Share on Facebook

Main News Page

ਮੱਕੜ ਫਿਰ ਰੁਲਿਆ, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਹੁੱਡਾ ਨੇ ਬੂਹੇ ਤੋਂ ਵਾਪਸ ਮੋੜਿਆ

ਅੰਮ੍ਰਿਤਸਰ 30 ਅਗਸਤ (ਜਸਬੀਰ ਸਿੰਘ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਦੇ ਸਿਤਾਰੇ ਅੱਜ ਕਲ ਗਰਦਿਸ਼ ਵਿੱਚ ਨਜਰ ਆ ਰਹੇ ਹਨ ਅਤੇ ਦੇਸ਼ ਦੇ ਪਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕਰਨ ਲਈ ਉਹਨਾਂ ਨੇ ਕਈ ਵਾਰੀ ਸਮਾਂ ਮੰਗਿਆ, ਪਰ ਉਹਨਾਂ ਵੱਲੋਂ ਲਿਖੇ ਜਾਂਦੇ ਪੱਤਰ ਦਾ ਜਾਂ ਤਾਂ ਕੋਈ ਜਵਾਬ ਨਹੀਂ ਆਉਦਾ, ਜਾਂ ਫਿਰ ਕਿਸੇ ਹੋਰ ਮੰਤਰੀ ਨੂੰ ਮਿਲਣ ਦੀ ਹਦਾਇਤ ਕਰ ਦਿੱਤੀ ਜਾਂਦੀ ਹੈ।

ਠੀਕ ਇਸੇ ਤਰ੍ਹਾਂ ਸ੍ਰੀ ਮੱਕੜ ਨੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਭੁਪਿੰਦਰ ਸਿੰਘ ਹੁੱਡਾ ਕੋਲ ਅੱਜ ਸ਼ਾਮ ਚਾਰ ਵਜੇ ਮਿਲਣ ਦਾ ਸਮਾਂ ਲਿਆ, ਪਰ ਉਹਨਾਂ ਨੇ ਓ.ਐਸ.ਡੀ ਨੇ ਹੁੱਡਾ ਦੇ ਐਨ ਬੂਹੇ ਕੋਲੋ ਇਹ ਕਹਿ ਕੇ ਵਾਪਸ ਕਰ ਦਿੱਤਾ, ਕਿ ਸਾਬ ਦੇ ਕੋਲ ਸਮਾਂ ਨਹੀਂ ਹੈ, ਅਤੇ ਉਹ ਕਿਸੇ ਜਰੂਰੀ ਮੀਟਿੰਗ ਵਿੱਚ ਰੁੱਝੇ ਹੋਏ ਹਨ।

ਸ੍ਰੀ ਮੱਕੜ ਨੇ ਕਰੀਬ ਤਿੰਨ ਦਿਨ ਪਹਿਲਾਂ ਪਟਿਆਲਾ ਵਿਖੇ ਦੀਦਾ ਦਲੇਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਦੇ ਝੂਠ ਦੇ ਖਿਲਾਫ ਬਿਆਨ ਦੇ ਕੇ ਕਈ ਪ੍ਰਕਾਰ ਦੀਆਂ ਮੁਸੀਬਤਾਂ ਸਹੇੜ ਲਈਆਂ, ਤੇ ਉਪਰੋਂ ਖਿਚਾਈ ਹੋਣ ਤੋਂ ਬਾਅਦ, ਆਪਣੀ ਪੁਰਾਣੀ ਆਦਤ ਅਨੁਸਾਰ ਬਿਆਨ ਤੋਂ ਮੁੱਕਰਦਿਆਂ ਕਿਹਾ ਕਿ, ‘‘ਮੇਰੀ ਕੀ ਜੁਅੱਰਤ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪੰਜਾਬ ਮੁੱਖ ਮੰਤਰੀ ਸ੍ਰੀ ਪ੍ਰਕਾਸ ਸਿੰਘ ਬਾਦਲ ਦੇ ਖਿਲਾਫ ਬੋਲ ਸਕਾ। ਕੁਝ ਅਖਬਾਰਾਂ ਨੇ ਮੇਰੇ ਬਿਆਨ ਨੂੰ ਤੋਂੜ ਮਰੋੜ ਕੇ ਛਾਪਿਆ ਹੈ। ਭਾਈ ਮੇਰੀ ਪ੍ਰਧਾਨਗੀ ਤਾਂ ਉਹਨਾਂ ਦੀਆ ਫੌੜੀਆਂ ਤੇ ਖੜੀ ਹੈ।’’ ਸ੍ਰੀ ਮੱਕੜ ਵੱਲੋ ਇੰਨਾ ਬਿਆਨ ਦੇਣ ਦੇ ਬਾਵਜੂਦ ਵੀ ਸਿਆਸੀ ਪੰਡਤਾਂ ਦਾ ਮੰਨਣਾ ਹੈ`, ਕਿ ਉਹਨਾਂ ਨੂੰ ਮੁਆਫੀ ਮਿਲਣੀ ਮੁਸ਼ਕਲ ਹੈ।

