Share on Facebook

Main News Page

ਮੈਂ ਬਾਦਲਾਂ ਦਾ ਵਫਾਦਾਰ ਸਿਪਾਹੀ, ਮੇਰੀ ਇੰਨੀ ਜ਼ੁਰਅੱਤ ਨਹੀਂ ਹੈ, ਕਿ ਮੈਂ ਬਾਦਲ ਖਿਲਾਫ ਬੋਲਣ ਦੀ ਜ਼ੁਰਅੱਤ ਕਰਾਂ
-: ਅਵਤਾਰ ਮੱਕੜ ਉਰਫ ਮੁਕਰ

 

ਬਾਦਲ ਦੇ ਜੇਬ ਚੋਂ ਨਿਕਲਿਆ ਇਹ ਮੱਕਾਰ, ਇਸਦੀ ਕੀ ਮਜਾਲ ਕੀ ਇਹ ਬਾਦਲਾਂ ਦੇ ਖਿਲਾਫ ਬੋਲੇ, ਆਪਣੇ ਪਹਿਲੇ ਬਿਆਨ ਤੋਂ ਮੁਕਰਨਾ ਇਸ ਮੱਕਾਰ ਦੀ ਖਾਸ ਆਦਤ ਹੈ...
ਕਬਾੜੀਏ ਤੋਂ ਹੋਰ ਆਸ ਵੀ ਕੀ ਕੀਤੀ ਜਾ ਸਕਦੀ ਹੈ!!!

ਜਗਰੂਪ ਸਿੰਘ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੱਘ ਮੱਕੜ ਵਲੋਂ ਦਿਤੇ ਸਪਸ਼ੱਟੀਕਰਨ ਨੇ ਸਮੁਚੇ ਸਿੱਖ ਜਗਤ ਅੰਦਰ ਨਵੇਂ ਤਰਾਂ ਦੀ ਚਰਚਾ ਛੇੜ ਦਿਤੀ ਹੈ। ਧਰਮ ਯੁਧ ਮੋਰਚੇ ਮੌਕੇ ਇਕ ਉਚੇ ਅਹੁਦੇ 'ਤੇ ਬੈਠੇ ਕਾਂਗਰਸੀ ਸਿਖ ਨੇ ਇੰਦਰਾ ਦੀਆਂ ਚਪਲੀਆਂ ਝਾੜਨ ਬਾਰੇ ਬਿਆਨ ਦਿਤਾ ਸੀ, ਜਿਸ ਦੀ ਸਮੁਚੇ ਸਿਖ ਜਗਤ ਅੰਦਰ ਬਹੁਤ ਲੰਮਾ ਸਮਾਂ ਨਾਹਵਾਚਕ ਅਰਥਾਂ ਵਿਚ ਚਰਚਾ ਹੁੰਦੀ ਰਹੀ ਸੀ। ਜਾਪਦਾ ਹੈ ਕਿ ਜਥੇਦਾਰ ਮੱਕੜ ਦਾ ਅੱਜ ਦਾ ਬਿਆਨ ਵੀ ਲੰਮਾ ਸਮਾਂ ਉਨਾਂ ਦਾ ਪਿਛਾ ਨਹੀਂ ਛੱਡੇਗਾ।

