Share on Facebook

Main News Page

ਮਰਜ਼ੀ ਹੈ ਆਪਕੀ, ਆਖਿਰ ਸਰ ਹੈ ਆਪਕਾ
-: ਸੰਪਾਦਕ ਖ਼ਾਲਸਾ ਨਿਊਜ਼

ਸਿੱਖ ਪ੍ਰਚਾਰਕਾਂ 'ਤੇ ਕੇਸ ਦਰਜ ਹੋਣ ਦਾ ਸਿਲਸਿਲਾ ਤੁਰ ਪਿਆ ਹੈ, ਸਿੱਖੋ, ਜੇ ਹਾਲੇ ਵੀ ਨਾ ਜਾਗੇ, ਤਾਂ ਇੱਕ ਗਲ ਗੰਢ ਬੰਨ੍ਹ ਲਵੋ, ਚਾਹੇ ਅੱਜ ਦੀ ਤਾਰੀਖ ਨੋਟ ਕਰ ਲਵੋ, ਕਿ ਉਹ ਦਿਨ ਦੂਰ ਨਹੀਂ, ਜਿਸ ਦਿਨ ਫਿਰਕਾਪ੍ਰਸਤ ਲੋਕ, ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਵੀ ਪਾਬੰਦੀ ਲਗਵਾਉਣਗੇ।

ਕਿਉਂਕਿ ਹੁਣ ਸਿੱਖ ਵਿਰੋਧੀ ਅਨਸਰਾਂ ਨੂੰ ਇਹ ਹੁਣ ਸ਼ੋਸ਼ਾ ਲਭ ਪਿਆ ਹੈ ਧਾਰਾ 295 ਦਾ, ਅਖੌਤੀ ਭਾਵਨਾਵਾਂ 'ਤੇ ਠੇਸ ਪਹੁੰਚਣ ਦਾ, ਤੇ ਕੋਈ ਵੀ ਪ੍ਰਚਾਰਕ ਜੋ ਸੱਚ ਬੋਲਣ ਦੀ ਹਿੰਮਤ ਕਰੇਗਾ, ਉਸ 'ਤੇ ਪਰਚਾ ਦਰਜ ਹੋਵੇਗਾ, ਤੇ ਤੁਹਾਡਾ ਸਾਥ ਕਿਸੇ ਨੇ ਨਹੀਂ ਦੇਣਾ। ਕਿਉਂਕਿ ਸਿੱਖ ਅਖਵਾਉਣ ਵਾਲਿਆਂ ਦਾ ਨਿਸ਼ਚਾ ਗੁਰੂ 'ਤੇ ਘੱਟ, ਪੱਪੂਆਂ 'ਤੇ ਵੱਧ ਹੈ, ਕਿ ਉਹ ਉਨ੍ਹਾਂ ਦੀ ਬਹੁੜੀ ਕਰਨਗੇ।

ਸੌਦਾ ਸਾਧ ਵਲੋਂ ਗੁਰੂ ਸਾਹਿਬ ਦਾ ਸਵਾਂਗ ਰਚਣ ਅਤੇ ਅੰਮ੍ਰਿਤ ਦੀ ਨਕਲ ਕਰਨ ਦੀ ਘਟਨਾ ਨੂੰ 5-6 ਸਾਲ ਹੋ ਗਏ, ਉਹ ਤਾਂ ਆਜ਼ਾਦ ਘੁੰਮ ਰਿਹਾ ਹੈ, ਕੀ ਧਾਰਾ 295 ਸਿਰਫ ਸਿੱਖਾਂ ਲਈ ਹੈ?

