਾਂ ਕਿਹਾ- ਮੈਂ ਤੁਹਾਡਾ ਜਿਗਰਾ ਵੇਖ ਰਹੀ ਸਾਂ ਕਿ ਇਹ ਕੀ ਗੱਲ ਕਰਦੇ ਹਨ ਅਤੇ ਮੈਨੂੰ ਕੀ ਕਹਿੰਦੇ ਹਨ। ਚੁਪ ਕਰਦੇ ਹਨ ਜਾਂ ਕ੍ਰੋਧਿਤ ਹੋ ਕੇ ਲੜਦੇ ਹਨ। ੮।

ਅੜਿਲ

ਦਿਨ ਕੇ ਐਸੋ ਕੋ ਤ੍ਰਿਯ ਕਰਮ ਕਮਾਵਈ। ਦਿਖਤ ਜਾਰ ਕੋ ਧਾਮ ਨਾਰਿ ਕਿਮਿ ਜਾਵਈ।

ਐਸ ਕਾਜ ਕਰਿ ਕਵਨ ਕਹੋ ਕਿਮਿ ਭਾਖਿ ਹੈ। ਹੋ ਅਪਨੇ ਚਿਤ ਕੀ ਬਾਤ ਚਿਤ ਮੋ ਰਾਖਿ ਹੈ। ੯।

ਅਰਥ: ਦਿਨ ਵੇਲੇ ਅਜਿਹੀ ਕਿਹੜੀ ਇਸਤਰੀ ਹੈ, ਜੋ (ਇਹ) ਕਰਮ ਕਮਾਵੇਗੀ। (ਸਭ ਦੇ) ਵੇਖਦੇ ਹੋਇਆਂ ਇਸਤਰੀ ਕਿਵੇਂ ਯਾਰ ਦੇ ਘਰ ਜਾਵੇਗੀ। ਅਜਿਹਾ ਕੰਮ ਕਰ ਕੇ ਭਲਾ ਕੋਈ ਕਿਸੇ ਨੂੰ ਕਿਉਂ ਦਸੇਗੀ। ਉਹ ਆਪਣੇ ਮਨ ਦੀ ਗੱਲ ਆਪਣੇ ਮਨ ਵਿੱਚ ਹੀ ਰਖੇਗੀ। ੯।

ਚੌਪਈ

ਬੈਨ ਸੁਨਤ ਸਭਹਿਨ ਸਚੁ ਆਯੋ। ਕਿਨੂੰ ਨ ਤਹ ਇਹ ਕਥਹਿ ਚਲਾਯੋ।

ਜੋ ਕੋਈ ਐਸ ਕਰਮ ਕੌ ਕਰਿ ਹੈ। ਭੂਲਿ ਨ ਕਾਹੂ ਪਾਸ ਉਚਿਰ ਹੈ। ੧੦।

ਅਰਥ: ਗੱਲ ਸੁਣ ਕੇ ਸਾਰਿਆਂ ਨੇ ਸਚ ਮੰਨ ਲਈ ਅਤੇ ਕਿਸੇ ਹੋਰ ਨਾਲ ਅਗੇ ਗੱਲ ਨ ਚਲਾਈ। ਜੇ ਕੋਈ ਅਜਿਹਾ ਕਰਮ ਕਰਦਾ ਹੈ, ਤਾਂ ਉਹ ਭੁਲ ਕੇ ਕਿਸੇ ਹੋਰ ਨੂੰ ਨਹੀਂ ਦਸਦਾ। ੧੦।

ਲੋਗਨ ਕਹਿ ਇਹ ਬਿਧਿ ਡਹਕਾਇ। ਪਿਯ ਤਨ ਪਤ੍ਰੀ ਲਿਖੀ ਬਨਾਇ।

ਮੋ ਪਰ ਯਾਰ ਅਨੁਗ੍ਰਹ ਕੀਜੇ। ਇਹ ਭੀ ਚਰਿਤ ਗ੍ਰੰਥ ਲਿਖਿ ਲੀਜੇ। ੧੧। ੧।

ਇਤਿ ਸ੍ਰੀ ਚਰਿਤ੍ਰ ਪਖ੍ਹਯਾਨੋ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਤੀਨ ਚਰਿਤ੍ਰ ਸਮਾਪਤਮ

ਸਤੁ ਸੁਭਮ ਸਤੁ। ੪੦੩। ੭੧੩੪। ਅਫਜੂੰ।

ਅਰਥ: ਲੋਕਾਂ ਨੂੰ ਇਸ ਤਰ੍ਹਾਂ ਕਹਿ ਕੇ ਭਰਮਾਇਆ ਅਤੇ ਪ੍ਰਿਯ ਨੂੰ (ਇਸ ਤਰ੍ਹਾਂ) ਚਿੱਠੀ ਲਿਖ ਭੇਜੀ। ਹੇ ਪ੍ਰੀਤਮ! ਮੇਰੇ ਉਤੇ ਕ੍ਰਿਪਾ ਕਰੋ ਅਤੇ ਇਹ ਚਰਿਤ੍ਰ ਵੀ ਗ੍ਰੰਥ ਵਿੱਚ ਲਿਖ ਲਵੋ। ੧੧। ੧।

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੦੩ਵੇਂ ਚਰਿਤ੍ਰ ਦੀ ਸਮਾਪਤੀ,

ਸਭ ਸ਼ੁਭ ਹੈ। ੪੦੩। ੭੧੩੪। ਚਲਦਾ।

ਕਿੰਨਾ ਚੰਗਾ ਹੋਵੇ ਜੇ ਅਨੰਦਪੁਰ ਸਾਹਿਬ ਤੋਂ ਇਸ ਚਰਿਤ੍ਰੋਪਾਖਿਆਨ ਦੇ ਸਾਰੇ ਚਰਿਤ੍ਰਾਂ ਦੀ ਲੜੀ ਵਾਰ ਕਥਾ ਅਰੰਭ ਹੋ ਜਾਏ ਤਾਂ ਜੋ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਦੀ ਪ੍ਰੜੋਤਾ ਕਰਨ ਵਾਲਿਆਂ ਨੂੰ ਇਸ ਦੀ ਅਸਲੀਅਤ ਦਾ ਪਤਾ ਲਗ ਸਕੇ! ਪਰ, ਇਹ ਸਮਝ ਨਹੀਂ ਆ ਰਹੀ ਕਿ ਇੱਕ ਛੋਟਾ ਜਿਹਾ ਬਚਿਤ੍ਰ ਨਾਟਕ, ਦਸਮ ਗ੍ਰੰਥ ਕਿਵੇਂ ਬਣ ਗਿਆ? ਕੀ ਕਿਸੇ ਨੇ ਇਸ ਤੋਂ ਪਹਿਲੇ ਨੌਂ ਗ੍ਰੰਥ ਭੀ ਦੇਖੇ ਹਨ? ਕੀ ਇਨ੍ਹਾਂ ਉਪਰ ਅਈ. ਪੀ. ਸੀ. ੧੮੬੦ ਐਕਟ ਦੀ ਧਾਰਾ ੨੯੫ ਏ ਲਾਗੂ ਨਹੀਂ ਹੁੰਦੀ?

ਖਿਮਾ ਜਾ ਜਾਚਕ,

ਗੁਰਮੀਤ ਸਿੰਘ (ਸਿੱਡਨੀ, ਆਸਟ੍ਰੇਲੀਆ)  ੨੫ ਅਗਸਤ ੨੦੧੩


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top