Share on Facebook

Main News Page

ਵਾਸ਼ਿੰਗਟਨ (ਬਾਲਟੀਮੋਰ) ਦੀ ਸੰਗਤ ਨੇ ਜਾਣਿਆ ਗੁਰਬਾਣੀ ਦਾ ਸੱਚ
-: ਗੁਰਦੁਆਰਾ ਕਮੇਟੀ ਬਾਲਟੀਮੋਰ

ਗੁਰਦੁਆਰਾ ਸਾਹਿਬ ਆਪਣੇ ਆਪ ਵਿੱਚ ਗੁਰੂ ਸਾਹਿਬ ਵੱਲੋਂ ਬਖਸ਼ੇ ਗਿਆਨ ਨੂੰ ਸਾਂਝਿਆਂ ਕਰਣ ਦਾ ਅਤੇ ਸਾਡੇ ਤਮਾਮ ਸਵਾਲਾਂ ਦੇ ਜਵਾਬ ਮਿਲਣ ਦਾ ਅਸਥਾਨ ਸੀ, ਪਰ ਅੱਜ ਅਸੀਂ ਗੁਰਦੁਆਰਿਆਂ ਵਿੱਚ ਨਾਂ ਗਿਆਨ ਦੀ ਗਲ ਕਰ ਰਹੇ ਹਾਂ ਤੇ ਨਾਂ ਹੀ ਸਾਡੇ ਸਵਾਲਾਂ ਦੇ ਜਵਾਬ ਮਿਲ ਰਹੇ ਹਨ। ਇਸ ਘਾਟ ਕਰਕੇ ਹੀ ਅੱਜ ਸਾਡੇ ਬੱਚੇ ਤੇ ਨੌਜਵਾਨ ਗੁਰਦੁਆਰਾ ਸਾਹਿਬ ਆਉਣ ਤੋਂ ਕਤਰਾਉਂਦੇ ਹਨ, ਉਨਾਂ ਨੂੰ ਲਗਦਾ ਹੈ ਜੇਕਰ ਗੁਰਦੁਆਰੇ ਗਏ ਕਿਸੇ ਨੇ ਸੱਚ ਦਾ ਗਿਆਨ ਤਾਂ ਦੇਣਾ ਨਹੀਂ, ਪਰ ਆਪਣੀ ਬਣਾਈ ਸਿੱਖੀ ਵਾਲਿਆਂ ਨੇ ਸਾਡੀ ਕਿਸੇ ਪੱਖੋਂ ਖਿਚਾਈ ਜਰੂਰ ਕਰਣੀ ਹੈ।

ਪਿਛੱਲੇ ਕੁੱਛ ਸਮੇਂ ਤੋਂ ਗੁਰੂ ਪਾਤਸ਼ਾਹ ਦੀ ਅਪਾਰ ਕ੍ਰਿਰਪਾ ਸਦਕਾ ਕੁੱਛ ਅਜੇਹੇ ਪ੍ਰਚਾਰਕ ਜੋ ਸਿਧਾਤਾਂ ‘ਤੇ ਪਹਿਰਾ ਦੇਣ ਵਾਲੇ ਨੌਜਵਾਨ ਪ੍ਰਚਾਰਕ ਆਉਣੇ ਸ਼ੁਰੂ ਹੋਏ ਹਨ, ਜਿਨ੍ਹਾਂ ਦੇ ਆਉਣ ਨਾਲ ਗੁਰਦੁਆਰਿਆਂ ਵਿੱਚ ਤੋਤਾ-ਮੈਨਾਂ ਦੀਆਂ ਕਥਾ ਕਹਾਣੀਆਂ ਬੰਦ ਹੋ ਗਈਆਂ ਹਨ ਅਤੇ ਸਿਰਫ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਹੀ ਨਿਰੋਲ ਵੀਚਾਰਾਂ ਹੋਣੀਆਂ ਪ੍ਰਾਰੰਭ ਹੋ ਗਈਆਂ ਹਨ। ਸਾਡੇ ਪਾਸ ਕੁੱਛ ਸਮੇਂ ਤੋਂ ਨੌਜਵਾਨ ਪ੍ਰਚਾਰਕ ਭਾਈ ਪਰਮਜੀਤ ਸਿੰਘ ਉਤਰਾਖੰਡ ਆਏ ਹੋਏ ਸਨ, ਜਿਨ੍ਹਾਂ ਨੇ ਸੰਗਤਾਂ ਨੂੰ ਗੁਰਬਾਣੀ ਦੀ ਵੀਚਾਰਾਂ ਦੇ ਨਾਲ-ਨਾਲ ਅਜੋਕੇ ਹਾਲਾਤਾਂ ਬਾਰੇ ਵੀ ਜਾਗਰੂਕ ਕਰਦਿਆਂ ਦਸਿਆ, ਕਿ ਕਿਵੇਂ ਸਿੱਖ ਨੂੰ ਵੱਖ ਵੱਖ ਤਰੀਕਿਆਂ ਨਾਲ ਸਿੱਖੀ ਦੇ ਮਹਾਨ ਗੁਣਾ ਨਾਲੋਂ ਤੋੜਕੇ ਮਾਰਿਆ ਜਾ ਰਿਹਾ ਹੈ। ਬੱਚਿਆਂ ਤੇ ਨੌਜਵਾਨਾਂ ਨੂੰ ਬੜੇ ਪਿਆਰ ਨਾਲ ਸਿੱਖੀ ਦੇ ਗੁਣ ਦਸਣ ਵਾਸਤੇ ਘਰ-ਘਰ ਵੀਚਾਰਾਂ ਕੀਤੀਆਂ ਗਈਆਂ, ਜਿੱਥੇ ਸਵਾਲਾਂ ਦੇ ਠੀਕ ਜਵਾਬ ਮਿਲਣ ਤੇ ਨੌਜਵਾਨਾਂ ਵੱਲੋਂ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ।

ਸੋ, ਅਸੀਂ ਬਾਲਟੀਮੋਰ ਦੀ ਸਮੂਹ ਸੰਗਤ ਵੱਲੋਂ ਭਾਈ ਪਰਮਜੀਤ ਸਿੰਘ ਉਤਰਾਖੰਡ ਦਾ ਧੰਨਵਾਦ ਕਰਦੇ ਹਾਂ ਅਤੇ ਅਮੇਰੀਕਾ ਦੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਪਰਮਜੀਤ ਸਿੰਘ ਜੀ ਅਮੇਰੀਕਾ 20 ਜਨਵਰੀ ਤੱਕ ਵੱਖ ਵੱਖ ਥਾਵਾਂ ‘ਤੇ ਗੁਰਮਤਿ ਦੀਆਂ ਵੀਚਾਰਾਂ ਕਰਣਗੇ, ਆਪ ਕਥਾ ਵੀਚਾਰਾਂ ਸੁਣ ਕੇ ਜਰੂਰ ਲਾਹਾ ਪ੍ਰਾਪਤ ਕਰੋ ਜੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top