ਜੇ ਹਾਲੇ ਵੀ ਨਾ ਸੰਭਲੇ ਤਾਂ, ਜਿਸ ਤਰ੍ਹਾਂ ਸ. ਪ੍ਰਭਦੀਪ ਸਿੰਘ ਨੇ ਥੋੜ੍ਹੇ ਦਿਨ ਪਹਿਲਾਂ ਕਿਹਾ ਸੀ ਕਿ, ਆਪਣੀ ਵਾਰੀ ਦੀ ਉਡੀਕ ਕਰੋ, ਇਹ ਦਿਨ ਉਨ੍ਹਾਂ ਸੱਚ ਬੋਲਣ ਵਾਲਿਆਂ 'ਤੇ ਆਉਣਾ ਹੀ ਆਉਣਾ ਹੈ, ਜਿਹੜੇ ਤਾਂ ਸਿਦਕ ਵਾਲੇ ਨੇ ਉਹ ਡਟੇ ਰਹਿਣਗੇ, ਜਿਹੜੇ ਕਲਾਕਾਰ ਨੇ ਧੱਕੇ ਖਾਣਗੇ।

ਤੁਸੀਂ ਕਦੇ ਦੇਖਿਆ ਜਾਂ ਸੁਣਿਆ ਹੈ ਕਿ ਸਵਰਗਾਂ 'ਚੋਂ ਸੰਤਰੇ ਲਿਆ ਕੇ ਖਾਉਣ ਵਾਲੇ ਨੂੰ ਜੇਲ ਹੋਈ, ਜਾਂ ਰਾਣੀ Elizabeth ਨੂੰ ਪਿਛਲੇ ਜਨਮ ‘ਚ ਕੁੱਤੀ ਹੋਣ ਦੀ ਗੱਲ ਕਰਨ ਵਾਲੇ ਸਾਧ ਨੂੰ ਧਾਰਾ 295 ਲਗੀ ਹੋਵੇ, ਜਾਂ ਕੁੱਤੇ ਨੂੰ ਅੰਮ੍ਰਿਤ ਛਕਾਉਣ ਵਾਲੇ ਨੂੰ ਪੱਪੂਆਂ ਨੇ ਅਕਾਲ ਤਖਤ ਦਾ ਡਰਾਵਾ ਦਿੱਤਾ ਹੋਵੇ … ਨਾ… ਇਹ ਹੋਵੇਗਾ ਉਨ੍ਹਾਂ ਨਾਲ ਜਿਹੜੇ ਸੱਚ ਬੋਲਣਗੇ, ਇਹ ਹੁੰਦਾ ਆਇਆ ਹੈ ਅਤੇ ਹੁੰਦਾ ਰਹੇਗਾ।

ਸਿੱਖੋ ਮਰਜ਼ੀ ਤੁਹਾਡੀ ਹੈ, ਇਸੇ ਤਰ੍ਹਾਂ ਇੱਕਲੇ ਇੱਕਲੇ ਰਹਿ ਕੇ ਜੇਲ਼੍ਹਾਂ 'ਚ ਜਾਣਾ ਹੈ, ਕਿ ਗੁਰਮਤਿ ਅਨੁਸਾਰੀ ਇੱਕਠੇ ਹੋਕੇ ਅਣਖ ਨਾਲ ਜਿਊਣਾ ਹੈ। ਦਿਵਾਰ 'ਤੇ ਲਿਖਿਆ ਪੜ੍ਹੋ...

ਮਰਜ਼ੀ ਹੈ ਆਪਕੀ, ਆਖਿਰ ਸਰ ਹੈ ਆਪਕਾ

ਉਠੋ, ਕੌਮ ਕੀ ਫ਼ਿਕਰ ਕਰੋ ਐ ਨਾਦਾਨੋ, ਤੁਮ੍ਹਾਰੀ ਬਰਬਾਦੀਓਂ ਕੇ ਚਰਚੇ ਹੈਂ ਆਸਮਾਨੋਂ ਮੇਂ।
ਨਾ ਸਮਝੋਗੇ ਤੋ ਮਿੱਟ ਜਾਉਗੇ ਐ ਸਿੱਖੋ, ਤੁਮ੍ਹਾਰੀ ਦਾਸਤਾਨ ਭੀ ਨਾ ਹੋਗੀ ਦਾਸਤਾਨੋਂ ਮੇਂ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top