Share on Facebook

Main News Page

ਬਲਾਤਕਾਰੀ ਆਸਾਰਾਮ ਗ੍ਰਿਫਤਾਰ, ਪੀੜਤ ਲੜਕੀ ਦੇ ਪਰਿਵਾਰ ਵੱਲੋਂ ਮਰਨ ਵਰਤ

ਇੰਦੌਰ, 31 ਅਗਸਤ: ਨਾਬਾਲਗ ਨਾਲ ਬਲਾਤਕਾਰ ਦੀ ਸ਼ਿਕਾਇਤ ਦੇ ਸਬੰਧ ਵਿੱਚ ਵਿੱਚ ਅੱਜ ਜੋਧਪੁਰ ਪੁਲੀਸ ਨੇ ਪੁੱਛ-ਪੜਤਾਲ ਪਿੱਛੋਂ ਆਸਾਰਾਮ ਪਾਖੰਡੀ ਬਲਾਤਕਾਰੀ ਨੂੰ ਗ੍ਰਿਫਤਾਰ ਕਰ ਲਿਆ। ਉਹ ਪੁੱਛ-ਪੜਤਾਲ ਵਿੱਚ ਪੁਲੀਸ ਨੂੰ ਸਹਿਯੋਗ ਨਹੀਂ ਦੇ ਰਿਹਾ ਸੀ।

ਇੰਦੌਰ ਆਸ਼ਰਮ ਵਿੱਚ ਸ਼ਾਮ ਤਿੰਨ ਵਜੇ ਤੋਂ 150 ਤੋਂ 200 ਪੁਲੀਸ ਮੁਲਾਜ਼ਮ ਮੌਜੂਦ ਸਨ। ਇਸ ਦੌਰਾਨ ਜੋਧਪੁਰ ਪੁਲੀਸ ਦੀ ਟੀਮ 8.30 ਵਜੇ ਆਸ਼ਰਮ ਪੁੱਜੀ। ਐਸ. ਪੀ. (ਇੰਦੌਰ ਪੱਛਮੀ) ਅਨਿਲ ਸਿੰਘ ਖੁਸ਼ਵਾਹ ਨੇ ਦੱਸਿਆ ਕਿ ਪੁਲੀਸ ਨੇ 12.25 ਵਜੇ ਆਸਾਰਾਮ ਨੂੰ ਗ੍ਰਿਫਤਾਰ ਕਰ ਲਿਆ।

ਇਸ ਮੌਕੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਮਰਥਕ ਮੌਜੂਦ ਸਨ, ਜਿਨ੍ਹਾਂ ਗ੍ਰਿਫਤਾਰੀ ਵੇਲੇ ਹੰਗਾਮਾ ਕੀਤਾ। ਇਹ ਪਤਾ ਨਹੀਂ ਲੱਗ ਸਕਿਆ ਕਿ ਪੁਲੀਸ ਉਸ ਨੂੰ ਕਿੱਥੇ ਲੈ ਕੇ ਗਈ ਹੈ। ਪਹਿਲਾਂ ਡਾਕਟਰਾਂ ਦੀ ਇਕ ਟੀਮ ਨੇ ਸਿਹਤ ਦੀ ਜਾਂਚ ਕਰਕੇ ਦੱਸਿਆ ਕਿ ਪਾਖੰਡੀ ਬਲਾਤਕਾਰੀ ਆਸਾ ਰਾਮ ਕੋਲੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ।

ਅੱਜ ਵਿਵਾਦਗ੍ਰਸਤ ਸੰਤ ਦੇ ਹਮਾਇਤੀਆਂ ਨੇ ਜੋਧਪੁਰ ਵਿਚ ਪੱਤਰਕਾਰਾਂ ’ਤੇ ਹਮਲਾ ਕਰਕੇ ਦੋ ਜਣਿਆਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਪੁਲੀਸ ਨੇ ਆਸਾਰਾਮ ਦੇ ਦਰਜਨ ਭਰ ਹਮਾਇਤੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਆਸਾਰਾਮ ਪਾਖੰਡੀ ਬਲਾਤਕਾਰੀ ਦੇ ਆਸ਼ਰਮ ਨੇੜੇ ਇਕੱਠੀ ਹੋਈ ਭੀੜ ਨੂੰ ਖਿੰਡਾਉਣ ਲਈ ਹਲਕਾ ਲਾਠੀਚਾਰਜ ਕੀਤਾ।

