Share on Facebook

Main News Page

ਮੱਰ ਚੁਕੀਆਂ ਜ਼ਮੀਰਾਂ ਵਾਲ਼ਿਓ !!!!!! ਨਾ ਸੁਣਿਓ
-: ਸਤਿਨਾਮ ਸਿੰਘ ਮਾਂਟਰੀਅਲ

ਨਾ ਸੁਣਿਓ, ਪ੍ਰੋ: ਇੰਦਰ ਸਿੰਘ ਜੀ ਘੱਗਾ ਨੂੰ,
ਕਰਮਕਾਂਡਾਂ ਦੀ ਮੈਲ਼ ਸਾਰੀ ਲਾਹ ਦਊਗਾ,

ਨਾ ਸੁਣਿਓ, ਪ੍ਰੋ: ਦਰਸ਼ਨ ਸਿੰਘ ਜੀ ਖ਼ਾਲਸਾ ਨੂੰ,
ਸੁੱਤੀਆਂ ਹੋਈਆਂ ਜ਼ਮੀਰਾਂ ਨੂੰ ਜਗਾ ਦਊਗਾ,

ਨਾ ਸੁਣਿਓ, ਭਾਈ ਸਰਬਜੀਤ ਸਿੰਘ ਜੀ ਧੁੰਦਾ ਨੂੰ,
ਇੱਕ ਪੰਥ ਇੱਕ ਗਰੰਥ ਦੀ ਗੱਲ ਸਮਝਾ ਦਊਗਾ,

ਨਾ ਸੁਣਿਓ, ਭਾਈ ਪਰਮਜੀਤ ਸਿੰਘ ਜੀ ਉਤ੍ਰਾਖੰਡ ਨੂੰ,
ਅਗਲੇ ਪਿਛਲੇ ਜਨਮਾਂ ਦੀ ਗੱਲ ਮੁਕਾ ਦਊਗਾ,

ਨਾ ਸੁਣਿਓ, ਭਾਈ ਪੰਥਪ੍ਰੀਤ ਸਿੰਘ ਜੀ ਬਖਤੌਰਾ ਨੂੰ,
ਅਖੌਤੀ ਡੇਰੇਦਾਰਾਂ ਦੀ ਇਹ ਬੀਨ ਬਜਾ ਦਊਗਾ,

ਨਾ ਸੁਣਿਓ, ਭਾਈ ਪ੍ਰਭਦੀਪ ਸਿੰਘ ਜੀ ਯੁਕੇ ਨੂੰ,
ਦਲੀਲਾਂ ਨਾਲ ਇਹ ਗੁਰਬਾਣੀ ਪੱਲੇ ਪਾਅ ਦਊਗਾ,

ਨਾ ਸੁਣਿਓ, ਭਾਈ ਹਰਜਿੰਦਰ ਸਿੰਘ ਜੀ ਸਭਰਾ ਨੂੰ,
ਇਹ ਤਾਂ ਤਰਕ ਨਾਲ ਗੱਲ ਕਰਨੀ ਸਿਖਾ ਦਊਗਾ,

ਨਾ ਸੁਣਿਓ, ਭਾਈ ਅਮਰੀਕ ਸਿੰਘ ਜੀ ਚੰਡੀਗੜ ਨੂੰ,
ਸਿੱਖ ਇਥਿਹਾਸ ਦੇ ਸ਼ਹੀਦਾਂ ਦੀ ਲੜੀ ਸੁਣਾ ਦਊਗਾ,

ਨਾ ਸੁਣਿਓ, ਭਾਈ ਗੁਰਚਰਨ ਸਿੰਘ ਜੀ ਜਿਉਂਣਵਾਲੇ ਨੂੰ,
ਬਚਿਤ੍ਰ ਨਾਟਕੀਆਂ ਦੀ ਨੀਂਦ ਇਹ ਉਡਾ ਦਊਗਾ,

ਨਾ ਸੁਣਿਓ, ਭਾਈ ਗੁਰਬਚਨ ਸਿੰਘ ਜੀ ਪੰਨਵਾ ਨੂੰ,
ਸ਼ਬਦ ਗੁਰੂ ਦੇ ਸਿਧਾਤਾਂ ਦੀ ਗੱਲ ਚਲਾ ਦਊਗਾ,

ਨਾ ਸੁਣਿਓ, ਵੀਰ ਭੁਪਿੰਦਰ ਸਿੰਘ ਜੀ ਯੂਐਸਏ ਨੂੰ,
ਗੁਰਬਾਣੀ ਵਿਚੋਂ ਹੀ ਚੰਗੇ ਵਧੀਆ ਸੁਝਾ ਦਊਗਾ,

ਨਾ ਸੁਣਿਓ, ਭਾਈ ਸ਼ਿਵਤੇਗ ਸਿੰਘ ਜੀ ਦਿੱਲੀ ਵਾਲ਼ੇ ਨੂੰ,
ਮਨਮੱਤਾਂ ਦਾ ਅੱਖਾਂ ਤੋਂ ਪੜਦਾ ਇਹ ਹਟਾ ਦਊਗਾ,

