Share on Facebook

Main News Page

ਦਰ ਦਰ ਪੇ ਝੁਕ ਜਾਏ ਜੋ ਸਰ, ਉਸੇ ਸਰ ਨਹੀਂ ਕਹਿਤੇ
-: ਸੰਪਾਦਕ ਖ਼ਾਲਸਾ ਨਿਊਜ਼

ਜਿਸ ਦਰ ਪੇ ਝੁਕੇ ਸਰ ਨਾ, ਉਸੇ ਸਰ ਨਹੀਂ ਕਹਿਤੇ
ਦਰ ਦਰ ਪੇ ਝੁਕ ਜਾਏ ਜੋ ਸਰ, ਉਸੇ ਸਰ ਨਹੀਂ ਕਹਿਤੇ


ਦਰ ਦਰ 'ਤੇ ਝੁਕਣ ਵਾਲਿਆਂ ਦੀ ਅੱਜਕਲ ਬਹੁਤਾਤ ਹੈ, ਉਨ੍ਹਾਂ ਨੂੰ ਕਲਾਕਾਰ ਕਹਿਆ ਜਾਂਦਾ ਹੈ, ਖ਼ਾਸ ਕਰਕੇ ਪੰਜਾਬੀ ਕਲਾਕਾਰ। ਪਰ ਇਹ ਕਲਾਕਾਰਾਂ ਵਾਲੀ ਤਬੀਯਤ, ਧਰਮ ਦੇ ਖੇਤਰ 'ਚ ਵਿਚਰਣ ਵਾਲਿਆਂ ਦੀ ਵੀ ਬਹੁਤ ਹੈ, ਬਹੁਤ ਨਹੀਂ, ਬਹੁਤਾਤ ਹੀ ਹੈ, ਕੋਈ ਵਿਰਲਾ ਹੈ ਜਿਹੜਾ ਸਿਧਾਂਤ ਦੀ ਗਲ ਕਰਦਾ ਵੀ ਹੈ ਤੇ ਸਿਧਾਂਤ 'ਤੇ ਖੜੋਂਦਾ ਵੀ ਹੈ, ਬਾਬਰ ਨੂੰ ਮੁੰਹ 'ਤੇ ਜਾਬਰ ਵੀ ਕਹਿੰਦਾ ਹੈ, ਪਰ ਬਹੁਤੇ ਤਾਂ ਲਿਪ ਸਰਵਿਸ ਹੀ ਕਰਦੇ ਨੇ।

ਇਹੀ ਹਾਲ ਸਤਿੰਦਰ ਸਰਤਾਜ ਦਾ ਵੀ ਹੈ, ਗਾਉਂਦਾ ਸਲੀਕੇ ਦਾ ਹੈ, ਸੁਲਝਿਆ ਹੋਇਆ ਗਾਉਂਦਾ ਹੈ, ਪਰ ਆਪਣੇ 'ਤੇ ਕੋਈ ਅਸਰ ਨਹੀਂ। ਸਰਤਾਜ ਦਾ ਸਰ 'ਤੇ ਤਾਜ ਹੋਵੇ, ਫਿਰ ਵੀ ਦਰ ਦਰ ਦਾ ਭਿਖਾਰੀ, ਕਦੇ ਲਾਡੀ ਸ਼ਾਹ, ਨਕੋਦਰ ਵਾਲੇ ਦੇ ਦਰ 'ਤੇ, ਕਦੀ ਸਿੱਖੀ ਦੇ ਦੁਸ਼ਮਨ ਸਰਕਾਰੀ ਸਾਧ ਨਰਕਧਾਰੀ ਹਰਦੇਵ ਸਿੰਘ ਦੇ ਦਰ 'ਤੇ, ਹੈ ਕੋਈ ਦੀਨ ਇਮਾਨ, ਸਿਰਫ ਪੈਸਾ ਤੇ ਸ਼ੋਹਰਤ, ਬਾਕੀ ਸਭ ਗਲਾਂ...

ਕਸਮੇਂ, ਵਾਦੇ, ਪਿਆਰ, ਵਫਾ ਸਭ ਬਾਤੇਂ ਹੈਂ, ਬਾਤੋਂ ਕਾ ਕਿਆ...

 
ਲਾਡੀ ਸ਼ਾਹ, ਨਕੋਦਰ ਵਾਲੇ ਦੇ ਦਰ 'ਤੇ ਸਤਿੰਦਰ ਸਰਤਾਜ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top