Share on Facebook

Main News Page

ਸ੍ਰੀ ਅਕਾਲ ਤਖਤ ਭਾਈ ਦਿਲਾਵਰ ਸਿੰਘ ਦੀ ਸਲਾਨਾ ਬਰਸੀ ਮਨਾਈ ਗਈ, ਸ਼੍ਰੋਮਣੀ ਕਮੇਟੀ ਰਹੀ ਖਾਮੋਸ਼

ਅੰਮ੍ਰਿਤਸਰ 31 ਅਗਸਤ (ਜਸਬੀਰ ਸਿੰਘ ਪੱਟੀ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਬੇਅੰਤ ਸਿੰਘ ਨੂੰ ਇੱਕ ਬੰਬ ਧਮਾਕੇ ਵਿੱਚ ਉਡਾਉਣ ਵਾਲੇ ਦਿਲਾਵਰ ਸਿੰਘ ਦੀ ਸਲਾਨਾ ਬਰਸੀ ਮੌਕੇ, ਖਾਲਿਸਤਾਨ ਪੱਖੀ ਵੱਖ ਵੱਖ ਜਥੇਬੰਦੀਆ ਕੇ ਇੱਕ ਵਾਰੀ ਫਿਰ ਸ੍ਰੀ ਅਕਾਲ ਤਖਤ ਤੇ ਖਾਲਿਸਤਾਨ ਜਿੰਦਾਬਾਦ ਦੇ ਅਕਾਸ਼ ਗੂੰਜਾਊ ਨਾਅਰੇ ਲਗਾਏ, ਜਦ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧ ਕਮੇਟੀ ਇਹ ਸਭ ਕੁਝ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ। ਜਿਲਾ ਪੁਲੀਸ ਤੇ ਸਿਵਲ ਪ੍ਰਸ਼ਾਸ਼ਨ ਵੀ ਗਾਇਬ ਰਿਹਾ।

ਦਿਲਾਵਰ ਸਿੰਘ ਦੀ ਬਰਸੀ ਦੇ ਸਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਉਪਰਲੀ ਮੰਜ਼ਿਲ ਵਿਖੇ ਕੀਤੇ ਗਏ ਸਮਾਗਮ ਸਮੇਂ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਉਪਰੰਤ ਗੁਰਬਾਣੀ ਦਾ ਰਸ ਭਿੰਨਾਂ ਕੀਰਤਨ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਤੇ ਖਾੜਕੂ ਸਫਾ ਵਿੱਚ ਸਤਿਕਾਰੇ ਜਾਂਦੇ ਭਾਈ ਸੁਖਵਿੰਦਰ ਸਿੰਘ ਨਾਗੋਕੇ ਨੇ ਕੀਤਾ।

ਇਸ ਸਮੇਂ ਦੌਰਾਨ ਹੀ ਪੰਜ ਪਿਆਰਿਆਂ ਵਿੱਚ ਸ਼ਾਮਲ ਭਾਈ ਸਤਨਾਮ ਸਿੰਘ ਨੇ ਪੰਜ ਮੱਤੇ ਪੜੇ ਜਿਹਨਾਂ ਵਿੱਚ

- ਬੇਅੰਤ ਸਿੰਘ ਦੇ ਨਾਮ ਤੇ ਡਾਕ ਟਿਕਟ ਜਾਰੀ ਕਰਨ ਦਾ ਵਿਰੋਧੀ ਕੀਤਾ ਗਿਆ,
- ਭਾਈ ਦਿਲਾਵਰ ਸਿੰਘ ਦੀ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਤਸਵੀਰ ਲਗਾਉਣ ਦੀ ਮੰਗ ਕੀਤੀ ਗਈ,
- ਸ੍ਰੀ ਅਕਾਲ ਤਖਤ ਵੱਲੋ ਭਾਈ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਮੰਨੇ ਜਾਣ ਦੇ ਬਾਵਜੂਦ, ਉਸ ਦਾ ਬਰਸੀ ਸਮਾਗਮ ਬਾਕੀ ਸ਼ਹੀਦਾਂ ਦੀ ਤਰਜ ਤੇ ਨਾ ਮਨਾਏ ਜਾਣ 'ਤੇ ਰੋਸ ਪ੍ਰਗਟ ਕਰਦਿਆਂ ਬਰਸੀ ਸਮਾਗਮ ਬਾਕੀ ਸ਼ਹੀਦਾਂ ਦੀ ਤਰਾ ਮਨਾਏ ਜਾਣ ਦੀ ਮੰਗ ਕੀਤੀ ਗਈ,
- ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲਾਂ ਨੂੰ ਸਿਆਸੀ ਕੈਦੀ ਦਾ ਦਰਜਾ ਦੇ ਕੇ ਤੁਰੰਤ ਰਿਹਾਅ ਕੀਤਾ ਜਾਵੇ, ਕਿਉਕਿ ਉਹ ਆਪਣੀਆਂ ਸਜਾਵਾ ਪੂਰੀਆਂ ਕਰ ਚੁੱਕੇ ਹਨ ਅਤੇ ਵੱਖ ਵੱਖ ਜੇਲਾਂ ਵਿੱਚ ਬੰਦ ਸਜਾ ਪੂਰੀ ਕਰ ਚੁੱਕੇ ਅਤੇ
- ਲੰਮੇ ਸਮੇਂ ਤੋ ਬੰਦ ਸਿੱਖ ਨੌਜਵਾਨਾਂ ਦੀ ਤੁਰੰਤ ਰਿਹਾਈ ਦੀ ਮੰਗ ਵੀ ਕੀਤੀ ਗਈ।

