Share on Facebook

Main News Page

ਸਿੱਖੋ, ਭੁਲ ਜਾਵੋ ਆਜ਼ਾਦੀ ਨੂੰ, ਤੁਹਾਡੀ ਕਿਸਮਤ ਵਿੱਚ ਆਜ਼ਾਦੀ ਨਹੀਂ ਏ...
-: ਜਗਪਾਲ ਸਿੰਘ ਸਰੀ

ਥੋੜ੍ਹੇ ਕੁ ਦਿਨ ਪਹਿਲਾਂ ਆਜ਼ਾਦੀ ਦਾ ਦਿਨ ਸੀ, ਬਹੁਤ ਲੋਕ ਖੁਸ਼ ਸਨ, ਓਹ ਲੋਕ ਵੀ ਖੁਸ਼ ਸਨ, ਜਿਨ੍ਹਾਂ ਨੂੰ ਕਦੇ ਅਜਾਦੀ ਮਿਲੀ ਹੀ ਨਹੀ . ਕਲ ਓਹਨਾ ਨੇ ਵੀ ਝੰਡੇ ਝੁਲਾਏ ਜੋ ਮਾਰੇ ਜਮੀਰ ਦੇ ਲੋਕ ਸਨ, ਜਿਨਾ ਨੂੰ ਪਤਾ ਹੈ ਅਸੀਂ ਗੁਲਾਮ ਹਾਂ, ਪਰ ਖੈਰ ..........

ਸਾਡੀ ਬਰਬਾਦੀ ਦੇ ਦਿਨਾਂ ਦੀ ਦਾਸਤਾਨ ਬਹੁਤ ਲੰਬੀ ਏ। ਜੇ ਦਸਣ ਲਗਾਂ ਤਾਂ ਹੋ ਸਕਦਾ ਖੂਨ ਦੇ ਹੰਝੂ ਵਹੇ ਤੁਰਨ, ਜਿਸ ਕੌਮ ਨੇ ਆਪਣੇ ਘਰ ਬਾਰ ਲੁਟਾ ਕੇ ਆਪਣੇ ਆਪ ਨੂੰ ਕਤਲ ਕਰਵਾ ਕੇ ਇਕ ਨਿਕ ਜਹਿਆ ਘਰ ਬਣਿਆ ਸੀ, ਦੁਸ਼ਮਣ ਤੋਂ ਓਹ ਬਰਦਾਸਤ ਨਾ ਹੋ ਸਕਿਆ, ਜਿਵੇਂ ਖੁਦ ਆਪ 800 ਸਾਲ ਤੋਂ ਗੁਲਾਮ ਸੀ, ਸਾਨੂੰ ਵੀ ਉਸੇ ਤਰ੍ਹਾਂ ਗੁਲਾਮ ਬਣਾ ਦਿੱਤਾ ਤੇ ਬਣਾ ਲਿਆ।

ਕਾਸ਼ ਕਿਤੇ ਸਰਦਾਰ ਹਰੀ ਸਿੰਘ ਨਲੂਏ ਦੇ ਬੋਲਾਂ 'ਤੇ ਰਣਜੀਤ ਸਿੰਘ ਫੁਲ ਚੜ੍ਹਾ ਦਿੰਦਾ, ਪਰ ਹੋ ਨਾ ਸਕਿਆ। ਜਦ ਸਰਦਾਰ ਹਰੀ ਸਿੰਘ ਨਲੂਏ ਨੇ ਰਣਜੀਤ ਸਿੰਘ ਨੂੰ ਕਹਿਆ ਸੀ, ਇਹ ਰਾਜ ਤੇਰੀ ਨਿਜੀ ਜਾਇਦਾਦ ਨਹੀਂ ਏ, ਇਹ ਮਹਲ ਖੜਾ ਕਰਨ ਪਿਛੇ ਬਹੁਤ ਖੂਨ ਡੋਲਿਆ ਏ, ਰਣਜੀਤ ਸਿੰਘ ਤਿਆਰ ਵੀ ਹੋ ਗਿਆ ਸੀ, ਪਰ ਸਾਡਾ ਦੁਸ਼ਮਨ ਧਿਆਨ ਸਿੰਹ ਡੋਗਰੇ ਦੇ ਰੂਪ ਵਿੱਚ ਬੈਠਾ ਸੀ, ਜਿਸ ਨੇ ਰਣਜੀਤ ਸਿੰਘ ਨੂੰ ਫਿਰ ਆਪਣੇ ਮਗਰ ਲਾ ਲਿਆ, ਜੋ ਹੋਣਾ ਚਾਹੀਦਾ ਸੀ ਓਹ ਹੋ ਨਾ ਸਕਿਆ।

