Share on Facebook

Main News Page

ਜੇਕਰ ਗੁਰੂ ਗੋਬਿੰਦ ਸਿੰਘ ਜੀ ਆਤਮਹੱਤਿਆ ਨਹੀਂ ਕਰ ਸਕਦੇ, ਤਾਂ ਫਿਰ ਬਚਿੱਤਰ ਨਾਟਕ ਵਿਚ ਆਚਰਣਹੀਣਤਾ ਵਾਲੀਆਂ ਗੱਲਾਂ ਕਿਵੇਂ ਲਿੱਖ ਸਕਦੇ ਹਨ ?
-: ਸ. ਉਪਕਾਰ ਸਿੰਘ ਫਰੀਦਾਬਾਦ

* ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਅਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਸਖਤ ਲੋੜ

(ਜਸਪ੍ਰੀਤ ਕੌਰ ਫਰੀਦਾਬਾਦ 2 ਸਤੰਬਰ 2013)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਸਪੋਕਸਮੈਨ ਵਿਚ ਲਵਲੀ ਯੂਨੀਵਰਸਿਟੀ ਵੱਲੋਂ ਐਮ.ਏ ਭਾਗ 1 ਦੇ ਸਲੇਬਸ ਵਿਚ ਛਪੀ ਇਤਿਹਾਸ ਦੀ ਪੁਸਤਕ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਬਿਆਨ ਗੁਰੂ ਗੋਬਿੰਦ ਸਿੰਘ ਜੀ ਬਾਰੇ ਗਲਤ ਲਿਖਣਾ ਪ੍ਰਵਾਨ ਨਹੀਂ ‘ਤੇ ਪ੍ਰਤੀਕਰਮ ਕਰਦਿਆਂ ਕਿਹਾ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਉਨ੍ਹਾਂ ਸ਼ਰਾਰਤੀ ਅਨਸਰਾਂ ਦੀ ਲਗਾਮ ਖਿੱਚਣ ਲਈ ਕਮਰਕਸ ਕਰ ਰਹੀ ਹੈ ਜੋ ਸਿੱਖਾਂ ਦੇ ਸ਼ਾਨਮਤੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਹਨ ਪਰ ਕੀ ਸ਼੍ਰੌਮਣੀ ਕਮੇਟੀ ਦੀ ਜਿੰਮੇਵਾਰੀ ਦੂਜੇ ਲੋਕਾਂ ਲਈ ਹੈ ?

ਸ. ਉਪਕਾਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੱਕੜ ਨੂੰ ਗੁਰੂ ਗੋਬਿੰਦ ਸਿੰਘ ਜੀ ਬਾਰੇ ਗਲਤ ਲਿਖਣਾ ਸਵੀਕਾਰ ਨਹੀਂ ਪੜ੍ਹ ਕੇ ਬੜਾ ਹੀ ਚੰਗਾ ਲਗਿਆ ਪਰ ਕੀ ਸ਼ੌਮਣੀ ਕਮੇਟੀ ਪ੍ਰਧਾਨ ਨੂੰ ਅਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਲੋੜ ਨਹੀਂ ? ਉਨ੍ਹਾਂ ਕਿਹਾ ਕਿ ਲਵਲੀ ਯੂਨੀਵਰਸਿਟੀ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਿਤਰ ਬਾਰੇ ਇਕ ਗੱਲ ਕੀਤੀ ਤਾਂ ਮੱਕੜ ਜੀ ਬਿਆਨ ਦੇਣ ਲਗ ਪਏ ਪਰ ਉਸ ਬਚਿੱਤਰ ਨਾਟਕ ਦਾ ਕੀ ਕਰੋਗੇ ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਚੋਰ, ਪੱਗਾਂ ਲੁਟਣ ਵਾਲਾ ਲੁਟੇਰਾ, ਦੇਵੀ ਪੂਜਕ, ਗਰੀਬ ਲੋਕਾਂ ਤੇ ਜੁਲਮ ਢਾਹੁਣ ਵਾਲਾ, ਚਰਿਤਰੋਪਖਿਆਨ ਵਰਗੀਆਂ ਅਸ਼ਲੀਲ ਨਸ਼ੇ ਪ੍ਰੇਰਕ ਕਹਾਣੀਆਂ ਦਾ ਲੇਖਕ ਦਸਿਆ ਗਿਆ ਹੈ। ਜਿਸ ਦਾ ਪ੍ਰਕਾਸ਼ ਪੰਜਾਬ ਤੋਂ ਬਾਹਰਲੇ ਤਖਤਾਂ ’ਤੇ ਕਰ ਕੇ ਮੱਥੇ ਟਿਕਵਾਏ ਜਾਂਦੇ ਹਨ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਰਾਗੀਆਂ ਪਾਸੋਂ ਵੀ ਉਸੇ ਅਖੌਤੀ ਦਸਮ ਗ੍ਰੰਥ ਦੀ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਪੜਵਾਇਆ ਜਾਂਦਾ ਹੈ ।