!!!!! ਨਾ ਸੁਣਿਓ, ਨਾ ਪੜ੍ਹਿਓ,

ਨਾ ਸੁਣਿਓ, ਰੇਡੀਓ ਵਿਰਸਾ ਨਿਊਜ਼ੀਲੈਂਡ ਵਾਲ਼ਿਆਂ ਦਾ,
ਗੱਲ ਸਮੇਂ ਦੀ ਕਰਨ ਇਹ ਲੱਗ ਪਏ ਨੇ,

ਨਾ ਸੁਣਿਓ, ਰੇਡੀਓ ਚੰਨ ਪ੍ਰਦੇਸੀ ਯੂ ਐਸ ਵਾਲ਼ਿਆਂ ਦਾ,
ਹਾਮੀਂ ਘੱਗੇ ਦੀ ਭਰਨ ਇਹ ਲੱਗ ਪਏ ਨੇ,

ਨਾ ਸੁਣਿਓ, ਰੇਡੀਓ ਸ਼ੇਰੇ ਪੰਜਾਬ ਤੋਂ ਦਿਲਾਂ ਦੀ ਸਾਂਝ,
ਕੁਲਦੀਪ ਸਿੰਘ ਤੋਂ ਸਾਧ ਡਰਨ ਲੱਗ ਪਏ ਨੇ,

ਨਾ ਪੜ੍ਹਿਓ, ਖ਼ਾਲਸਾ ਨਿਊਜ਼ ਨੂੰ ਨਾ ਪੜ੍ਹਿਓ,
ਭੇਦ ਪੱਪੂਆਂ ਦੇ ਸਾਰੇ ਇਹ ਖ੍ਹੋਲ ਦੇਣਗੇ,

ਨਾ ਪੜ੍ਹਿਓ, ਸਿੱਖ ਮਾਰਗ ਨੂੰ ਨਾ ਪੜ੍ਹਿਓ,
ਬਚਿਤ੍ਰ ਨਾਟਕ ਦੇ ਪੜਦੇ ਇਹ ਫਰੋਲ ਦੇਣਗੇ,

ਨਾ ਪੜ੍ਹਿਓ, ਸਿੰਘ ਸਭਾ ਨੂੰ ਨਾ ਪੜ੍ਹਿਓ,
ਡੇਰੇਦਾਰਾਂ ਨੂੰ ਇਹ ਖਾਕ ਵਿਚ ਰੋਲ਼ ਦੇਣਗੇ,



ਐ ਮੱਰ ਚੁਕੀਆਂ ਜ਼ਮੀਰਾਂ ਵਾਲ਼ਿਓ!!!!! ਪਰ

ਮੈ ਸੁਣਿਆਂ ਇਨ੍ਹਾ ਨੂੰ, ਮੈ ਪੜ੍ਹਿਆ ਇ੍ਹਨਾਂ ਨੂੰ,
ਗੱਲ ਸੱਚ ਦੀ ਹੁਣ ਮੈਨੂੰ ਭਾਉਣ ਲੱਗ ਪਈ,

ਸੁੱਤੀ ਪਈ ਸੀ ਜ਼ਮੀਰ ਜੋ ਗਪੌੜਾਂ ਸੁਣ ਸੁਣ ਕੇ,
ਜਾਗ ਹੌਲ਼ੀ ਹੌਲ਼ੀ ਇਸਨੂੰ ਆਉਣ ਲੱਗ ਪਈ,

ਇੱਕੋ ਸਿੱਖਾਂ ਦਾ ਗਰੰਥ ‘ਗੁਰੂ ਗਰੰਥ ਸਾਹਿਬ ਜੀ ਹੈ,
ਜ਼ਮੀਰ ਮੇਰੀ ਹੀ ਮੈਨੂੰ ਸਮਝਾਉਣ ਲੱਗ ਪਈ,

ਸਤਿਨਾਮ ਸਿੰਘ ਦੀ ਜਿੰਦਗੀ 'ਚੋਂ ਵਹਿਮ ਮੁੱਕ ਗਏ,
ਸ਼ਬਦ ਗੁਰੂ ਦੀ ਲਾਲੀ ਹੁਣ ਛਾਉਣ ਲੱਗ ਪਈ।

ਸਤਿਨਾਮ ਸਿੰਘ ਮਾਂਟਰੀਅਲ 514-219-2525


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top