 ਸ਼ੁੱਕਰਵਾਰ ਰਾਤੀਂ ਰਾਜਸਥਾਨ ਪੁਲੀਸ ਦੀ ਇਕ ਟੀਮ ਆਸਾਰਾਮ ਤੋਂ ਪੁੱਛ ਪੜਤਾਲ ਕਰਨ ਲਈ ਭੋਪਾਲ ਗਈ ਸੀ। ਇਸ ਦੌਰਾਨ ਆਸਾਰਾਮ ਦੇ ਪੁੱਤਰ ਨਰਾਇਣ ਨੇ ਇੰਦੌਰ ਵਿਚ ਪੱਤਰਕਾਰਾਂ ਨੂੰ ਦੱਸਿਆ, ‘‘ਆਸਾਰਾਮ ਲੁਕੇ ਹੋਏ ਨਹੀਂ ਹਨ ਅਤੇ ਹਸਪਤਾਲ ਵਿਚ ਦਾਖਲ ਹਨ। ਪੁਲੀਸ ਕਿਸੇ ਵੀ ਸਮੇਂ ਆ ਕੇ ਉਨ੍ਹਾਂ ਤੋਂ ਪੁੱਛ ਪੜਤਾਲ ਕਰ ਸਕਦੀ ਹੈ।’’ ਪੁਲੀਸ ਟੀਮ ਨੇ ਕਿਹਾ ਕਿ ਆਸਾਰਾਮ ਪਾਖੰਡੀ ਬਲਾਤਕਾਰੀ ਇੰਦੌਰ ਦੇ ਆਸ਼ਰਮਾਂ ਵਿਚ ਮੌਜੂਦ ਹੈ ਅਤੇ ਉਹ ਪੁੱਛ-ਪੜਤਾਲ ਲਈ ਮੈਡੀਕਲ ਤੌਰ ’ਤੇ ਪੂਰੀ ਤਰ੍ਹਾਂ ਫਿੱਟ ਹੈ। ਜੋਧਪੁਰ ਦੇ ਡੀਸੀਪੀ ਅਜੈ ਲਾਂਬਾ ਨੇ ਸ਼ਾਮੀਂ ਜੋਧਪੁਰ ਵਿਚ ਪੱਤਰਕਾਰਾਂ ਨੂੰ ਦੱਸਿਆ ‘‘ਸਾਨੂੰ ਹੁਣੇ ਜਾਣਕਾਰੀ ਮਿਲੀ ਹੈ ਕਿ ਉਹ (ਆਸਾਰਾਮ) ਪੁੱਛ-ਪੜਤਾਲ ਲਈ ਮੈਡੀਕਲ ਤੌਰ ’ਤੇ ਫਿੱਟ ਹੈ ਅਤੇ ਪੁਲੀਸ ਟੀਮ ਇੰਦੌਰ ਆਸ਼ਰਮ ਪਹੁੰਚ ਕੇ ਛੇਤੀ ਹੀ ਉਸ ਤੋਂ ਪੁੱਛ-ਪੜਤਾਲ ਕਰੇਗੀ। ਜੇ ਸਾਡੀ ਜਵਾਬ ਤੋਂ ਤਸੱਲੀ ਨਾ ਹੋਈ ਤਾਂ ਅਸੀਂ ਆਸਾਰਾਮ ਨੂੰ ਗ੍ਰਿਫਤਾਰ ਕਰਾਂਗੇ।’’ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜੋਧਪੁਰ ਪੁਲੀਸ ਨੂੰ ਕੱਲ੍ਹ ਇੰਦੌਰ ਆਸ਼ਰਮ ਤੋਂ ਇਕ ਫੈਕਸ ਮਿਲੀ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਆਸਾਰਾਮ ਨੂੰ ਕੋਈ ਦਿਮਾਗੀ ਸਮੱਸਿਆ ਹੈ ਅਤੇ ਭੋਪਾਲ ਦੇ ਮੈਡੀਕਲ ਕਾਲਜ ਦੇ ਡਾਕਟਰਾਂ ਵੱਲੋਂ ਉਨ੍ਹਾਂ ਦੀ ਮੈਡੀਕਲ ਜਾਂਚ ਕੀਤੀ ਗਈ ਹੈ।