ਉਨ੍ਹਾਂ ਕਿਹਾ ਕੀ ਲਵਲੀ ਯੂਨੀਵਰਸਿਟੀ ਦੀ ਪੁਸਤਕ ਵਿਚ ਗੁਰੂ ਗੋਬਿੰਦ ਸਿੰਘ ਜੀ ਬਾਰੇ ਗਲਤ ਲਿਖਿਆ ਪ੍ਰਵਾਣ ਨਹੀਂ ਪਰ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਵਿਚ ਗੁਰੂ ਗੋਬਿੰਦ ਸਿੰਘ ਜੀ ਬਾਰੇ ਗਲਤ ਲਿਖਿਆ ਪ੍ਰਵਾਣ ਹੈ ? ਸ. ਉਪਕਾਰ ਸਿੰਘ ਨੇ ਕਿਹਾ ਕਿ ਕਮੇਟੀ ਪ੍ਰਧਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਮੰਨਦੇ ਹਨ ਜਦ ਕਿ ਇਸ ਰਚਨਾ ਨੂੰ ਪੜ੍ਹਨ ’ਤੇ ਪਤਾ ਲਗਦਾ ਹੈ ਕਿ ਇਸ ਦੇ ਲਿਖਾਰੀ ਕਵੀ ਰਾਮ ਸਿਆਮ ਹਨ । ਕਮੇਟੀ ਮੁਤਾਬਕ ਜੇ ਅਖੌਤੀ ਦਸਮ ਗ੍ਰੰਥ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਤਾਂ ਕੀ ਗੁਰੂ ਗੋਬਿੰਦ ਸਿੰਘ ਜੀ ਅਪਣੇ ਆਪ ਨੂੰ ਚੋਰ, ਪੱਗਾਂ ਲੁਟਣ ਵਾਲਾ ਲੁਟੇਰਾ, ਗਰੀਬਾਂ ਤੇ ਜੁਲਮ ਢਾਹੁਣ ਵਾਲਾ, ਨਸ਼ੇ ਪੀਣ, ਕੇਸ ਕਤਲ ਕਰਵਾਉਣ ਅਤੇ ਨਸ਼ੇ ਪੀ ਕੇ ਪਰਾਈ ਇਸਤਰੀ ਨਾਲ ਭੋਗ ਨਾ ਕਰਣ ਕਰ ਕੇ ਕੁਤੇ ਵਾਲੀ ਮੌਤ ਦਾ ਸ਼ਰਾਪ ਲਿਖ ਸਕਦੇ ਹਨ ? ਕੀ ਇਸ ਅਖੌਤੀ ਦਸਮ ਗ੍ਰੰਥ ਨੂੰ ਹਟਵਾਉਣ ਬਾਰੇ ਵੀ ਸ਼੍ਰੌਮਣੀ ਕਮੇਟੀ ਨੂੰ ਪਹਿਲ ਦੇ ਆਧਾਰ ’ਤੇ ਕਦਮ ਚੁਕਣ ਦੀ ਲੋੜ ਨਹੀਂ ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਵਲੀ ਯੂਨੀਵਰਸਿਟੀ ਤੋਂ ਵੀ ਜ਼ਿਆਦਾ ਗਲਤ ਲਿਖਿਆ ਹੈ?


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top