ਸ੍ਰੀ ਮੱਕੜ ਅੱਜ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਹੁੱਡਾ ਨੂੰ ਹਰਿਆਣਾ ਦੇ ਸਿੱਖ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਮਿਲਣਾ ਚਾਹੁੰਦੇ ਸਨ, ਪਰ ਸ੍ਰੀ ਹੁੱਡਾ ਦੇ ਓ.ਐਸ.ਡੀ ਨੇ ਪਹਿਲਾਂ ਤਾਂ ਅੱਜ ਚਾਰ ਵਜੇ ਮਿਲਣ ਦਾ ਸਮਾਂ ਦੇ ਦਿੱਤਾ, ਪਰ ਐਨ ਦਰਵਾਜੇ ਤੇ ਪੁੱਜੇ ਮੱਕੜ ਤੇ ਉਸ ਦੇ ਸਾਥੀਆਂ ਨੂੰ ਓ.ਐਸ.ਡੀ ਨੇ ਇਹ ਕਹਿ ਕੇ ਮਿਲਣ ਤੋਂ ਇਨਕਾਰ ਕਰ ਦਿੱਤਾ, ਕਿ ਸਾਬ ਕਿਸੇ ਜਰੂਰੀ ਮੀਟਿੰਗ ਵਿੱਚ ਰੁੱਝੇ ਹੋਏ ਹਨ।

ਪੰਥਕ ਸਫਾਂ ਵਿੱਚ ਇਹ ਚਰਚਾ ਵੀ ਸ਼ੁਰੂ ਹੋ ਗਈ ਹੈ, ਕਿ ਸ੍ਰੀ ਹੁੱਡਾ ਨੇ ਸ੍ਰੀ ਮੱਕੜ ਨੂੰ ਮਿਲਣ ਤੋਂ ਨਾਂਹ ਕਰਕੇ ਇੱਕੱਲੀ ਮੱਕੜ ਦੀ ਤੌਹੀਨ ਹੀ ਨਹੀਂ ਕੀਤੀ, ਸਗੋ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਹਸਤੀ ਨੂੰ ਵੰਗਾਰਿਆ ਹੈ, ਅਤੇ ਇਸ ਤੌਹੀਨ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ, ਜਿਸ ਦਾ ਨਤੀਜਾ ਤਾਂ ਇੱਕ ਨਾ ਇੱਕ ਦਿਨ ਹੁੱਡਾ ਨੂੰ ਭੁਗਤਣਾ ਹੀ ਪਵੇਗਾ।