ਆਸਾਰਾਮ ਦੇ ਹਮਾਇਤੀਆਂ ਵੱਲੋਂ ਪੱਤਰਕਾਰਾਂ ਉਪਰ ਕੀਤੇ ਗਏ ਹਮਲੇ ਦੀ ਬ੍ਰਾਡਕਾਸਟ ਐਡੀਟਰਜ਼ ਐਸੋਸੀਏਸ਼ਨ ਨੇ ਨਿਖੇਧੀ ਕੀਤੀ ਹੈ। ਰਿਪੋਰਟਾਂ ਅਨੁਸਾਰ ਹਮਲੇ ਵਿਚ ਆਈਬੀਐਨ-7 ਦਾ ਰਿਪੋਰਟਰ ਭਵਾਨੀ ਦਿਓੜਾ ਅਤੇ ਚੈਨਲ ਦਾ ਇਕ ਵੀਡੀਓ ਪੱਤਰਕਾਰ ਜ਼ਖ਼ਮੀ ਹੋ ਗਏ ਹਨ। ਜੋਧਪੁਰ ਪੁਲੀਸ ਨੇ ਜਿਨਸੀ ਹਮਲੇ ਦੇ ਕੇਸ ਵਿਚ ਆਸਾਰਾਮ ਨੂੰ ਪੁੱਛ-ਪੜਤਾਲ ਲਈ ਲੰਘੇ ਸ਼ੁੱਕਰਵਾਰ ਤਕ ਪੇਸ਼ ਹੋਣ ਦੇ ਸੰਮਨ ਜਾਰੀ ਕੀਤੇ ਸਨ, ਪਰ ਕੱਲ੍ਹ ਤਕ ਵੀ ਉਹ ਪੇਸ਼ ਨਹੀਂ ਹੋ ਸਕਿਆ ਸੀ।

