Share on Facebook

Main News Page

ਪਾਠ ਦਾ ਫੰਡਾ
-: ਸ੍ਰ: ਸੁਰਿੰਦਰ ਸਿੰਘ "ਖਾਲਸਾ" ਮਿਉਂਦ ਕਲਾਂ, ਫਤਿਹਾਬਾਦ
ਮੋਬਾਈਲ: 97287 43287, 94662 66708

'ਵੇਹੜੇ ਵਿੱਚ ਨਿੰਮ ਥੱਲੇ ਬੈਠੇ "ਤਾਇਆ ਮੂੰਹ ਫੱਟ" ਕੋਲ ਆਕੇ ਪਿੰਡ ਦਾ ਹੀ ਇਕ ਬੰਦਾ ਬੜੇ ਗਰਮ ਜਿਹੇ, ਲਹਿਜੇ ਵਿਚ ਕਹਿ ਰਿਹਾ ਸੀ।

ਅੱਜਕਲ ਦੇ ਪਾਠੀਆਂ ਨੂੰ "ਗੁਰੂ" ਦਾ ਭੈ ਹੀ ਨਹੀਂ ਰਹਿਆ, ਪੂਜਾ ਦੇ "ਧਾਨ" ਨੇ ਇਨ੍ਹਾਂ' ਦੀ ਮੱਤ ਹੀ ਮਾਰ ਛੱਡੀ ਐ।

ਵੇਹਲੇ ਕੜਾਹ ਖਾ-ਖਾ ਕੇ ਗੋਗੜਾਂ ਵਧਾਈ ਜਾਂਦੇ ਹਨ। "ਗੁਰੂ ਗ੍ਰੰਥ" {ਸਾਹਿਬ} ਨੂੰ ਇਨ੍ਹਾਂ ਖੇਡ੍ਹ ਸਮਝਿਆ ਹੋਇਆ ਐ, ਇਹ....

ਉਹ ਸ਼ਾਇਦ ਕੁਝ ਹੋ ਕਹਿਣਾ ਚਾਹੁੰਦਾ ਸੀ, ਪਰ "ਤਾਏ ਮੂੰਹ ਫੱਟ" ਨੇ ਉਸਨੂੰ ਵਿਚੋਂ ਹੀ ਟੋਕ ਦਿੱਤਾ।

"ਤਾਇਆ ਮੂੰਹ ਫੱਟ", ਕੀ ਗੱਲ ਹੋ ਗਈ ਭਾਈ ਸਿੱਖਾ?

ਸਿੱਖ: ਹੋਣਾ ਕੀ ਐ ਤਾਇਆ, ਅਸਾਂ ਨੇ ਬੜੀ ਸ਼ਰਧਾ ਨਾਲ ਘਰੇ ਸਧਾਰਨ {ਸਹਿਜ} "ਪਾਠ" ਰਖਵਾਇਆ ਸੀ, ਪਰ 'ਪਾਠੀਆਂ ਨੇ ਪੂਰਾ ਪਾਠ ਹੀ ਨਹੀਂ ਕੀਤਾ, ਬਿਨਾਂ ਪਾਠ ਕੀਤਿਆਂ ਵਿਚੋਂ ਉਵੇਂ ਹੀ ਪੰਨੇਂ ਪਲਟਾ ਦਿੱਤੇ।

"ਤਾਇਆ ਮੂੰਹ ਫੱਟ": ਵੈਸੇ ਤਾਂ ਸਿਆਣਾ ਪਾਠੀ ਇੰਝ ਕਰਦਾ ਨਹੀਂ, ਪਰ ਜੇ ਤੇਰੀ ਗੱਲ 'ਸੱਚ" ਮੰਨ ਵੀ ਲਈਏ
ਕਿ ਉਨ੍ਹਾਂ ਬਿਨਾਂ ਪੜ੍ਹੇ ਹੀ ਕੁੱਝ ਪੰਨੇਂ ਪਲਟਾਏ ਹਨ, ਤਾਂ ਉਹ ਗੁਰੂ ਦੇ ਚੋਰ ਹੋਏ। ਆਪਨੀ ਕਰਨੀ ਆਪੇ ਭੁਗਤਣਗੇ।

ਭਾਈ "ਸਿੱਖਾ' ਤੂੰ ਇਉਂ ਦੱਸ ਕੀ ਤੁਸੀਂ ਬਾਕੀ ਸਾਰਾ ਪਾਠ ਸੁਣਿਆ ਏ, ਜਦੋਂ ਪਾਠੀ "ਪਾਠ" ਕਰਨ ਆਉਂਦਾ ਸੀ ਕੀ 'ਤੁਸੀਂ ਨਜ਼ਦੀਕ ਬੈਠ ਕੇ ਪਾਠ ਸੁਣਦੇ ਸੀ ?