ਸਿੱਖ ਮਾਮਲਿਆਂ ਵਿਚ ਦਿਲਚਸਪੀ ਰੱਖਣ ਵਾਲੇ ਵਿਦਵਾਨ ਇਸ ਘਟਨਾਕ੍ਰਮ ਬਾਰੇ ਇਕਮਤ ਹਨ, ਕਿ ਜਥੇਦਾਰ ਮੱਕੜ ਨੇ ਆਪਣੇ ਅਹੁਦੇ ਦੀ ਕਦਰ ਘਟਾਈ ਹੈ। ਵਿਦਵਾਨਾਂ ਦਾ ਕਹਿਣਾ ਹੈ ਇਸ ਅਹੁਦੇ ਉਤੇ ਬੜੇ ਉਚੇ ਕੱਦ ਵਾਲੀਆਂ ਤੇ ਪੰਥਕ ਸੋਚ ਵਾਲੀਆਂ ਸਖਸ਼ੀਅਤਾ ਬਿਰਾਜਮਾਨ ਰਹੀਆਂ ਹਨ, ਜਿੰਨਾਂ ਨੇ ਇਸ ਅਹੁਦੇ ਦੀ ਸ਼ਾਨ ਵਧਾਈ ਹੈ, ਪਰ ਹੁਣ ਜਦ ਅਕਾਲੀ ਸਭਿਆਚਾਰ ਦੀ ਥਾਂ ਬਾਦਲ-ਸਭਿਆਚਾਰ ਨੇ ਲੈ ਲਈ ਹੈ, ਤਾਂ ਜਥੇਦਾਰ ਮੱਕੜ ਵਰਗੇ ਛੋਟੇ ਕਿਰਦਾਰ ਤੇ ਕੱਦ ਵਾਲੇ ਲੋਕ ਵੀ ਇਸ ਅਹਿਮ ਅਹੁਦੇ ਤੇ ਬੈਠ ਰਹੇ ਹਨ, ਜੋ ਆਪਣੀ ਕਮਜੋਰ ਤੇ ਦੱਬੂ ਹਸਤੀ ਕਰਕੇ ਵਾਰ ਵਾਰ ਸਿੱਖਾਂ ਦੀ ਨਮੋਸ਼ੀ ਦਾ ਕਾਰਨ ਬਣਦੇ ਹਨ। ਵਿਦਵਾਨਾਂ ਅਨੁਸਾਰ ਜਥੇਦਾਰ ਮੱਕੜ ਤੇ ਬਾਦਲ ਪਰਿਵਾਰ ਦੇ ਰਿਸ਼ਤੇ ਜਗੀਰਦਾਰਾਂ ਤੇ ਉਨਾਂ ਦੇ ਕੰਮ-ਕਾਰ ਦੇਖਣ ਨੂੰ ਰੱਖੇ ਪ੍ਰਬੰਧਕਾਂ ਤੇ ਮੁਨਸ਼ੀਆਂ ਵਰਗੇ ਮਹਿਸੂਸ ਹੁੰਦੇ ਹਨ। ਵਿਦਵਾਨ ਇਸਨੁੰ ਸਿੱਖ ਸਮਾਜ ਅੰਦਰ ਆਏ ਨਿਘਾਰ ਦਾ ਪ੍ਰਗਟਾਵਾ ਮੰਨਦੇ ਹਨ।

ਚੇਤੇ ਰਹੇ ਕਿ ਅੱਜ ਦੇ ਅਖਬਾਰਾਂ ਵਿਚ ਜਥੇਦਾਰ ਮੱਕੜ ਦਾ ਸਪਸ਼ਟੀਕਰਨ ਛਪਿਆ ਹੈ, ਜਿਸ ਵਿਚ ਉਨਾਂ ਇਕ ਮਾਮਲੇ ਵਿਚ ਆਪਣੀ ਸਥਿਤੀ ਸਪਸ਼ਟ ਕਰਦਿਆਂ ਕਰਦਿਆਂ ਇਥੋਂ ਤੱਕ ਕਹਿ ਦਿਤਾ ਕਿ ਮੇਰੀ ਐਨੀ ਜੁਰਅੱਤ ਨਹੀਂ ਹੈ, ਕਿ ਬਾਦਲਾਂ ਖਿਲਾਫ ਬੋਲ ਸਕਾਂ। ਇਹ ਬਿਆਨ ਅੱਜ ਸਿਆਸੀ ਹਲਕਿਆਂ ਵਿਚ ਵੀ ਚਰਚਿਤ ਰਿਹਾ ਤੇ ਲੋਕ ਚਟਕਾਰੇ ਲੈ ਲੈ ਇਸ ਬਾਰੇ ਚਰਚਾ ਕਰਦੇ ਰਹੇ। ਸਿਆਸੀ ਸਫਾਂ ਵਿਚ ਚਰਚਾ ਰਹੀ, ਕਿ ਇਕ ਪਾਸੇ ਬਾਦਲ ਦਲ ਦੇ ਆਗੂ ਸਦਾ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਵਿਚ ਰਹਿੰਦੇ ਹਨ, ਕਿ ਉਹ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਦੇ ਮਾਮਲਿਆਂ ਵਿਚ ਦਖਲਅੰਦਾਜ਼ੀ ਨਹੀਂ ਕਰ ਰਹੇ, ਪਰ ਜਥੇਦਾਰ ਮੱਕੜ ਦਾ ਸਪਸ਼ਟੀਕਰਨ ਸਾਰੇ ਪਰਦੇ ਚੱਕੀ ਜਾਂਦਾ ਹੈ।