ਜੋਧਪੁਰ ਪੁਲੀਸ ਨੇ ਉਸ ਨੂੰ ਪੇਸ਼ ਹੋਣ ਲਈ ਮੋਹਲਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪੱਤਰਕਾਰਾਂ ’ਤੇ ਹਮਲੇ ਤੋਂ ਬਾਅਦ ਇਸ ਮੁੱਦੇ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਵਿਚਕਾਰ ਸ਼ਬਦੀ ਜੰਗ ਛਿੜ ਪਈ ਹੈ। ਕਾਂਗਰਸ ਦੇ ਸਕੱਤਰ ਜਨਰਲ ਦਿਗਵਿਜੈ ਸਿੰਘ ਨੇ ਕਿਹਾ, ‘‘ਔਰਤਾਂ ’ਤੇ ਜ਼ੁਲਮਾਂ ਖਿਲਾਫ਼ ਭਾਜਪਾ ਦੀ ਸਭ ਤੋਂ ਬੁਲੰਦ ਆਵਾਜ਼ ਸੁਸ਼ਮਾ ਸਵਰਾਜ ਹੈ। ਆਸਾਰਾਮ ਪਾਖੰਡੀ ਬਲਾਤਕਾਰੀ ਦੇ ਕੇਸ ਵਿਚ ਉਹ ਚੁੱਪ ਕਿਉਂ ਹੈ?’’ ਭਾਜਪਾ ਦੀ ਤਰਜਮਾਨ ਨਿਰਮਲਾ ਸੀਤਾਰਮਨ ਨੇ ਇਸ ਵਿਸ਼ੇ ’ਤੇ ਕਿਹਾ, ‘‘ਆਸਾਰਾਮ ਹੋਵੇ ਜਾਂ ਕੋਈ ਹੋਰ, ਜਾਂਚ ਏਜੰਸੀਆਂ ਨੂੰ ਲੋੜੀਂਦੀ ਕਾਨੂੰਨੀ ਕਾਰਵਾਈ ਕਰਨ ਤੋਂ ਕੌਣ ਰੋਕ ਰਿਹਾ ਹੈ? ਦੋਵੇਂ ਐਫ.ਆਈ.ਆਰਜ਼ (FIRs) ਦਿੱਲੀ ਅਤੇ ਰਾਜਸਥਾਨ ਵਿਚ ਦਰਜ ਕੀਤੀਆਂ ਗਈਆਂ ਹਨ, ਜਿੱਥੇ ਕਾਂਗਰਸ ਦੀਆਂ ਸਰਕਾਰਾਂ ਹਨ।’’ ਪੱਤਰਕਾਰਾਂ ’ਤੇ ਹਮਲੇ ਦੀ ਨਿਖੇਧੀ ਕਰਦਿਆਂ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ, ‘‘ਪੱਤਰਕਾਰਾਂ ਉਪਰ ਇਕ ਧਰਮ ਪ੍ਰਚਾਰਕ ਦੇ ਹਮਾਇਤੀਆਂ ਦਾ ਹਮਲਾ ਬਹੁਤ ਪ੍ਰੇਸ਼ਾਨਕੁਨ ਅਤੇ ਨਿੰਦਾਜਨਕ ਹੈ। ਕੀ ਉਹ ਆਪਣੇ ਸ਼ਰਧਾਲੂਆਂ ਨੂੰ ਇਹੀ ਉਪਦੇਸ਼ ਦਿੰਦੇ ਹਨ?’’

ਆਸਾਰਾਮ ਪਾਖੰਡੀ ਬਲਾਤਕਾਰੀ ਉਪਰ ਕਥਿਤ ਤੌਰ ’ਤੇ ਜਿਨਸੀ ਹਮਲੇ ਦਾ ਦੋਸ਼ ਲਾਉਣ ਵਾਲੀ 16-ਸਾਲਾ ਲੜਕੀ ਦੇ ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਵਿਵਾਦਗ੍ਰਸਤ ਸੰਤ ਦੀ ਤੁਰਤ ਗ੍ਰਿਫਤਾਰੀ ਲਈ ਅੱਜ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਕੁਲੈਕਟਰ ਦੇ ਦਫਤਰ ਸਾਹਮਣੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਪੀੜਤ ਦੇ ਪਿਤਾ ਨੇ ਪੱਤਰਕਾਰਾਂ ਨੂੰ ਦੱਸਿਆ ‘‘ਜਦੋਂ ਤੱਕ ਆਸਾਰਾਮ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਮੈਂ ਕੁਝ ਵੀ ਨਹੀਂ ਖਾਵਾਂਗਾ।’’