ਸਿੱਖ: ਨਹੀਂ ਤਾਇਆ ਸਾਨੂੰ ਇੰਨਾਂ ਟਾਈਮ ਕਿੱਥੇ, ਹੋਰ ਕੰਮ ਧੰਧੇ ਵੀ ਤਾਂ ਕਰਨੇ ਹੋਏ। ਪਰ....... ਤਾਏ ਨੇ ਵਿਚੋਂ ਟੋਕ ਕੇ ਕਿਹਾ।

ਤਾਇਆ 'ਮੂੰਹ ਫੱਟ': ਪਾਠੀਆਂ ਨੇ ਕੁਝ ਪੰਨੇਂ ਤੇਰੇ ਕਹੇ ਅਨੁਸਾਰ ਬਿਨਾਂ ਪੜ੍ਹੇ ਹੀ ਪਲਟਾ ਦਿੱਤੇ, ਉਨ੍ਹਾਂ ਕੁੱਝ ਪੰਨੇਂ ਪੜ੍ਹੇ ਨਹੀਂ ਤੇ ਬਾਕੀ ਪਾਠ ਤੁਸੀਂ ਵੀ ਸੁਣਿਆਂ ਨਹੀਂ, ਫਿਰ ਤੁਹਾਡੇ ਭਾਣੇ ਤਾਂ ਸਾਰਾ "ਗੁਰੂ ਗ੍ਰੰਥ ਸਾਹਿਬ ਜੀ" ਬਿਣਾਂ ਪੜ੍ਹਿਆ ਹੀ 'ਭੋਗ ਪੈ ਗਿਆ, ਜਾਂ ਪੈ ਜਾਂਦਾ ਕੀ ਫਰਕ ਪੈਣਾ ਸੀ। ਇਨਾਂ ਸੁਣਕੇ ਉਹ ਸਿਰ ਨੀਂਵਾਂ ਕਰਕੇ ਉਥੋਂ ਤੁਰਦਾ ਬਣਿਆ................।

ਇਸੇ ਕਰਕੇ ਤਾਂ ਤਾਇਆ ਕਹਿੰਦਾ ਐ, ਕਿ ਲੋਕੋ ਰੱਟੇ ਦੇ ਪਾਠ ਨਾ ਕਰੋ ਨਾ ਕਰਵਾਉ, ਗੁਰਬਾਣੀ ਨੂੰ ਖੁਦ ਪੜ੍ਹੋ, ਵੀਚਾਰ ਕਰਕੇ ਵਿਵਹਾਰ 'ਚ ਲਿਆਉ, ਨਾਲੇ ਗੁਰਦੁਆਰਿਆਂ ਦੇ ਗ੍ਰੰਥੀ ਸਿੰਘ ਪੜ੍ਹੇ ਲਿਖੇ ਤੇ ਗੁਰਮਤਿ ਨਾਲ ਪ੍ਰਨਾਏ ਹੋਏ ਰੱਖੋ, ਜੋ ਗੁਰਬਾਣੀ ਦੀ ਸਹੀ ਵਿਆਖਿਆ ਕਰਕੇ ਸੰਗਤਾਂ ਨੂੰ ਜਾਗਰੂਕ ਕਰ ਸਕਣ।

{ਜੇ ਸੱਚ ਕਹੀਏ ਤਾਂ ਫੇਰ "ਮੂੰਹ ਫੱਟ" ਕਹਿ ਦਿੰਦੇ ਨੇ। ਤਾਇਆ ਲਗਾਤਾਰ ਬੋੱਲੀ ਕਰੀ ਜਾ ਰਿਹਾ ਸੀ। ਪਰ ਉਥੇ ਸੁਨਣ ਵਾਲਾ ਕੋਈ ਨਹੀਂ ਸੀ ॥}


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top