ਜਥੇਦਾਰ ਮੱਕੜ ਨੂੰ ਸੋਸਲ ਸਾਈਟਸ ਉਤੇ ਬੇਹੱਦ ਹਲਕੇ ਆਗੂ ਵਜੋਂ ਲਿਆ ਜਾਂਦਾ ਹੈ, ਜਿਸ ਲਈ ਉਹ ਆਪ ਹੀ ਜਿੰਮੇਵਾਰ ਹਨ। ਅੱਜ ਵੀ ਸਾਰਾ ਦਿਨ ਸਮਾਜਕ ਸੱਥਾਂ ਵਿਚ ਜਥੇਦਾਰ ਮੱਕੜ ਦੇ ਆਖੇ ਬੋਲਾਂ ਦਾ ਮਜਾਕ ਉਡਦਾ ਰਿਹਾ। ਪਹਿਲਾਂ ਹੀ ਚਰਚਾ ਚੱਲ ਰਹੀ ਹੈ ਕਿ ਜਲਦੀ ਹੀ ਬਾਦਲ ਪਰਿਵਾਰ ਜਥੇਦਾਰ ਮੱਕੜ ਦੀ ਥਾਂ ਕਿਸੇ ਹੋਰ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇਣ ਲਈ ਮਨ ਬਣਾ ਰਿਹਾ ਹੈ। ਹਾਲੀਆ ਘਟਨਾਕ੍ਰਮ ਨੇ ਜਥੇਦਾਰ ਮੱਕੜ ਦੀ ਸਥਿਤੀ ਹੋਰ ਵੀ ਹਾਸੋਹੀਣੀ ਬਣਾ ਦਿਤੀ ਹੈ।

ਉਮੀਦ ਹੈ ਕਿ ਸ਼੍ਰੋਮਣੀ ਕਮੇਟੀ ਦਾ ਨਵਾਂ ਪ੍ਰਧਾਨ ਜਰੂਰ ਆ ਜਾਵੇਗਾ, ਪਰ ਇਸ ਵਿਸ਼ੇ ਵਿਚ ਦਿਲਚਸਪੀ ਰੱਖਣ ਵਾਲਾ ਹਰ ਕੋਈ ਇਹ ਚਰਚਾ ਵੀ ਕਰਦਾ ਹੈ ਕਿ ਅਗਲਾ ਪ੍ਰਧਾਨ ਵੀ ਜਥੇਦਾਰ ਮੱਕੜ ਤੋਂ ਹੇਠਲੇ ਕਿਰਦਾਰ ਵਾਲਾ ਹੀ ਆਵੇਗਾ, ਕਿਉਂਕਿ ਬਾਦਲ ਪਰਿਵਾਰ ਕੋਈ ਹੋਰ “ਟੌਹੜਾ” ਬਰਦਾਸ਼ਤ ਨਹੀਂ ਕਰ ਸਕਦਾ!


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top