ਸਮਰਥਕਾਂ ਵਲੋਂ ਪੱਤਰਕਾਰਾਂ 'ਤੇ ਹਮਲਾ

ਅੱਜ ਸਵੇਰੇ ਜੋਧਪੁਰ ਵਿਚ ਬਾਪੂ ਆਸਾ ਰਾਮ ਦੇ ਸਮਰਥਕਾਂ ਵਲੋਂ ਪੱਤਰਕਾਰਾਂ 'ਤੇ ਹਮਲਾ ਕਰ ਦਿੱਤਾ ਗਿਆ ਜਿਸ ਵਿਚ ਚਾਰ ਮੀਡੀਆ ਕਰਮੀ ਜ਼ਖ਼ਮੀ ਹੋ ਗਏ | ਉਧਰ ਪੁਲਿਸ ਨੇ ਆਸ਼ਰਮ ਚੋਂ 500 ਤੋਂ ਵੀ ਵੱਧ ਸਮਰਥਕਾਂ ਨੂੰ ਬਾਹਰ ਕੱਢ ਦਿੱਤਾ ਹੈ | ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ 9.30 ਵਜੇ ਮਾਮਲੇ ਦੀ ਕਵਰੇਜ ਕਰਨ ਗਏ ਪੱਤਰਕਾਰਾਂ 'ਤੇ ਪਾਲ ਗਾਓਾ ਆਸ਼ਰਮ ਦੇ ਬਾਹਰ ਬਾਪੂ ਦੇ ਸਮਰਥਕਾਂ ਨੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੇ ਕੈਮਰੇ ਅਤੇ ਦੂਸਰਾ ਸਾਮਾਨ ਤੋੜ ਦਿੱਤਾ |

ਪੁਲਿਸ ਨੇ ਦੱਸਿਆ ਕਿ ਹਮਲੇ ਦੇ ਸਬੰਧ ਵਿਚ 6 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ | ਹੋਰ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ | ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਸ਼ਰਮ ਦੇ ਬਾਹਰ ਪੱਤਰਕਾਰਾਂ 'ਤੇ ਹਮਲੇ ਦੀ ਨਿਖੇਧੀ ਕੀਤੀ ਹੈ |

ਜੈਪੁਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਹਮਲੇ ਦੀ ਨਿਖੇਧੀ ਕਰਦੇ ਹਨ ਅਤੇ ਇਹ ਇਕ ਗੈਰ-ਸਭਿਅਕ ਲੋਕਾਂ ਦਾ ਕਾਰਾ ਹੈ | ਉਨ੍ਹਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਇਸ ਜੁਰਮ ਵਿਚ ਸ਼ਾਮਿਲ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ | ਜੋਧਪੁਰ ਪੁਲਿਸ ਨੇ ਕਲ੍ਹ ਬਾਪੂ ਆਸਾ ਰਾਮ ਦੇ ਪੇਸ਼ੀ ਲਈ ਸਮੇਂ ਦੀ ਹੱਦ ਵਧਾਉਣ ਸਬੰਧੀ ਆਸ਼ਰਮ ਦੀ ਅਪੀਲ ਰੱਦ ਕਰ ਦਿੱਤੀ ਸੀ |

ਜ਼ਮਾਨਤ ਨਾ ਦਿੱਤੀ ਜਾਵੇ- ਪੀੜਤਾ ਦਾ ਪਿਤਾ

ਇਸੇ ਦੌਰਾਨ ਪੀੜਤ ਲੜਕੀ ਦੇ ਪਿਤਾ ਨੇ ਬਾਪੂ ਆਸਾ ਰਾਮ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਮਰਨ ਵਰਤ ਰੱਖ ਦਿੱਤਾ ਸੀ | ਪੀੜਤ ਦੇ ਪਿਤਾ ਨੇ ਕਿਹਾ ਸੀ ਕਿ ਜਦੋਂ ਤਕ ਆਸਾ ਰਾਮ ਨੂੰ ਗਿ੍ਫਤਾਰ ਨਹੀਂ ਕੀਤਾ ਜਾਂਦਾ ਉਹ ਕੁਝ ਵੀ ਨਹੀਂ ਖਾਣਗੇ | ਆਸਾ ਰਾਮ ਦੀ ਗਿ੍ਫ਼ਤਾਰੀ ਤੋਂ ਬਾਅਦ ਪੁਲਿਸ ਅਤੇ ਮੀਡੀਆ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਆਸਾ ਰਾਮ ਨੂੰ ਜ਼ਮਾਨਤ ਨਾ ਦਿੱਤੀ ਜਾਵੇ |


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top