ਦੂਸਰੇ ਪਾਸੇ ਇਹ ਵੀ ਵਰਨਣਯੋਗ ਹੈ ਕਿ ਸ੍ਰੀ ਹੁੱਡਾ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਹਰਿਆਣੇ ਦੇ ਸਿੱਖਾਂ ਨੂੰ ਕਿਸੇ ਵੀ ਕੀਮਤ ਤੇ ਉਜੜਨ ਨਹੀਂ ਦੇਣਗੇ, ਸਗੋਂ ਉਹ ਜਲਦ ਹੀ ਐਕਟ ਵਿੱਚ ਤਰਮੀਮ ਕਰਨ ਜਾ ਰਹੇ ਹਨ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਸ੍ਰੀ ਹੁੱਡਾ ਵੱਲੋਂ ਨਾਂਹ ਕਰਨ ਤੋਂ ਉਪਰੰਤ ਸ੍ਰ. ਮੱਕੜ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਵੀ ਗਏ ,ਪਰ ਖਬਰ ਲਿਖੇ ਜਾਣ ਤੱਕ ਉਹ ਬਾਹਰ ਗੈਲਰੀ ਵਿੱਚ ਹੀ ਬੈਠੇ ਹੋਣ ਦਾ ਸਮਾਚਾਰ ਮਿਲਿਆ ਹੈ ਤੇ ਕਈ ਘੰਟਿਆਂ ਤੋਂ ਉਹ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ, ਜਦ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਮਰਹੂਮ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਮੁੱਖ ਮੰਤਰੀ ਹੁੰਦਿਆਂ ਵੀ ਸ੍ਰ. ਬਾਦਲ ਆਪ ਮਿਲਣ ਲਈ ਆਉਦੇ ਸਨ।

ਸੂਚਨਾ ਮੁਤਾਬਕ ਸ੍ਰੀ ਮੱਕੜ ਆਪਣੀ ਗਲਤੀ ਦੀ ਭੁੱਲ ਬਖਸ਼ਾਉਣ ਸ੍ਰੀ ਬਾਦਲ ਕੋਲ ਗਏ ਹਨ, ਅੱਗੇ ਵੇਖਣਾ ਇਹ ਹੈ ਕਿ ਮੱਕੜ ਨੂੰ ਮੁਆਫੀ ਮਿਲਦੀ ਹੈ, ਜਾਂ ਸਿਆਸੀ ਮੁੱਕੇ ਮਿਲਦੇ ਹਨ, ਇਹ ਤਾਂ ਸ੍ਰੀ ਮੱਕੜ ਤੇ ਸ਼੍ਰੀ ਬਾਦਲ ਹੀ ਜਾਨਣ, ਪਰ ਇੰਨਾ ਜਰੂਰ ਹੈ ਸ੍ਰੀ ਬਾਦਲ ਕੋਲ ਮੁਆਫੀ ਦਾ ਖਾਤਾ ਨਹੀਂ, ਸਗੋਂ ਉਹ ਮੱਖਣ ‘ਚ ਵਾਲ ਬਾਹਰ ਕੱਢਣ ਦੀ ਤਰ੍ਹਾਂ ਬਾਹਰ ਦਾ ਰਸਤਾ ਵਿਖਾ ਦਿੰਦੇ ਹਨ। ਫਿਰ ਪੋਲੇ ਜਿਹੇ ਲਫਜਾਂ ਨਾਲ ਕਹਿ ਦਿੰਦੇ ਹਨ ਕਿ ਸਰਦਾਰ ਸਾਹਿਬ ਇਹ ਤਾਂ ਪਾਰਟੀ ਦਾ ਫੈਸਲਾ ਹੈ, ਮੈ ਕੁਝ ਨਹੀਂ ਕਰ ਸਕਦਾ।


ਟਿੱਪਣੀ: ਗਲ਼ੀ ਦਾ ਕੁੱਤਾ, ਨਾ ਘਰ ਕਾ, ਘਾਟ ਕਾ... ਤੇਰਾ ਕਿਆ ਹੋਗਾ ਮੱਕਾਰ...


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top