ਜਿਉ ਹੀ ਭਾਈ ਸਤਨਾਮ ਸਿੰਘ ਨੇ ਮੱਤੇ ਪੜੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਪੂਰੀ ਤਰ੍ਵਾ ਖਾਲਿਸਤਾਨੀ ਨਾਅਰਿਆਂ ਨਾਲ ਗੂੰਜ ਉਠਿਆ ਤੇ ਇਸ ਸਮੇਂ ਨਾ ਤਾਂ ਮੱਕੜ ਤੇ ਨਾ ਹੀ ਮੱਕੜ ਸੈਨਾ ਨਜਰ ਆਈ ਸਗੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖਾਲਸਾ ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਿਆ ਦੇ ਹੀ ਕਾਰਕੁੰਨ ਤੇ ਆਗੂ ਸ੍ਰੀ ਸਿਮਰਨਜੀਤ ਸਿੰਘ ਮਾਨ, ਕੰਵਰਪਾਲ ਸਿੰਘ ਬਿੱਟੂ, ਹਰਚਰਨ ਸਿੰਘ ਧਾਮੀ, ਸਰਬਜੀਤ ਸਿੰਘ ਘੁੰਮਾਣ, ਅਮਰੀਕ ਸਿੰਘ ਨੰਗਲ, ਹਰਬੀਰ ਸਿੰਘ ਸੰਧੂ, ਜਰਨੈਲ ਸਿੰਘ ਸਖੀਰਾ, ਬੀਬੀ ਗੁਰਦੀਪ ਕੌਰ ਚੱਠਾ, ਧਿਆਨ ਸਿੰਘ ਮੰਡ, ਬਾਬਾ ਅਮਰਜੀਤ ਸਿੰਘ ਕਿਲਾ ਹਰਨਾਮ ਸਿੰਘ, ਅਖੰਡ ਕੀਰਤਨੀ ਜੱਥੇ ਦੇ ਮੁੱਖੀ ਭਾਈ ਬਲਦੇਵ ਸਿੰਘ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਿਆ ਦੇ ਆਗੂ ਬਲਵੰਤ ਸਿੰਘ ਗੋਪਾਲਾ ਤੇ ਗੁਰਜਿੰਦਰ ਸਿੰਘ ਆਦਿ ਵੀ ਹਾਜਰ ਸਨ। ਮੱਤੇ ਪੜਨ ਉਪਰੰਤ ਸ਼ਹੀਦ ਪਰਿਵਾਰਾਂ ਦੇ ਵਾਰਸਾਂ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਬੱਬਰ ਖਾਲਸਾ ਦੇ ਮੁੱਖੀ ਵਧਾਵਾ ਸਿੰਘ ਬੱਬਰ ਦਾ ਸਨਮਾਨ ਅਖੰਡ ਕੀਤਰਨੀ ਜੱਥੇ ਦੇ ਮੁੱਖੀ ਗਿਆਨੀ ਬਲਦੇਵ ਸਿੰਘ ਨੂੰ ਦਿੱਤਾ ਗਿਆ ਜਦ ਕਿ ਜਰਮਨ ਨਿਵਾਸੀ ਭਾਈ ਰੇਸ਼ਮ ਸਿੰਘ ਬੱਬਰ ਦਾ ਸਨਮਾਨ ਦਲ ਖਾਲਸਾ ਦੇ ਆਗੂ ਭਾਈ ਸਰਬਜੀਤ ਸਿੰਘ ਘੁਮਾਣ ਨੂੰ ਦਿੱਤਾ ਗਿਆ। ਕੁਲ ਚਾਲੀ ਦੇ ਕਰੀਬ ਵਿਅਕਤੀਆ ਨੂੰ ਸਨਮਨਿਤ ਕੀਤਾ ਗਿਆ।