ਇਸ ਤਰ੍ਹਾਂ ਦਾ ਬਹੁਤ ਹੀ ਦੁਖਦਾਈ ਪੱਖ ਹਨ। ਪਰ ਹੁਣ ਗਲ ਕਰਦੇ ਹਾਂ ਸਾਨੂੰ ਆਜ਼ਾਦੀ ਕਿਓੁਂ ਨਹੀਂ ਮਿਲ ਸਕਦੀ। ਕੁਝ ਹੇਠ ਲਿਖੀਆਂ ਦੁਖਦਾਈ ਗਲਾਂ ਜਿਸ ਕਰਕੇ ਸਾਨੂੰ ਆਜ਼ਾਦੀ ਨਹੀਂ ਮਿਲ ਸਕਦੀ:

  1. ਸਾਡੀ ਕੌਮ ਗੁਰੂ ਗਰੰਥ ਸਾਹਿਬ ਨਾਲੋਂ ਟੁੱਟ ਚੁੱਕੀ ਏ
  2. ਸਾਡੀ ਕੌਮ ਕੋਲ ਵਫ਼ਾਦਾਰ ਲੀਡਰ ਨਹੀਂ, ਜੋ ਵੀ ਸਾਡਾ ਲੀਡਰ ਬਣਦਾ, ਓਹ ਪਹਿਲਾ ਸੋਚ ਕੇ ਆਉਂਦਾ, ਮੈਂ ਤਾਂ ਸਿਰਫ ਗੱਦਾਰੀ ਕਰਨੀ ਏ। ਹੋ ਸਕਦਾ ਉਹਨਾਂ ਦੇ ਵਿੱਚ ਪ੍ਰਤਾਪ ਸਿੰਹ ਕੈਰੋ ਜਾਂ ਫਿਰ ਬਲਦੇਵ ਸਿੰਹ ਵਰਗੇ ਦੀ ਰੂਹ ਵੜ ਜਾਂਦੀ ਹੋਵੇ
  3. ਸਾਡੇ ਵਿਚ ਪਿਆਰ ਤੇ ਆਪਸ ਵਿੱਚ ਬੈਠਕੇ ਮੁਸ਼ਕਲ ਦਾ ਹੱਲ ਕੱਢਣ ਵਾਲੀ ਗੱਲ ਮੁੱਕ ਚੁੱਕੀ ਏ
  4. ਹੁਣ ਸਾਨੂੰ ਆਪਸ ਵਿੱਚ ਲੜਕੇ ਜਿਆਦਾ ਖੁਸ਼ੀ ਮਿਲਦੀ ਏ
  5. ਹੁਣ ਸਾਡਾ ਜਿਆਦਾ ਸਮਾਂ ਗੁਰੂ ਗਰੰਥ ਸਾਹਿਬ ਦੇ ਬਰਾਬਰ ਇੱਕ ਕਾਮ ਸ਼ਸਤਰ ਨੂੰ ਰਖਣ ਵਿਚ ਲੱਗ ਰਹਿਆ ਹੈ
  6. ਹੁਣ ਅਸੀਂ ਗੁਰੂ ਗਰੰਥ ਸਾਹਿਬ ਦੇ ਅਸਲੀ ਅਰਥ ਭਾਵ ਨੂੰ ਛਡ ਕੇ, ਕਰਾਮਾਤੀ ਗਲਾਂ ਵਿੱਚ ਜਿਆਦਾ ਯਕੀਨ ਰਖਦੇ ਹਾਂ
  7. ਹੁਣ ਅਸੀਂ ਅਖੌਤੀ ਡੇਰੇ, ਤਰਮਾਲਾ ਤੇ ਕਦੇ ਅਖੌਤੀ ਸੁਰਤੀ ਲਗਾ ਕੇ, ਕਿਸੇ ਸਤਵੇਂ ਅਸਮਾਨ ਵਿਚ ਬਣੇ ਅਖੌਤੀ ਸਚਖੰਡ ਜਾਣ ਦੀ ਇੱਛਾ ਰੱਖਦੇ ਹਾਂ
  8. ਹੁਣ ਅਸੀਂ ਚੰਗੇ ਪ੍ਰਚਾਰਕਾਂ ਦੀਆਂ ਲੱਤਾਂ ਖਿੱਚਣ ਵਿੱਚ ਜਿਆਦਾ ਖੁਸ਼ੀ ਮਹਿਸੂਸ ਕਰਦੇ ਹਾਂ
  9. ਹੁਣ ਅਸੀਂ ਖੁਸੀ ਮਹਿਸੂਸ ਕਰਦੇ ਹਾਂ, ਕਿ ਕੋਈ ਅਖੌਤੀ ਲੀਡਰ, ਸਾਡੇ ਖੁਸ਼ੀ ਗਮੀ 'ਤੇ ਆਵੇ, ਸਾਡੇ ਕਿਸੇ ਮਰ ਚੁੱਕੇ ਮੈਂਬਰ ਦੀ ਨੂੰ ਅਖੌਤੀ ਸ਼ਰਧਾਂਜਲੀ ਦੇਵੇ, ਜਿਸ ਨੂੰ ਓਹ ਕਦੇ ਆਪਣੇ ਜੀਵਨ ਵਿਚ ਮਿਲਿਆ ਵੀ ਨਹੀਂ ਹੁੰਦਾ

ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਦਾ ਸਾਡੀ ਗੁਲਾਮੀ ਨਾਲ ਪੂਰਾ ਸਬੰਧ ਹੈ, ਜਿਸ ਦਿਨ ਅਸੀਂ ਇੱਕ ਹੋ ਗਏ, ਓਸ ਦਿਨ ਸਾਡੀ ਆਜ਼ਾਦੀ ਦੁਰ ਨਹੀਂ, ਪਰ ਇਹ ਹੋਵੇਗਾ ਤਾਂ ਜੇ ਅਸੀਂ ਇਕ ਹੋ ਕੇ, ਇਸ ਬਾਰੇ ਸੋਚਾਂਗੇ। ਮੇਰੀ ਇੱਕ ਆਪ ਸੱਭ ਅਗੇ ਹੱਥ ਜੋੜ ਕੇ ਇਕ ਬੇਨਤੀ ਏ, ਪਹਿਲਾਂ ਆ ਜਾਵੋ ਰਲ ਕੇ ਇਕ ਘਰ ਬਣਾ ਲੇਈਏ, ਫਿਰ ਜੋ ਕਰਨਾ ਹੋਇਆ ਕਰੀ ਜਾਇਆ ਜੇ, ਤੁਹਾਨੂੰ ਕੋਈ ਨਹੀਂ ਰੋਕਦਾ, ਨਹੀਂ ਤਾਂ ਯਾਦ ਰਖਿਆ ਜੇ, ਤੁਸੀਂ ਹਾਲੇ ਇਕ 84 ਲਈ ਇਨਸਾਫ਼ ਮੰਗ ਰਹੇ ਹੋ, ਜੇ ਇੱਕ ਨਾ ਹੋਏ ਤਾਂ ਤੁਸੀਂ 84 ਆਂ ਗਿਣਦੇ ਥਕ ਜਾਵੋਗੇ। ਪਰ ਇਨਸਾਫ਼ ਨਾਮ ਦੀ ਚੀਜ ਇਹ ਸੁਪਨਾ ਬਣ ਕੇ ਰਹਿ ਜਾਵੇਗੀ ਤੁਹਾਡੇ ਲਈ। ਇਸ ਦਾ ਨਮੂਨਾ ਤੁਸੀਂ ਹਾਲੇ ਥੋੜ੍ਹੇ ਕੁ ਦਿਨ ਪਹਿਲਾਂ ਹੀ ਦਿੱਲੀ ਵਿੱਚ ਦੇਖਿਆ, ਜੋ ਤੁਹਾਨੂੰ ਆਜ਼ਾਦੀ ਦੇ ਤੋਹਫ਼ੇ ਦੇ ਰੂਪ ਵਿਚ ਦਿਤਾ ਏ।

ਬਾਕੀ ਤੁਹਾਡੀ ਮਰਜੀ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top