ਇਸ ਤੋ ਬਾਅਦ ਸ੍ਰੀ ਮਾਨ ਆਪਣੇ ਸਾਥੀਆ ਸਮੇਤ ਸ਼ਹੀਦੀ ਯਾਦਗਾਰ ਵਿਖੇ ਮੱਥਾ ਟੇਕਣ ਗਏ ਤਾਂ ਉਹਨਾਂ ਵੇਖਿਆ ਕਿ ਸ਼ਹੀਦੀ ਯਾਦਗਾਰ ਵਿੱਚ ਰੱਖੀ ਹੋਈ ਗੋਲਕ ਦੇ ਜਿਸ ਪਾਸੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆ ਦਾ ਨਾਮ ਲਿਖਿਆ ਗਿਆ ਸੀ, ਉਸ ਨੂੰ ਅੰਦਰਲੇ ਪਾਸੇ ਕੀਤਾ ਹੈ ਤਾਂ ਸ੍ਰੀ ਮਾਨ ਨੇ ਆਪਣੇ ਸਾਥੀਆਂ ਸਮੇਤ ਗੋਲਕ ਦਾ ਮੂੰਹ ਘੁੰਮਾ ਕੇ ਦੂਸਰੇ ਪਾਸੇ ਕਰ ਦਿੱਤਾ ਤਾਂ ਕਿ ਹਰੇਕ ਮੱਥਾ ਟੇਕਣ ਵਾਲੇ ਨੂੰ ਸੰਤ ਭਿੰਡਰਾਂਵਾਲਿਆਂ ਦਾ ਨਾਮ ਪੜਣ ਨੂੰ ਮਿਲੇ। ਸ੍ਰੀ ਮਾਨ ਦੇ ਸਾਥੀਆਂ ਨੇ ਇਸ ਸਮੇਂ ਵੀ ਖਾਲਿਸਤਾਨ-ਜਿੰਦਾਬਾਦ, ਭਾਈ ਦਿਲਾਵਰ ਸਿੰਘ-ਜਿੰਦਾਬਦ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ-ਜਿੰਦਾਬਾਦ, ਭਾਈ ਵਧਾਵਾ ਸਿੰਘ ਬੱਬਰ-ਜਿੰਦਾਬਾਦ, ਭਾਈ ਰੇਸ਼ਮ ਸਿੰਘ ਬੱਬਰ-ਜਿੰਦਾਬਾਦ ਦੇ ਨਾਅਰੇ ਵੀ ਲਗਾਏ।

ਇਸ ਸਮੇਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕਾਰਜਕਾਰੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਭਾਈ ਜਗਤਾਰ ਸਿੰਘ ਹਾਵਰਾ ਨੂੰ ਤਿਹਾੜ ਜੇਲ ਵਿੱਚ ਮਿਲ ਕੇ ਆਏ ਹਨ ਅਤੇ ਉਹਨਾਂ ਦੱਸਿਆ ਹੈ ਕਿ 23-24 ਕੇਸ ਸ੍ਰੀ ਜਗਤਾਰ ਸਿੰਘ ਹਵਾਰਾ ਦੇ ਖਿਲਾਫ ਪੰਜਾਬ ਵਿੱਚ ਦਰਜ ਹਨ ਨੂੰ ਜਿਹਨਾਂ ਨੂੰ ਲੈ ਕੇ ਹਵਾਰਾ ਨੂੰ ਅਦਾਲਤ ਵਿੱਚ ਅੱਜ ਤੱਕ ਪੇਸ਼ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਵੀ ਸਿੱਖ ਪੰਥ ਨਾਲ ਵਧੀਕੀ ਹੈ ਕਿ ਅਦਾਲਤਾਂ ਵਿੱਚ ਕਿਸੇ ਕਥਿਤ ਮੁਜਰਿਮ ਨੂੰ ਪੇਸ਼ ਨਾ ਕੀਤਾ ਜਾਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top